Share on Facebook

Main News Page

ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਇਕ ਨਵੇਕਲੇ ਉਪਰਾਲੇ ਦੀ ਸ਼ੁਰੂਆਤ, ਪ੍ਰੋਜੈਕਟ “ਘਰ ਘਰ ਅੰਦਰਿ ਧਰਮਸਾਲ
-: ਸਰਬਜੋਤ ਸਿੰਘ ਦਿੱਲੀ +91 92126 60333

ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਇਕ ਨਵੇਕਲੇ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਨੂੰ ਨਾਮ ਦਿੱਤਾ ਗਿਆ ਹੈ ਪ੍ਰੋਜੈਕਟ “ਘਰ ਘਰ ਅੰਦਰਿ ਧਰਮਸਾਲ” ਜਿਸਦੇ ਤਹਿਤ ਹਰ ਹਫਤੇ ਵੱਖ ਵੱਖ ਥਾਂ 'ਤੇ ਵੱਖ ਵੱਖ ਘਰ ‘ਚ ਗੁਰਮਤਿ ਕਲਾਸ ਲਗਾਈ ਜਾਵੇਗੀ, ਐਸਾ ਨਹੀਂ ਹੈ ਕਿ ਅੱਗੇ ਗੁਰਮਤਿ ਕਲਾਸਾਂ ਨਹੀਂ ਲਗ ਰਹੀਆਂ, ਪ੍ਰੰਤੂ ਜਿਥੇ ਵੀ ਗੁਰਮਤਿ ਕਲਾਸਾਂ ਲਗਦੀਆਂ ਹਨ, ਉਥੇ ਗਿਣਤੀ ਦੇ ਉਹੀ ਕਲਾਸ ਲੈਣ ਆਉਣ ਵਾਲਿਆਂ ਦੀ ਗਿਣਤੀ ਜਾਂ ਤੇ ਉੰਨੀ ਹੀ ਰਹਿੰਦੀ ਹੈ, ਜਾਂ ਫਿਰ ਘਟ ਹੀ ਹੁੰਦੀ ਹੈ ਵਧਦੀ ਨਹੀਂ, ਇਸ ਪ੍ਰਕਾਰ ਬਦਲ ਬਦਲ ਕੇ ਵੱਖ ਵੱਖ ਥਾਂ ਤੇ ਕਲਾਸ ਲਾਈ ਜਾਣ ਨਾਲ, ਜਿਥੇ ਵੀ ਕਲਾਸ ਲਈ ਜਾਵੇਗੀ ਓਹ ਆਪਣੇ ਨਿਕਟਵਰਤੀ ਲੋਗਾਂ ਅਤੇ ਆਪਣੇ ਗੁਆਂਡੀਆਂ ਨੂੰ ਸੱਦਾ ਦੇਣਗੇ, ਜਿਸ ਨਾਲ ਕਲਾਸ ਵਿਚ ਆਉਣ ਵਾਲੇ ਲੋਗਾਂ ਦੀ ਗਿਣਤੀ ਬ=ਵਧਦੀ ਰਹੇਗੀ।

ਸੋਸਾਇਟੀ ਦਾ ਟੀਚਾ ਇਸ ਕਾਰਜ ਲਈ ਹਰ ਸ਼ਹਿਰ ਚ ਛੋਟੇ ਛੋਟੇ ਸਰਕਲ ਬਣਾਉਣ ਦਾ ਹੈ, ਜਿਸ ਨਾਲ ਇਕੋ ਸਮੇ ਤੇ ਵੱਖ ਵੱਖ ਥਾਂਵਾਂ ਤੇ ਇਨ੍ਹਾਂ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਸਕੇ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਸੌਖੇ ਸ਼ਬਦਾਂ 'ਚ ਲੁਕਾਈ ਤਕ ਪਹੁੰਚਾਉਣ ਲਈ ਸੋਸਾਇਟੀ ਗੁਰਸਿਖੀ 'ਚ ਸਟਡੀ ਕੀਤੇ ਸੂਝਵਾਨ ਪ੍ਰਚਾਰਕਾਂ ਦੀ ਵੀ ਸਹਾਇਤਾ ਲਵੇਗੀ, ਅਤੇ ਇਨ੍ਹਾਂ ਕਲਾਸਾਂ 'ਚ ਸਮੇ ਸਮੇ 'ਤੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੂੰ ਵੀ ਬੁਲਾਇਆ ਜਾਵੇਗਾ। ਜਿਸ ਨਾਲ ਇਸ ਕਲਾਸ 'ਚ ਸ਼ਾਮਿਲ ਹੋਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਆਪਣੇ ਬਚਿਆਂ ਲਈ ਰੂਹਾਨੀ ਪਖ ਗੁਰਮਤਿ ਤੋਂ ਪੂਰਦੇ ਹੋਏ ਆਪਣੀ ਉਚੀ ਸਿਖਿਆ ਲਈ ਅਤੇ ਆਪਣੇ ਅਗਾਂਹ ਵਾਧੂ ਵਿਕਾਸ ਲਈ ਵੀ ਜਾਣਕਾਰੀ ਲਈ ਪਾਉਣਗੇ।

