ਸੋ੍ਮਣੀ ਕਮੇਟੀ ਦੇ ਵਾਰੇ ਵਾਰੇ ਜਾਈਏ ਸ੍ਰੀ ਦਰਬਾਰ ਸਾਹਿਬ ਦਾ
ਮੈਨੇਜਰ ਪਿਛਲੇ ਦਿਨੀਂ ਮੌਤ ਹੋਣ ਕਾਰਨ, ਇਸ ਅਹੁਦੇ 'ਤੇ ਹੁਣ ਚੰਗੇ ਅਕਸ ਵਾਲਾ ਮੈਨੇਜਰ
ਨਹੀਂ ਲਭ ਰਿਹਾ, ਜੇ ਲੱਭਾ ਵੀ ਹੈ ਤਾਂ ਹੇਰਾ ਫੇਰੀ ਕਰਨ ਵਾਲਾ, ਪ੍ਰਤਾਪ ਸਿੰਘ ਲਗਾ ਦਿਤਾ।
ਇਸ ਨੇ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਡੂਨਾਂ ਪੱਤਲਾਂ ਵਿਚ ਹੇਰਾ ਫੇਰੀ ਕੀਤੀ। ਪਤਾ ਵੀ
ਲੱਗ ਗਿਆ, ਪਰ ਕੋਈ ਕਾਰਵਾਈ ਨਹੀਂ ਕੀਤੀ। ਇਕ ਫਾਰਮੈਲਟੀ ਕਰਕੇ ਸਪੱਸਟੀਕਰਨ ਦੀ ਚਿੱਠੀ
ਕੱਡੀ ਗਈ ਸੀ, ਉਸ ਇਨਕੁਐਰੀ 'ਤੇ ਕੋਈ ਕਾਰਵਾਈ ਨਹੀਂ ਹੋਈ?
ਇਸ ਨੇ ਦਰਬਾਰ ਸਾਹਿਬ ਦੇ ਸਟੋਰ ਕੀਪਰ ਨੂੰ ਕਣਕ ਦੇ ਸੀਜਨ ਵਿੱਚ ਇਕ
ਟਰੱਕ ਕਣਕ ਦਾ ਵੇਚਣ ਲਈ ਜੋਰ ਪਾਇਆ, ਉੁਸ ਸਟੋਰ ਕੀਪਰ ਨੇ ਕਿਹਾ ਕਿ ਮੈਂ ਗੁਰੂ ਘਰ ਦੀ
ਕਣਕ ਨਹੀਂ ਵੇਚਣ ਦੇਵਾਂਗਾ? ਇਸੇ ਪਰਤਾਪ ਸਿੰਘ ਨੇ ਉਸ ਦੀ ਬਦਲੀ ਕਰਵਾ ਦਿਤੀ। ਫਿਰ ਹੋਰ
ਸਟੋਰ ਕੀਪਰ ਲਗਾਇਆ ਉਹ ਵੀ ਨਹੀਂ ਮੰਨਿਆ। ਉਸ ਦੀ ਵੀ ਦੂਰ ਪੰਜਾਬ ਤੋਂ ਬਦਲੀ ਕਰਵਾ ਦਿੱਤੀ।
ਫਿਰ ਇਕ ਹੇਰਾ ਫੇਰੀ ਦੇ ਦੋਸ ਵਿਚੋ ਬਹਾਲ ਹੋਇਆ ਸਟੋਰ ਕੀਪਰ ਮਿਲ ਗਿਆ। ਉਸ ਨੂੰ ਹੁਣ
ਲਗਾਇਆ ਹੈ?
ਹੁਣ ਇਸ ਪ੍ਰਤਾਪ ਸਿੰਘ ਦੀਆਂ ਸਭ ਇਨਕੁਆਰੀਆਂ ਖਤਮ ਕਰਕੇ ਫੁਲ
ਮੈਨੇਜਰ ਦਾ ਚਾਰਜ ਦੇ ਰਹੇ ਹਨ? ਸਾਨੂੰ ਇਹ ਸਮਝ ਨਹੀਂ ਆ ਰਹੀ ਐਡੇ ਉਚੇ ਸਥਾਨ ਲਈ ਕੋਈ
ਜੀਵਨ ਵਾਲਾ ਤਾਂ ਸਿੰਘ ਲਗਾਉ, ਹੇਰਾ ਫੇਰੀਆਂ ਤਾਂ ਤੁਸੀਂ ਕਰਨੀਆਂ ਹੀ ਹਨ।
ਗੁਰੂ ਪ੍ਰਤੱਖ ਤੁਹਾਨੂੰ ਤਾਰੇ ਵਖਾਈ ਵੀ ਜਾ ਰਿਹਾ ਹੈ। ਇਹ ਸਾਰੀ
ਜਾਣਕਾਰੀ ਬਾਰੇ ਸਮੁੱਚੇ ਮੁਲਾਜਮਾਂ ਨੂੰ ਪਤਾ ਵੀ ਹੈ, ਪਰ ਇਹ ਵਿਚਾਰੇ ਮੁਲਾਜਮ ਕੋਈ
ਕਾਰਵਾਈ ਨਹੀਂ ਕਰ ਸਕਦੇ? ਇਸ ਕੁਝ ਦੇ ਬਾਰੇ ਅਚਾਨਕ ਸਾਨੂੰ ਦਰਸਨ ਕਰਨ ਆਇਆਂ ਪਤਾ ਲੱਗਾ
ਹੈ।
ਹੇਰਾ ਫੇਰੀ ਕਰਨ ਦੇ ਦੋਸ ਵਿੱਚ ਬਿਨਾਂ ਦੇਰੀ ਕਰਨ ਤੋਂ ਚਿੱਠੀ ਜੋ
ਕੱਡੀ ਹੈ, ਉਸ ਦਾ ਕੋਈ ਵੀ ਰੀਕਾਡ ਸ਼੍ਰੋਮਣੀ ਕਮੇਟੀ ਵਿੱਚ ਨਹੀਂ ਮਿਲੇਗਾ, ਬਸ ਇਨਾਂ
ਲੁਟੇਰਿਆਂ ਤੋਂ ਤਾਂ ਰੱਬ ਆਪ ਹੀ ਬਚਾਵੇ !!!! ਅਸੀਂ ਉਸ ਚਿਠੀ ਨੂੰ ਸੰਗਤ ਦੀ ਜਾਣਕਾਰੀ
ਲਈ ਨਾਲ ਛਾਪ ਰਹੇ ਹਾਂ!!!!!