Share on Facebook

Main News Page

ਆਦੀਵਾਸੀਆਂ ਤੇ ਪਛੜਿਆਂ ਨੇ ਮਹਿਸਾਸੁਰ ਸ਼ਹਾਦਤ ਦਿਹਾੜਾ ਮਨਾ ਕੇ ਬਿਪਰਵਾਦੀ ਸਭਿਆਚਾਰ ਖਿਲਾਫ ਮਾਰੀ ਲਲਕਾਰ

ਭਾਰਤ ਦੇ ਉਤਰ ਪੂਰਬੀ ਸੂਬਿਆਂ ਉਤਰ ਪ੍ਰਦੇਸ਼, ਬਿਹਾਰ, ਝਾੜਖੰਡ, ਪੱਛਮੀ ਬੰਗਾਲ ਅਤੇ ਉਡੀਸਾ ‘ਚ 15 ਤੋਂ ਵੱਧ ਜ਼ਿਲੇ ਇਸ ਵਾਰ ਦੁਰਗਾ ਪੂਜਾ ਤਿਉਹਾਰ ਰਵਾਇਤ ਨਾਲੋਂ ਹੱਟ ਕੇ ਮਨਾ ਰਹੇ ਹਨ। ਸਥਾਨਕ ਆਦੀਵਾਸੀ, ਦਲਿਤ ਅਤੇ ਪਛੜੀਆਂ ਜਾਤਾਂ ਦੇ ਨਾਲ ਸਬੰਧਤ ਲੋਕ ਇਸ ਸਾਲ ਦੁਰਗਾ ਪੂਜਾ ਤਿਉਹਾਰ ਤੇ ਦੇਵੀ ਕਹੀ ਜਾਂਦੀ ਦੁਰਗਾ ਦੀ ਥਾਂ ਤੇ ਦੈਂਤ ਕਹੇ ਜਾਂਦੇ ਮਹਿਖਾਸੁਰ ਨੁੰ ਪੂਜਦਿਆਂ “ਮਹਿਸਾਸੁਰ ਸ਼ਹਾਦਤ ਦਿਹਾੜਾ” ਮਨਾ ਰਹੇ ਹਨ। ਮਹਿਖਾਸੁਰ ਉਪ ਮਹਾਦੀਪ ਦੇ ਇਸ ਖਿੱਤੇ ਦਾ ਮੂਲ ਨਿਵਾਸੀ (ਗੈਰ-ਆਰੀਅਨ) ਯੋਧਾ ਸੀ। ਮੂਲਵਾਸੀ, ਗੈਰ-ਆਰੀਅਨ ਨਸਲ ਦੇ ਲੋਕਾਂ ਨੇ ਵਿਜੇ ਦਸਮੀ (ਦੁਸ਼ਿਹਰਾ) ਨੁੰ “ਮਹਿਖਾਸੁਰ ਸ਼ਹਾਦਤ ਦਿਹਾੜੇ” ਵਜੋਂ ਮਨਾਇਆ। ਇਨ੍ਹਾਂ ਲੋਕਾਂ ਦੇ ਕਹਿਣ ਮੂਜਬ ਇਹ ਆਰੀਅਨ ਭਾਵ ਬਾਹਮਣਾਂ ਦਾ ਫੈਲਾਇਆ ਹੋਇਆ ਕੁਫਰ ਹੈ ਕਿ ਦੁਰਗਾ “ਦੇਵੀ” ਸੀ ਅਤੇ ਮਹਿਸਾਸੁਰ “ਦੈਂਤ”।

