Share on Facebook

Main News Page

ਟੀ.ਵੀ ਚੈਨਲ ਏ.ਬੀ.ਪੀ ਵੱਲੋਂ ਸੰਤ ਭਿੰਡਰਾਂ ਵਾਲਿਆਂ ਅਤੇ ਪੰਜਾਬ ਮਸਲੇ 'ਤੇ ਕੀਤੀਆਂ ਬੇਹੂਦਾ ਟਿੱਪਣੀਆਂ ਬਾਰੇ ਸਿੱਖ ਪੰਥ ਖਾਮੋਸ਼ ਕਿਉਂ ?
-: ਗੁਰਿੰਦਰ ਪਾਲ ਸਿੰਘ ਧਨੌਲਾ ਮੋ: 9316176519

ਆਰੰਭ ਕਾਲ ਤੋਂ ਲੈਕੇ ਹੀ ਸਿੱਖਾਂ ਦੀ ਬਦਕਿਸਮਤੀ ਰਹੀ ਹੈ ਕਿ ਸਿੱਖ ਆਪਣਾ ਇਤਿਹਾਸ ਲਿਖਣ ਵਾਲੇ ਲਿਖਾਰੀ ਜਾਂ ਆਪਣੇ ਕੀਤੇ ਕੰਮਾਂ ਨੂੰ ਲੋਕਾਂ ਵਿੱਚ ਪ੍ਰਚਾਰਣ ਲਈ ਜਾਂ ਆਪਣੇ ਵਿਰੁੱਧ ਕਈ ਆਗਿਆਨੀਆਂ ਜਾਂ ਸ਼ਾਤਰ ਲੋਕਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਯੋਗ ਜਵਾਬ ਦੇਣ ਲਈ ਯੋਗ ਮੀਡੀਆ ਪੈਦਾ ਨਹੀਂ ਕਰ ਸਕੇ। ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਤੇ ਮਹਾਨਕੋਸ਼ ਨੂੰ ਛੱਡ ਕੇ ਇਸਤੋਂ ਬਿਨਾਂ ਹੋਰ ਕੋਈ ਵੀ ਇਤਿਹਾਸਕ ਪੁਸਤਕ ਕਿਸੇ ਸਿੱਖ ਲਿਖਾਰੀ ਦੀ ਲਿਖੀ ਨਹੀਂ ਮਿਲਦੀ ਜਿਸ ਨੂੰ ਪੜਕੇ ਇਹ ਕਿਹਾ ਜਾ ਸਕੇ ਕਿ ਇਸ ਵਿੱਚ ਲਿਖੇ ਤੱਥ ਅਤੇ ਹਵਾਲੇ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਜਾਂ ਮਹਾਨ ਕਾਰਜਾਂ ਨੂੰ ਹੂ-ਬ-ਹੂ ਪ੍ਰਕਾਸ਼ਿਤ ਕੀਤਾ ਹੋਵੇ। ਜਿਵੇ ਕਿ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਅਤੇ ਭਾਈ ਰਤਨ ਸਿੰਘ ਭੰਗੂ ਵੱਲੋਂ ਪ੍ਰਗਟਾਏ ਤੱਥ ਆਪਸ ਵਿੱਚ ਮੇਲ ਨਹੀਂ ਖਾਂਦੇ। ਸਿੱਖਾਂ ਦੀ ਰਹਿਤ ਮਰਿਆਦਾ ਜਾਂ ਪਾਠ ਜਾਂ ਨਿਤ ਨੇਮ ਬਾਰੇ ਲਿੱਖੇ ਗਏ ਰਹਿਤ ਨਾਮਿਆਂ ਵਿੱਚ ਵੀ ਕਿਤੇ ਸੁਮੇਲਤਾ ਦਿਖਾਈ ਨਹੀਂ ਦਿੰਦੀ।

ਸਿੱਖ ਇਤਿਹਾਸ ਬਾਰੇ ਜੋ ਕੋਈ ਥੋੜੀ ਬਹੁਤੀ ਜਾਣਕਾਰੀ ਸਹੀ ਮੰਨੀ ਜਾਂਦੀ ਹੈ ਤਾਂ ਉਹ ਵੀ ਕ੍ਰਿਸ਼ਚਨ ਅੰਗਰੇਜ ਮੈਕਾਲਿਫ ਅਤੇ ਕਨਿੰਘਮ ਦੇ ਹਿੱਸੇ ਹੀ ਆਉਂਦੀ ਹੈ। ਲੇਕਿਨ ਫਿਰ ਵੀ ਇਸ ਗੱਲ ਦਾ ਅਫਸੋਸ ਹੈ ਕਿ ਜਦੋਂ ਬੇਗਾਨਿਆ ਨੇ ਸਾਡੇ ਬਾਰੇ ਕੁਝ ਲਿਖਿਆ ਤਾਂ ਫਿਰ ਵੀ ਕਿਤੇ ਨਾ ਕਿਤੇ ਸਚ ਜਰੂਰ ਪ੍ਰਗਟ ਹੋਇਆ ਹੈ ਭਾਵੇਂ ਸਮੇਂ ਦੀ ਹਕੁਮਤ ਦੇ ਟੁੱਕੜ ਬੋਚ ਲਿਖਾਰੀਆਂ ਨੇ ਸਾਨੂੰ ਆਪਣੀਆਂ ਲਿਖਤਾਂ ਵਿੱਚ ਸਗ (ਕੁੱਤੇ) ਕਹਿਕੇ ਹੀ ਸੰਬੋਧਨ ਕਿਉਂ ਨਾ ਕੀਤਾ ਹੋਵੇ, ਪਰ ਸਾਡੀ ਕੌਮ ਦੇ ਗੁਣਾ ਨੂੰ ਪ੍ਰਗਟ ਕੀਤਾ ਹੈ। ਫਿਰ ਵੀ ਸਿੱਖ ਧਰਮ ਦੀ ਇੱਕ ਮਹਾਨ ਸਖਸੀਅਤ ਜਿਸਨੇ ਪਹਿਲੀ ਸਿੱਖ ਬਾਦਸਾਹੀ ਨੂੰ ਕਾਇਮ ਕੀਤਾ ਭਾਵ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਅੱਜ ਤੱਕ ਲਿਖਤੀ ਨਿਆ ਅਸੀਂ ਨਹੀਂ ਕਰ ਸਕਦੇ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪ੍ਰਸਿਧ ਲੇਖਕ ਖ਼ਾਫ਼ੀ ਖਾਂਹ ਨੂੰ ਛੱਡ ਕੇ ਹੋਰ ਸਭ ਨੇ ਉਨਾਂ ਨੂੰ ਆਪਣੀ ਲਿਖਤ ਵਿੱਚ ਖਾਲਨਾਇਕ ਸਾਬਤ ਕਰਨ ਲਈ ਕੋਸ਼ਿਸ਼ ਹੀ ਕੀਤੀ ਹੈ।

