Share on Facebook

Main News Page

ਸਿੱਖਾਂ ਦੀ ਰੂਹਾਨੀ ਕੰਗਾਲੀ ਤੇ ਅਸੂਲਾਂ ਸਿਧਾਂਤਾਂ ਵਿੱਚ ਆਈਆਂ ਗਿਰਾਵਟਾਂ ਹੀ, ਬਾਦਲ ਦੀ ਹੈ ਸਿਆਸੀ ਤਾਕਤ
-: ਸ੍ਰ. ਅਜਮੇਰ ਸਿੰਘ

ਗੁਰਚਰਨ ਸਿੰਘ ਗੁਰਾਇਆ (ਜਰਮਨੀ): ਸਿੱਖ ਕੌਮ ਦੇ ਵਿਦਵਾਨ ਚਿੰਤਕ ਸ੍ਰ. ਅਜਮੇਰ ਸਿੰਘ ਜੀ ਨੇ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਲੈਸਟਰ ਦੀ ਸਟੇਜ ਤੋਂ ਆਪਣੇ ਵੀਚਾਰ ਪ੍ਰਗਟਾਉਦਿਆਂ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਹਾਂ, ਉਥੇ ਹੀ ਮੈਨੂੰ ਇਹ ਸਵਾਲ ਕੀਤਾ ਜਾਂਦਾ ਹੈ, ਕਿ "ਸਿੱਖਾਂ ਦੇ ਗਲ ਪਈ ਬਾਦਲ ਬੀਮਾਰੀ ਤੋਂ ਕਿਵੇ ਖਹਿੜਾ ਛੁਟੇਗਾ?" ਉਹਨਾਂ ਨੇ ਬਹੁਤ ਹੀ ਬੇਬਾਕ ਤੇ ਇਕ ਚਿੰਤਕ ਹੋਣ ਦਾ ਫਰਜ਼ ਨਿਭਾਉਂਦਿਆਂ ਹੋਇਆਂ ਕਿਹਾ ਕਿ ਬਾਦਲ ਇਕ ਬੀਮਾਰੀ ਨਹੀਂ ਉਸਦਾ ਇਕ ਲੱਛਣ ਹੈ ਤੇ ਬੀਮਾਰੀ ਕੁਝ ਹੋਰ ਹੈ। ਇਸ ਬਾਦਲ ਤੋਂ ਛੁਟਕਾਰਾ ਹੋ ਜਾਏਗਾ ਤੇ ਇਸ ਤਰ੍ਹਾਂ ਦਾ ਕੋਈ ਹੋਰ ਆ ਜਾਏਗਾ। ਬੀਮਾਰੀ ਨੂੰ ਸਮਝੇ ਬਿਨ੍ਹਾਂ ਜੇਕਰ ਤੁਸੀਂ ਉਸ ਥਾਂ 'ਤੇ ਆ ਗਏ, ਤਾਂ ਤੁਸੀਂ ਵੀ ਉਹੋ ਕੁਝ ਕਰੋਗੇ ਤੇ ਤੁਹਾਨੂੰ ਲਾਉਣਾ ਉਸ ਤੋਂ ਵੀ ਔਖਾ ਹੋ ਜਾਵੇਗਾ। ਬਾਦਲ ਦੀ ਸਿਆਸੀ ਤਾਕਤ ਕੀ ਹੈ ? ਉਹ ਹੈ ਸਿੱਖ ਕੌਮ ਦੀ ਰੂਹਾਨੀ ਕੰਗਾਲੀ, ਸਿੱਖਾਂ ਵਿੱਚ ਆਈ ਗਿਰਾਵਟ। ਜਿੰਨਾ ਚਿਰ ਸਿੱਖ ਕੌਮ ਵਿੱਚ ਨਿੱਜ ਸਵਾਰਥ, ਲਾਲਚ, ਅਸੂਲਾਂ ਅਤੇ ਸਿਧਾਂਤਾਂ ਦੀ ਗਿਰਵਾਟ ਹੈ ਉਨ੍ਹਾਂ ਚਿਰ ਬਾਦਲ ਨੂੰ ਇਸ ਵਿੱਚੋਂ ਸਿਆਸੀ ਤਾਕਤ ਮਿਲਦੀ ਰਹੇਗੀ।

 