ਦੱਸਣਯੋਗ ਹੈ ਕਿ ਮਹਿਸਾਸੁਰ ਦਿਹਾੜਾ ਪਹਿਲੀ ਵਾਰ ਅੱਜ ਤੋਂ ਤਿੰਨ ਸਾਲ ਪਹਿਲਾਂ ਜਵਾਹਰਲਾਲ ਨਹਿਰੂ ਯੂਨੀਵਰਸਟੀ (ਜੇ.ਐਨ.ਯੂ.) ਨਵੀਂ ਦਿੱਲੀ, ‘ਚ ਆਲ ਇੰਡੀਆ ਬੈਕਵਾਰਡ ਸਟੂਡੈਂਟ ਫੋਰਮ ਵੱਲੋਂ ਮਨਾਇਆ ਗਿਆ ਸੀ। ਇਹ ਸਾਇਦ ਮਹਿਸਾਸੁਰ ਅਤੇ ਦੁਰਗਾ ਬਾਰੇ ਅਜਿਹੀ ਜਾਗਰੂਕਤਾ ਦਾ ਪਹਿਲਾ ਉਦਮ ਸੀ।

ਇਸ ਵਾਰ ਉਪਰੋਕਤ ਸੂਬਿਆਂ ‘ਚ ਏਨੀ ਵੱਡੀ ਪੱਧਰ ਤੇ ਮਹਿਸਾਸੁਰ ਦਿਵਸ ਦਾ ਮਨਾਇਆ ਜਾਣਾ ਆਪਣੇ ਆਪ ‘ਚ ਮਿਸਾਲੀ ਹੈ। ਪੱਛਮੀ ਬੰਗਾਲ ਦੇ ਪਰੂਲੀਆ ਜ਼ਿਲੇ ‘ਚ ਮਹਿਸਾਸੁਰ ਸਹਾਦਤ ਦਿਹਾੜਾ ਮਨਾਉਣ ਦੇ ਪ੍ਰਬੰਧ ਕਰਨ ਵਾਲੇ ਆਦਿਵਾਸੀ ਕਾਰਕੁੰਨ ਅਜੀਤ ਪ੍ਰਸਾਦ ਹੇਮਬਰਾਮ ਨੇ ਫੋਨ ‘ਤੇ ਦਸਿਆ ਕਿ ਦੁਰਗਾ ਪੂਜਾ ਦੇ ਸਬੰਧ ‘ਚ ਮਨਾਏ ਜਾਂਦੇ 9 ਦਿਨ ਦਾ ਤਿਉਹਾਰ ਮੂਲਨਿਵਾਸੀ ਜਾਤੀਆਂ ਲਈ ਖੁਸੀ ਮਨਾਉਣ ਵਾਲਾ ਤਿਉਹਾਰ ਨਹੀਂ ਸਗੋਂ ਸੋਗ ਦਾ ਤਿਉਹਾਰ ਹੈ, ਕਿਉਂ ਕਿ ਇਨ੍ਹਾਂ ਦਿਨਾਂ ‘ਚ ਉਨ੍ਹਾਂ ਦਾ ਯੋਧਾ ਰਾਜਾ ਮਾਰਿਆ ਗਿਆ ਸੀ। ਐਤਕੀ ਪਹਿਲੀ ਵਾਰ ਹੈ ਜਦੋਂ ਸਾਡੇ ਲੋਕਾਂ ‘ਚ ਦੁਰਗਾ ਤੇ ਮਹਿਸਾਸੁਰ ਬਾਰੇ ਜਾਗਰੂਕਤਾ ਆਈ ਹੈ ਅਤੇ ਉਹ ਇਹ ਦਿਹਾੜਾ ਜੰਗੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਮਹਿਸਾਸੁਰ ਸਹੀਦੀ ਦਿਹਾੜਾ ਪੱਛਮੀ ਬੰਗਾਲ ‘ਚ ਮਾਲਡਾ, ਬਨਕੂਰਾ, ਅਤੇ ਹੂਗਲੀ ਸਣੇ 20 ਵੱਖ ਵੱਖ ਥਾਵਾਂ ‘ਤੇ ਮਨਾਇਆ ਗਿਆ।