ਅੱਜ ਦੇ ਯੁੱਗ ਵਿੱਚ ਮੀਡੀਆ ਦਾ ਪ੍ਰਭਾਵ ਹਰ ਪਾਸੇ ਦਿਖਾਈ ਦਿੰਦਾ ਹੈ ਤੇ ਇਹ ਮੀਡੀਆ ਦੀ ਮਰਜੀ ਹੈ ਕਿ ਉਹ ਕਿਸੇ ਮਾਮੂਲੀ ਇਹ ਬੰਦੇ ਨੂੰ ਹੀਰੋ ਬਣਾਕੇ ਪੇਸ਼ ਕਰ ਦੇਵੇ ਜਾਂ ਕਿਸੇ ਮਹਾਨ ਕ੍ਰਾਂਤੀ ਕਾਰੀ ਨੂੰ ਇੱਕ ਲੁਟੇਰਾ ਭਾਵ ਜੀਰੋ ਬਣਾਕੇ ਪੇਸ਼ ਕਰ ਦੇਵੇ। ਕੁਝ ਅਜਿਹੀ ਹੀ ਹਰਕਤ ਪਿਛਲੇ ਦਿਨੀ ਇੱਕ ਟੀ.ਵੀ. ਚੈਨਲ ਏ.ਬੀ.ਪੀ ਵੱਲੋਂ ਪ੍ਰਧਾਨ ਮੰਤਰੀ ਨਾਮ ਦੇ ਪ੍ਰੋਗਰਾਮ ਹੇਠ ਕੀਤੀ ਗਈ। ਪ੍ਰੋਗਰਾਮ ਪੇਸ਼ ਕਰਨ ਵਾਲੇ ਐਂਕਰ ਨੂੰ ਬੇਸ਼ਕ ਪੰਜਾਬ ਦੇ ਮਸ਼ਲੇ ਅਤੇ ਓਪਰੇਸ਼ਨ ਬਲਿਉ ਸਟਾਰ ਬਾਰੇ ਪੂਰੀ ਜਾਣਕਾਰੀ ਹੈ ਪਰ ਉਹ ਸਾਰੇ ਤੱਥਾਂ ਨੂੰ ਤੋਰ ਮਰੋੜ ਕੇ ਹਰ ਦੋਸ ਭਿੰਡਰਾਂ ਵਾਲੇ ਦੇ ਸਿਰ ਮੜਕੇ ਡਾਂਡੇ ਮੀਂਡੇ ਹੋਕੇ ਨਿਕਲਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰੇ ਪ੍ਰੋਗਰਾਮ ਵਿੱਚ ਦੋ ਹੀ ਗੱਲਾਂ ਤੇ ਸਾਰਾ ਜੋਰ ਦਿੱਤਾ ਗਿਆ ਹੈ ਪਹਿਲੀ ਗੱਲ ਤਾਂ ਇਹ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਨੂੰ ਕਾਂਗਰਸ ਦਾ ਏਜੰਟ ਅਤੇ ਗਿਆਨੀ ਜੈਲ ਸਿੰਘ ਦੀ ਕੱਠਪੁਤਲੀ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਨਾਲ ਨਾਲ ਸੰਤ ਜਰਨੈਲ ਸਿੰਘ ਨੂੰ ਅਕਾਲੀ ਦਲ ਦਾ ਕੱਟੜ ਵਿਰੋਧੀ ਸਾਬਤ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ। ਪੰਜਾਬ ਅਤੇ ਸਿੱਖਾਂ ਦੀ ਸਮਸਿਆ ਨੂੰ ਹਿੰਦ ਹਕੂਮਤ ਅਤੇ ਸਿੱਖਾਂ ਵਿਚਲੀ ਹੱਕਾਂ ਦੀ ਲੜਾਈ ਤੋਂ ਲਾਂਭੇ ਕਰਕੇ ਹਿੰਦੂ ਸਿੱਖਾਂ ਦੀ ਲੜਾਈ ਸਾਬਤ ਕਰਨ ਦੀ ਸਾਜਸ ਕੀਤੀ ਗਈ। ਸਾਰੀ ਵਾਰਤਾ ਵਿੱਚ ਇੰਦੀਰਾ ਗਾਂਧੀ ਦੀ 1977 ਦੀ ਹੋਈ ਹਾਰ ਨੂੰ ਭਿੰਡਰਾ ਵਾਲੇ ਦੀ ਪੈਦਾਇਸ ਦਾ ਕਾਰਨ ਦਰਸਾਇਆ ਗਿਆ ਹੈ ਜਿਸ ਵਿੱਚ ਗਿਆਨੀ ਜੈਲ ਸਿੰਘ ਰਾਹੀਂ ਇੰਦਰਾਗਾਂਧੀ ਨੇ ਸਿੱਖਾਂ ਦੀ ਸਿਆਸਤ ਦਾ ਸਦੀਵੀ ਸਿਆਪਾ ਵੱਡਣ ਲਈ ਭਿੰਡਰਾ ਵਾਲੇ ਨੂੰ ਉਤਸ਼ਾਹਿਤ ਕਰਨ ਲਈ ਜਿੰਮੇਵਾਰ ਦੱਸਿਆ ਹੈ ਅਤੇ ਨਾਲ-ਨਾਲ ਹੀ ਕਈ ਥਾਈਂ ਇੰਦਰਾਗਾਂਧੀ ਨੂੰ ਇਸ ਸਾਰੇ ਕਾਸੇ ਬਾਰੇ ਆਗਿਆਨਤਾ ਹੋਣ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਕਈ ਥਾਈ ਕੁਝ ਪੱਤਰਕਾਰਾਂ ਅਤੇ ਕੁਝ ਹੋਰ ਸੱਜਣਾ ਦਾ ਸਹਾਰਾ ਵੀ ਲਿਆ ਗਿਆ ਹੈ ਜਿਸ ਨਾਲ ਤੱਥਾਂ ਦੀ ਪੁਸ਼ਟੀ ਕਰਕੇ ਲੋਕਾਂ ਨੂੰ ਭੰਬਲ ਭੂਸੇ ਪਾਉਣ ਦਾ ਯਤਨ ਕੀਤਾ ਗਿਆ ਹੈ। ਜਿਵੇਂ ਬਜੁਰਗ ਪੱਤਰਕਾਰ ਸ਼੍ਰੀ ਕੁਲਦੀਪ ਨਈਅਰ ਦੀ ਜੁਬਾਨੀ ਵਿਦੇਸ਼ ਮੰਤਰੀ ਤੇ ਉੱਘੇ ਕਾਂਗਰਸੀ ਆਗੂ ਸਰਦਾਰ ਸਵਰਨ ਸਿੰਘ ਨੂੰ ਸੰਤ ਜਰਨੈਲ ਸਿੰਘ ਦੇ ਸਾਹਮਣੇ ਕੁਰਸੀ ਦੀ ਬਜਾਏ ਫਰਸ ਤੇ ਬੈਠਣ ਦੀ ਪੁਸ਼ਟੀ ਕਰਵਾਈ ਗਈ। ਨਾਲ-ਨਾਲ ਨਾਟਕੀ ਪਾਤਰਾਂ ਨੂੰ ਲੈਕੇ ਸਾਰੀ ਘਟਨਾ ਦਾ ਨਾਟਕੀ ਕਰਨ ਦਿਖਾ ਕੇ ਸੁੱਤੀ ਕਲਾ ਫਿਰ ਜਗਾਉਣ ਦੀ ਸਰਾਰਤ ਵੀ ਹੈ। ਬੀ.ਬੀ.ਸੀ ਦੇ ਇਕ ਹੋਰ ਪੱਤਰਕਾਰ ਸਤੀਸ਼ ਜੈਕਬ ਵੱਲੋਂ ਲਿੱਖੀ ਕਿਤਾਬ ਅਤੇ ਕੈਮਰੇ ਸਾਹਮਣੇ ਕੁਝ ਸਵਾਲਾਂ ਦੇ ਜਵਾਬ ਸ਼ਾਮਲ ਕਰਕੇ ਵੀ ਸਾਰੀ ਗੱਲ ਨੂੰ ਤੂਲ ਦੇਣ ਦਾ ਯਤਨ ਕੀਤਾ ਗਿਆ। ਉਸ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ 1980 ਵਿੱਚ ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਉਪਰ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਜਿੰਮੇਵਾਰ ਦੱਸਿਆ ਹੈ।

