Share on Facebook

Main News Page

ਨਿਧੜਕ ਬੁਲਾਰੇ ਭਾਈ ਪੰਥਪ੍ਰੀਤ ਸਿੰਘ ਦੀ ਪਹਿਲੀ ਅਮਰੀਕਨ ਪ੍ਰਚਾਰ ਫੇਰੀ 26 ਅਕਤੂਬਰ ਨੂੰ ਸਿਆਟਲ ਤੋਂ ਸ਼ੁਰੂ ਹੋਵੇਗੀ !

ਸੈਨਹੋਜ਼ੇ (ਤਰਲੋਚਨ ਸਿੰਘ ਦੁਪਾਲ ਪੁਰ)- ਸਿੱਖ ਪ੍ਰਚਾਰਕਾਂ ਦੀ ਸ਼੍ਰੇਣੀ ਵਿੱਚ ਨਿਵੇਕਲ਼ੀ ਅਤੇ ਵਿਲੱਖਣ ਪਹਿਚਾਣ ਰੱਖਣ ਵਾਲ਼ੇ,ਤਤਿ ਗੁਰਮਤਿ ਨੂੰ ਪ੍ਰਣਾਏ ਭਾਈ ਪੰਥਪ੍ਰੀਤ ਸਿੰਘ ਭਾਈ ਬਖਤੌਰ ਵਾਲ਼ਿਆਂ ਦੀ ਪਹਿਲੀ ਅਮਰੀਕਾ ਪ੍ਰਚਾਰ ਫੇਰੀ 26 ਅਕਤੂਬਰ ਦਿਨ ਸ਼ਨੀ ਵਾਰ ਨੂੰ ਸਿਆਟਲ ਵਿਖੇ ਹੋਣ ਵਾਲ਼ੇ ਇਕ ਸੈਮੀਨਾਰ ਤੋਂ ਸ਼ੁਰੂ ਹੋਵੇ ਗੀ। ਗੈਰ-ਸਿੱਖ ਘਰਾਣੇ ਵਿਚ ਪੈਦਾ ਹੋਏ, ਕਿੱਤੇ ਵਜੋਂ ਡਾਕਟਰ ਅਤੇ ਸੰਤ-ਬਾਣੇ ‘ਚ ਵਿਚਰਦਿਆਂ ਕੌਮੀ ਪ੍ਰਚਾਰ ਨੂੰ ਸਮਰਪਿਤ ਭਾਈ ਪੰਥਪ੍ਰੀਤ ਸਿੰਘ ਇਸ ਦਿਨ ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਸਬੰਧੀ ਆਯੋਜਿਤ ਹੋਣ ਵਾਲ਼ੇ ਸੈਮੀਨਾਰ ਵਿਚ ਭਾਗ ਲੈਣਗੇ। ਤਤਿ ਗੁਰਮਤਿ ਨੂੰ ਪ੍ਰਣਾਈਆਂ ਅਮਰੀਕਨ ਸ਼ਰਧਾਲੂ ਸੰਗਤਾਂ ਚਿਰਾਂ ਤੋਂ ਉਨ੍ਹਾਂ ਦੀ ਵੱਡੀ ਉਤਸੁਕਤਾ ਨਾਲ ਉਡੀਕ ਕਰ ਰਹੀਆਂ ਸਨ।

ਵਰਲਡ ਸਿੱਖ ਫੈਡਰੇਸ਼ਨ ਦੇ ਬੁਲਾਰੇ ਭਾਈ ਹਰਮਿੰਦਰ ਸਿੰਘ ਸੇਖਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਭਾਈ ਪੰਥਪ੍ਰੀਤ ਸਿੰਘ ਵਲੋਂ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ 28 ਅਕਤੂਬਰ ਤੋਂ ਇਕ ਨਵੰਬਰ, ਗੁਰਦੁਆਰਾ ਪੈਸਿਫਿਕ ਕੋਸਟ ਦੀਵਾਨ ਕ੍ਰਦਰਜ਼ ਵਿਖੇ 30 ਅਕਤੂਬਰ, ਗੁਰਦੂਆਰਾ ਅਨੰਦ ਗੜ੍ਹ ਸਾਹਿਬ ਕਰਮਨ 31 ਅਕਤੂਬਰ, ਗੁਰਦੁਆਰਾ ਸਿੱਖ ਸੈਂਟਰ ਆਫ ਪੈਸਿਫਿਕ ਕੋਸਟ ਸੈਲਮਾਂ ਵਿਖੇ ਇੱਕ ਨਵੰਬਰ ਤੇ 10 ਨਵੰਬਰ ਨੂੰ ਕਥਾ-ਕੀਰਤਨ ਪ੍ਰਵਾਹ ਚਲਾਉਣਗੇ।

ਇਸੇ ਦੌਰਾਨ ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿਖੇ 9 ਨਵੰਬਰ ਦਿਨ ਸ਼ਨੀ ਵਾਰ ਨੂੰ ਸ਼ਾਮ 4 ਵਜੇ ਤੋਂ 8 ਵਜੇ ਤੱਕ ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਸਬੰਧੀ ਹੋ ਰਹੇ ਵਿਸ਼ਾਲ ਸੈਮੀਨਾਰ ਵਿੱਚ ਵੀ ਭਾਈ ਸਾਹਿਬ ਸ਼ਾਮਿਲ ਹੋਣ ਗੇ।ਇਸ ਖੇਤਰ ਦਾ ਅਖੀਰਲਾ ਸਮਾਗਮ ਵੀ 10 ਨਵੰਬਰ ਐਤਵਾਰ ਨੂੰ ਫਰਿਜ਼ਨੋ ਦੇ ਇਸੇ ਗੁਰਦੁਆਰੇ ਵਿੱਚ ਹੋਵੇਗਾ।

ਇਸੇ ਲੜੀ ਅਧੀਨ ਇੰਡਿਆਨਾ 2-3 ਨਵੰਬਰ, ਟਰਲਕ 5 ਨਵੰਬਰ, ਲੋਡ੍ਹਾਈ 7 ਨਵੰਬਰ, ਸੈਕਰਾਮੈਂਟੋ 8 ਨਵੰਬਰ, ਸਟਾਕਟਨ 11-12 ਨਵੰਬਰ, ਹੇਵਰਡ 13-14 ਨਵੰਬਰ, ਫਰੀਮਾਂਟ 15 ਨਵੰਬਰ ਅਤੇ ਐਲ.ਏ ਵਿਖੇ 16 ਤੋਂ 19 ਨਵੰਬਰ ਨੂੰ ਭਾਰੀ ਦੀਵਾਨ ਸਜਾਏ ਜਾਣਗੇ।

ਭਾਈ ਪੰਥਪ੍ਰੀਤ ਸਿੰਘ ਦੀ ਇਸ ਪ੍ਰਚਾਰ ਫੇਰੀ ਬਾਬਤ ਵਿਸਥਾਰਤ ਜਾਣਕਾਰੀ ਲੈਣ ਲਈ ਡਾ. ਗੁਰਪ੍ਰੀਤ ਸਿੰਘ 559-779-2286 ਜਾਂ ਬਲਵਿੰਦਰ ਸਿੰਘ 559-250-0393 ਨਾਲ ਸੰਪਰਕ ਕੀਤਾ ਜਾ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top