ਅਸਵਨੀ ਕੁਮਾਰ ਪੰਕਜ ਜੋ ਕਿ ਝਾੜਖੰਡ ਦੀ ਰਾਜਧਾਨੀ ਰਾਂਚੀ ਤੋਂ ਛਪਦੇ ਬਹੁਭਸਾਈ ਰਸਾਲੇ “ਜੌਹਰ ਦਾਇਸਮ ਖੇਬਰ” ਦੇ ਸੰਪਾਦਕ ਹਨ, ਉਨ੍ਹਾਂ ਦੱਸਿਆ ਕਿ ਮਹਿਸਾਸੁਰ (ਜਿਸਨੁੰ ਲੋਕ “ਹੁਦੂਦ ਦੁਰਗਾ” ਵੀ ਕਹਿੰਦੇ ਨੇ) ਸੈਂਥਲ ਇਲਾਕੇ ‘ਚ ਆਦੀਵਾਸੀਆਂ ਦਾ ਆਗੂ ਸੀ, ਜੋ ਕਿ ਆਰੀਅਨ ਹਮਲਾਵਰਾਂ ਨਾਲ ਜ਼ੋਰ ਸ਼ੋਰ ਨਾਲ ਲੜਿਆ ਤੇ ਸ਼ਹਾਦਤ ਪ੍ਰਾਪਤ ਕੀਤੀ ਸੀ। ਅਜੀਤ ਪ੍ਰਸਾਦ ਹੇਮਬਰਮ ਮੂਜਬ ਆਦਿਵਾਸੀ ਲੋਕ ਜਨਾਨੀਆਂ, ਨਿਆਣਿਆਂ, ਬੁਢਿਆਂ ਅਤੇ ਕਮਜ਼ੋਰਾਂ ‘ਤੇ ਹਥਿਆਰ ਨਹੀਂ ਚੁੱਕਦੇ, ਸੋ ਆਰੀਅਨਾਂ ਨੇ ਉਨ੍ਹਾਂ ਨੁੰ ਹਰਾਉਣ ਲਈ ਦੁਰਗਾ ਨਾਮਕ ਜਨਾਨੀ ਅੱਗੇ ਲਾ ਲਈ। ਹੇਮਬਰਾਮ ਨੇ ਦਸਿਆ ਕਿ ਆਰੀਅਨ (ਬਾਮਣ) ਮਹਿਸਾਸੁਰ ਲਈ ਰਿਸ਼ਤਾ ਲੈ ਕੇ ਆਏ ਸਨ। ਉਨ੍ਹਾਂ ਨੇ ਮਹਿਸਾਸੁਰ ਨਾਲ ਚਾਲ ਖੇਡੀ ਤੇ ਦੁਰਗਾ ਕੋਲੋਂ ਉਸ ਨੁੰ ਮਰਵਾ ਦਿਤਾ। ਅਸਵਨੀ ਕੁਮਾਰ ਪੰਕਜ ਨੇ ਵੀ ਕੁਝ ਇਹੋ ਜਿਹੀ ਕਹਾਣੀ ਦੱਸੀ ਕਿ ਸੰਥਾਲ ਇਲਾਕੇ ‘ਚ ਰਵਾਇਤ ਹੈ ਕਿ ਉਹ ਨਰਾਤਿਆਂ ‘ਚ “ਦਸਿਨ ਨਾਚ” ਕਰਦੇ ਹਨ ਅਤੇ ਇਸ ਨਾਚ ਦੌਰਾਨ ਉਹ ਘਰਾਂ ‘ਚ ਜਾ ਕੇ ਕੁਝ ਲੱਭਦੇ ਹਨ। ਅਸਲ ‘ਚ ਉਹ ਹੁਦਦ ਦੁਰਗਾ ਨੁੰ ਹੀ ਲੱਭ ਰਹੇ ਹੁੰਦੇ ਹਨ।