ਪੰਜਾਬ ਦੀ ਸਮੱਸਿਆ ਦੀ ਸੁਰੂਆਤ ਕੇਵਲ 1978 ਤੇ ਅੰਮ੍ਰਿਸਰ ਵਿਚਲੇ ਨਿਰਾਂਕਾਰੀ ਕਾਂਡ ਤੋਂ ਆਰੰਭ ਹੁੰਦੀ ਦਿਖਾਇਆ ਗਿਆ ਹੈ ਇਸ ਤੋਂ ਪਿੱਛੋਂ 1981 ਦੀ ਮਰਦਮ ਸੁਮਾਰੀ ਦੌਰਾਨ ਪੰਜਾਬ ਦੇ ਪ੍ਰਸ਼ਿਧ ਅਖਬਾਰ ਨਵੀਸ ਲਾਲਾ ਜਗਤ ਨਰਾਇਣ ਵਲੋਂ ਹਿੰਦੀ ਦੇ ਪੰਜਾਬ ਕੇਸ਼ਰੀ ਅਖਬਾਰ ਵਿੱਚ ਪੰਜਾਬ ਦੇ ਸਾਰੇ ਹਿੰਦੂਆਂ ਨੂੰ ਆਪਣੀ ਮਾਤਰ ਭਾਸ਼ਾ ਹਿੰਦੀ ਲਿਖਵਾਉਣ ਲਈ ਲਿਖੀਆਂ ਲਿਖਤਾਂ ਨੂੰ ਆਧਾਰ ਬਣਾਕੇ ਲਾਲ ਜਗਤ ਨਰਾਇਣ ਦੇ ਕਤਲ ਦੀ ਜਿੰਮੇਵਾਰੀ ਸੰਤ ਭਿੰਡਰਾ ਵਾਲਿਆਂ ਦੇ ਸਿਰ ਲਾਕੇ ਇਸ ਨੂੰ ਪੰਜਾਬ ਸਮੱਸਿਆ ਦਾ ਮੁੱਢ ਦੱਸਣ ਦਾ ਯਤਨ ਕੀਤਾ ਗਿਆ। ਲਾਲਾ ਜਗਤ ਨਰਾਇਣ ਦੇ ਕਤਲ ਸਮੇਤ ਬਹੁਤ ਸਾਰੀਆਂ ਘਟਨਾਵਾਂ ਅਤੇ ਸੰਤ ਭਿੰਡਰਾਂ ਵਾਲਿਆਂ ਨੂੰ ਨਕਲੀ ਪਾਤਰਾਂ ਰਹੀਂ ਵਿਸ਼ੇਸ਼ ਤੌਰ ਤੇ ਫਿਲਮਾਂਕਣ ਕਰਕੇ ਸਰਾਰਤੀ ਮੋੜ ਦੇਣ ਦਾ ਉਪਰਾਲਾ ਵੀ ਕੀਤਾ ਗਿਆ। ਇੱਕ ਪਾਸੇ ਸੰਤ ਭਿੰਡਰਾ ਵਾਲਿਆ ਨੂੰ ਹਰਿਆਣਾ ਦੇ ਪਿੰਡ ਚੰਦੋ ਕਲਾਂ ਵਿੱਚੋਂ ਸਰਕਾਰੀ ਗੱਡੀ ਵਿੱਚ ਅੰਮ੍ਰਿਤਸਰ ਪਹੁੰਚਾਉਣ ਦੀ ਗੱਲ ਕੀਤੀ ਗਈ ਹੈ ਤੇ ਦੂਜੇ ਪਾਸੇ ਚਾਰ ਦਿਨਾਂ ਬਾਅਦ ਸਰਕਾਰ ਵੱਲੋਂ ਉਨਾਂ ਦੀ ਗਿਰਫਤਾਰੀ ਵੀ ਦਿਖਾਈ ਜਾਂਦੀ ਹੈ। ਪਰ ਨਾਲ ਹੀ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਲੋਕ ਸਭਾ ਵਿੱਚ ਦਿੱਤੇ ਬਿਆਨ ਨੂੰ ਫਿਲਮਾਕੇ ਸੰਤ ਜਰਨੈਲ ਸਿੰਘ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਕਲੀਨ ਚਿੱਟ ਦਿੰਦੇ ਦਿਖਾਇਆ ਗਿਆ ਹੈ ਨਾਲ ਹੀ ਸੀ.ਪੀ.ਐਮ ਦੇ ਆਗੂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਕਾਂਗਰਸ ਅਤੇ ਅਕਾਲੀਆਂ ਦੇ ਸਿਰ ਦੋਸ਼ ਲਾਉਂਦੇ ਦਿਖਾਇਆ ਗਿਆ ਹੈ ਕਿ ਦੋਹੇ ਸੰਤ ਭਿੰਡਰਾ ਵਾਲਿਆਂ ਨੂੰ ਸਹਿ ਦੇ ਰਹੇ ਹਨ।

