ਇਹ
ਪਾਵਨ ਸ਼ਬਦ ਦਾ ਨਾਮ ਸਿੱਖ ਧਰਮ ਦੇ ਅੰਦਰ ਬੜੇ ਪਿਆਰ ਤੇ ਸ਼ਰਧਾ ਨਾਲ ਲਿਆ ਜਾਂਦਾ ਹੈ। ਜਿਸਨੂੰ
ਚੇਤੇ ਕਰਦਿਆਂ ਹੀ ਮਨੁੱਖ ਦੀ ਸੁਰਤ ਸ੍ਰੀ ਅਮ੍ਰਿੰਤਸਰ ਸਾਹਿਬ ਵਿੱਚ ਬਣੇ ਗੁਰੂ ਅਰਜਨ ਦੇਵ
ਜੀ ਵਲੋਂ ਸਾਜੇ ਹਰਿਮੰਦਰ ਸਾਹਿਬ ਜੀ ਵੱਲ ਚਲੀ ਜਾਂਦੀ ਹੈ, ਕਿੁੳਂਕਿ ਇਹ ਸਿੱਖਾਂ ਦਾ
ਕੇਂਦਰੀ ਅਸਥਾਨ ਹੈ। ਇਥੇ ਹੀ ਅਕਾਲ ਤਖਤ ਸਾਹਿਬ ਹੈ, ਜਿਥੋਂ ਕੌਮ ਵਾਸਤੇ ਹਕੁਮਨਾਮੇ ਜਾਰੀ
ਹੁੰਦੇ ਹਨ।
ਇਹ ਸ਼ਬਦ ਬਾਣੀ ਵਿੱਚ ਭੀ ਬਹੁਤ ਵਾਰ ਆਇਆ ਹੈ। ਕੀ ੳਹ ਸਾਰੀ ਥਾਂ
ਸਿਰੀ ਹਰਿਮੰਦਰ (ਅਮ੍ਰਿੰਤਸਰ) ਸਾਹਿਬ ਜੀ ਵਾਸਤੇ ਹੀ ਆਇਆ ਹੈ? ਕਿ ਜਾਂ ਉਸਦੇ ਹੋਰ ਭੀ
ਅਰਥ ਭਾਵ ਨਿਕਲਦੇ ਹਨ। ਇਸ ਗੱਲ ਦੀ ਵਿਚਾਰ ਕਰਨ ਲਈ ਹੀ ਅੱਜ ਦਾ ਇਹ ਪ੍ਰਕਰਨ ਆਪ ਜੀ ਨਾਲ
ਸਾਝਾਂ ਕਰਨ ਦਾ ਪ੍ਰੋਗਰਾਮ ਬਣਾਇਆ ਹੈ।
(1) ਬਾਣੀ ਵਿੱਚ ਸਭ ਤੋ ਪਹਿਲਾਂ ਪਰਮਾਤਮਾ ਨੂੰ ਹੀ ਹਰਿਮੰਦਰ ਆਖਿਆ
ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਅੰਕ 17 ‘ਤੇ ਇਕ ਬੜੀ ਪਿਆਰੀ ਪੰਕਤੀ ਹੈ,
ਜਿਸਦੇ ਲਿਖਣ ਵਾਲੇ ਭੀ ਸਿੱਖ ਧਰਮ ਦੇ ਸਿਰਜਨਹਾਰ ਗੁਰੁ ਨਾਨਕ ਸਾਹਿਬ ਜੀ ਮਹਾਰਾਜ ਜੀ ਹਨ।
ਜਿਸ ਵਿੱਚ ਗੁਰੂ ਸਾਹਿਬ ਜੀ ਫੁਰਮਾਨ ਕਰਦੇ ਹਨ ਕਿ, ਪਰਮਾਤਮਾ ਆਪ ਇਕ ਸੋਹਣਾ ਮੰਦਰ ਹੈ,
ਜਿਸ ਵਿੱਚ ਮਾਣਕ ਮੋਤੀ ਤੇ ਚਮਕਦੇ ਹੀਰੇ ਹਨ, ਜਿਸਦੇ ਆਲੇ ਦੁਆਲੇ ਸੋਨੇ ਦੇ ਕਿਲੇ ਹਨ।
ਪੰਕਤੀ ਪੜੋ ਜੀ।