ਲੰਘੇ ਐਤਵਾਰ ਨੁੰ ਮਹਿਸਾਸੁਰ ਸਹੀਦੀ ਦਿਹਾੜਾ ਮਨਾਉਂਦਿਆਂ ਅਦੀਵਾਸੀਆਂ ਤੇ ਪਛੜਿਆ ਨੇ ਪੁਰਲੀਆ ਜ਼ਿਲ੍ਹੇ ‘ਚ ਲੋਕ ਮੀਟਿੰਗਾਂ ਤੇ ਸੱਥਾਂ ‘ਚ ਮਹਿਸਾਸੁਰ ਤੇ ਦਰਗਾ ਦਾ ਸੱਚ ਦੱਸਸਣ ਤੋਂ ਇਲਾਵਾ ਦੈਸਿਨ ਨਾਚ ਤੇ ਕਥੀ ਨਾਚ ਦੇ ਨਾਲ ਨਾਲ ਹੁਦਦ ਦੁਰਗਾ ਦੀ ਕਹਾਣੀ ਤੇ ਨਾਟਕ ਵੀ ਖੇਡੇ। ਹੇਮਬਰਮ ਨੇ ਦਸਿਆ ਕਿ ਵੇਦਾਂ ਅਤੇ ਸ਼ਾਸਤਰਾਂ ‘ਚ ਦੱਸੇ ਗਏ ਦੈਂਤ ਅਤੇ ਰਾਕਸ਼ਸ਼ ਕੋਈ ਹੋਰ ਨਹੀਂ ਸਗੋਂ ਆਪਣੀ ਧਰਤ ਲਈ ਵਿਦੇਸ਼ੀ ਆਰੀਅਨਾਂ ਖਿਲਾਫ ਲੜਨ ਵਾਲੇ ਮੂਲਨਿਵਾਸੀ ਹੀ ਹਨ, ਜਿਨ੍ਹਾਂ ਨੁੰ ਬਦ-ਨੀਅਤੀ ਨਾਲ ਆਰੀਅਨ ਨੇ ਦੈਂਤ ਤੇ ਰਾਕਸ਼ਸ਼ ਲਿਖਿਆ। ਖੇਰਵਾਲ ‘ਚ ਹਾਲੇ ਵੀ ਅਸੁਰ ਨਾਂ ਦੀ ਇਕ ਆਦੀਵਾਸੀ ਜਾਤੀ ਵੱਸਦੀ ਹੈ। ਇਸ ਲਈ ਉਹ ਲੋਕ ਹਾਲੇ ਜਿਉਂਦੇ ਨੇ ਜਿਨ੍ਹਾਂ ਨੁੰ ਹਰ ਸਾਲ ਦੁਰਗਾ ਪੂਜਾ ਮੌਕੇ ਦੈਂਤ ਕਹਿ ਕੇ ਸਾੜਿਆ ਜਾਂਦਾ ਹੈ। ਡਾ. ਵਿਜੇ ਕੁਮਾਰ ਤ੍ਰਿਸਰਨ , ਪ੍ਰਧਾਨ ਅੰਬੇਦਕਰ ਚੇਤਨਾ ਪ੍ਰਸਾਰ, ਪਲਾਮੂ ਝਾੜਖੰਡ ਨੇ ਆਪਣੇ ਜ਼ਿਲੇ ‘ਚ ਮਹਿਸਾਸੁਰ ਸਹਾਦਤ ਦਿਹਾੜਾ ਸੋਮਵਾਰ ਨੁੰ ਮਨਾਇਆ। ਝਾੜਖੰਡ ਦੇ ਗਿਰੀਦਿ ਜ਼ਿਲੇ ਤੋਂ ਦਮੋਦਰ ਗੋਪ ਨੇ ਦਸਿਆ ਕਿ ਉਨ੍ਹਾਂ ਦੇ ਇਲਾਕੇ ‘ਚ ਲੋਕਾਂ ਨੇ ਮੁੰਹਾਂ ਤੇ ਕਾਲੇ ਕੱਪੜੇ ਬੰਨ ਕੇ ਘਰੋ ਘਰੀ ਜਾ ਲੋਕਾਂ ਨੁੰ ਦੁਰਗਾ ਤੇ ਮਹਿਸਾਸੁਰ ਦਾ ਸੱਚ ਦੱਸ ਕੇ ਮਹਿਸਾਸੁਰ ਸਹਾਦਤ ਦਿਹਾੜਾ ਮਨਾਇਆ। ਆਦਿਵਾਸੀਆਂ ਵਾਂਗੂ ਯਾਦਵਾਂ ਵੀ ਮਹਿਸਾਸੁਰ ਨੁੰ ਆਪਣਾ ਪੂਰਵਜ ਮੰਨਦੇ ਹਨ। ਮਹਿਸਾਸੁਰ ਦੇ ਨਾਂ ਦੇ ਅਰਥ ਕਢਦਿਆਂ ਯਾਦਵ ਦੱਸਦੇ ਹਨ ਕਿ “ਮੈਂਸ” ਭਾਵ ਮੱਝ ਦੇ ਸਿਰ ਵਾਲੇ ਅਸੁਰ ਨੁੰ ਮਹਿਸਾਸੁਰ ਕਿਹਾ ਜਾਂਦਾ ਹੈ ਤੇ ਯਾਦਵਾਂ ਦੀ ਮੱਝਾਂ ਨਾਲ ਸਾਂਝ ਮਹਿਸਾਸੁਰ ਕਰਕੇ ਹੀ ਹੈ, ਭਾਵ ਉਹ ਇਕ ਜਾਤੀ ਨਾਲ ਸਬੰਧਤ ਹਨ।

