Share on Facebook

Main News Page

ਪੁਲਿਸ ਕਰਮੀ ਵਲੋਂ ਸਿੱਖ ਪਰਿਵਾਰ ਨੂੰ ਬਾਰ-ਬਾਰ ਤੰਗ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ 'ਤੇ ਸਿੱਖਾਂ ਵਿੱਚ ਭਾਰੀ ਰੋਸ

ਕਰਨਾਲ 17-10 (ਪਲਵਿੰਦਰ ਸਿੰਘ): ਕਰਨਾਲ ਦੇ ਇਕ ਪੁਲਿਸ ਕਰਮੀ ਵਲੋਂ ਇਕ ਸਿੱਖ ਪਰਿਵਾਰ ਨੂੰ ਬਾਰ-ਬਾਰ ਤੰਗ ਪਰੇਸ਼ਾਨ ਕੀਤੇ ਜਾਨ ਅਤੇ ਜਾਣ ਤੇ ਮਾਰਨ ਦੀ ਧਮਕੀ ਦੇਣ 'ਤੇ ਅਤੇ ਕਰਨਾਲ ਪੁਲਿਸ਼ ਪ੍ਰਸ਼ਾਸਨ ਵਲੋ ਕੋਈ ਕਾਰਵਾਈ ਨਾ ਕਿਤੇ ਜਾਣ ਦੇ ਵਿਰੋਧ ਵਿਚ ਅੱਜ ਕਰਨਾਲ ਦੇ ਸਿੱਖ ਸਮਾਜ, ਧਾਰਮਿਕ ਅਤੇ ਸਮਾਜਿਕ ਸਭਾ ਵਲੋਂ ਡੇਰਾ ਕਾਰਸੇਵਾ ਕਲੰਦਰੀ ਗੇਟ ਵਿਖੇ ਇਕ ਹੰਗਾਮੀ ਮਿਟਿੰਗ ਕਿਤੀ ਗਈ, ਜਿਸ ਵਿਚ ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ਦੇ ਮੈਬਰ ਸ. ਜਰਨੈਲ ਸਿੰਘ ਨੇ ਦੱਸਿਆ ਕਿ ਏਕਤਾ ਕਾਲੋਨੀ ਨਿਵਾਸੀ ਸ. ਅਗ੍ਰੇਜ ਸਿੰਘ ਦਾ ਆਪਣੇ ਗਵਾੰਢੀ ਸੁਰੇਸ਼ ਕੁਮਾਰ ਜੋ ਕਰਨਾਲ ਪੁਲਿਸ ਵਿਚ ਏ.ਐਸ.ਆਈ. ਪਦ 'ਤੇ ਤੈਨਾਤ ਹੈ, ਉਸਦੀਆਂ ਗਲਤ ਹਰਕਤਾਂ ਕਾਰਨ ਕੁਛ ਸਮਾਂ ਪਹਿਲਾ ਕਹਾ ਸੁਣੀ ਹੋ ਗਈ ਸੀ ।

ਪੁਲਿਸ ਕਰਮੀ ਸੁਰੇਸ਼ ਕੁਮਾਰ ਇਸ ਗਲ ਦੀ ਰੰਜਸ਼ ਨੂੰ ਲੈ ਕੇ ਅਗ੍ਰੇਜ ਸਿੰਘ ਅਤੇ ਉਸ ਦੇ ਪਰਿਵਾਰ ਉਤੇ ਗਲਤ ਆਰੋਪ ਲਾ ਕੇ ਆਪਨੀ ਵਰਦੀ ਦੇ ਰੋਅਬ ਵਿਚ ਝੂਠੇ ਮੁਕਦਮੇ ਵਿਚ ਫਸਾਉਣ ਦੀ ਲਗਾਲਾਰ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੀ ਲਿਖਤੀ ਸਿਕਾਇਤ ਐਸ.ਪੀ ਕਰਨਾਲ ਨੂੰ 13-05-13 ਨੂੰ ਕਰ ਦਿਤੀ ਸੀ ਅਤੇ ਰਾਮਨਗਰ ਪੁਲਿਸ ਚੌਂਕੀ ਤੋ ਲੈ ਕੇ ਡੀ. ਜੀ.ਪੀ. ਹਰਿਆਣਾ ਤੱਕ ਇਸ ਦੀਆਂ ਗਲਤ ਹਰਕਤਾਂ ਬਾਰੇ ਸੁਚਿਤ ਕਿਤਾ ਗਿਆ ਸੀ, ਪਰ ਪੁਲਿਸ ਪ੍ਰਸਾਸਨ ਵਲੋਂ ਕੋਈ ਕਾਰਵਾਈ ਨਾ ਕਿਤੀ ਗਈ, ਜਿਸ ਕਰ ਕੇ ਇਹ ਪੁਲਿਸ ਕਰਮੀ ਕਈ ਵਾਰ ਅਗ੍ਰੇਜ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਚੁਕਾ ਹੈ। ਉਨ੍ਹਾਂ ਨੇ ਕਿਹਾ ਕਿ ਸੁਰੇਸ਼ ਕੁਮਾਰ ਨੇ ਅਪਨੀ ਪਤਨੀ ਦੇ ਕਪੜੇ ਪਾੜ ਕੇ ਅਗ੍ਰੇਜ ਸਿੰਘ ਉਪਰ ਝੂਠਾ ਕੇਸ ਬਨਾਊਣ ਦੀ ਕੋਸ਼ਿਸ਼ ਕਿੱਤੀ, ਪਰ ਸਿਟੀ ਐਸ. ਐਚ. ਔ. ਨਵਾਬ ਸਿੰਘ ਅਤੇ ਐਸ. ਪੀ. ਕਰਨਾਲ ਦੀ ਤਫਤੀਸ਼ ਵਿੱਚ ਏਹ ਕੇਸ ਝੂਠਾ ਸਾਬਿਤ ਹੋਇਆ, ਪਰ ਪੁਲਿਸ ਪ੍ਰਸ਼ਾਸਨ ਨੇ ਉਸ ਪੁਲਿਸ ਕਰਮੀ ਦੇ ਖਿਲਾਫ ਕੋਈ ਕਾਰਵਾਈ ਨਾ ਕਰਦੇ ਹੋਏ, ਸਿਰਫ ਚੇਤਾਵਨੀ ਦੇ ਕੇ ਛੱਡ ਦਿੱਤਾ। ਪੁਲਿਸ ਕਰਮੀ ਅਤੇ ਉਸ ਦੀ ਪਤਨੀ ਖਿਲਾਫ ਧਾਰਾ 182 ਤਹਤ ਪਰਚਾ ਦਰਜ ਨਾ ਕੀਤਾ, ਜਿਸ ਕਰਕੇ ਇਹ ਪੁਲਿਸ ਕਰਮੀ ਆਪਣੀ ਕੋਝੀਆਂ ਹਰਕਾਤਾਂ ਤੋਂ ਬਾਜ ਨਹੀਂ ਆਇਆ ਅਤੇ ਹਲੇ ਵੀ ਇਹੋ ਜਹਿਆਂ ਗਲਤ ਹਰਕਤਾਂ ਕਰ ਰਿਹਾ ਹੈ।

