Share on Facebook

Main News Page

ਇਕੋਤਰੀ ਸਮਾਗਮ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਕੁੰਭ
-: ਅਖੌਤੀ ਸਿੰਘ ਸਾਹਿਬਾਨ

ਟਿੱਪਣੀ: ਇਨ੍ਹਾਂ ਨੂੰ ਬੋਟੀ ਦਿਖਾਓ, ਇਹ ਤਾਂ ਕਿਤੇ ਵੀ ਪੂਛਾਂ ਹਿਲਾਉਂਦੇ ਪਹੁੰਚ ਜਾਣਗੇ...

ਟਾਂਡਾ ਉੜਮੁੜ, 5 ਅਕਤੂਬਰ (ਦੀਪਕ ਬਹਿਲ)- 'ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇਸ਼ ਵਿਦੇਸ਼ ਅੰਦਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿਸ਼ਾਲ ਕੇਂਦਰ ਬਣ ਕੇ ਸਿੱਖ ਕੌਮ ਦੇ ਚਾਨਣਮੁਨਾਰੇ ਬਣੇ' ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਮਾਗਮ ਮੌਕੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਹਜ਼ਾਰਾਂ ਦੀ ਤਾਦਾਦ 'ਚ ਪੁੱਜੀ ਸੰਗਤ ਦੇ ਸਨਮੁੱਖ ਹੁੰਦੇ ਕੀਤਾ |

ਉਨ੍ਹਾਂ ਪਿਛਲੇ 32 ਸਾਲਾਂ ਤੋਂ ਇਸ ਅਸਥਾਨ ਵੱਲੋਂ ਸਿੱਖ ਕੌਮ ਪ੍ਰਤੀ ਪਾਏ ਮਾਣਮੱਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ, ਉੱਥੇ ਸੰਤ ਬਾਬਾ ਗੁਰਦਿਆਲ ਸਿੰਘ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਸਮਾਗਮਾਂ ਨੂੰ ਸਿੱਖ ਜਗਤ ਲਈ ਇੱਕ ਮਹਾਨ ਕਾਰਜ ਦੱਸਿਆ |

ਇਸ ਮੌਕੇ ਗਿਆਨੀ ਮੱਲ ਸਿੰਘ ਨੇ ਸ੍ਰੀ ਅਖੰਡ ਪਾਠ ਸਾਹਿਬ ਦੀ ਪਵਿੱਤਰ ਲੜੀ ਤਹਿਤ ਪੰਜਾਬ ਦੀ ਧਰਤੀ ਤੇ ਲੰਬਾ ਸਮਾਂ ਚੱਲਣ ਵਾਲਾ ਅੰਮਿ੍ਤ ਦਾ ਪ੍ਰਵਾਹ ਦੱਸਿਆ ਤੇ ਸੰਤ ਬਾਬਾ ਗੁਰਦਿਆਲ ਸਿੰਘ ਦੀ ਪ੍ਰੇਰਨਾ ਸਦਕਾ ਹਜ਼ਾਰਾਂ ਹੀ ਪ੍ਰਾਣੀਆਂ ਦੇ ਗੁਰੂ ਵਾਲੇ ਬਣਨ ਕਰਵਾਏ ਜਾਂਦੇ ਇਕੋਤਰੀ ਸਮਾਗਮਾਂ ਨੂੰ ਮਹਾਨ ਕੁੰਭ ਦਾ ਨਾਂ ਦਿੱਤਾ | ਇਸ ਦੌਰਾਨ ਬਾਬਾ ਗੁਰਦਿਆਲ ਸਿੰਘ ਨੇ ਪੁੱਜੇ ਸਿੰਘ ਸਾਹਿਬਾਨਾਂ ਨੂੰ ਸਿਰੋਪਾਓੁ ਭੇਟ ਕੀਤੇ | ਇਸ ਮੌਕੇ ਪੰਥ ਪ੍ਰਸਿੱਧ ਗਿਆਨੀ ਭਗਵਾਨ ਸਿੰਘ ਜੌਹਲ ਸ. ਅਰਵਿੰਦਰ ਸਿੰਘ ਰਸੂਲਪੁਰ, ਸ. ਮਨਜੀਤ ਸਿੰਘ ਦਸੂਹਾ, ਭਾਈ ਵਰਿੰਦਰ ਸਿੰਘ ਤੇ ਹੋਰ ਕਈਆਂ ਨੇ ਸ਼ਿਰਕਤ ਕੀਤੀ |

Source: Ajit Jalandhar


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top