Share on Facebook

Main News Page

ਪਕਿਸਤਾਨ ਵਿੱਚ ਸਿੱਖ ਘੱਟ ਪੜੇ ਹੋਣ ਕਰਕੇ, ਕਿਸੇ ਉੱਚੇ ਅਹੁਦੇ 'ਤੇ ਨਹੀਂ ਪੁੱਜ ਸਕੇ
-: ਸ੍ਰ. ਰਮੇਸ਼ ਸਿੰਘ

ਅੰਮ੍ਰਿਤਸਰ 19 ਅਕਤੂਬਰ (ਜਸਬੀਰ ਸਿੰਘ) ਪਾਕਿਸਤਾਨ ਸਿੱਖ ਕੌਸ਼ਲ ਦੇ ਚੇਅਰਮੈਨ ਸ੍ਰ. ਰਮੇਸ਼ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਬੱਚਿਆਂ ਨੂੰ ਵਿਦਿਆ ਘੱਟ ਮਿਲਣ ਕਾਰਨ ਕੋਈ ਵੀ ਸਿੱਖ ਕਿਸੇ ਵੀ ਉੱਚੇ ਅਹੁਦੇ ਤੱਕ ਪੁੱਜ ਨਹੀਂ ਸਕਿਆ ਅਤੇ ਸਿੰਧ ਸੂਬੇ ਵਿੱਚ ਸਿਰਫ ਸੱਤ ਹੀ ਸਿੱਖ ਨੌਜਵਾਨ ਗਰੈਜੂਏਟ ਤੱਕ ਦੀ ਵਿਦਿਆ ਹਾਸਲ ਕਰ ਸਕੇ ਹਨ।

