Share on Facebook

Main News Page

ਇੱਕ ਹਜ਼ੂਰੀ ਰਾਗੀ ਨੂੰ ਸਾਥੀ ਸਮੇਤ ਇੱਕ ਵਿਦੇਸ਼ੀ ਮਹਿਲਾ ਨਾਲ ਈਲੂ ਈਲੂ ਕਰਨ ਦੇ ਕਥਿਤ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ
-: ਜਸਬੀਰ ਸਿੰਘ ਪੱਟੀ ਵਲੋਂ ਵਿਸ਼ੇਸ਼ ਰਿਪੋਰਟ 09356024684

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੰਦਭਾਗੀਆ ਘਟਨਾਵਾਂ ਵਾਪਰਨ ਦਾ ਸਿਲਸਿਲਾ ਲਗਾਤਰ ਜਾਰੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀਆ ਪਰਕਰਮਾ ਵਿੱਚ ਬਣੇ ਇੱਕ ਗਠੜੀ ਘਰ ਦੇ ਰੈਕਾਂ ਪਿੱਛੇ ਇੱਕ ਔਰਤ ਨਾਲ ਰੰਗ ਰਲੀਆ ਮਨਾਉਣ ਵਾਲੇ ਮੁਲਜਾਮ ਦੀ ਬਰਤਰਫੀ ਤੋਂ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਇੱਕ ਹਜ਼ੂਰੀ ਰਾਗੀ ਨੂੰ ਸਾਥੀ ਸਮੇਤ ਇੱਕ ਵਿਦੇਸ਼ੀ ਮਹਿਲਾ ਨਾਲ ਈਲੂ ਈਲੂ ਕਰਨ ਦੇ ਕਥਿਤ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੇਸ ਦੀ ਜਾਂਚ ਸ਼੍ਰੋਮਣੀ ਕਮੇਟੀ ਦੇ ਉੱਡਣ ਦਸਤੇ ਦੇ ਅਧਿਕਾਰੀ ਸਕੱਤਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਸ ਮਹਿਲਾਂ ਨੂੰ ਹਾਲੇ ਇਨਸਾਫ ਨਹੀ ਮਿਲਿਆ ਜਦ ਕਿ ਰਾਗੀ ਤੇ ਉਸਦੇ ਸਾਥੀ ਦਾ ਕਹਿਣਾ ਹੈ ਕਿ ਮਹਿਲਾਂ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਉਹਨਾਂ ਨੂੰ ਕਿਸੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ।