ਬਜੁਰਗ ਪੱਤਰਕਾਰ ਕੁਲਦੀਪ ਨਈਅਰ ਦਾ ਸਹਾਰਾ ਲੈਕੇ ਸੰਤ ਭਿੰਡਰਾ ਵਾਲਿਆਂ ਨੂੰ ਵਿਕਾਉ ਮਾਲ ਸਾਬਤ ਕਰਨ ਦਾ ਯਤਨ ਵੀ ਕੀਤਾ ਗਿਆ। ਕੁਲਦੀਪ ਨਈਅਰ ਦੀ ਜੁਬਾਨੀ ਇਹ ਸ਼ਬਦ ਵੀ ਅਖਵਾਏ ਗਏ ਫਿਰ ਸ਼ੁਰੂ ਵਿੱਚ ਹਥੀਆਰ ਖ੍ਰੀਦਣ ਲਈ ਕਾਂਗਰਸ ਨੇ ਭਿੰਡਰਾ ਵਾਲੇ ਨੂੰ ਪੈਸੇ ਵੀ ਦਿੱਤੇ ਸਨ ਤੇ ਹੁਣ ਉਹ ਅੰਮ੍ਰਿਤਸਰ ਤੋਂ ਲੈਕੇ ਬੰਬੇ ਤੱਕ ਬੇਖੌਫ ਘੁੰਮਦਾ ਹੈ ਜੇ ਕਾਂਗਰਸ ਚਾਹੁੰਦੀ ਤਾਂ ਉਸਨੂੰ ਰਾਸਤੇ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਅਤੇ ਫਿਰ ਓਪਰੇਸ਼ਨ ਬਿਲੀਉ ਸਟਾਰ ਦੀ ਸਾਇਦ ਜਰੂਰਤ ਨਾ ਪੈਂਦੀ। ਨਈਅਰ ਦੀ ਗੱਲ ਨੂੰ ਪੁੱਖਤਾ ਕਰਨ ਲਈ ਨਾਲ-ਨਾਲ ਬੀ.ਬੀ.ਸੀ ਦੇ ਪੱਤਰਕਾਰ ਸਤੀਸ਼ ਜੈਕਬ ਦੀ ਚਸਮਦੀਦੀ ਨੂੰ ਫਿਲਮਾਇਆ ਗਿਆ ਹੈ ਜਿਸ ਵਿੱਚ ਉਹ ਦੱਸਦਾ ਹੈ ਕਿ ਮੈਂ ਖੁੱਦ ਇਕਬਾਰ ਜੱਥੇਦਾਰ ਸਿੰਘ ਦੇ ਭੋਗ ਤੇ ਦਿੱਲੀ ਵਿਖੇ ਸੰਤ ਭਿੰਡਰਾ ਵਾਲੇ ਨੂੰ ਛੱਤ ਦੇ ਉਪਰ ਬੈਠਕੇ ਵੱਡੇ ਕਾਫਿਲੇ ਨਾਲ ਹਥਿਆਰਾ ਸਮੇਤ ਭਾਰੀ ਗਿਣਤੀ ਸਮਰਥਕਾ ਨਾਲ ਦਿੱਲੀ ਵਿਖੇ ਚੱਕਰ ਲਾਉਂਦੇ ਤਕਿਆ ਸੀ। ਇਸ ਭੋਗ ਵਿੱਚ ਰਾਜੀਵ ਗਾਂਧੀ ਵੀ ਸਿਰਕਤ ਕਰਨ ਆਇਆ ਸੀ।