ਇਹਨਾਂ ਸ਼ਬਦਾਂ ਵਿੱਚ ਅਤਿ ਕਥਨੀ ਨਹੀਂ ਹੈ ਕਿ ਅਸੀਂ ਰੂਹਾਨੀ ਤੇ ਅਧਿਆਤਮਿਕਤਾਂ ਦੇ ਸੋਮੇ ਗੁਰਬਾਣੀ ਨੂੰ ਪੜ੍ਹਨ, ਸੁਣਨ, ਵੀਚਾਰਨ ਤੇ ਉਸ ਅਨੁਸਾਰ ਚਲਣ ਦੀ ਘਾਟ ਕਾਰਨ ਹੀ ਸਿੱਖ ਕੌਮ ਵਿੱਚ ਆਪਾ ਧਾਪੀ, ਹਉਮੈ, ਕ੍ਰੋਧ, ਲੋਭ, ਲਾਲਚ, ਚੌਧਰ, ਪੰਥ ਜਾਂ ਕੌਮ ਦੇ ਦੁੱਖ ਦਰਦ ਤੇ ਸੰਘਰਸ਼ ਦੇ ਨਾਮ 'ਤੇ ਆਪਣਾ ਆਪ ਸਥਾਪਤ ਕਰਨ ਦੀ ਦੌੜ ਵਿੱਚ ਹੀ ਵਿਅਸੀਂਥਤ ਹੈ। ਇਸੇ ਕਾਰਨ ਹੀ ਅਸੀਂ ਪੰਥਕ ਤੇ ਗੈਰ ਪੰਥਕ ਦੀ ਪਹਿਚਾਣ ਨਹੀਂ ਕਰ ਰਹੇ। ਸ੍ਰ. ਅਜਮੇਰ ਸਿੰਘ ਜੀ ਨੇ ਸਿੱਖ ਕੌਮ ਵਿੱਚ ਆਈਆਂ ਗਿਰਾਵਟ ਤੇ ਇਸ ਦੇ ਨਿਆਰੇਪਨ ਨੂੰ ਖਤਮ ਕਰਨ ਲਈ ਬ੍ਰਹਮਵਾਦੀ ਸੋਚ ਦੇ ਧਾਰਨੀਆਂ ਵੱਲੋਂ ਚੱਲੀਆਂ ਚਾਲਾਂ ਦਾ ਮੁਲਾਂਕਣ ਬਹੁਤ ਹੀ ਵਧੀਆਂ ਚਾਰ ਕਿਤਾਬਾਂ ਵਿੱਚ ਕੀਤਾ ਹੈ। ਉਹਨਾਂ ਸਟੇਜ ਤੇ ਬੋਲਦਿਆਂ ਹੋਇਆਂ ਕਦੇ ਵੀ ਕਿਸੇ ਦਾ ਲਿਹਾਜ਼ ਜਾਂ ਸੱਚੀ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕੀਤਾ। ਕਈ ਵਾਰੀ ਵਿਦੇਸ਼ਾਂ ਵਿੱਚ ਪ੍ਰਚਾਰਕ ਤੇ ਇਤਿਹਾਸਕਾਰ ਹੋਰ ਵੀ ਬਹੁਤ ਆਉਦੇ ਹਨ, ਪਰ ਉਹਨਾਂ ਇਤਿਹਾਸਕਾਰਾਂ ਦਾ ਸੱਚ ਸੰਗਤਾਂ ਤੇ ਪ੍ਰਬੰਧਕਾਂ ਦੇ ਅਨੁਸਾਰ ਹੁੰਦਾ ਹੈ ਜਾਂ ਫਿਰ ਸਟੇਜ ਤੋਂ ਜ਼ਜਬਾਤੀ ਤੇ ਦਰਦ ਭਰੀਆਂ ਗੱਲਾਂ ਕਰਕੇ ਰੁਵਾਉਣਾ, ਚੁਟਕਲੇ ਨੁਮਾ ਗੱਲਾਂ ਕਰਕੇ ਹਸਾਉਣਾ ਤੇ ਪੈਸਾ ਕਮਾਉਣਾ ਹੀ ਮਕਸਦ ਹੁੰਦਾ ਹੈ। ਗੁਰਬਾਣੀ ਦੀ ਵੀਚਾਰ ਦੀ ਸਮਝ ਦੇ ਪੱਖ ਤੋਂ ਕੰਗਾਲੀ ਜਾਂ ਫਿਰ ਉਹਨਾਂ ਪ੍ਰਚਾਰਕਾਂ ਤੇ ਇਤਿਹਾਸਕਾਰਾਂ ਜੋ ਉਹ ਆਪਣੇ ਆਪ ਨੂੰ ਪੇਸ਼ ਕਰਦੇ ਹਨ, ਪਰ ਅਸੀਂਲ ਵਿੱਚ ਉਹ ਉਸ ਤਰ੍ਹਾਂ ਦੇ ਹੁੰਦੇ ਨਹੀਂ, ਅਸੀਂ ਜਾਣੇ ਜਾਂ ਅਣਜਾਣੇ ਉਹਨਾਂ ਦੇ ਗੁਣ ਗਾਉਣ ਲੱਗ ਜਾਦੇ ਹਾਂ।