ਕਨੇਡਾ ਦੀ ਵਸਨੀਕ ਇੱਕ ਬੀਬੀ ਹਰਸਿਮਰਨ ਕੌਰ (ਕਾਲਪਨਿਕ ਨਾਮ) ਨੇ ਦੋਸ਼ ਲਾਇਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਨੂੰ ਉਸ ਨੇ ਆਪਣੇ ਘਰ ਵਿੱਚ ਇਸ ਕਰਕੇ ਪਨਾਹ ਦਿੱਤੀ ਕਿ ਉਹ ਗੁਰੂ ਘਰ ਦਾ ਵਜ਼ੀਰ ਹੈ ਅਤੇ ਪ੍ਰਦੇਸ਼ ਵਿੱਚ ਗੁਰੂ ਦਾ ਜੱਸ ਦਾ ਗਾਇਨ ਕਰਨ ਲਈ ਆਇਆ ਹੈ। ਕਨੇਡਾ ਤੋ ਭੇਜੀਆ ਮੇਲਾਂ ਦੇ ਨਾਲ ਨਾਲ ਟੈਲੀਫੂਨ ਤੇ ਗੱਲਬਾਤ ਕਰਦਿਆ ਉਸ ਬੀਬੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਰਾਗੀ ਆਪਣੇ ਸਾਥੀਆ ਸਮੇਤ ਕਨੇਡਾ ਦੇ ਗੁਰੂਦੁਆਰਿਆ ਵਿੱਚ ਕੀਰਤਨ ਕਰਨ ਲਈ ਆਇਆ ਸੀ ਤੇ ਉਸ ਦੀ ਮੁਲਾਕਾਤ ਵੀ ਉਸ ਨਾਲ ਇੱਕ ਗੁਰੂਦੁਆਰੇ ਵਿੱਚ ਹੋਈ ਸੀ। ਉਹਨਾਂ ਦੱਸਿਆ ਕਿ ਇਸ ਗੁਰੂ ਦੇ ਵਜ਼ੀਰ ਨੇ ਉਸ ਨਾਲ ਇਸ ਤਰ੍ਹਾਂ ਗੱਲਾਬਾਤਾਂ ਕੀਤੀਆ ਜਿਵੇ ਉਹ ਪਿਛਲੇ ਲੰਮੇ ਸਮੇਂ ਤੋਂ ਜਾਣਦਾ ਹੋਵੇ। ਉਹਨਾਂ ਦੱਸਿਆ ਕਿ ਰਾਗੀ ਨੇ ਤਾਂ ਇਥੋ ਤੱਕ ਵੀ ਕਿਹਾ ਕਿ ਇਸ ਤਰੀਕ ਨੂੰ ਤੁਸੀ ਨੀਲੇ ਰੰਗ ਦੇ ਸੂਟ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਸੀ ਤੇ ਉਹ ਕੀਰਤਨ ਕਰ ਰਿਹਾ ਸੀ ਤੇ ਉਸ ਦਿਨ ਤੋ ਹੀ ਉਸ ਨੇ ਮੁਲਾਕਾਤ ਕਰਨ ਦਾ ਮਨ ਬਣਾ ਲਿਆ ਸੀ। ਉਹਨਾਂ ਦੱਸਿਆ ਕਿ ਜਦੋ ਰਾਗੀ ਨੇ ਉਸ ਨਾਲ ਇੰਨੀ ਅਪਨੱਤ ਦਰਸਾਈ ਤਾਂ ਉਹਨਾਂ ਨੇ ਉਸ ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਜਗਾ ਦੇ ਦਿੱਤੀ ਪਰ ਉਸ ਦੀਆ ਹਰਕਤਾਂ ਬਰਦਾਸ਼ਤ ਤੋ ਬਾਹਰ ਹੁੰਦੀਆ ਗਈਆ ਤੇ ਉਸ ਦੇ ਕੱਪੜੇ ਤੇ ਹੋਰ ਕੀਮਤੀ ਵਸਤਾਂ ਚੋਰੀ ਹੋਣ ਲੱਗ ਪਈਆ। ਉਹਨਾਂ ਦੱਸਿਆ ਕਿ ਜਦੋਂ ਇਸ ਗੁਰੂ ਦੇ ਵਜ਼ੀਰ ਨੂੰ ਹਰਕਤਾਂ ਕਰਨ ਬਾਰੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਉਲਟੀਆ ਗਾਲਾ ਕੱਢਣੀਆ ਸ਼ੁਰੂ ਕਰ ਦਿੱਤੀਆ ਤੇ ਘਰ ਛੱਡਣ ਤੋਂ ਪਹਿਲਾਂ ਉਸਨੇ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਉਸ ਨਾਲ ਬਲਾਤਕਾਰ ਕੀਤਾ।

ਭਰੇ ਹੋਏ ਮਨ ਨਾਲ ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਇਕੱਲੀ ਬੈੱਡ ਇਤਰ੍ਹਾਜਯੋਗ ਹਾਲਤ ਵਿੱਚ ਪਈ ਸੀ ਤੇ ਉਸ ਦਾ ਸਿਰ ਚੱਕਰਾ ਰਿਹਾ ਸੀ ਜਦ ਕਿ ਘਰ ਵਿੱਚੋ ਵਿਦੇਸ਼ੀ ਮਹਿਮਾਨ ਗਾਇਬ ਸਨ। ਉਸ ਨੇ ਦੱਸਿਆ ਕਿ ਉਸ ਨੇ ਸ਼ਰਮ ਮਾਰੀ ਨੇ ਆਪਣੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਕਿਸੇ ਨਾਲ ਵੀ ਗੱਲ ਨਹੀ ਕੀਤੀ ਤੇ ਅਖੀਰ ਉਸ ਨੇ ਇੱਕ ਦਿਨ ਆਪਣਾ ਬੋਝ ਹਲਕਾ ਕਰਨ ਲਈ ਵਾਪਰੀ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸ ਦਿੱਤਾ ਜਿਹਨਾਂ ਨੇ ਰਾਗੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤੱਕ ਇਹ ਰਾਗੀ ਉਡਾਰੀ ਮਾਰ ਤੇ ਇੰਡੀਆ ਪੁੱਜ ਚੁੱਕਾ ਸੀ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਸਾਰੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਲਿਖਤੀ ਸ਼ਕਾਇਤ ਕੀਤੀ ਤਾਂ ਉਹਨਾਂ ਨੇ ਸ਼ਕਾਇਤ ਦੇ ਅਧਾਰ ਤੇ ਰਾਗੀ ਤੇ ਉਸ ਦੇ ਸਾਥੀ ਨੂੰ ਮੁਅੱਤਲ ਕਰ ਦਿੱਤਾ ਪਰ ਹਾਲੇ ਤੱਕ ਉਹਨਾਂ ਨੂੰ ਪੰਥਕ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਅਤੇ ਇੱਕ ਮਹਿਲਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਨੌਕਰੀ ਤੋ ਬਰਖਾਸਤ ਨਹੀ ਕੀਤਾ ਗਿਆ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਇਹ ਰਾਗੀ ਜੱਥਾ ਜਾਦੂ ਟੂਣੇ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਮੁਸਲਮਾਨ ਨਜੂਮੀਆ ਕੋਲ ਜਾ ਕੇ ਚੌਕੀਆ ਭਰਦਾ ਹੈ ਜੋ ਸਿੱਖ ਰਹਿਤ ਮਰਿਆਦਾ ਦੀ ਪੂਰੀ ਤਰ੍ਹਾਂ ਉਲੰਘਣਾ ਹੈ।

