Share on Facebook

Main News Page

ਰਾਜਸਥਾਨ ਦੇ ਗੁਰਸਿੱਖ ਪਰਿਵਾਰਾਂ ਨੇ ਬਿਪਰਵਾਦੀ ਸੋਚ ਨੂੰ ਛੱਡ ਕੇ ਗੁਰਮਤਿ ਅਨੁਸਾਰ ਕੀਤਾ ਅਨੰਦਕਾਰਜ
-: ਬਹਾਦਰ ਸਿੰਘ ਢਪਾਲੀ
099146-88792, 096804-41242

ਅਨੰਦ ਕਾਰਜ ਤਾਂ ਭਾਵੇਂ ਸਭ ਦੇ ਹੀ ਹੁੰਦੇ ਹਨ, ਪਰ ਭਾਈ ਗੁਰਮੀਤ ਸਿੰਘ ਪੁੱਤਰ ਸਰਦਾਰ ਗੁਰਦਿੱਤ ਸਿੰਘ ਵਾਸੀ 48 ਜੀ ਜੀ, ਜਿਨ੍ਹਾਂ ਦਾ ਅਨੰਦ ਕਾਰਜ ਬੀਬੀ ਸੰਦੀਪ ਕੌਰ ਪੁੱਤਰੀ ਸਰਦਾਰ ਬਲਦੇਵ ਸਿੰਘ ਵਾਸੀ 21 ਜੀ ਬੀ ਨਾਲ ਬੀਤੇ ਦਿਨ 29 ਸਤੰਬਰ 2013 ਨੂੰ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਹੋਇਆ।

ਇਸ ਅਨੰਦ ਕਾਰਜ਼ ਦਾ ਰੰਗ ਢੰਗ ਕੁਝ ਵੱਖਰਾ ਹੀ ਸੀ ਕਿਉਂਕਿ ਆਮ ਹਾਲਤਾਂ ਵਿਚ ਲੋਕੀ ਅਨੰਦ ਕਾਰਜ਼ ਦੇ ਸਮੇਂ ਗ੍ਰੰਥੀ ਸਿੰਘ ਨੂੰ ਇਹ ਆਖਦੇ ਹਨ ਕਿ ਭਾਈ ਸਾਹਿਬ ਜਲਦੀ ਕਰੋ, ਕਿਉਂਕਿ ਬਾਅਦ ਵਿਚ ਸਭਿਆਚਾਰ ਦੇ ਨਾਮ ਹੇਠ ਗੰਦ ਪਾਉਣ ਵਾਲੀਆਂ ਆਰਕੈਸਟਰਾ ਬੁੱਕ ਕੀਤੀਆਂ ਹੁੰਦੀਆਂ ਹਨ। ਬੇਸ਼ੱਕ ਸਿੱਖ ਰਹਿਤ ਮਰਿਆਦਾ ਵਿਚ ਲਿਖਿਆ ਵੀ ਹੋਇਆ ਹੈ ਕਿ ਵੇਸ਼ਵਾ ਦਾ ਨਾਚ ਨਹੀਂ ਕਰਵਾਉਣਾ। ਪਰ ਫਿਰ ਵੀ ਲੋਕ ਗੁਰੂ ਨਾਨਕ ਦੀ ਸਿੱਖੀ ਦੀਆਂ ਧੱਜੀਆਂ ਓਡਾਉਣ ਤੋਂ ਜਰਾ ਵੀ ਗੁਰੇਜ਼ ਨਹੀਂ ਕਰਦੇ।