ਇਸੇ ਕੜੀ 'ਚ ਦਿੱਲੀ ਦੇ ਮਾਨਸਰੋਵਰ ਗਾਰਡਨ / ਕੀਰਤੀ ਨਗਰ /ਰਮੇਸ਼ ਨਗਰ / ਮੋਤੀ ਨਗਰ ਸਰਕਲ ਦੀ ਬਣਤਰ ਤਿਆਰ ਕਰਕੇ ਪਹਿਲੀ ਕਲਾਸ ਸ਼ਨੀਵਾਰ 19 ਅਕਤੂਬਰ 2013 ਵੀਰ ਮਨਜੀਤ ਸਿੰਘ ਅਤੇ ਭੈਣ ਮਨਦੀਪ ਕੌਰ ਦੇ ਉਪਰਾਲੇ ਸਦਕਾ ਉਨ੍ਹਾਂ ਦੇ ਘਰ ਮਾਨਸਰੋਵਰ ਗਾਰਡਨ ਵਿਖੇ ਕੀਤੀ ਗਈ, ਜਿਸ ਵਿਚ ਤਕਰੀਬਨ 30 ਤੋਂ 35 ਸ਼ਰੀਰ ਸ਼ਾਮਿਲ ਸਨ, ਜਿਨ੍ਹਾਂ ਵਿਚ ਛੋਟੇ ਬੱਚੇ, ਨੌਜਵਾਨ ਅਤੇ ਬੁਜੁਰਗ ਵੀ ਸ਼ਾਮਿਲ ਸਨ। ਇਸ ਕਲਾਸ ਵਿਚ ਸਭ ਨੇ ਬਹੁਤ ਧਿਆਨ ਨਾਲ ਗੁਰਮਤਿ ਦੀਆਂ ਗੱਲਾਂ ਸੁਣੀਆਂ ਅਤੇ ਬਹੁਤ ਸ਼ਾਂਤੀ ਨਾਲ ਸੁਆਲ ਜੁਆਬ ਵੀ ਕੀਤੇ ਅਤੇ ਫਿਰ ਮੁੜ ਅਗਲੀਆਂ ਕਲਾਸਾਂ 'ਚ ਆਉਣ ਦਾ ਹੁੰਗਾਰਾ ਵੀ ਭਰਿਆ।

ਸੋਸਾਇਟੀ ਵੱਲੋਂ ਹੋਰ ਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ, ਕਿ ਉਹ ਵੀ ਇੱਸੇ ਪ੍ਰਕਾਰ ਦੀਆਂ ਕਲਾਸਾਂ ਆਪਣੇ ਆਪਣੇ ਇਲਾਕਿਆਂ 'ਚ ਸ਼ੁਰੂ ਕਰਨ ਅਤੇ ਘਰ ਘਰ ਅੰਦਰ ਧਰਮਸਾਲ ਦਾ ਵਿਚਾਰ ਲਾਗੂ ਕਰਨ, ਤਾਂ ਜੋ ਆਮ ਲੁਕਾਈ ਦੇ ਮਨਾਂ ਚੋਂ ਬਾਬਾਵਾਦ, ਡੇਰਾਵਾਦ ਅਤੇ ਅਖੌਤੀ ਨਾਟਕਾਂ ਅਤੇ ਝੂਠੇ ਗ੍ਰੰਥਾਂ ਦੇ ਪ੍ਰਚਾਰ ਨੂੰ ਠਲ ਪਾਈ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top