ਸੋ ਸ੍ਰ. ਅਜਮੇਰ ਸਿੰਘ ਵੱਲੋ ਇੰਗਲੈਂਡ ਦੀ ਧਰਤੀ ਤੇ ਆਕੇ ਸਿੱਖਾਂ ਵਿੱਚ ਰੂਹਾਨੀ ਪੱਖ ਦੀ ਕੰਗਾਲੀ ਤੇ ਆਈ ਗਿਰਾਵਟਾਂ ਬਾਰੇ ਜੋ ਵੀਚਾਰ ਦਿੱਤੇ ਹਨ, ਅੱਜ ਸਾਨੂੰ ਉਸ ਦੀ ਸੁਹਿਰਦਤਾ ਨਾਲ ਵੀਚਾਰ ਕਰਨੀ ਚਾਹੀਦੀ ਹੈ। ਖਾਸ ਕਰਕੇ ਪੰਥਕ ਜਥੇਬੰਦੀਆਂ, ਧਾਰਮਿਕ ਸੰਸਥਵਾਂ ਦੇ ਮੁੱਖੀ, ਅਹੁਦੇਦਾਰ ਜੋ ਸਿੱਖ ਕੌਮ ਦੇ ਅਜੋਕੇ ਹਲਾਤਾਂ ਤੇ ਚਿੰਤਾ ਜਾਂ ਫਿਕਰ ਜ਼ਾਹਰ ਕਰਦੇ ਹਨ। ਜਿਸ ਵੀ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਉਥੇ ਆਪਣੇ ਘਰਾਂ, ਆਲੇ ਦੁਆਲੇ ਤੇ ਗੁਰਦੁਆਰਾਂ ਸਾਹਿਬਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਕਹਿਣੀ ਤੇ ਕਰਨੀ ਦੇ ਪੂਰੇ ਸਿੱਖਾਂ ਵਾਂਗ ਵਿਚਰਨ ਦੀ ਲੋੜ ਹੈ।ਸਿੱਖ ਕੌਮ ਦੇ ਗੁਰਦੁਆਰਾ ਸਾਹਿਬ ਜੋ ਜਗਿਆਸੂਆਂ ਲਈ ਅਧਿਆਤਮਿਕਤਾ ਦੇ ਸੋਮੇ, ਸਰੀਰਕ ਭੁੱਖ ਦੀ ਤ੍ਰਿਪਤੀ ਵਾਸਤੇ ਲੰਗਰ, ਸਰੀਰਕ ਰੋਗੀਆਂ ਲਈ ਦਵਾਖਾਨਾ, ਮੁਸਾਫਰਾਂ ਲਈ ਰੈਣ ਬਸੇਰਾ ਤੇ ਮਨੁੱਖਤਾ ਜਾਂ ਕੌਮ ਤੇ ਬਣੀ ਭੀੜ ਦੇ ਹੱਲ ਲਈ ਮਿਲ ਬੈਠ ਕੇ ਵੀਚਾਰਾਂ ਕਰਨ, ਲੋੜ ਮੰਦਾਂ ਦੀ ਮਦੱਦ ਕਰਨ ਦੇ ਅਸੀਂਥਾਨ ਸਨ, ਪਰ ਇਹ ਵਿਰਲਿਆਂ ਨੂੰ ਛੱਡਕੇ ਬਹੁਤੇ ਅਸੀਂ ਚੌਧਰ ਤੇ ਹਉਮੈਂ ਦੀ ਖਾਤਰ ਸਿਆਸੀ ਖਾੜੇ ਬਣਾ ਦਿੱਤੇ ਹਨ, ਇਸੇ ਕਰਕੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧ ਤੇ ਕਬਜ਼ਾ ਲੈਣ ਤੇ ਕਾਇਮ ਰੱਖਣ ਲਈ ਲੱਖਾਂ ਪੌਡ, ਡਾਲਰ ਅਦਾਲਤਾਂ ਤੇ ਵਕੀਲਾਂ ਦੇ ਘਰ ਭਰਕੇ ਅਜ਼ਾਈ ਗਵਾਹ ਰਹੇ ਹਾਂ।

ਉਥੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਗੁਰਮਤਿ ਤੇ ਸਿੱਖੀ ਤੋਂ ਕੋਹਾ ਦੂਰ ਲੱਠ ਮਾਰ ਲੋਕਾਂ ਦੀਆਂ ਬਿਰਗੇਡਾਂ ਬਣਾਈਆਂ ਹੋਈਆਂ ਹਨ, ਤਾਂ ਕਿ ਜੋ ਸਾਡੀਆਂ ਗਲਤੀਆਂ ਦਰਸਾਉਣ ਵਾਲਿਆਂ ਦੀ ਅਵਾਜ਼ ਨੂੰ ਬੰਦ ਕੀਤਾ ਜਾ ਸਕੇ ਜਿਨ੍ਹਾਂ ਗੁਰਦੁਆਰਾ ਸਾਹਿਬਾਂ ਵਿੱਚ ਇਹੋ ਅਜਿਹੇ ਖਿੱਚੋ ਤਾਨ ਵਾਲੇ ਹਲਾਤ ਹੋਣ ਉਥੇ ਮਨ ਦੀ ਸ਼ਾਂਤੀ, ਰੂਹਾਨਤੀਆਂ ਤੇ ਅਧਿਆਤਮਿਕਤਾਂ ਦਾ ਕੀ ਕੰਮ, ਪਰ ਇਸ ਲਈ ਕਿਸੇ ਇੱਕ ਧਿਰ ਨੂੰ ਦੋਸ਼ ਦੇਣ ਦੀ ਬਜਾਏ, ਅੱਜ ਹਰ ਸਿੱਖ ਆਪਣੇ ਆਪ ਨੂੰ ਇਹ ਸਵਾਲ ਪੁੱਛਣ ਲੱਗ ਜਾਵੇ ਕਿ ਮੈਂ ਗੁਰਦੁਆਰਾ ਸਾਹਿਬ ਕਿਉਂ ਜਾਣਾ ਹੈ? ਉਥੇ ਜਾ ਕੇ ਕੀ ਕਰਨਾ ਹੈ? ਜੇਕਰ ਮੈ ਗੁਰਦੁਆਰਾ ਸਾਹਿਬ ਵਿੱਚ ਗੁਰੂ ਉਪਦੇਸ਼ਾਂ ਨੂੰ ਸੰਗਤ ਰੂਪੀ ਕਮਾਉਣ, ਅਕਾਲ ਪੁਰਖ ਦੀ ਸਿਫਤ ਸਲਾਹ ਤੇ ਉਸ ਅਨੁਸਾਰ ਚਲਿਆਂ ਹਾਂ ਤਾਂ ਹੀ ਮੇਰਾ ਗੁਰਦੁਆਰਾ ਸਾਹਿਬ ਗਿਆ ਸਫਲ ਹੈ। ਅੱਜ ਲੋੜ ਹੈ ਜਿਨ੍ਹਾਂ ਗੁਰਦੁਆਰਾ ਸਾਹਿਬਾਂ ਵਿੱਚ ਖਿੱਚੋਤਾਨ ਹੈ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੇ ਉਪਦੇਸ਼ਾਂ ਤੇ ਮਨੁੱਖਤਾ ਦੀ ਭਲਾਈ ਦੇ ਕੇਂਦਰ ਬਣਾਉਣ ਲਈ ਉਪਰਾਲੇ ਕਰਨ ਦੀ। ਜਿਸ ਦਿਨ ਅਸੀਂ ਗੁਰੂ ਨਾਨਕ ਦੇ ਸੱਚ ਸਿਧਾਂਤ ਨਾਲ ਜੁੜ ਗਏ ਉਸ ਦਿਨ ਬਾਦਲ ਤਾਂ ਕੀ ਫਿਰ ਤਾਂ ਦਿੱਲੀ ਤੋਂ ਵੀ ਛੁਟਕਾਰਾਂ ਪਾਉਣ ਲਈ ਬਹੁਤਾ ਸਮਾਂ ਨਹੀਂ ਲੱਗਣਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top