ਆਲ ਇੰਡੀਆ ਪ੍ਰਬੁਧ ਯਾਦਵ ਸੰਗਮ ਦੇ ਪ੍ਰਧਾਨ ਅਤੇ “ਯਾਦਵ ਸ਼ਕਤੀ ਪਤ੍ਰਿਕਾ” ਰਸਾਲੇ ਦੇ ਸੰਪਾਦਕ ਰਾਜਵੀਰ ਸਿੰਘ ਯਾਦਵ ਦਾ ਕਹਿਣਾ ਹੈ ਕਿ ਮਹਿਸਾਸੁਰ ਸਾਡਾ ਵੱਡ-ਵਡੇਰਾ ਸੀ ਉਸ ਨੁੰ ਦੈਂਤ ਦੱਸਣ ਵਾਲੀਆਂ ਕਹਾਣੀਆਂ ਗਲਤ ਹਨ। ਯਾਦਵ ਨੇ ਕਿਹਾ ਕਿ ਉਹ ਬਰਾਬਰਤਾ ਦੇ ਹਾਮੀ ਹਨ ਅਤੇ ਭਰਮ ਭੁਲੇਖਿਆਂ ਨੁੰ ਛੱਡ ਕੇ ਤਰਕਬੁਧੀ ਵਰਤਣ ‘ਤੇ ਜ਼ੋਰ ਦਿੰਦੇ ਹਨ। ਯਾਦਵਾਂ ਨੇ ਵੀ ਮਹਿਸਾਸੁਰ ਸਹਾਦਤ ਦਿਹਾੜਾ ਮਨਾਉਣ ਲਈ ਉਤਰਪੁਰ ਦੇ ਸੀਤਾਪੁਰ ਸਣੇ ਦਿਉਰੀਆਂ, ਸੰਤ ਕਬੀਰ ਨਗਰ, ਉਨਾਉ, ਅਤੇ ਮਹਰਾਜਗੰਜ ਜ਼ਿਲਿਆਂ ‘ਚ ਪ੍ਰੋਗਰਾਮ ਰੱਖੇ ਹਨ। ਬਿਹਾਰ ‘ਚ ਪਟਨਾ, ਨਵਾਦਾ ਅਤੇ ਮੁਜਫਰਪੁਰ, ਬਕਸਰ ਜ਼ਿਲਿਆਂ ‘ਚ ਮਹਿਸਾਸੁਰ ਦੇ ਬੁਤਾਂ ਦੀ ਪੂਜਾ ਹੋਵੇਗੀ।