ਜਾਰੀ ਇੱਕ ਬਿਆਨ ਰਾਹੀ ਸ੍ਰ. ਰਮੇਸ਼ ਸਿੰਘ ਨੇ ਕਿਹਾ ਕਿ ਸਿੰਧ ਸੂਬੇ ਵਿੱਚ ਸਿੱਖਾਂ ਦੀ ਅਬਾਦੀ ਸਿਰਫ ਅੱਠ ਤੋ ਦਸ ਹਜਾਰ ਤੱਕ ਹੈ ਅਤੇ ਸਿੱਖ ਪੂਰੀ ਤਰ੍ਹਾਂ ਪਾਕਿਸਤਾਨ ਵਿੱਚ ਘੱਟ ਗਿਣਤੀ ਵਿੱਚ ਹਨ ਪਰ ਸਰਕਾਰ ਵੱਲੋ ਘੱਟ ਗਿਣਤੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਸਰਕਾਰੀ ਸਹੂਲਤਾਂ ਦੇਣ ਵਿੱਚ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇੱਕ ਘੱਟ ਗਿਣਤੀ ‘ਸਿੰਧ ਨਾਨ ਮੁਸਲਿਮ ਵੈਲਫੇਅਰ ਕਮੇਟੀ’ ਦਾ ਗਠਨ ਕੀਤਾ ਹੈ, ਜਿਸ ਵਿੱਚ ਉਹ ਵੀ ਮੈਬਰ ਹਨ ਅਤੇ ਕੁਲ ਨੌ ਮੈਂਬਰ ਇਸ ਕਮੇਟੀ ਵਿੱਚ ਹੁੰਦੇ ਹਨ। ਉਹਨਾਂ ਕਿਹਾ ਕਿ ਬੱਜਟ ਦਾ 10 ਫੀਸਦੀ ਸਿਰਫ ਘੱਟ ਗਿਣਤੀਆਂ ਦੀ ਭਲਾਈ ਲਈ ਹਰ ਸਾਲ ਰੱਖਿਆ ਜਾਂਣਦਾ ਹੈ। ਉਹਨਾਂ ਕਿਹਾ ਕਿ ਇਹਨਾਂ ਵਿੱਚ ਦੋ ਹਿੰਦੂ, ਦੋ ਇਸਾਈ, ਇੱਕ ਸਿੱਖ, ਬੋਧੀ, ਇੱਕ ਜੈਨੀ ਤੇ ਇੱਕ ਕਨਵੀਨਰ ਸਰਕਾਰੀ ਅਧਿਕਾਰੀ ਹੁੰਦਾ ਹੈ ਅਤੇ ਕਮੇਟੀ ਦਾ ਚੇਅਰਮੈਂਨ ਸਬੰਧਿਤ ਮਹਿਕਮੇ ਦਾ ਮੰਤਰੀ ਹੁੰਦਾ ਹੈ। ਉਹਨਾਂ ਕਿਹਾ ਕਿ ਹਰ ਸਿੱਖ ਨੂੰ ਇੱਕ ਸਾਲ ਵਿੱਚ ਦਸ ਹਜਾਰ ਰੁਪਏ ਸਰਕਾਰੀ ਫੰਡ ਵਿੱਚੋ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਬੱਚੇ ਪੜਾ ਸਕੇ। ਉਹਨਾਂ ਕਿਹਾ ਕਿ ਸਿੱਖ ਬੱਚਿਆ ਨੂੰ ਪੜਾਉਣ ਲਈ ਪਾਕਿਸਤਾਨ ਦੇ ਸਿੱਖ ਸੰਜੀਦਾ ਹਨ ਪਰ ਛੋਟੇ ਵਪਾਰੀ ਹੋਣ ਕਾਰਨ ਹਾਲੇ ਉਹ ਮਹਿੰਗੇ ਸਕੂਲਾਂ ਵਿੱਚ ਬੱਚੇ ਪੜਾਉਣ ਤੋ ਅਸਮੱਰਥ ਹਨ। ਉਹਨਾਂ ਕਿਹਾ ਕਿ ਗੁਰਮੁੱਖੀ ਦੀ ਪੜਾਈ ਸਿੱਖ ਬੱਚੇ ਬੱਚੀਆ ਨੂੰ ਸਿਰਫ ਗੁਰੂਦੁਆਰਿਆਂ ਵਿੱਚ ਹੀ ਪੜਾਈ ਜਾਂਦੀ ਹੈ ਤਾਂ ਕਿ ਉਹ ਆਪਣੇ ਧਾਰਮਿਕ ਅਕੀਦੇ ਨਾਲ ਜੁੜੇ ਰਹਿਣ।

ਧਾਰਮਿਕਤਾ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਪਾਕਿਸਤਾਨ ਦਾ ਇੱਕ ਰਿਵਾਜ ਹੈ ਕਿ ਜਿਹੜੇ ਧਰਮ ਨਾਲ ਕੋਈ ਸਬੰਧ ਰੱਖਦਾ ਉਸ ਨੂੰ ਉਸ ਵਿੱਚ ਹੀ ਪਰਪੱਕ ਹੋਣਾ ਪੈਦਾ ਹੈ ਅਤੇ ਤਕਰੀਬਨ ਸਾਰੇ ਹੀ ਸਿੱਖ ਰਹਿਤ ਮਰਿਆਦਾ ਵਿੱਚ ਪੂਰੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਲੜਕੀਆਂ ਨੂੰ ਵਿਦਿਆ ਨਾ ਦੇਣ ਦੀ ਧਾਰਨਾ ਗਲਤ ਹੈ ਅਤੇ ਲੜਕੀਆਂ ਸਗੋਂ ਲੜਕਿਆਂ ਨਾਲੋ ਵਧੇਰੇ ਵਿਦਿਆ ਲੈ ਰਹੀਆਂ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ 17 ਗੁਰੂਦੁਆਰੇ ਹਨ ਅਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਵੱਖਰੇ ਵੱਖਰੇ ਗੁਰੂਦੁਆਰਿਆਂ ਵਿੱਚ ਸਿੱਖ ਇਕੱਠੇ ਹੋ ਕੇ ਮਨਾਉਦੇ ਹਨ। ਉਹਨਾਂ ਕਿਹਾ ਕਿ ਉਹ ਯਤਨਸ਼ੀਲ ਹਨ ਕਿ ਇੱਕ ਇੰਟਰ ਫੇਥ ਹਾਲ ਬਣਾਇਆ ਜਾਵੇ, ਜਿਥੇ ਸਾਰੇ ਧਰਮਾਂ ਦੇ ਲੋਕ ਬੈਠ ਕੇ ਸਾਂਝੀਆ ਵਿਚਾਰਾਂ ਕਰ ਸਕਣ।

