Share on Facebook

Main News Page

ਮਾਮਲਾ ਸਿੱਖ ਕਕਾਰਾਂ ਬਾਰੇ ਗਲਤ ਸ਼ਬਦਾਵਲੀ ਦਾ
ਦਰਜਨ ਸਿੱਖਾਂ ਨੇ ਜੋਗਿੰਦਰ ਬਾਸੀ ਅਤੇ CIRV 88.9FM ਖਿਲਾਫ ਕੇਸ ਦਾ ਨੋਟਿਸ ਜਾਰੀ ਕੀਤਾ

ਕੈਨੇਡਾ (ਅਕਤੂਬਰ 3, 2013): ਅੱਜ ਦਰਜਨ ਸਿੱਖਾਂ ਨੇ ਜੋਗਿੰਦਰ ਬਾਸੀ, ਗਾਉਂਦਾ ਪੰਜਾਬ ਰੇਡੀਓ ਅਤੇ CIRV 88.9FM ਅਤੇ ਇਸਦੀ ਮੈਨੇਜਮੈਂਟ ਖਿਲਾਫ ਮਾਨਹਾਨੀ ਦਾ ਕੇਸ ਕਰਨ ਲਈ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸਤੰਬਰ ਮਹੀਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧੋਖਾ ਕਾਨਫਰੰਸ ਬਾਰੇ ਜਦੋਂ ਯੂਨਾਈਟਡ ਫਰੰਟ ਆਫ ਸਿੱਖਸ ਦੇ ਸੇਵਾਦਾਰਾਂ ਨੇ ਪ੍ਰੈਸ ਰੀਲੀਜ਼ ਜਾਰੀ ਕਰਕੇ ਅਕਾਲੀ ਦਲ ਬਾਦਲ ਨੂੰ ਕੁੱਝ ਸੁਆਲ ਪੁੱਛੇ ਅਤੇ ਨਾ ਜੁਆਬ ਦੇਣ ਦੀ ਸੂਰਤ ਵਿੱਚ ਅਕਾਲੀਆਂ ਦੀ ਕਾਨਫਰੰਸ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ।

ਅਕਾਲੀ ਦਲ ਬਾਦਲ ਦੀ ਕਾਨਫਰੰਸ ਦੇ ਹੱਕ ਵਿੱਚ ਪ੍ਰਚਾਰ ਦੌਰਾਨ ਗਾਉਂਦਾ ਪੰਜਾਬ ਰੇਡੀਓ ਦੇ ਸੰਚਾਲਕ ਜੋਗਿੰਦਰ ਬਾਸੀ ਨੇ ਰੇਡੀਓ ਰਾਹੀਂ ਸਿੱਖ ਕੌਮ ਦੇ ਅਤਿ ਪਵਿੱਤਰ “ਖੰਡੇ ਦੀ ਪਾਹੁਲ, ਸਿੱਖੀ ਸਰੂਪ, ਗੁਰੂ ਦੇ ਬਖਸ਼ੇ ਕਕਾਰਾਂ” ਦਾ ਨਿਰਾਦਰ ਕਰਨ ਵਾਲੇ ਕੁਬੋਲ ਬੋਲੇ, ਜਿਸ ਨੇ ਸਿੱਖਾਂ ਦੇ ਮਨ੍ਹਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਜੋਗਿੰਦਰ ਬਾਸੀ ਦੇ ਕੁਬੋਲਾਂ ਨੇ ਅਨੇਕਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਜਿਸ ਸਿੱਖ ਨੇ ਵੀ ਜੋਗਿੰਦਰ ਬਾਸੀ ਦੇ ਗਾਊਂਦਾ ਪੰਜਾਬ ਨੂੰ 12 ਸਤੰਬਰ ਵਾਲੇ ਦਿਨ ਸੁਣਿਆ, ਉਸਨੇ ਸਿੱਖ ਹੁੰਦਿਆਂ ਹੋਇਆ, ਅਪਮਾਨ ਮਹਿਸੂਸ ਕੀਤਾ।