ਇਸ ਪਿੱਛੋਂ 1982 ਦੀਆਂ ਏਸ਼ੀਆਡ ਖੇਡਾਂ ਦਾ ਜਿਕਰ ਕਰਦਿਆਂ ਸਿੱਖਾਂ ਨਾਲ ਹੋਈਆਂ ਜਾਤੀਆਂ ਨੂੰ ਵੱਡੇ ਪੱਧਰ ਤੇ ਉਭਾਰਿਆ ਗਿਆ। ਜਿਸ ਵਿੱਚ ਦੋ ਸਿੱਖ ਜਰਨੈਲਾ ਏਅਰ ਚੀਫ ਮਾਰਸ਼ਲ ਸਰਦਾਰ ਅਰਜਨ ਸਿੰਘ ਅਤੇ ਜਰਨੈਲ ਜਗਜੀਤ ਸਿੰਘ ਅਰੋੜਾ ਨੂੰ ਜਲੀਲ ਹੁੰਦੇ ਦਿਖਾਇਆ ਗਿਆ ਹੈ। ਇੱਕ ਸਿੱਖ ਡੀ.ਆਈ.ਜੀ ਅਵਤਾਰ ਸਿੰਘ ਅਟਵਾਲ ਦੇ ਦਰਬਾਰ ਸਾਹਿਬ ਦੇ ਸਾਹਮਣੇ ਹੋਏ ਕਤਲ ਨੂੰ ਇਸ ਢੰਗ ਨਾਲ ਉਭਾਰਿਆ ਗਿਆ ਹੈ ਕਿ ਸੰਤ ਜਰਨੈਲ ਸਿੰਘ ਤੋਂ ਡਰਦੀ ਸੀ ਤੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਜਿਹੜਾ ਕਿ ਸੰਤ ਭਿੰਡਰਾ ਵਾਲਿਆਂ ਦਾ ਕੱਟੜ ਵਿਰੋਧੀ ਸੀ ਨੂੰ ਵੀ ਟੈਲੀਫੋਨ ਤੇ ਅਟਵਾਲ ਦੀ ਲਾਸ਼ ਚੁੱਕਣ ਲਈ ਸੰਤ ਭਿੰਡਰਾ ਵਾਲਿਆਂ ਦੀਆਂ ਮਿਣਤਾ ਕਰਦੇ ਦਿਖਾਇਆ ਗਿਆ ਹੈ।

ਮੁਕਦੀ ਗੱਲ ਇਹ ਕਿ ਹਰ ਘਟਨਾ ਵਿੱਚ ਕਾਂਗਰਸ ਅਤੇ ਭਿੰਡਰਾ ਵਾਲਿਆਂ ਦੀ ਸਾਂਝ ਅਤੇ ਦਹਿਸ਼ਤ ਨੂੰ ਬੜੇ ਹੀ ਨਿਵੇਕਲੇ ਢੰਗ ਨਾਲ ਉਭਾਰਨ ਦਾ ਯਤਨ ਕੀਤਾ ਗਿਆ ਹੈ। ਕੁਝ ਘਟਨਾਵਾ ਬੇਸ਼ਕ ਉਹ ਵੀ ਸਿੱਖ ਸਮੱਸਿਆ ਜਾਂ ਪੰਜਾਬ ਦੇ ਮਸਲੇ ਦਾ ਇੱਕ ਹਿੱਸਾ ਹਨ ਨੂੰ ਆਧਾਰ ਬਣਾਕੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤੇ ਹੱਕ ਮੰਗਣ ਵਾਲੇ ਲੋਕਾਂ ਨੂੰ ਦਹਿਸਤ ਗਰਦ ਜਾਂ ਅਤਵਾਦੀ ਬਣਾਕੇ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ ਜਦੋਂ ਕਿ ਸਿੱਖਾਂ ਦੇ ਮਸਲੇ 1978 ਤੋਂ ਨਹੀਂ 1849 ਅਤੇ 1947 ਤੋਂ ਲਗਾਤਾਰ ਉਲਝੇ ਹੋਏ ਹਨ। ਪੰਜਾਬ ਦੀ ਸਮੱਸਿਆ ਦੀ ਅਸਲ ਕਹਾਣੀ ਹਿੰਦੁਸਤਾਨ ਦੇ ਤਿੰਨ ਪ੍ਰਮੁੱਖ ਨੇਤਾਵਾਂ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਪਟੇਲ ਵੱਲੋਂ ਦਿੱਤੇ ਭਰੋਸੇ ਅਤੇ ਵਾਅਦੇ ਟੁੱਟ ਜਾਣ ਤੋਂ ਬਾਅਦ ਸ਼ੁਰੂ ਹੋਈ ਸੀ। ਜਿਨਾਂ ਵਾਹਦਿਆਂ ਨੂੰ ਲੈਕੇ ਸਿੱਖਾਂ ਨੇ ਆਪਣੀ ਕਿਸਮਤ ਹਿੰਦੂਸਤਾਨ ਨਾਲ ਜੋੜੀ ਸੀ। ਜਦੋਂ ਉਹ ਵਾਹਦੇ ਬੇ-ਵਫਾ ਹੋ ਗਏ ਤਾਂ ਸਿੱਖ ਅਤੇ ਪੰਜਾਬ ਸਮੱਸਿਆ ਨੇ ਜਨਮ ਲਿਆ ਜਿਸਦਾ ਸੰਤਾਪ ਸਿੱਖ ਅੱਜ ਤੱਕ ਭੋਗ ਰਹੇ ਹਨ। ਟੀ.ਵੀ. ਚੈਨਲ ਵੱਲੋਂ ਪੰਜਾਬ ਸਮੱਸਿਆ ਨੂੰ ਹਿੰਦੂ ਸਿੱਖ ਦੀ ਲੜਾਈ ਬਣਾਉਣ ਲਈ ਕੁਝ ਚੋਣਵੀਆਂ ਘਟਨਾਵਾਂ ਬੱਸਾਂ ਵਿੱਚੋਂ ਕੱਢਕੇ ਮਾਰੇ ਗਏ ਕੁਝ ਹਿੰਦੂਆਂ ਦੀ ਹੱਤਿਆ ਦਾ ਫਿਲਮਾਂਕਣ ਕੀਤਾ ਗਿਆ ਹੈ। ਪਰ ਪੰਜਾਬ ਵਿੱਚ ਅੱਜ ਤੱਕ ਵੀ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਅਤੇ ਨਾ ਹੀ ਦੋਹਾਂ ਫਿਰਕਿਆਂ ਦੌਰਾਨ ਕਦੇ ਕੋਈ ਫਿਰਕੂ ਦੰਗਾ ਵਪਰਿਆ ਹੈ।