ਇਸ ਮੌਕੇ ਫਾਇਟ ਫਾਰ ਜਸਟਿਸ ਦੇ ਹਰੀਸ਼ ਆਰਿਆ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀ ਕਰਮੀ ਖਿਲਾਫ ਧਾਰਾ 182 ਤਹਤ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਇਹੋ ਜਿਹਿਆਂ ਗਲਤ ਹਰਕਤਾਂ ਨਾ ਕਰਦਾ ਅਤੇ ਨਾਂ ਹੀ ਅੰਗ੍ਰੇਜ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ। ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ਸੀਨਿਅਰ ਮੀਤ ਪ੍ਰਧਾਨ ਅਤੇ ਯੁਵਾ ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 5 ਮਹੀਨੇ ਤੋਂ ਇਸ ਬਾਰੇ ਐਸ.ਪੀ. ਕਰਨਾਲ ਨੂੰ ਬਾਰ ਬਾਰ ਬੇਨਤੀ ਕੀਤੀ ਕਿ ਇਸ ਕਰਮੀ ਨੂੰ ਗਲਤ ਹਰਕਤਾਂ ਤੋਂ ਰੋਕਿਆ ਜਾਏ, ਪਰ ਵਾਰ ਵਾਰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ, ਜਿਸ ਕਰਕੇ ਇਸ ਕਰਮੀ ਨੇ ਅੰਗ੍ਰੇਜ ਸਿੰਘ ਉਪਰ ਅੱਜ ਹਮਲਾ ਕਿਤਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ, ਜਿਸ ਦਾ ਸਿੱਖ ਸਮਾਜ ਵਿਚ ਭਾਰੀ ਰੋਸ਼ ਹੈ ਅਤੇ ਸਿੱਖ ਜਥੇਬੰਦਿਆਂ ਵਲੌਂ ਕਰਨਾਲ ਪੁਲਿਸ ਪ੍ਰਸ਼ਾਸਨ ਨੂੰ ਸੁਚੇਤ ਕਿੱਤਾ ਗਿਆ, ਜੇਕਰ ਇਸ ਪੁਲਿਸ ਕਰਮੀ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ, ਤਾਂ ਕਰਨਾਲ ਦੀ ਸਾਰੀ ਸਿੱਖ ਸੰਗਤ ਸੜਕਾਂ 'ਤੇ ਆ ਜਾਵੇਗੀ ਅਤੇ ਕਿਸੇ ਤਰ੍ਹਾਂ ਦੀ ਕੋਈ ਅਨਹੋਣੀ ਘਟਨਾ ਵਾਪਰਨ 'ਤੇ ਕਰਨਾਲ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ 'ਤੇ ਕਰਨਾਲ ਅਤੇ ਇਲਾਕੇ ਦਿਆਂ ਧਾਰਮਿਕ ਸਮਾਜਿਕ ਅਤੇ ਸਿੱਖ ਜਥੇਬੰਦੀਆਂ ਸਭਾ ਸੋਸਾਇਟਿਆਂ ਦੇ ਮੁੱਖ ਮੈਂਬਰ ਹਾਜਿਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ । ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top