Share on Facebook

Main News Page

ਗਾਉਂਦਾ ਪੰਜਾਬ ਨੂੰ ਨੱਥ ਪੈਂਦੀ ਵੇਖ ਕੇ ਲੋਕਾਂ ਅੰਦਰ ਉਤਸ਼ਾਹ ਜਾਗਿਆ

ਹੁਣ ਟਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ

Source: http://punjabidailyonline.com/archives/17050

ਬਰੈਂਪਟਨ/ਡੇਲੀ ਬਿਊਰੋ/ਅਕਤੂਬਰ 4 2013:- ਲੰਘੇ ਵੀਰਵਾਰ 3 ਅਕਤੂਬਰ ਨੂੰ ਯੁਨਾਈਟਡ ਫਰੰਟ ਆਫ ਸਿੱਖਸ ਵਲੋਂ ਜਾਰੀ ਕੀਤੀ ਗਈ ਪ੍ਰੈਸ ਰੀਲੀਜ਼ ਵਿੱਚ ਇਹ ਖੁਲਾਸਾ ਕੀਤਾ ਗਿਆ ਸੀ ਕਿ ਦਰਜਨ ਦੇ ਕਰੀਬ ਸਿੱਖ ਵੀਰਾਂ ਨੇ ਗਾਉਂਦਾ ਪੰਜਾਬ ਰੇਡੀਓ, ਜੋਗਿੰਦਰ ਬਾਸੀ, CIRV 88.9FM ਅਤੇ ਇਸਦੀ ਮੈਨੇਜਮੈਂਟ ਖਿਲਾਫ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਪ੍ਰਕ੍ਰਿਆ ਆਰੰਭ ਕਰ ਦਿੱਤੀ ਹੈ। ਇਸ ਖਬਰ ਨੂੰ ਭਾਵੇਂ ਕਿਸੇ ਪ੍ਰਿੰਟ ਪਰਚੇ ਵਿੱਚ ਛਪਣ ਦਾ ਮੌਕਾ ਤਾਂ ਨਹੀਂ ਮਿਲਿਆ ਕਿਉਂਕਿ ਗੈਰਤਮੰਦ ਸੰਪਾਦਕਾਂ ਦੀ ਸੰਪਾਦਨਾ ਹੇਠ ਛਪਣ ਵਾਲੇ ਅਖਬਾਰ ਛਪ ਚੁੱਕੇ ਸਨ, ਪਰ ਆਨ ਲਾਈਨ ਅਖਬਾਰਾਂ ਅਤੇ ਫੇਸਬੁੱਕ ਤੇ ਕੌਮੀ ਸੌਚ ਰੱਖਣ ਵਾਲਿਆਂ ਵਲੋਂ ਇਸ ਖਬਰ ਨੂੰ ਦੱਬ ਕੇ ਸ਼ੇਅਰ ਕੀਤਾ ਗਿਆ।

ਹਰ ਘਰ ਵਿੱਚ ਇਸ ਗੱਲ ਦੀ ਅਖਾਣ ਵਾਲੀ ਚਰਚਾ ਹੈ ਕਿ ਹੁਣ ਕਿ “ਚਿੱਟਾ ਕੁੱਕੜ ਟੋਕਰੇ ਥੱਲੇ” ਆ ਗਿਆ ਹੈ। ਕਈਆਂ ਨੇ ਕਾਲਾਂ ਕਰਕੇ ਟੋਕਰੇ ਦੀ ਸੁੱਖ ਮੰਗੀ ਅਤੇ ਕਈਆਂ ਨੇ ਸ਼ਾਇਦ ਕੁੱਕੜ ਦੀ ਵੀ ਸੁੱਖ ਮੰਗੀ ਹੋਵੇਗੀ।