ਇਹ ਦਿਹਾੜਾ ਮਨਾਉਣ ਵਾਲੇ ਹਰਿੰਦਰ ਪ੍ਰਸਾਦ ਦਾ ਕਹਿਣਾ ਹੈ ਉਹ ਛੇਤੀ ਮਹਿਸਾਸੁਰ ਦਾ ਪੱਥਰ ਦਾ ਬੁੱਤ ਲਾਉਣਗੇ। ਜਤਿੰਦਰ ਯਾਦਵ, ਪ੍ਰਧਾਨ ਆਲ ਇੰਡੀਆਂ ਬੈਕਵਰਡ ਸਟੂਡੈਂਟਸ ਫੋਰਮ ਅਤੇ ਪੀ.ਐਚ.ਡੀ ਸਕਾਲਰ ਨੇ ਕਿਹਾ ਕਿ ਮਹਿਸੁਰ ਦਿਹਾੜੇ ਨੁੰ ਚੁਫੇਰੇ ਮਾਨਤਾ ਮਿਲਣ ਨੁੰ ਬਾਮਣਵਾਦੀ ਸਭਿਆਚਾਰ ਤੋਂ ਅਜ਼ਾਦੀ ਮਿਲਣ ਵਾਂਗ ਦੇਖਣਾ ਚਾਹੀਦਾ ਹੈ। ਭਾਰਤ ‘ਚ ਕਈ ਤਰ੍ਹਾਂ ਦੇ ਸਭਿਆਚਾਰ ਹਨ ਪਰ ਇਕ ਖਾਸ ਗਰੁੱਪ ਆਪਣਾ ਧਰਮ ਤੇ ਸਭਿਆਚਰ ਸਾਡੇ ਤੇ ਥੋਪ ਰਿਹਾ ਹੈ। ਇਹ ਵੱਖਰਤਾਵਾਂ ਵਾਲੇ ਸਭਿਆਚਾਰ ਦੇ ਵਿਰੁਧ ਹੈ ਸੋ ਇਹ ਮਹਿਸਾਸੁਰ ਦਿਹਾੜਾ ਮਨਾਉਣਾ ਚੰਗੀ ਗੱਲ ਹੈ।

ਉਪਰੋਕਤ ਲੇਖ *ਇੰਡੀਅਨ ਅਕਸਪ੍ਰੈਸ ਦੇ ਪੇਜ-1 ਐਕਰ ਦਾ ਹੂ-ਬਹੂ ਤਰਜਮਾ ਹੈ। ਪਾਠਕਾਂ ਦੀ ਜਾਣਕਾਰੀ ਲਈ-

Tribals, backwards seek own voices in Durga Puja this year

http://www.indianexpress.com/news/tribals-backwards-seek-own-voices-in-durga-puja-this-year/1182314/

Over 15 districts spread across Uttar Pradesh, Bihar, Jharkhand, West Bengal and Orissa saw Durga Puja with a difference this festival season. Instead of the goddess slaying Mahishasur, the usual story of the Puja, this year, tribals and people belonging to Scheduled Castes and backward classes in these districts are celebrating the “demon king” as a non-Aryan inhabitant and a just king of the land, with Durga representing Aryan invaders.

They will conclude the Puja with Vijay Dashmi or Dussehra marked as ‘Mahishasur Shahadat Diwas (Martyrdom Day)’.

According to this version, it is the Brahmins and Aryans who spun the “false” yarn of Durga being good and Mahishasur evil.