ਜਿਵੇਂ ਪੰਜਾਬ ਦੇ ਪਾਣੀਆਂ ਦੇ ਗੱਲ ਕਰਦੀਆਂ ਆਨੰਦਪੁਰ ਸਾਹਿਬ ਦੇ ਮਤੇ ਅਕਾਲੀਆਂ ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਪੰਜਾਬ ਲਈ ਹੋਰ ਵਧੇਰੇ ਪਾਣੀ ਚਾਹੁੰਦੇ ਹਨ। ਇਥੇ ਟੀ.ਵੀ. ਚੈਨਲ ਨੇ ਬੜੇ ਹੀ ਸ਼ਾਤਰਪੂਨੇ ਨਾਲ ਰਿਪੇਰੀਅਨ ਲਾਅ ਦਾ ਜਿਕਰ ਕਰਨਾ ਜਰੂਰੀ ਨਹੀਂ ਸਮਝਿਆ ਕਿਉਂਕਿ ਆਨੰਦਪੁਰ ਦਾ ਮਤਾ ਵਾਧੂ ਪਾਣੀ ਨਹੀਂ ਮੰਗਦਾ ਸਗੋਂ ਦੂਨੀਆਂ ਦੇ ਪਾਣੀਆਂ ਬਾਰੇ ਕਾਨੂੰਨ ਅਨੁਸਾਰ ਆਪਣੇ ਹਿੱਸੇ ਦੀ ਮੰਗ ਕਰਦਾ ਹੈ। ਸਾਰੀ ਕਹਾਣੀ ਵਿੱਚ ਬੜੇ ਹੀ ਸਾਜਸੀ ਢੰਗ ਨਾਲ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤੇ ਕਾਂਗਰਸ ਨੂੰ ਇਸ ਤਰੀਕੇ ਨਾਲ ਭੰਡਿਆ ਗਿਆ ਹੈ ਜਿਸ ਵਿੱਚੋਂ ਇਹ ਬਦਬੂ ਆਉਂਦੀ ਹੈ ਕਿ ਇਹ ਟੀ.ਵੀ. ਚੈਨਲ ਜਿਥੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤੇ ਸਿੱਖ ਯੋਧਿਆ ਵੱਲੋਂ ਲੜੇ ਧਰਮ ਯੁੱਧ ਨੂੰ ਫਿਰਕੂ ਰੰਗਤ ਦੇ ਕੇ ਸਿੱਖਾਂ ਦਾ ਚੇਹਰਾ ਦੂਨੀਆ ਸਾਹਮਣੇ ਦਹਿਸਤ ਗਰਦਾ ਵਾਲਾ ਬਣਾਕੇ ਪੇਸ਼ ਕਰਨਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਦੇਸ਼ ਤੇ ਰਾਜ ਕਰਦੀ ਕਾਂਗਰਸ ਪਾਰਟੀ ਸਤਾ ਤੋਂ ਲਾਂਭੇ ਕਰਨ ਲਈ ਕਾਂਗਰਸ ਨੂੰ ਭਿੰਡਰਾ ਵਾਲੇ ਦਾ ਜਨਮਦਾਤਾ ਸਾਬਤ ਕਰਨ ਦਾ ਯਤਨ ਕਰਦਾ ਹੈ ਨਾਲ-ਨਾਲ ਪੰਜਾਬ ਦੀ ਸਮੱਸਿਆ ਅਤੇ ਪੰਜਾਬ ਦੇ ਹੱਕਾ ਤੇ ਪਾਣੀ ਫੇਰਨ ਲਈ ਇਸ ਨੂੰ ਨਿਰੰਕਾਰੀ ਕਾਂਡ, ਲਾਲਾ ਜਗਤ ਨਰਾਇਣ ਕਤਲ ਕੇਸ ਜਾਂ ਹਿੰਦੂ ਸਿੱਖ ਦੇ ਝਗੜੇ ਨੂੰ ਮਸਲੇ ਦਾ ਆਧਾਰ ਬਣਾਕੇ ਅਵਾਮ ਦੇ ਅੱਖੀ ਘੱਟਾ ਪਾਉਣਾ ਚਾਹੁੰਦਾ ਹਾਂ। ਇਹ ਗੱਲ ਬੜੀ ਸਪਸ਼ਟ ਹੈ ਕਿ ਇਹ ਚੈਨਲ ਸਿੱਧੇ ਰੂਪ ਵਿੱਚ ਨਰਿੰਦਰ ਮੋਦੀ ਅਤੇ ਉਸਦੀ ਪਾਰਟੀ ਬੀ.ਜੇ.ਪੀ. ਨੂੰ ਸੱਤਾ ਤੇ ਲਿਆਉਣ ਲਈ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਨ ਦੀ ਰੌਂਅ ਵਿੱਚ ਹੈ ਅਤੇ ਨਾਲ ਹੀ ਪੰਜਾਬ ਅਤੇ ਸਿੱਖਾਂ ਦੀਆਂ ਮੰਗਾਂ ਨੂੰ ਅਨਗੋਲਿਆਂ ਕਰਕੇ ਹੁਣ ਤੱਕ ਪੰਜਾਬ ਦੀਆਂ ਮੰਗਾਂ ਜਾਂ ਸਿੱਖ ਹੱਕਾ ਲਈ ਸੰਘਰਸ਼ ਕਰਦੇ ਸ਼ਹਿਦ ਹੋਏ ਹਜਾਰਾ ਸ਼ਹੀਦਾਂ ਪ੍ਰਤੀ ਨਫਰਤ ਪੈਦਾ ਕਰਕੇ ਉਨਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਖਲਨਾਇਕ ਵੱਜੋਂ ਪੇਸ਼ ਕਰਨਾ ਚਾਹੁੰਦਾ ਹੈ।