ਅਦਾਰਾ ਡੇਲੀ ਵਲੋਂ 3 ਅਕਤੂਬਰ ਨੂੰ ਜੋਗਿੰਦਰ ਬਾਸੀ ਨੂੰ ਫੋਨ ਕਰਕੇ ਸੁਨੇਹਾ ਛੱਡਿਆ ਗਿਆ ਸੀ, ਉਸ ਵਲੋਂ ਆਪਣਾ ਪ੍ਰਤੀਕਰਮ ਦੇਣ ਲਈ ਕੋਈ ਫੋਨ/ਟਿਕਸ-ਮੈਸਜ/ਈਮੇਲ ਆਦਿ ਨਹੀਂ ਆਇਆ। ਪਰ ਅੱਜ ਸਤਨਾਮ ਸਿੰਘ ਨੇ ਕਾਨੂੰਨੀ ਨੋਟਿਸ ਭੇਜਣ ਤੋਂ ਇੱਕ ਦਿਨ ਬਾਅਦ ਦੱਸਿਆ ਕਿ ਸਾਰਾ ਦਿਨ ਲੋਕਾਂ ਦੇ ਫੋਨ ਆਉਂਦੇ ਰਹੇ ਜਿੰਨ੍ਹਾਂ ਵਿੱਚ ਬੜਾ ਉਤਸ਼ਾਹ ਨਜ਼ਰ ਆ ਰਿਹਾ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਬਹੁਤ ਲੋਕ ਇਹ ਸਭ ਕੁੱਝ ਖੁਦ ਕਰਨਾ ਚਾਹੁੰਦੇ ਸਨ, ਪਰ ਉਹ ਲਾਚਾਰ ਮਹਿਸੂਸ ਕਰ ਰਹੇ ਸੀ ਕਿਉਂਕਿ ਬਹੁਤਿਆਂ ਦੀਆਂ ਪ੍ਰੀਵਾਰਿਕ ਮਜਬੂਰੀਆਂ ਨੇ ਉਨ੍ਹਾਂ ਨੂੰ ਲਾਚਾਰ ਬਣਾਇਆ ਹੋਇਆ ਸੀ। ਸਤਨਾਮ ਸਿੰਘ ਨੇ ਦੱਸਿਆ ਕਿ ਇੱਕ ਸੰਸਥਾ ਦੇ ਮੈਂਬਰਾਂ ਨੇ ਗਾਉਂਦਾ ਪੰਜਾਬ ਤੇ 12 ਸਤੰਬਰ ਨੂੰ ਬੋਲੇ ਊਲ ਜਲੂਲ ਬਾਰੇ ਪੂਰੀ ਜਾਣਕਾਰੀ ਲਈ ਅਤੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੀਕਐਂਡ ਤੇ ਮੀਟਿੰਗ ਕਰਕੇ ਅਗਲੇਰੀ ਕਾਰਵਾਈ ਆਰੰਭਣਗੇ।

ਸਤਨਾਮ ਸਿੰਘ ਨੇ ਪੁਸ਼ਟੀ ਕੀਤੀ ਕਿ 13 ਸਿੱਖਾਂ ਵਲੋਂ ਕਾਨੂੰਨੀ ਨੋਟਿਸ ਭੇਜੇ ਜਾ ਚੁੱਕੇ ਹਨ ਜੋ ਸੋਮਵਾਰ ਤੱਕ ਸਟੇਸ਼ਨ ਦੇ ਦਫਤਰ ਅਤੇ ਜੋਗਿੰਦਰ ਬਾਸੀ ਦੇ ਘਰ ਪੁੱਜ ਜਾਣਗੇ। ਇਨ੍ਹਾਂ ਕਾਨੂੰਨੀ ਨੋਟਿਸਾਂ ਵਿੱਚ ਗੁਰੂ ਸਾਹਿਬਾਨ ਵਲੋਂ ਬਖਸ਼ੇ ਕਕਾਰਾਂ ਦੀ ਬੇਹੁਰਮਤੀ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਧੋਖਾਬਾਜ਼ ਅਤੇ ਚੋਰ ਕਹਿਣ ਦੇ ਦੋਸ਼ ਲਾਏ ਗਏ ਹਨ। ਅਜਿਹਾ ਬਰਦਾਸ਼ਤ ਤੋਂ ਬਾਹਰ ਹੈ। ਇਸ ਲਈ ਕੈਨੇਡਾ ਦੀ ਸਰਕਾਰ, ਟਰਾਂਟੋ ਦੀ ਪੁਲੀਸ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ।

