Share on Facebook

Main News Page

ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ ਸੰਗਤੇ
ਸ੍. ਸੁਰਿੰਦਰ ਸਿੰਘ "ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708

ਗੁਰੂ ਘਰ ਦੇ ਗ੍ਰੰਥੀਆਂ ਦੀ ਸੁਣੋ ਗਾਥਾ, ਜੋ ਬੈਠੇ ਗੁਰਦੁਆਰਿਆਂ 'ਚ’ ਆਮ ਸੰਗਤੇ।
ਗੁਰੂ ਦੇ ਵਜ਼ੀਰ ਅਖਵਾ ਕੇ ਖੁਸ਼ ਹੁੰਦੇ, ਕਰਦੇ ਮਨਮਤ ਦੇ ਫੁਰਮਾਨ ਸੰਗਤੇ।

ਗੁਰੂ ਘਰਾਂ ‘ਚ ਨਾ ਗੁਰਮਤਿ ਦੀ ਗੱਲ ਕੋਈ, ਸਾਡੇ ਐਸੇ ਨੇ ਗ੍ਰੰਥੀ ਵਿਦਵਾਨ ਸੰਗਤੇ।
ਰੀਤਾਂ ਅਪਣੀਆਂ ਹੀ ਇਨ੍ਹਾਂ ਚਲਾ ਰਖੀਆਂ, ਰਹਿਤ ਮਰਿਯਾਦਾ ਕਰ ਦਿੱਤੀ ਗੁਮਨਾਮ ਸੰਗਤੇ।

ਗੁਰਬਾਣੀ ਦੇ ਅਰਥ ਵਿਰਲੇ 'ਗ੍ਰੰਥੀ' ਜਾਣਦੇ ਨੇ, ਪਚਾਂਨਵੇਂ ਪ੍ਰਸੈਂਟ ਗ੍ਰੰਥੀ ਰੱਟੇਦਾਰ ਸੰਗਤੇ।
ਇਕ ਪੜਾਈ ਵਲੋਂ ਜ਼ੀਰੋ ਦੂਜਾ ਰਹੇ ਵਿਹਲੜ, ਕੰਮ ਹੋਰ ਕੋਈ ਇਨ੍ਹਾਂ ਦੇ ਵਸੋਂ ਬਾਹਰ ਸੰਗਤੇ।

ਵਿਚ ਡੇਰਿਆਂ ਦੇ ਇਹ ਪਾਠ ਸਿੱਖੇ, ਨਾਲ ਸਿੱਖ ਆਏ ਉਥੋਂ ਦਾ ਵਿਧਾਨ ਸੰਗਤੇ।
ਗੁਰੂ ਘਰਾਂ ‘ਚ’ ਵੀ ਉਹੀ ਪ੍ਰਚਲਤ ਕੀਤਾ, ੲਜੇੰਟ ਡੇਰਿਆ ਦੇ ਬੜੇ ਸੁਜਾਨ ਸੰਗਤੇ।

ਨਿੱਤਨੇਮ ਬੱਧਾ ਚੱਟੀ ਕਰ ਲੈਂਦੇ, ਬਾਣੀ ਮਰਜ਼ੀ ਦੀ ਪੜ੍ਹਦੇ ਸੁਬ੍ਹਾ ਸ਼ਾਮ ਸੰਗਤੇ।
ਰਹਿਰਾਸ ਵੀ ਇਨ੍ਹਾਂ ਦੀ ਅਲੱਗ- ਅਲੱਗ ਹੈ, ਕੋਈ ਪੜ੍ਹਦਾ ਵਿਸ਼ੇਸ਼ ਕੋਈ ਆਮ ਸੰਗਤੇ।

ਬਾਰਾਂ ਪੂਰਬੀਏ ਚੁਲ੍ਹੇ ਤੇਂਰਾ ਵਾਲੀ ਕਹਾਵਤ, ਢੁਕਦੀ ਇਥੇ ਹੈ ਸ਼ਰੇਆਮ ਸੰਗਤੇ।
ਕੋਈ ਨਹੀ ਪੁਛਦਾ ਗੁਰਦੁਆਰਿਆਂ ‘ਚ’ ਕੀ ਹੁੰਦਾ, ਜੋ ਮਰਜ਼ੀ ਕਰੀ ਜਾਣ ਧਰਮ ਦੇ ਨਾਮ ਸੰਗਤੇ।

ਅਖੰਡ ਪਾਠਾਂ ਨਾਲ ਰੱਟਾ ਜਪੁਜੀ ਦਾ, ਕਰਦੇ ਨੇ ਇਕੋ 'ਥਾਂ ਕਈ ਕਈ ਪ੍ਰਕਾਸ਼ ਸੰਗਤੇ।
ਜੋਤਾਂ, ਨਾਰੀਅਲ ਤੇ ਕੁੰਭ ਵੀ ਰੱਖਦੇ ਨੇ (ਹਨ), ਕਰ ਦਿੰਦੇ ਕਬਰਾਂ ਤੇ ਵੀ ਪ੍ਰਕਾਸ਼ ਸੰਗਤੇ।

ਮਾਇਆ ਪਿੱਛੇ ਜ਼ਮੀਰ ਵੇਚ ਦਿੰਦੇ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਣਾ ਦਾਸ ਸੰਗਤੇ।
ਨਾਈਆਂ ਕਸਾਈਆਂ ਦੇ ਮਹੂਰੱਤ ਵੀ ਕਰ ਦਿੰਦੇ, ਗੁਰੂ ਗ੍ਰੰਥ ਦੇ ਹਜ਼ੂਰ ਕਰ ਅਰਦਾਸ ਸੰਗਤੇ।

ਫੂਕਾਂ ਮਾਰ ਕੇ ਪੇੜੇ ਕਰੀ ਜਾਂਦੇ, ਦੇਣ 'ਹਥੌਲੇ (ਹੱਥ ਹੋਲੇ) ਕਰ ਰੋਗਾਂ ਤੋ ਆਰਾਮ ਸੰਗਤੇ।
ਧਾਗੇ -ਤਵੀਤ ਵੀ, ਕਈ ਕਰਦੇ ਨੇ, “ਨਾਲੇ ਆਖਦੇ”, ਸਭੇ ਦੁੱਖਾਂ ਦਾ ਦਾਰੂ ਨਾਮ ਸੰਗਤੇ।

‘ਸੁਰਿੰਦਰ ਸਿੰਘ’ ਵੀ ਖੁਦ ਇਕ ਪਾਠੀ ਹੈ, ਨੇੜਿਉਂ ਤੱਕੇ ਨੇ ਨਾਲ ਰਹਿ ਇਹ ਇਨਸਾਨ ਸੰਗਤੇ।
ਜਿਸ ਨੂੰ ਟੋਕਦੇ ਹਾਂ ਉਹੋ ਸੱਦਣ ਤੋਂ ਹਟ ਜਾਂਦੈ, ਐਸੇ ਹਨ ਇਹ ਮੌਕੇ ਦੇ ਭਗਵਾਨ ਸੰਗਤੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top