Share on Facebook

Main News Page

ਬਿਪਰਵਾਦ ਦਾ ਸਿੱਖੀ ‘ਤੇ ਇੱਕ ਹੋਰ ਹਮਲਾ, ਹੁਣ ਨਵਰਾਤਿਆਂ ‘ਤੇ ਗਊਸ਼ਾਲਾਵਾਂ ‘ਚ ਆਖੰਡ ਪਾਠ ਹੋਣ ਲੱਗੇ

* ਸਾਂਝੀਵਾਲਤਾ ਦੇ ਨਾਮ 'ਤੇ ਸਿੱਖੀ 'ਤੇ ਲਗਾਤਾਰ ਹਮਲੇ ਹੋ ਰਹੇ ਨੇ, ਇਹ ਅਖੌਤੀ ਸਾਂਝੀਵਾਲਤਾ ਮੁਸਲਮਾਨਾਂ ਨਾਲ ਕਿਉਂ ਨਹੀਂ, ਕਿਉਂਕਿ ਬਹੁਗਿਣਤੀ ਨੂੰ ਪਤਾ ਹੈ ਕਿ ਜੇ ਮਾੜਾ ਜਿਹਾ ਵੀ ਪੰਗਾ ਲਿਆ ਤਾਂ, ਉਨ੍ਹਾਂ ਨੇ ਫੂਕ ਕੇ ਰੱਕ ਦੇਣਾ ਹੈ। ਪਰ ਸਿੱਖ ਅਖਵਾਉਣ ਵਾਲੇ ਤਾਂ ਆਪ ਹੀ ਵਿਕੇ ਹੋਏ ਨੇ, ਤੇ ਕਾਹਲ਼ੇ ਪਏ ਹੋਏ ਨੇ ਆਉ ਸਾਨੂੰ ਰਲ਼ਾਓ...

* ਵਰਣਨਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜ਼ਾਰੀ ਹੋਏ ਹਨ ਕਿ ਕਿਸੇ ਦੇ ਘਰ ਸ਼ਰਾਬ ਜਾਂ ਤੰਬਾਕੂ ਹੋਵੇ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ...

* ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਜੇ ਗਊਸ਼ਾਲਾ ਵਿਚ ਹੈ ਨਵਰਾਤਿਆਂ ਦੇ ਦਿਨ ਆਖੰਡ ਪਾਠ ਕਰਵਾਇਆ ਜਾ ਰਿਹਾ। ਕਲ੍ਹ ਨੂੰ ਕਰਵਾ ਚੌਥ ਵਾਲੇ ਦਿਨ ਕਰਵਾਉਣਗੇ। ਪਰਸੋਂ ਨੂੰ ਸ਼ਿਵਰਾਤਰੀ ਤੇ ਕਰਾ ਕੇ ਭੰਗ ਪਿਲਾਉਣਗੇ। ਇਹ ਸਿੱਖ ਧਰਮ ਤੇ ਸਿੱਧਾ ਹਮਲਾ ਹੈ। ਪੰਥਕ ਜਥੇਬੰਦੀਆਂ ਗੋਰ ਫਰਮਾਉਣ। ਅੱਜ ਗਊਸਾਲਾ, ਕੱਲ ਨੂੰ ਡੇਅਰੀ ਫਾਰਮ, ਪਰਸੋਂ ਨੂੰ ਪੋਲਟਰੀ ਫਾਰਮ, ਚੌਥੇ ਨੂੰ ਸੁਰ ਫਾਰਮ ਕਿਤੇ ਹੋਰ ਦੋ ਦਿਨਾਂ ਨੂੰ ਮੱਛੀ ਫਾਰਮ ‘ਤੇ ਨਾ ਚਲੇ ਜਾਣ...

ਗਊਸ਼ਾਲਾ ਵਿਖੇ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ

ਮਲੋਟ, 6 ਅਕਤੂਬਰ (ਰਾਜਵਿੰਦਰਪਾਲ ਸਿੰਘ) ਪੰਜਾਬ ਸੱਪੈਕਟ੍ਰਮ ਨੂੰ ਪ੍ਰਾਪਤ ਹੋਈ ਖਬਰ ਅਨੁਸਾਰ: ਸਥਾਨਕ ਮਹਾਂਵੀਰ ਗਊਸ਼ਾਲਾ ਵਿਖੇ ਸੰਸਥਾਪਕ ਪੰਡਤ ਗਿਰਧਾਰੀ ਲਾਲ ਦੀ ਪ੍ਰੇਰਨਾ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ । ਇਸ ਸ਼ੁਰੂਆਤੀ ਪ੍ਰੋਗਰਾਮ ਸਮੇਂ ਹਲਕਾ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਸਮੇਤ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਸੰਗਤ ਨੇ ਹਾਜਰੀ ਭਰੀ ।

ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਅੱਜ ਭਾਵੇਂ ਕਿ ਹਿੰਦੂ ਧਰਮ ਦਾ ਅਹਿਮ ਦਿਨ ਭਾਵ ਨਵਰਾਤਰੇ ਸ਼ੁਰੂ ਹੋ ਰਹੇ ਹਨ, ਪਰ ਪੰਡਤ ਗਿਰਧਾਰੀ ਲਾਲ ਹਰ ਧਰਮ ਦੀ ਬਰਾਬਰ ਸੇਵਾ ਕਰਦੇ ਹਨ ਤੇ ਅੱਜ ਨਵਰਾਤਰੇ ਵਾਲੇ ਦਿਨ ਸ਼੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰਵਾ ਕੇ ਇਹਨਾਂ ਆਪਣੀ ਸਾਂਝੀਵਾਲਤਾ ਨੂੰ ਸਾਬਤ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਗਊਸ਼ਾਲਾ ਵਿਖੇ ਹਾਜਰ ਸੰਗਤ ਹਮੇਸ਼ਾਂ ਹੀ ਸਾਂਝੀਵਾਲਤਾ ਤੇ ਭਾਈਵਾਲਤਾ ਦੀ ਪ੍ਰਤੀਕ ਰਹੀ ਹੈ ਕਿਉਂਕਿ ਇਥੇ ਹਰ ਧਰਮ ਦੇ ਲੋਕ ਬਰਾਬਰ ਸ਼ਰਧਾ ਤੇ ਆਸਥਾ ਲੈ ਕੇ ਆਉਂਦੇ ਹਨ ਤੇ ਸ਼ਬਦ ਗੁਰੂ ਦੀ ਹਾਜਰੀ ਲਵਾ ਕੇ ਆਪਣੀਆਂ ਝੋਲੀਆਂ ਭਰਦੇ ਹਨ ।

ਅੱਜ ਪਹਿਲੇ ਦਿਨ ਦੋ ਅਖੰਡ ਪਾਠ ਮੋਹਰ ਸਿੰਘ ਪਟਵਾਰੀ ਅਤੇ ਗੁਰਦੀਪ ਸਿੰਘ ਬਰਾੜ ਅਬੁੱਲ ਖੁਰਾਣੇ ਵਾਲੇ ਵੱਲੋਂ ਪ੍ਰਾਰੰਭ ਕਰਵਾਏ ਗਏ। ਇਸ ਮੌਕੇ ਚੇਅਰਮੈਨ ਰਾਜ ਰੱਸੇਵੱਟ, ਸਕੱਤਰ ਰਾਜੀਵ ਬਾਵਾ, ਕੁਲਵੀਰ ਸਿੰਘ ਪੀ.ਏ.ਵਿਧਾਇਕ, ਪ੍ਰਦੀਪ ਰੱਸੇਵੱਟ, ਸੁਰਿੰਦਰ ਚੁਰਾਇਆ, ਸੰਜੀਵ ਨਾਗਪਾਲ, ਨਿਪੀ ਔਲਖ, ਪਿੰਦਰ ਕੰਗ, ਲੱਪੀ ਇਨਾ ਖੇੜਾ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਵਿਜੇ ਕਥੂਰੀਆ, ਰਵਿੰਦਰ ਪਿੰਟਾ, ਰਾਜਪ੍ਰੀਤ ਸਿੰਘ ਸੰਧੂ, ਵਰਿੰਦਰ ਬਜਾਜ,ਪਰਮਜੀਤ ਪ੍ਰੇਮ ਟਾਇਰ ਵਾਲੇ, ਸੁਖਇੰਦਰ ਸਿੰਘ ਭੁੱਲਰ, ਕੋ-ਆਰਡੀਟੇਨਰ ਸ਼੍ਰੀ ਮਨੋਜ ਅਸੀਜਾ, ਚਰਨਜੀਤ ਸਿੰਘ ਖਾਲਸਾ, ਡਾ: ਗਿੱਲ,ਸ਼ੁਭਦੀਪ ਸਿੰਘ ਬਿੱਟੁ, ਮਨੋਹਰ ਲਾਲ ਨਾਗਪਾਲ ਮੰਡਲ ਪ੍ਰਧਾਨ ਬੀ.ਜੇ.ਪੀ ਮਲੋਟ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਸੰਗਤਾਂ ਮੌਜੂਦ ਸਨ।

Source: http://www.punjabspectrum.com/2013/10/24530


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top