ਉਹਨਾਂ ਦੱਸਿਆ ਕਿ ਉਹ ਹਰ ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਕਰਾਉਦੇ ਹਨ ਤੇ ਇਸ ਝਗੜੇ ਕਰਕੇ ਉਹ ਪੰਜਾਬ ਨਹੀ ਆ ਸਕੇ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਆਪਣੇ ਇੱਕ ਰਿਸ਼ਤੇਦਾਰ makkarਨੂੰ ਅਖੰਡ ਪਾਠ ਕਰਾਉਣ ਪੰਜਾਬ ਭੇਜਿਆ ਤਾਂ ਉਹਨਾਂ ਕਥਿਤ ਦੋਸ਼ੀਆ ਨੇ ਉਸ ਵਿਰੁੱਧ ਵੀ ਕਈ ਥਾਣਿਆ ਵਿੱਚ ਝੂਠਾ ਕੇਸ ਦਰਜ ਕਰਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਪਰ ਖੁਸ਼ਕਿਸਮਤੀ ਨਾਲ ਉਹ ਠੀਕ ਠਾਕ ਵਾਪਸ ਕਨੇਡਾ ਪੁੱਜ ਗਏ। ਉਹਨਾਂ ਕਿਹਾ ਕਿ ਉਹ ਦਹਿਸ਼ਤਜਦਾ ਹੈ ਅਤੇ ਪੰਜਾਬ ਆ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਵੀ ਨਹੀ ਟੇਕ ਸਕਦੀ ਉਹਨਾਂ ਕਿਹਾ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਜਿਲਾ ਪੁਲੀਸ ਕਮਿਸ਼ਨਰ ਨੂੰ ਵੀ ਸ਼ਕਾਇਤ ਕੀਤੀ ਹੈ ਪਰ ਪੁਲੀਸ ਨੇ ਵੀ ਹਾਲੇ ਤੱਕ ਕੋਈ ਕਾਰਵਾਈ ਨਹੀ ਕੀਤੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਭਾਰਤ ਦੇ ਗ੍ਰਹਿ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੋ ਮੰਗ ਕੀਤੀ ਕਿ ਰਾਗੀਆ ਦੇ ਤਸ਼ੱਦਦ ਤੋ ਉਸ ਨੂੰ ਬਚਾਇਆ ਜਾਵੇ ਤੇ ਉਸ ਵੱਲੋ ਇੱਕ ਅੰਮ੍ਰਿਤਧਾਰੀ ਔਰਤ ਨਾਲ ਕੀਤੇ ਕੁਕਰਮ ਦੀ ਸਜਾ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋ ਦਿੱਤੀ ਜਾਵੇ।