ਬੜੀ ਸੋਚ ਵਿਚਾਰ ਤੋਂ ਬਾਅਦ ਅੱਜ ਦਰਜਨ ਤੋਂ ਵੱਧ ਸਿੱਖਾਂ ਨੇ ਜੋਗਿੰਦਰ ਬਾਸੀ ਅਤੇ ਰੇਡੀਓ ਸਟੇਸ਼ਨ ਦੇ ਮਾਲਕ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਨੋਟਿਸ ਵਿੱਚ ਬਾਸੀ ਅਤੇ ਰੇਡੀਓ ਸਟੇਸ਼ਨ ਖਿਲਾਫ ਕਾਨੂੰਨੀ ਕਾਰਵਾਈ ਵਿੱਢ ਦਿੱਤੀ ਗਈ ਹੈ, ਜਿਸ ਵਿੱਚ ਦੋਸ਼ ਹਨ ਕਿ ਜੋਗਿੰਦਰ ਬਾਸੀ ਨੇ ਆਪਣੇ ਰੇਡੀਓ ਰਾਹੀਂ ਕਿਹਾ ਸੀ ਕਿ:

  1. ਇਹ 3-4 ਅੰਮ੍ਰਿਤਧਾਰੀ ਜਿਹੇ ਹਨ, ਜਿਹੜੇ ਅਕਾਲੀ ਕਾਨਫਰੰਸ ਦਾ ਵਿਰੋਧ ਕਰਦੇ ਹਨ, ਇਹ ਕਾਨਫਰੰਸ ਹੋ ਕੇ ਰਹੇਗੀ...
  2. ਇਨ੍ਹਾਂ ਹਨੀ ਸਿੰਘ ਦਾ ਵੀ ਵਿਰੋਧ ਕੀਤਾ ਸੀ, ਉਦੋਂ ਇਹ ਕੱਖ ਨਹੀਂ ਕਰ ਸਕੇ...
  3. ਖੁੱਲੇ ਦਾਹੜੇ, ਉਪਰ ਦੀ ਕਿਰਪਾਨਾਂ ਪਾਈਆਂ ਹੋਈਆਂ ਇਨ੍ਹਾਂ ਦੇ...
  4. ਇਹ ਆਪ ਡੀਜ਼ਲ ਚੋਰੀ ਕਰਕੇ ਟਰੱਕਾਂ ਵਿੱਚ ਪੁਆਉਂਦੇ ਹਨ...
  5. ਇਹ ਕਰੈਡਿਟ ਕਾਰਡਾਂ ਦਾ ਫਰਾੜ ਕਰਦੇ ਹਨ...

ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਅਜਿਹਾ ਕਰਕੇ ਬਾਸੀ ਨੇ ਗੁਰੂ ਸਾਹਿਬਾਨ ਦੇ ਬਖਸ਼ੇ ਕਕਾਰਾਂ ਬਾਰੇ ਕੁਬੋਲ ਬੋਲ ਕੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਗਾਉਂਦਾ ਪੰਜਾਬ ਦੇ ਇਸ ਪ੍ਰਚਾਰ ਸਦਕਾ ਅੰਮ੍ਰਿਤਧਾਰੀ ਸਿੱਖਾਂ ਦੀਆਂ ਭਾਵਨਾਵਾਂ ਛਲਣੀ ਹੋਈਆਂ ਹਨ। ਬਾਸੀ ਦੀ ਬਿਆਨਬਾਜ਼ੀ ਨੇ ਸਿੱਖਾਂ ਦੇ ਵਕਾਰ ਨੂੰ ਸੱਟ ਮਾਰੀ ਹੈ। ਲੋਕਾਂ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ।