ਇਸ ਟੀ.ਵੀ. ਚੈਨਲ ਦੀ ਮੁਤਾਬਕ ਜੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਕਾਂਗਰਸ ਜਾਂ ਕੇਂਦਰੀ ਹੁਕਮਤ ਦਾ ਏਜੰਟ ਸੀ। ਉਸਨੂੰ ਫੌਜਾ ਚੜਾ ਕੇ ਮਾਰਨ ਦੀ ਕੀ ਲੋੜ ਸੀ। ਇਸ ਚੈਨਲ ਵੱਲੋਂ ਸਾਰੀ ਲੜਾਈ ਨੂੰ ਕਾਂਗਰਸ ਦੀ ਅਕਾਲੀਆਂ ਨਾਲ ਸਿਆਸੀ ਖੇਡ ਬਣਾਕੇ ਪੇਸ਼ ਕੀਤਾ ਗਿਆ। ਜਦੋਂ ਕਿ ਸਿੱਖਾਂ ਦੀ ਲੜਾਈ ਕੇਵਲ ਕਾਂਗਰਸ ਨਾਲ ਨਹੀਂ ਹੈ ਸਗੋਂ ਸਿੱਖ ਤਾਂ ਪਿੱਛਲੇ ਛੇ ਦਹਾਕਿਆ ਤੋਂ ਆਪਣੇ ਹੱਕ ਲੈਣ ਲਈ ਹਿੰਦੂਸਤਾਨੀ ਸਿਸਟਮ ਨਾਲ ਲੜ ਰਹੇ ਹਨ ਤੇ ਆਉਂਦੇ ਸਮੇਂ ਵਿਚ ਵੀ ਲੜਦੇ ਰਹਿਣਗੇ। ਕਿਸੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸੰਘਰਸ਼ ਦੀ ਅਗਵਾਈ ਕਰਦੇ ਸਨ। ਭਵਿੱਖ ਵਿੱਚ ਕੋਈ ਹੋਰ ਗੁਰੂ ਪਿਆਰਾ ਅਗਵਾਈ ਕਰਦਾ ਰਹੇਗਾ ਲੇਕਿਨ ਇਨਸਾਫ ਅਤੇ ਹੱਕ ਮਿਲਣ ਤੱਕ ਇਹ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹੇਗਾ। ਅਜਿਹੇ ਟੀ.ਵੀ. ਚੈਨਲ ਅਤੇ ਹੋਰ ਸ਼ਾਤਰ ਬੁੱਧੀ ਲੋਕ ਸਿਸਟਮ ਨੂੰ ਫਾਇਦਾ ਦੇਣ ਲਈ ਸਿੱਖਾਂ ਅਤੇ ਸੰਘਰਸ਼ ਵਿਰੁੱਧ ਊਝਾਂ ਲਾਉਂਦੇ ਰਹਿਣਗੇ।

ਅਜਿਹੇ ਲੋਕਾਂ ਨੇ ਆਪਣਾ ਕੰਮ ਜਾਰੀ ਰੱਖਿਆ ਹੋਇਆ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਸਮੇਂ ਸਿੱਖ ਪੰਥ ਸੁੱਤਾ ਪਿਆ ਹੈ। ਲਗਭਗ ਪਿਛਲੇ ਦੋ ਹਫਤਿਆ ਤੋਂ ਏ.ਬੀ.ਪੀ. ਟੀ.ਵੀ. ਚੈਨਲ ਵੱਲੋਂ ਅਜਿਹਾ ਮਾਰੂ ਪ੍ਰੋਗਰਾਮ ਪ੍ਰਕਾਸ਼ਿਤ ਕੀਤਾ ਗਿਆ ਹੈ ਪਰ ਅੱਜ ਤੱਕ ਕਿਸੇ ਵੀ ਖਾਲਿਸਤਾਨੀ ਜੱਥੇਬੰਦੀ, ਗਰਮ ਧੜੇ ਜਾਂ ਸੰਤ ਭਿੰਡਰਾਂ ਵਾਲਿਆ ਦੀ ਟਕਸਾਲ ਦੇ ਕਿਸੇ ਵੀ ਧੜੇ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ। ਦਾਸ ਲੇਖਕ ਬੜੇ ਦਿਨਾਂ ਤੋਂ ਉਡੀਕ ਵਿੱਚ ਸੀ ਕਿ ਸਾਇਦ ਕਿਸੇ ਦੀ ਜਮੀਰ ਜਾਗੇਗੀ ਤੇ ਕੋਈ ਕਿਸੇ ਲਿਖਤ ਰਾਹੀਂ ਢੁਕਵਾਂ ਜਵਾਬ ਦੇਵੇਗਾ। ਪਰ ਪਤਾ ਨਹੀਂ ਕਿਉਂ ਸਾਰੇ ਮੂੰਹ ਵਿੱਚ ਘਾਹ ਲਈ ਬੈਠੇ ਹਨ। ਅੱਜ ਸਮਾਂ ਮੰਗ ਕਰਦਾ ਹੈ ਕਿ ਇੱਕਵੀਂ ਸੱਦੀ ਵਿੱਚ ਸਮੇਂ ਦੇ ਹਾਣ ਦਾ ਹੋਕੇ ਵਿਚਰਣ ਲਈ ਅਤੇ ਆਪਣੀਆਂ ਆਉਂਦੀਆਂ ਪੀੜੀਆਂ ਨੂੰ ਸੇਧ ਦੇਣ ਬਾਸਤੇ ਅਤੇ ਸਮਕਾਲੀਆ ਜਾਂ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦਾ ਢੁੱਕਵਾਂ ਜਵਾਬ ਦੇਣ ਲਈ ਟੀ.ਵੀ. ਚੈਨਲ ਸਮੇਤ ਆਪਣਾ ਮੀਡੀਆਂ ਹੋਂਦ ਵਿੱਚ ਲਿਆਂਦਾ ਜਾਵੇ।