ਦੂਸਰੇ ਪਾਸੇ ਜਦੋਂ ਸਬੰਧਿਤ ਰਾਗੀ ਤੇ ਉਸ ਦੇ ਸਹਾਇਕ ਨਾਲ ਗੱਲ ਕੀਤੀ ਤਾਂ ਸਹਾਇਕ ਨੇ ਤਾਂ ਇਥੋਂ ਤੱਕ ਕਿਹਾ ਕਿ ਉਹ ਉਸ ਬੀਬੀ ਨੂੰ ਜਾਣਦੇ ਹਨ ਅਤੇ ਉਸ ਨੂੰ ਆਪਣੀ ਭੈਣ ਸਮਝਦੇ ਹਨ। ਉਹਨਾਂ ਕਿਹਾ ਕਿ ਬੀਬੀ ਜੋ ਕੁਝ ਵੀ ਕਹਿ ਰਹੀ ਹੈ ਬਿਲਕੁਲ ਝੂਠ ਦਾ ਪਲੰਦਾ ਹੈ ਅਤੇ ਕਿਸੇ ਸਾਜਿਸ਼ ਤਹਿਤ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਆਪਣੇ ਰੁਤਬੇ ਨੂੰ ਭਲੀਭਾਂਤ ਸਮਝਦੇ ਹਨ ਅਤੇ ਉਹ ਕਦੇ ਵੀ ਅਜਿਹੀ ਗਲਤੀ ਨਹੀ ਕਰ ਸਕਦੇ। ਉਹਨਾਂ ਕਿਹਾਕਿ ਬੀਬੀ ਦੀ ਸ਼ਕਾਇਤ ਤੇ ਭਾਂਵੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਕਿ ਦੋਸ਼ ਹੀ ਕੁਝ ਅਜਿਹੇ ਹਨ ਪਰ ਉਹ ਜਾਂਚ ਦਾ ਸਾਹਮਣਾ ਪੂਰੀ ਸ਼ਿੱਦਤ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਪੜਤਾਲ ਦੌਰਾਨ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਸੰਭਵ ਹੈ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵਿਹਲਿਆ ਕਰ ਦੇਵੇਗੀ । ਉਹਨਾਂ ਕਿਹਾ ਕਿ ਜੇਕਰ ਉਹ ਨਿਰਦੋਸ਼ ਸਾਬਤ ਜਾਂਦੇ ਹਨ ਤੇ ਬਹਾਲ ਹੋ ਜਾਂਦੇ ਹਨ ਤਾਂ ਉਹ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਇਸ ਬੀਬੀ ਨੂੰ ਸੁਮੱਤ ਬਖਸ਼ਣ ਦੀ ਅਰਦਾਸ ਜਰੂਰ ਕਰਨਗੇ।

ਉਹਨਾਂ ਕਿਹਾ ਕਿ ਜਦੋਂ ਹਾਲੇ ਪੜਤਾਲ ਜਾਰੀ ਹੈ ਤਾਂ ਬੀਬੀ ਨੇ ਸਾਰੇ ਗੁਰੂਦੁਆਰਿਆ ਵਿੱਚ ਉਹਨਾਂ ਦੀ ਭੰਡੀ ਕਰ ਦਿੱਤੀ ਹੈ ਜਿਸ ਕਾਰਨ ਉਹਨਾਂ ਦੇ ਬੱਚੇ ਭੁੱਖੇ ਮਰਨ ਦੀ ਕੰਗਾਰ ਤੇ ਖੜੇ ਹਨ।ਉਹਨਾ ਕਿਹਾ ਬੀਬੀ ਦੀ ਸ਼ਕਾਇਤ ਤੇ ਪੁਲੀਸ ਵੀ ਉਹਨਾਂ ਕੋਲੋ ਪੁੱਛ ਪੜਤਾਲ ਕਰ ਚੁੱਕੀ ਹੈ। ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ18 ਅਕਤੂਬਰ ਨੂੰ ਪੰਜਾਬ ਸਰਕਾਰ ਦੀ ਹੋਣ ਵਾਲੀ ਰੈਲੀ ਕਾਰਨ ਮਸ਼ਰੂਫ ਪਾਏ ਗਏ। ਇਸ ਸਬੰਧੀ ਜਦੋਂ ਉੱਡਣ ਦਸਤੇ ਦੇ ਅਧਿਕਾਰੀ ਸ੍ਰ. ਸਕੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਰੀਪੋਰਟ ਦੇ ਦਿੱਤੀ ਹੈ ਅਤੇ ਰੀਪੋਰਟ ਦੇ ਆਧਾਰ ਤੇ ਰਾਗੀਆ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਅਗਲੀ ਪ੍ਰਕਿਰਿਆ ਹੁਣ ਦੋਸ਼ੀਆ ਨੂੰ ਚਾਰਜ ਸੀਟ ਮਿਲਣ ਉਪਰੰਤ ਹੀ ਸ਼ੁਰੂ ਹੋਵੇਗੀ ਤੇ ਜਾਂਚ ਲਈ ਬਕਾਇਦਾ ਇੱਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਗਠਨ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਜੇਕਰ ਕਮੇਟੀ ਦੋਸ਼ੀ ਮੰਨਦੀ ਹੈ ਤਾਂ ਰਾਗੀਆ ਨੂੰ ਵਿਹਲਾ ਕਰ ਦਿੱਤਾ ਜਾਵੇਗਾ ਅਤੇ ਜੇਕਰ ਦੋਸ਼ ਨਾ ਸਾਬਤ ਹੋਏ ਤਾਂ ਬਹਾਲ ਹੋ ਜਾਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top