Share on Facebook

Main News Page

ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਮੁੜ ਬਹਾਲੀ ਸਬੰਧੀ ਕੌਮਾਂਤਰੀ ਸੈਮੀਨਾਰ ਸਿਆਟਲ ਵਿੱਚ 26 ਅਕਤੂਬਰ ਨੂੰ !!!

ਭਾਈ ਪੰਥਪ੍ਰੀਤ ਸਿੰਘ ਜੀ ਹੋਣਗੇ ਮੁੱਖ ਬੁਲਾਰੇ !!

ਸੈਨਹੋਜ਼ੇ (ਤਰਲੋਚਨ ਸਿੰਘ ਦੁਪਾਲਪੁਰ) ਪੰਥਕ ਜੁਗਤਿ ਅਨੁਸਾਰ ਸੰਨ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸੱਤਾਂ ਸਾਲਾਂ ਬਾਅਦ ਬੇਸ਼ੱਕ ਪੰਥ ਦੀਆਂ ਕੇਂਦਰੀ ਸੰਸਥਾਵਾਂ ਵਲੋਂ ਸਿਆਸੀ ਗੁਲਾਮੀ ਦੇ ਪ੍ਰਛਾਵਿਆਂ ਅਧੀਨ ਭਗਵੇਂ ਮੱਟ ਵਿੱਚ ਡੋਬ ਦਿੱਤਾ ਗਿਆ। ਪ੍ਰੰਤੂ ਦੇਸ਼-ਵਿਦੇਸ਼ ਦੀਆਂ ਜਾਗਰੂਕ ਸ਼ਰਧਾਲੂ ਸੰਗਤਾਂ ਅਤੇ ਕੌਮੀ ਫਰਜ਼ਾਂ ਨੂੰ ਸਮਰਪਿਤ ਸਿੱਖ ਜਥੇ-ਬੰਦੀਆਂ 'ਮਿਲ਼-ਗੋਭਾ ਕੈਲੰਡਰ' ਨੂੰ ਅਪ੍ਰਵਾਨ ਕਰਕੇ, ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਵਾਸਤੇ ਜੋਰ ਸ਼ੋਰ ਨਾਲ ਡਟੀਆਂ ਹੋਈਆਂ ਹਨ। ਕੁਛ ਹਫਤੇ ਪਹਿਲਾਂ ਬਠਿੰਡੇ ਹੋਏ ਵਿਸ਼ਾਲ ਇਕੱਠ ਤੋਂ ਬਾਅਦ ਹੁਣ ਸਿਆਟਲ ਵਸ਼ਿੰਗਟਨ ਵਿਖੇ 26 ਅਕਤੂਬਰ ਦਿਨ ਸ਼ਨੀਵਾਰ ਨੂੰ ਇੱਕ ਅੰਤਰ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਐਬਰਨ ਵਿਖੇ ਹੋਣ ਜਾ ਰਹੇ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਭਾਈ ਪੰਥਪ੍ਰੀਤ ਸਿੰਘ ਜੀ ਹੋਣਗੇ।

ਗੁਰਮਤਿ ਪ੍ਰਚਾਰ ਨੂੰ ਪ੍ਰਣਾਈ ਹੋਈ ਸਿੱਖ ਜਥੇਬੰਦੀ ਵਰਲਡ ਸਿੱਖ ਫੈਡਰੇਸ਼ਨ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਭਰਵੇਂ ਮਿਲਵਰਤਨ ਸਦਕਾ ਕਰਵਾਏ ਜਾ ਰਹੇ ਇਸ ਇਤਿਹਾਸਕ ਸੈਮੀਨਾਰ ਬਾਬਤ ਪ੍ਰੈੱਸ ਨੋਟ ਜਾਰ੍ਹੀ ਕਰਦੇ ਹੋਏ ਇਸ ਜਥੇਬੰਦੀ ਦੇ ਪ੍ਰਮੁੱਖ ਬੁਲਾਰੇ ਭਾਈ ਅਜੈਬ ਸਿੰਘ ਨੇ ਦੱਸਿਆ ਕਿ ਅਮਰੀਕਾ-ਕੈਨੇਡਾ ਦੀਆਂ ਨਾਮੀ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਦੇ ਨਾਲ ਨਾਲ ਇਸ ਸੈਮੀਨਾਰ ਨੂੰ ਸੰਬੋਧਨ ਕਰਨ ਵਾਸਤੇ ਪਹੁੰਚ ਰਹੇ ਹਨ-