The first Mahishasur Diwas celebration was organised by the All India Backward Students’ Forum at Jawaharlal Nehru University (JNU), New Delhi, three years ago — perhaps the first such subaltern version of the mythology of Mahishasur and Durga. Now, for the first time, it is being observed at such a large scale.

“The nine days of Durga Puja have never been a time of celebration for the Kherwal tribes but that of mourning. Only this time, there is greater awareness amongst our people about the story of Mahishasur and Durga,” Ajit Prasad Hembram, a tribal activist organising the Mahishasur Martyrdom Day in Purulia district of West Bengal, said over the phone. “Similar ceremonies are being organised in at least 20 different places in West Bengal this year, including Malda, Bankura and Hooghly.”

As per Hembram and Ashwini Kumar Pankaj, a tribal activist and editor of Johar Disum Khabar, a multi-lingual journal published from Ranchi, Mahishasur (also known as Hudhud Durga) was a clan leader of tribals in the Santhal region, who put up a strong fight against Aryan invasion. According to Hembram, as tribals did not pick up weapons against women, children, aged and the weak, the Aryans sent a woman to lure him. “The Aryans came with a proposal of marriage. But they used treachery and a woman called Durga killed Mahishasur,” said Hembram.

A similar story is narrated by Pankaj: “There is a tradition among the Santhals wherein during the Navratras, they hold what is called the Dasain dance. During that dance, tribals visit houses and search for something. That something is nothing but Hudhud Durga.”

Celebrating the Mahishasur Martyrdom Day on Sunday, tribals in Puruliya danced the Dasain and Kathi dance and presented their story of Hudhud Durga through a play, apart from organising meetings and telling people about Mahishasur, said Hembram.

He added that Asur or Rakshas as presented in the Vedas and Puranas were none other than natives who fought the Aryans to protect their land. “There is still a tribe called Asur amongst the Kherwals. So they are living people who are shown as devils and killed symbolically every year at Durga Puja,” said Hembram.

Dr Vijay Kumar Trisharan, president of the Ambedkar Chetna Parisar, Palamu, Jharkhand, will organise the Mahishasur Martyrdom Day on Monday in his district.

In Giridih district of Jharkhand, people are observing the Mahishasur Martyrdom Day by tying black clothes on their faces and narrating the story of the just king door to door, said Damodar Gop of Giridih.

Like the tribals, the Yadavs also claim to be descendants of Mahishasur. One view is that the name Mahishasur is derived from ‘Mahish’, meaning buffalo, the main source of sustenance for both the Yadavs and tribals.

“Mahishasur was our ancestor and these stories of him being a demon are wrong,” said Rajvir Singh Yadav, founder president of the All India Prabudh Yadav Sangam and editor of the journal Yadav Shakti Patrika. “We are advocates of equality and are striving to promote rational thinking and wipe out superstitions.”


ਟਿੱਪਣੀ: ਸਿੱਖਾਂ ਨਾਲੋਂ ਤਾਂ ਇਹ ਆਦੀਵਾਸੀ ਜਾਗਰੂਕ ਹਨ, ਜਿਹੜੇ ਬਿਪਰਵਾਦ ਦਾ ਜੂਲਾ ਲਾਹੁਣ 'ਚ ਲਾਮਬੰਦ ਹੋ ਰਹੇ ਹਨ, ਸਿੱਖਾਂ ਕੋਲ ਸਮਰੱਥ ਗੁਰੂ ਦੀ ਗੁਰਬਾਣੀ ਰੂਪੀ ਮਾਰਗ ਦਰਸ਼ਕ ਹੋਣ ਦੇ ਬਾਵਜੂਦ, ਬਿਪਰਵਾਦ ਦੇ ਜਾਲ 'ਚ ਫਸਦਾ ਤੁਰਿਆ ਜਾ ਰਿਹਾ ਹੈ। ਕਾਸ਼ ਕਿਤੇ ਸਿੱਖ ਕੋਮੇ ਤੋਂ ਬਾਹਰ ਆ ਜਾਣ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top