Share on Facebook

Main News Page

ਜੇ ਦਸਮ ਗ੍ਰੰਥ ਦੀ ਮੰਨੀਏ ਤਾਂ ਸਿੱਖਾਂ ਨੂੰ ਦੁਰਗਾ ਪੂਜਾ ਅਤੇ ਦੁਸਿਹਰਾ ਗੁਰਪੂਰਬਾਂ ਵਾਂਗ ਮਨਾਉਣੇ ਪੈਣਗੇ
-: ਸੁਰਿੰਦਰ ਸਿੰਘ ਫਰੀਦਾਬਾਦ

• ਦੇਵੀ ਉਸਤਤਿ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਾਬਤ ਕਰਣ ਦੀ ਜਿਦ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣੀ ਪੈਣੀ ਹੈ। : ਉਪਕਾਰ ਸਿੰਘ ਫਰੀਦਾਬਾਦ

(ਜਸਪ੍ਰੀਤ ਕੌਰ ਫਰੀਦਾਬਾਦ 13 ਅਕਤੂਬਰ 2013)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰ ਮਹੀਨੇ ਦੀ 13 ਨੂੰ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦੇ ਵਿਰੋਧ ਵਿਚ ਮਨਾਏ ਜਾਣ ਵਾਲੇ ਕਾਲੇ ਦਿਵਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜੇ ਗਿਆਨੀ ਗੁਰਬਚਨ ਸਿੰਘ ਦੇ ਆਖੇ ਲਗ ਕੇ ਸਾਰੀ ਸਿੱਖ ਕੌਮ ਵੀ ਦਸਮ ਗੰ੍ਰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਸਤਿਕਾਰਤ ਮੰਨ ਲਵੇ ਤਾਂ ਦੁਰਗਾ ਪੂਜਾ ਅਤੇ ਦਸ਼ਹਿਰਾ ਵਰਗੇ ਤਿਉਹਾਰਾਂ ਨੂੰ ਵੀ ਗੁਰਪੁਰਬਾਂ ਦੀ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਜਿਥੇ ਰਾਮਚੰਦਰ ਨੂੰ ਰੱਬ ਮੰਨਣ ਤੋਂ ਇਨਕਾਰੀ ਹੈ ਅਤੇ ਇਹ ਪ੍ਰਗਟਾਵਾ ਕਰਦੀ ਹੈ ਕਿ ਇਸਤਰੀ ਤੋਂ ਜਨਮ ਲੈਣ ਵਾਲਾ ਮਨੁੱਖ, ਅਪਣੀ ਔਰਤ ਤੇ ਭਰਾ ਦੇ ਵਿਛੁਣਨ ਉਤੇ ਰੋਣ ਵਾਲਾ, ਅਤੇ ਰਾਵਣ ਨੂੰ ਧੋਖੇ ਨਾਲ ਮਾਰਣ ਵਾਲਾ ਵੱਡਾ ਕਿਵੇਂ ਹੋ ਸਕਦਾ ਹੈ ?

ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਮ ਤਾਂ ਅਜੂਨੀ, ਸੈਭੰ, ਨਿਰਭਉ, ਨਿਰਵੈਰ ਵਰਗੇ ਗੁਣਾਂ ਦਾ ਮਾਲਕ ਸ਼੍ਰਿਸ਼ਟੀ ਦਾ ਕਰਤਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਰੋਧੀ ਗ੍ਰੰਥ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ 24 ਅਵਤਾਰ ਦੀ ਰਚਨਾ ਰਾਮਅਵਤਾਰ ਵਿਚ ਰਾਮਚੰਦਰ ਦੀ ਕਥਾ ਨੂੰ ਜੁਗੋ ਜੁਗ ਅਟਲ ਆਖਦਾ ਹੈ ਅਤੇ ਜਿਹੜਾ ਕੋਈ ਇਹ ਕਥਾ ਨੂੰ ਸੁਨੇ ਅਤੇ ਗਾਵੇਗਾ ਦੁਖ ਪਾਪ ਉਸ ਦੇ ਨੇੜੇ ਨਹੀਂ ਆਉਣਗੇ। ਬਚਿੱਤਰ ਨਾਟਕ ਦਾ ਲਿਖਾਰੀ ਦੋਗਲਾ ਵੀ ਹੈ ਉਹ ਇਕ ਪਾਸੇ ਰਾਮ ਦੀ ਕਥਾ ਨੂੰ ਜੁਗੋ ਜੁਗ ਅਟਲ ਕਹਿੰਦਾ ਹੈ ਦੂਜੇ ਪਾਸੇ ਕਹਿੰਦਾ ਹੈ ਮੈਂ ਰਾਮ ਰਹੀਮ ਪੁਰਾਨ ਕੁਰਾਨ ਨੂੰ ਨਹੀਂ ਮੰਨਦਾ ਮੇਰਾ ਇਸ਼ਟ ਸ਼੍ਰੀ ਅਸਿਪਾਨ (ਮੁੰਡ ਕੀ ਮਾਲਾ ਪਾਉਣ ਵਾਲਾ ਕਾਲ) ਹੈ ਜਦ ਰਾਮ ਨੂੰ ਮੰਨਦਾ ਹੀ ਨਹੀਂ ਹੈ ਤਾਂ ਉਸ ਦੀ ਉਸਤਤਿ ਵਿਚ ਰਾਮਅਵਤਾਰ ਦੇ 67 ਸਫੇ ਲਿਖਣ ਦੀ ਕੀ ਲੋੜ ਸੀ ? ਉਨ੍ਹਾਂ ਕਿਹਾ ਕਿ ਕਵੀ ਸਿਆਮ ਵਾਲੀ ਗੱਲ ਤਾˆ ਸਮਝ ਪੈˆਦੀ ਹੈ ਕਿ ਉਹ ਆਪਣੇ ਇਸ਼ਟ ਕਾਲ ਪ੍ਰਤੀ ਸਮਰਪੱਤ ਹੈ ਪਰ ਅਜਿਹੀ ਰਚਨਾ ਵਿਚੋˆ ਸਿੱਖ ਕੌਮ ਕਿਸ ਕਿਸਮ ਦਾ ਗੁਰਮਤਿ ਉਪਦੇਸ਼ ਲੱਭ ਰਹੀ ਹੈ ? ਜਿਸ ਨੂੰ ਬਿਨਾˆ ਸੋਚ -ਵਿਚਾਰੇ ਨਿਤਨੇਮ ਹੇਠ ਨਿਤ ਪੜ੍ਹੀ ਜਾ ਰਹੀ ਹੈ ।

ਇਸ ਮੌਕੇ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਦੇਵੀ ਉਸਤਤਿ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਾਬਤ ਕਰਣ ਦੀ ਜਿਦ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣੀ ਪੈਣੀ ਹੈ। ਉਨ੍ਹਾਂ ਕਿਹਾ ਕਿ ਕੋਲਕਤਾ ਵਿਖੇ ਦੁਰਗਾ ਉਤਸਵ 2009 ਦੇ ਸਬੰਧ ਵਿਚ ਲਾਈ ਇਕ ਪ੍ਰਦਰਸ਼ਨੀ ਵਿਚ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਡੀ ਦੇਵੀ ਤੋਂ ਅਸੀਸ ਲੈਂਦਿਆਂ ਵਿਖਾਇਆ ਹੈ ।

ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਸ ਭਗੌਤੀ ਦੀ ਵਾਰ ਨੂੰ ਸਿੱਖ ਸਮਾਜ ਵਿਚ ਅਰਦਾਸ ਦਾ ਨਾਂ ਦੇ ਕੇ ਪੜਿਆ ਜਾ ਰਿਹਾ ਹੈ ਅਸਲ ਵਿਚ ਉਹ ਅਰਦਾਸ ਅਕਾਲਪੁਰਖ ਅੱਗੇ ਨਹੀਂ ਸਗੋਂ ਭਗੌਤੀ ਨਾਂ ਦੀ ਦੇਵੀ ਅੱਗੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿਚ ਵਾਰ ਭਗੌਤੀ ਦੀਆਂ ਸਾਰੀਆਂ ਪਉੜੀਆਂ ਦੁਰਗਾ ਪਾਠ ਦੀਆਂ ਹਨ ਕੇਵਲ ਪਹਿਲੀ ਪਉੜੀ ਵਿਚ ਬੜੀ ਚਲਾਕੀ ਨਾਲ ਕਵੀ ਨੇ ਸਿੱਖਾਂ ਨੂੰ ਗੁਮਰਾਹ ਕਰਣ ਲਈ ਪਹਿਲੇ ਨੌਂ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਵਿਚਿ ਬਾਣੀ ਅੰਮ੍ਰਿਤ ਸਾਰੇ ਤੋਂ ਦੂਰ ਕਰਨ ਦੀ ਚਲਾਕੀ ਰਚੀ ਹੈ ਜੋ ਕਿ ਵਾਰ ਭਗੌਤੀ ਦੀ 55ਵੀਂ ਪਉੜੀ “ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫਿਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ’ ਵਿਚੋਂ ਸਾਫ ਝਲਕਦੀਆਂ ਹਨ। ਇਸ ਰਚਨਾ ਦਾ ਰਚੈਤਾ ਕਵੀ ਸਿਆਮ ਹੈ ਉਹ ਸਪਸ਼ਟ ਲਿਖਦਾ ਹੈ ਕਿ ਹੇ ਦੇਵੀ ਦੁਰਗਾ ਮੈਨੂੰ ਤਾਂ ਤੇਰਾ ਆਸਰਾ ਹੈ (ਤੇਰਾ ਸਾਮ ਤਕਾਈ ਦੇਵੀ ਦੁਰਗਸ਼ਾਹ) । ਵਾਰ ਭਗੌਤੀ ਦੀ ਸਾਰੀ ਵਾਰ ਵਿਚ ਦੇਵੀ ਤੇ ਦੈਂਤਾਂ ਦੇ ਜੁੱਧ ਦਾ ਵਰਣਨ ਹੈ, ਜਿਸ ਵਿਚ ਕਦੇ ਉਹ ਗੁੱਸਾ ਖਾਂਦੀ ਹੈ, ਕਦੇ ਮੱਥਾ ਫੋੜ ਕੇ ਕਾਲਕਾ ਨੂੰ ਪ੍ਰਗਟ ਕਰ ਕੇ ਦੈਂਤਾਂ ਦਾ ਖੁਨ ਪੀਂਦੀ ਹੈ ਇੰਨ੍ਹਾਂ ਸਪਸ਼ਟ ਹੋਣ ਅਤੇ ਕਵੀ ਛਾਪ ਲਿਖੇ ਹੋਣ ਦੇ ਬਾਵਜੂਦ ਵੀ ਜੇ ਕੋਈ ਸਿਆਮ ਕਵੀ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਾਬਤ ਕਰਣ ਲਈ ਬਜਿਦ ਹੈ, ਤਾਂ ਉਹ ਅਪਣੇ ਆਪ ਨੂੰ ਸ਼ਬਦ ਗੁਰੂ ਦਾ ਸਿੱਖ ਅਖਵਾਉਣ ਦਾ ਹਕਦਾਰ ਨਹੀਂ ਕਿਉਂਕਿ ਸ਼ਬਦ ਗੁਰੂ ਅਨੁਸਾਰ ਦੇਵੀ ਦੇਵਤਾਵਾਂ ਨੂੰ ਕੋਈ ਮਾਨਤਾ ਨਹੀਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top