ਪਰ ਇਸ ਗੁਰਸਿੱਖ ਜੋੜੇ ਨੇ ਪੂਰਨ ਗੁਰਮਤ ਅਨੁਸਾਰ ਹੀ ਅਨੰਦ ਕਾਰਜ਼ ਕਰਵਾਇਆ ਹੈ। ਕਰੀਬ 4 ਘੰਟੇ ਗੁਰਮਤ ਸਮਾਗਮ ਹੋਏ। ਬਾਅਦ ਵਿਚ ਗੁਰਮਤ ਕਾਲਜ਼ ਮਸਤੂਆਨਾ ਸਾਹਿਬ ਦੇ ਵਿਦਿਆਰਥੀਆਂ ਨੇ ਖਾਲਸਾਈ ਖੇਡ ਗਤਕਾ ਦੇ ਨਾਲ ਸੰਗਤਾਂ ਦਾ ਮਨੋਰੰਜਨ ਕੀਤਾ! ਇਸ ਅਨੰਦ ਕਾਰਜ਼ ਦੀ ਇਕ ਹੋਰ ਖਾਸੀਅਤ ਇਹ ਸੀ ਕਿ ਇਹ ਅਨੰਦ ਕਾਰਜ਼ ਲੋਕਾਂ ਵਲੋਂ ਮਾੜੇ ਮੰਨੇ ਜਾਂਦੇ ਸ਼ਰਾਧਾਂ ਦੇ ਦਿਨਾਂ ਵਿੱਚ ਹੋਏ ਹਨ। ਕਿਉਂਕਿ ਇਹਨਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਬਚਨ .....ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਮੰਨਿਆ ਹੈ ਅਤੇ ਸਿਖ ਧਰਮ ਵਿਚ ਵੀ ਆ ਚੁੱਕੀ ਵਿਪ੍ਰਬਾਦੀ ਸੋਚ ਨੂੰ ਧਿਰਕਾਰਿਆ ਹੈ। ਵੈਸੇ ਵੀ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਇਹ ਥਿਤਾਂ ਵਾਰ ਦੇ ਚੱਕਰਾਂ ’ਚ ਪਾਉਣ ਵਾਲੇ ਲੋਕਾਂ ਕੋਲ ਕੁਝ ਵੀ ਨਹੀਂ ਹੁੰਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹਨ "...... ਗਣ ਗਣ ਜੋਤਕ ਕਾਂਡੀ ਕੀਨੀ॥ ਪੜੈ ਸੁਨਾਵੈ ਤਤ ਨਾ ਚੀਨੀ॥"

ਸੋ ਮੁਕਦੀ ਗਲ ਇਹ ਹੈ ਕਿ ਇਹ ਅਨੰਦ ਕਾਰਜ਼ ਵਿਪ੍ਰਬਾਦੀ ਸੋਚ ਤੇ ਸ਼ਰਾਧਾਂ ਦੇ ਵਹਿਮ ਦੇ ਮੂੰਹ ’ਤੇ ਕਰਾਰੀ ਚੋਟ ਹੈ। ਇਹ ਅਨੰਦ ਕਾਰਜ ਕਿਸੇ ਪੈਲਸ ਦੀ ਥਾਂ ਪਿੰਡ 41 ਆਰ ਬੀ ਜਿਲ੍ਹਾ ਗੰਗਾਨਗਰ ਰਾਜਸਥਾਨ ਵਿਖੇ ਗੁਰਮਤ ਸੇਵਾ ਲਹਿਰ ਭਾਈ ਬਖਤੌਰ ਦੇ ਮੈਂਬਰਾਂ ਦੁਆਰਾ ਚਲਾਈ ਜਾ ਰਹੀ ਗੁਰੂ ਪ੍ਰਭ ਆਸਰਾ ਸੰਸਥਾ ਜਿਥੇ ਲਾਵਾਰਿਸ, ਬੇਸਹਾਰਾ, ਲਾਚਾਰ ਲੋਕਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਵਿਚ ਹੋਇਆ। ਇਸ ਸਮਾਗਮ ਵਿਚ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤਾਂ ਨੂੰ ਗੁਰਮਤਿ ਵਿਚਾਰ ਸੁਣਾ ਕੇ ਨਿਹਾਲ ਕੀਤਾ ਅਤੇ ਇਸ ਸਮਾਗਮ ਤੋਂ ਪ੍ਰੇਰਨਾ ਲੈਣ ਲਈ ਕਿਹਾ। ਭਾਈ ਗੁਰਬਿੰਦਰ ਸਿੰਘ ਲੋਹਕੇ ਨੇ ਅਨੰਦ ਕਾਰਜ਼ ਕਰਵਾਏ। ਉਪ੍ਰੰਤ ਦਾਸ ਨੇ ਵੀ ਗੁਰਬਾਣੀ ਦੀ ਸਾਂਝ ਸੰਗਤਾਂ ਨਾਲ ਪਾਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top