ਵਰਨਣਯੋਗ ਹੈ ਕਿ ਕੁੱਝ ਗੁਰਦੁਆਰਾ ਕਮੇਟੀਆਂ “ਤੇਲ ਵੇਖੋ ਤੇਲ ਦੀ ਧਾਰ ਵੇਖੋ” ਦੀ ਨੀਤੀ ਤੇ ਕਕਾਰਾਂ ਦੀ ਬੇਹੁਰਮਤੀ ਹੋਣ ਦੇ ਬਾਵਜੂਦ ਵੀ ਹਰਕਤ ਵਿੱਚ ਨਹੀਂ ਆਈਆਂ, ਜੋ ਅਫਸੋਸ ਜਨਕ ਹੈ। ਇਸ ਵੀਕਐਂਡ ਤੇ ਜਦੋਂ ਗੁਰਦੁਆਰਿਆਂ ਵਿੱਚ ਸੰਗਤ ਜਾ ਕੇ ਕਮੇਟੀਆਂ ਨੂੰ ਸੁਆਲ ਪੁੱਛੇਗੀ ਤਾਂ ਨਿਰੰਸਦੇਹ ਇਹ ਸੱਜਣ ਵੀ ਆਪਣੇ ਫਰਜ਼ ਪ੍ਰਤੀ ਜਾਗਰੂਕ ਹੋਣਗੇ।

ਜਿਥੇ ਕੇਸ ਕਰਤਾ ਵੀਰਾਂ ਵਲੋਂ ਕਾਨੂੰਨੀ ਲੜਾਈ ਵਿੱਢੀ ਗਈ ਹੈ, ਉਥੇ ਸਿੱਖ ਭਾਈਚਾਰੇ ਵਲੋਂ ਜਨਤਕ ਮੀਟਿੰਗਾਂ ਕਰਕੇ ਰੇਡੀਓ ਸਟੇਸ਼ਨ CIRV 88.9FM ਅਤੇ CRTC ਨੂੰ ਈਮੇਲਾਂ ਦਾ ਸਿਲਸਿਲਾ, ਫੈਕਸਾਂ ਦਾ ਸਿਲਸਿਲਾ ਅਤੇ ਸਟੇਸ਼ਨ ਮੂਹਰੇ ਰੋਸ ਮੁਜਾਹਰੇ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਸਤਨਾਮ ਸਿੰਘ ਨੇ ਕਿਹਾ ਕਿ ਜਿਹੜੇ ਵੀਰ ਇਹ ਖਦਸ਼ਾ ਪ੍ਰਗਟਾਅ ਰਹੇ ਹਨ ਕਿ ਕਿਤੇ ਪ੍ਰੈਸ਼ਰ ਨਾਲ ਅਸੀਂ ਝੁੱਕ ਤਾਂ ਨਹੀਂ ਜਾਵਾਂਗੇ ਉਨ੍ਹਾਂ ਨੂੰ ਰੱਬ ਤੋਂ ਡਰ ਕੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬੋਲਾਂ ਰਾਹੀਂ ਜੁਆਬ ਦੇਣਾ ਚਾਹੁੰਦੇ ਹਾਂ ਕਿ “ਹੁਣ ਟਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ” ਭਾਵ ਹੁਣ ਰੇਡੀਓ ਸਟੇਸ਼ਨ ਤੋਂ ਇਨਸਾਫ ਲੈ ਹੀ ਦਮ ਲਵਾਂਗੇ।

ਲਖਵਿੰਦਰ ਸਿੰਘ ਨੇ ਈਮੇਲ ਕਰਕੇ ਸਟੇਸ਼ਨ ਨੂੰ 12 ਸਤੰਬਰ 2013 ਦੀ ਗਾਉਂਦਾ ਪੰਜਾਬ ਰੇਡੀਓ ਦੀ ਰਿਕਾਰਡਿੰਗ ਸੰਭਾਲ ਕੇ ਰੱਖਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਅਦਾਲਤ ਵਿੱਚ ਪੇਸ਼ ਕਰਨੀ ਪੈਣੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top