ਮਹਾਨ ਸਿੱਖ ਸੰਸਥਾਵਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਮੁੱਖ ਮੰਤਰੀ ਅਤੇ ਵਿਦੇਸ਼ਾਂ ਵਿੱਚ ਵਸਦੇ ਧਨਾਢ ਸਿੱਖਾਂ ਜਿਨਾਂ ਵਿੱਚੋਂ ਸਰਦਾਰ ਦਿਦਾਰ ਸਿੰਘ ਬੈਂਸ, ਸਰਦਾਰ ਦਰਸ਼ਨ ਸਿੰਘ ਰਖੜਾ ਅਤੇ ਸੌਗੀ ਕਿੰਗ ਸਰਦਾਰ ਬਾਠ ਦੇ ਨਾਮ ਵਰਣਨ ਯੋਗ ਹਨ। ਇਹ ਸਾਰੇ ਵੀ ਕੁਦਰਤੀ ਆਫਤਾਂ ਤੇ ਦਾਨ ਜਾਂ ਕੁਝ ਸਿਆਸੀ ਲੀਡਰਾਂ ਦੇ ਵਿਦੇਸ਼ੀ ਦੌਰਿਆਂ ਤੇ ਪਾਹੁਣਚਾਰੀ ਤੇ ਲੱਖਾਂ ਡਾਲਰ ਖਰਚ ਦਿੰਦੇ ਹਾਂ ਪਰ ਇਨਾਂ ਨੇ ਅੱਜ ਤੱਕ ਸਿੱਖਾ ਦਾ ਕੋਈ ਮੀਡੀਆਂ ਬਣਾਉਣ ਵਿੱਚ ਕਦੇ ਦਿਲਚਸਪੀ ਨਹੀਂ ਵਿਖਾਈ। ਜਿਸ ਕਰਕੇ ਅੱਜ ਕੌਮ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਜਲਾਲਤਾ ਦਾ ਸਾਹਮਣਾ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਿੰਟ ਮੀਡੀਆ ਵਿਚੋਂ ਜੇ ਕੋਈ ਇੱਕ ਅੱਧਾ ਅਖਬਾਰ ਸਿੱਖ ਹਿੱਤਾ ਦੀ ਗੱਲ ਕਰਦਾ ਹੈ ਤਾਂ ਕਦੇ ਸਿੱਖ ਨੇ ਫੁੱਟੀ ਕੌਡੀ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਗਾਹੇ ਵਗਾਹੇ ਕਿਸੇ ਢੰਗ ਨਾਲ ਅਲੋਚਨਾ ਜਰੂਰ ਕੀਤੀ ਜਾਂਦੀ ਹੈ। ਸੋ, ਅੱਜ ਹਾਲਾਤ ਮੰਗ ਕਰਦੇ ਹਨ ਕਿ ਹਰ ਸਿੱਖ ਅੱਖਾਂ ਖੋਲ ਕੇ ਜੀਵਨ ਬਸਰ ਕਰੇ ਤੇ ਉਸਨੂੰ ਇਹ ਅੰਦਾਜਾ ਵੀ ਹੋਣਾ ਚਾਹੀਦਾ ਹੈ ਕਿ ਇੱਕ ਸਿਸਟਮ ਅੱਜ ਮਿਥੀ ਸਾਜਿਸ਼ ਅਧੀਨ ਜਿਥੇ ਸਾਨੂੰ ਬਦਨਾਮ ਕਰ ਰਿਹਾ ਹੈ, ਉਥੇ ਬੀ.ਜੇ.ਪੀ ਵਰਗੀ ਕੱਟੜਵਾਦੀ ਜਮਾਤ ਨੂੰ ਦੇਸ਼ ਦੇ ਰਾਜ ਤਖਤ 'ਤੇ ਬਿਠਾਉਣ ਲਈ ਯਤਨਸ਼ੀਲ ਹੈ। ਸਾਰੀਆਂ ਕਲਮਾਂ ਨੂੰ ਅੱਜ ਤਿਖੀਆਂ ਹੋਕੇ ਦੁਸ਼ਮਣ ਦੇ ਅਕੀਦਿਆਂ 'ਤੇ ਜਬਰਦਸਤ ਵਾਰ ਕਰਨਾ ਚਾਹੀਦਾ ਹੈ, ਤਾਂ ਕਿ ਕੋਈ ਸਾਨੂੰ ਸੁਤਿਆਂ ਪਿਆਂ ਨੂੰ ਹੀ ਆਤਵਾਦੀ ਵੱਖਵਾਦੀ ਆਖਕੇ ਦੇਸ਼ ਦੇ ਰਾਜ ਪ੍ਰਬੰਧ ਨੂੰ ਹਥਿਆਉਣ ਲਈ ਵੋਟਰਾਂ ਨੂੰ ਮੁਰਖ ਨਾ ਬਣਾਇਆ ਜਾਵੇ ਅਤੇ ਸਾਡੇ ਨਾਇਕਾ ਨੂੰ ਅਛੋਪਲੇ ਜਿਹੇ ਖਲਨਾਇਕਾਂ ਦੀ ਸੂਚੀ ਵਿੱਚ ਦਰਜ ਨਾ ਕਰ ਜਾਵੇ।

Source: http://www.punjabspectrum.com/2013/10/25804


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top