ਭਾਈ ਜਸਵੰਤ ਸਿੰਘ ਹੋਠੀ ਪ੍ਰਧਾਨ ਏ. ਜੀ. ਪੀ. ਸੀ., ਭਾਈ ਰੇਸ਼ਮ ਸਿੰਘ ਅੰਮ੍ਰਿਤਸਰ ਅਕਾਲੀ ਦਲ, ਅਜੀਤ ਸਿੰਘ 'ਰਾਹੀ' ਆਸਟ੍ਰੇਲੀਆ, ਸੰਤੋਖ ਸਿੰਘ ਡੈਲਸ ਸਿੱਖ ਯੂਥ ਆਫ਼ ਅਮਰੀਕਾ, ਗਿਆਨ ਸਿੰਘ ਗਿੱਲ ਪ੍ਰਧਾਨ ਗੁਰਦਆਰਾ ਸ੍ਰੀ ਦਸਮੇਸ਼ ਦਰਬਾਰ ਸਰ੍ਹੀ, ਸਰਵਜੀਤ ਸਿੰਘ ਸੈਕਰਾਮੈਂਟੋ ਖਗੋਲ ਤੇ ਭੂਗੋਲ ਦੇ ਮਾਹਰ, ਕੁਲਦੀਪ ਸਿੰਘ ਰੇਡੀਉ ਸ਼ੇਰੇ ਪੰਜਾਬ ਕੈਨੇਡਾ, ਗੁਰਦੇਵ ਸਿੰਘ ਸੱਧੇਵਾਲ਼ੀਆ, ਪੂਰਨ ਸਿੰਘ ਕੈਨੇਡਾ, ਅਜੀਤ ਸਿੰਘ ਆਲੋ ਆਰਖ, ਕੁਲਦੀਪ ਸਿੰਘ 'ਜਾਗੋ ਖਾਲਸਾ' ਨਿਊਯਾਰਕ, ਧਰਮ ਸਿੰਘ ਫਿਲਾਡੈਲਫੀਆ, ਮਲਕੀਤ ਸਿੰਘ ਬਾਲਟੀਮੋਰ, ਤਰਲੋਚਨ ਸਿੰਘ ਸਾਬਕਾ ਮੈਂਬਰ ਐਸ. ਜੀ. ਪੀ. ਸੀ. ਅਤੇ ਸਥਾਨਕ ਸਿੱਖ ਆਗੂ

ਇਸ ਮੌਕੇ 'ਮੂਲ਼ ਨਾਨਕਸ਼ਾਹੀ ਕੈਲੰਡਰ 2014' ਵੱਡੀ ਗਿਣਤੀ ਵਿੱਚ ਵੰਡਿਆ ਜਾਵੇਗਾ। ਪ੍ਰਬੰਧਕਾਂ ਅਨੁਸਾਰ ਸੈਮੀਨਾਰ ਦੀ ਸਮਾਪਤੀ ਉਪਰੰਤ ਜਿੱਥੇ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਲਈ ਮਤੇ ਪਾਸ ਕੀਤੇ ਜਾਣਗੇ, ਉੱਥੇ ਅਮਰੀਕਾ-ਕੈਨੇਡਾ ਦੇ ਬਹੁਤ ਸਾਰੇ ਗੁਰਦੁਆਰਾ ਪ੍ਰਬੰਧਕਾਂ ਅਤੇ ਸਿੱਖ ਸਭਾ ਸੋਸਾਇਟੀਆਂ ਵਲੋਂ ਇਹ ਪ੍ਰਣ-ਪੱਤਰ ਵੀ ਭਰੇ ਜਾਣਗੇ ਕਿ ਉਹ ਸਾਰੇ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਆਦਿਕ ਮੂਲ਼ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਲਈ ਪ੍ਰਤੀਬੱਧ ਰਹਿਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top