ਸਨੱਅਤ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਬਿਜਲੀ ਦੇ ਸੋਂਮੇ ਘੱਟ ਹੋਣ ਕਾਰਨ ਬਿਜਲੀ ਦਾ ਕੱਟ 8 ਤੋ 10 ਘੰਟੇ ਦਾ ਵੀ ਲੱਗਦਾ ਹੈ, ਪਰ ਬਿਜਲੀ ਬਗੈਰ ਸਨੱਅਤ ਕਾਮਯਾਬ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਜਦੋ ਉਹ ਗੁਰੂ ਸਾਹਿਬਾਨ ਦੇ ਦਿਨ ਮਨਾਉਦੇ ਤਾਂ ਬਿਜਲੀ ਦੇ ਕੱਟ ਲੱਗਣ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ।

ਪਾਕਿਸਤਾਨ ਵਿੱਚ ਸਿੱਖਾਂ ਦੀ ਸਿਆਸੀ ਪੈਠ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸਿੱਖ ਘੱਟ ਗਿਣਤੀ ਹਨ ਪਰ ਫਿਰ ਵੀ ਸਿਆਸਤ ਵਿੱਚ ਪੂਰੀ ਤਰ੍ਵਾ ਭਾਗ ਲੈਦੇ ਹਨ । ਉਹਨਾਂ ਕਿਹਾ ਕਿ ਇਸ ਵੇਲੇ ਦੋ ਸਿੱਖ ਵਿਧਾਨ ਸਭਾ ਕੇ ਪਾਰਲੀਮੈਂਟ ਦੇ ਮੈਂਬਰ ਹਨ ਅਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹਨਾਂ ਦੀ ਗਿਣਤੀ ਚਾਰ ਹੋਵੇ। ਉਹਨਾਂ ਕਿਹਾ ਕਿ ਸਿੱਖ ਸਿਆਸੀ ਸੂਝਬੂਝ ਵੀ ਅੱਛੀ ਰੱਖਦੇ ਹਨ। ਉਹਨਾਂ ਕਿਹਾ ਕਿ ਜਲਦੀ ਹੀ ਉਹ ਵੀ ਕਿਸੇ ਪਾਰਟੀ ਵਿੱਚ ਭਾਗ ਲੈ ਕੇ ਆਪਣੀ ਦਾਅਵੇਦਾਰੀ ਪੱਕੀ ਕਰਨਗੇ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਕੋਟਾਂ ਵੀ ਹੈ।

ਸਿਹਤ ਸੇਵਾਵਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਵਰਗੀਆ ਸਿਹਤ ਸੇਵਾਵਾਂ ਤਾਂ ਨਹੀਂ ਹਨ ਪਰ ਫਿਰ ਸਰਕਾਰੀ ਹਸਪਤਾਲ ਹਨ ਜਿਥੇ ਘੱਟ ਗਿਣਤੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਈ ਪ੍ਰਾਈਵੇਟ ਹਸਪਤਾਲ ਵੀ ਹਨ, ਜਿਹੜੇ ਕਾਫੀ ਮਹਿੰਗੇ ਹਨ। ਉਹਨਾਂ ਕਿਹਾ ਕਿ ਸਿੱਖ ਭਾਂਵੇ ਛੋਟੇ ਮੋਟੇ ਵਪਾਰੀ ਹਨ, ਪਰ ਆਪਣਾ ਕੰਮ ਉਹ ਪੂਰੀ ਇਮਾਨਦਾਰੀ ਨਾਲ ਕਰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top