ਨੋਟਿਸ ਤੋਂ ਅਗਲੀ ਕਾਰਵਾਈ ਰਾਹੀਂ ਜੋਗਿੰਦਰ ਬਾਸੀ, ਉਸਦੇ ਸਾਥੀ, ਰੇਡੀਓ ਸਟੇਸ਼ਨ ਅਤੇ ਸਟੇਸ਼ਨ ਦਾ ਮਾਲਕ ਫਰੈਂਕ ਅਲਵਰੇਜ਼ ਨੂੰ ਦਰਜਨਾਂ ਕੇਸਾਂ ਦਾ ਸਾਹਮਣਾ ਕਰਨਾ ਪਵੇਗਾ। ਸਟੇਟਮੈਂਟ ਆਫ ਕਲੇਮ ਰਾਹੀਂ ਅਲਾਇਦਾ ਅਲਾਇਦਾ ਦਰਜਨਾਂ ਕੇਸ ਚੱਲਣਗੇ ਜਿੰਨ੍ਹਾਂ ਵਿੱਚ ਅੰਦਾਜ਼ਨ 75 ਮਿਲੀਅਨ ਡਾਲਰ ਵਿੱਚ ਸੂ ਕੀਤਾ ਜਾਵੇਗਾ। ਅਦਾਲਤ ਵਲੋਂ ਇਸ ਕੁਤਾਹੀ ਦਾ ਜੋ ਵੀ ਹਰਜਾਨਾ ਕੀਤਾ ਜਾਵੇਗਾ ਉਸਨੂੰ ਜੋਗਿੰਦਰ ਬਾਸੀ ਅਤੇ ਰੇਡੀਓ ਸਟੇਸ਼ਨ ਤੋਂ ਵਸੂਲ ਕੀਤਾ ਜਾਵੇਗਾ।

ਪੰਥਕ ਜਥੇਬੰਦੀਆਂ ਨਾਲ ਜੁੜੇ ਮੈਂਬਰਾਂ ਦੀ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਤਹਿਤ ਇਹ ਅਪੀਲ ਕੀਤੀ ਜਾਂਦੀ ਹੈ ਕਿ ਸਮੁੱਚਾ ਸਿੱਖ ਭਾਈਚਾਰੇ, ਗੁਰਦੁਆਰਾ ਕਮੇਟੀਆਂ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵੀ ਸਿੱਖੀ ਦੇ ਹੋਏ ਨਿਰਾਦਰ ਦਾ ਨੋਟਿਸ ਲੈਣ। ਇਸ ਮੀਟਿੰਗ ਵਿੱਚ ਇੱਕ ਗੱਲ ਤੇ ਸਰਬ ਸੰਮਤੀ ਸੀ ਕਿ ਗਾਉਂਦਾ ਪੰਜਾਬ ਨੇ ਅਕਾਲੀ ਦਲ ਬਾਦਲ ਦੀ ਧੋਖਾ ਕਾਨਫਰੰਸ ਦੇ ਪ੍ਰਚਾਰ ਦੇ ਨਾਮ ਤੇ ਗੁਰੂ ਸਾਹਿਬਾਨ ਦੇ ਬਖਸ਼ੇ ਕਕਾਰਾਂ ਦਾ ਅਪਮਾਨ ਕੀਤਾ ਹੈ।

ਬਾਸੀ ਦੀ ਇਸ ਘਿਨਾਉਣੀ ਕਾਰਵਾਈ ਬਾਰੇ ਸ੍ਰੀ ਅਕਾਲ ਤਖਤ ਨੂੰ ਵੀ ਜਾਣਕਾਰੀ ਭੇਜੀ ਜਾਵੇਗੀ। ਗਿਆਨੀ ਗੁਰਬਚਨ ਸਿੰਘ ਤੋਂ ਜੋਗਿੰਦਰ ਬਾਸੀ ਦੀ ਗੁਰੂ ਸਾਹਿਬਾਨ ਦੇ ਕਕਾਰਾਂ ਵਿਰੁੱਧ ਬੋਲੀ ਸ਼ਬਦਾਵਲੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

Source: http://www.punjabspectrum.com/2013/10/24276


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top