ਪ੍ਰਭ ਹਰਿਮੰਦਰ ਸੋਹਣਾ ਜਿਸ ਮਹਿ ਮਾਣਕ ਲਾਲ॥
(2) ਸ੍ਰੀ ਹਰਿਮੰਦਰ ਸਾਹਿਬ ਜੀ ਵਾਸਤੇ-ਗੁਰੂ ਸਾਹਿਬ ਜੀ ਨੇ
ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ, ਜਿਸ ਵਿੱਚ ਸੰਤ ਭਗਤ ਗੁਣੀ ਜਨ ਬੈਠ ਕੇ ਪਰਮਾਤਮਾ
ਦੇ ਗੁਣ ਗਾਉਦੇਂ ਹਨ, ਸਿਫਤੋ ਸਲਾਹ ਕਰਦੇ ਹਨ ,ਇਲਾਹੀ ਬਚਨ ਹੈ।
ਹਰਿ ਜਪੈ ਹਰਿ ਮੰਦਰ ਸਾਜਿਆ, ਸੰਤ ਭਗਤ ਗੁਨ
ਗਾਵਹਿ ਰਾਮ॥781 ਸੂਹੀ ਮ: 5॥
(ੳ) ਹੇ ਭਾਈ ਮਨੁਖ ਦਾ ਸਰੀਰ ਭੀ ਪਰਮਾਤਮਾ ਦਾ ਨਾਮ ਜਪਣ ਲਈ
ਹਰਿਮੰਦਰ ਹੈ ਜਿਸ ਵਿੱਚ ਸੰਤ ਜਨ ਭਗਤ ਜਨ ਪ੍ਰਭੂ ਦੇ ਗੁਣ ਗਾੳਂੁਦੇ ਹਨ। ਉਸ ਜੀਵ ਇਸਤਰੀ
ਦਾ ਹਿਰਦਾ ਪ੍ਰਭੂ ਦੇਵ ਦੇ ਟਿਕਣ ਲਈ ਟਿਕਾਣਾ ਬਣ ਜਾਂਦਾ ਹੈ।
(3) ਸਤ ਸੰਗਤ ਵਾਸਤੇ-ਗੁਰੂ ਨਾਨਕ ਸਾਹਿਬ ਜੀ ਸਤ ਸੰਗਤ ਨੂੰ ਭੀ
ਹਰਿਮੰਦਰ ਕਹਿੰਦੇ ਹਨ, ਕਿਉਂਕਿ ਜਿਥੋਂ ਭੀ ਪਰਮਾਤਮਾ ਦੀ ਪਰਾਪਤੀ ਹੁੰਦੀ ਹੈ, ਉਹ ਹਰਮੰਦਰ
ਹੈ, ਬਾਣੀ ਦਾ ਫੁਰਮਾਨ ਹੈ, ਵਿਚ ਸੰਗਤ ਹਰਿ ਪ੍ਰਭ ਵਸੈ ਜੀਓ। ਗੁਰੂ ਨਾਨਕ ਸਾਹਿਬ ਜੀ ਕਹਿ
ਰਹੇ ਹਨ, ਬੇਸ਼ਕ ਸਾਡਾ ਸਰੀਰ ਭੀ ਹਰਮੰਦਰ ਹੈ, ਪਰ ਸਾਧਸੰਗਤ ਭੀ ਹਮਿੰਦਰ ਹੈ ਰਾਗ ਤੁਖਾਰੀ
ਵਿਚ ਪੜੋ ਜੀ।
ਹਰਿ ਮੰਦਰ ਆਵੈ ਜਾ ਪ੍ਰਭ ਭਾਵੈ, ਧਨ ਊਭੀ ਗੁਣ
ਸਾਰੀ॥1107॥ਮ:1॥
(4) ਹੁਣ ਇਕ ਐਸੇ ਸ਼ਬਦ ਦੇ ਦਰਸਨ ਆਪ ਜੀ ਕਰੋ ਜਿਸ ਵਿਚ ਸਤਿਗੁਰ
ਗੁਰੂ ਅਮਰਦਾਸ ਜੀ ਨੇ ਹਰਿਮਮਦਰ ਦੇ ਸਬੰਦ ਵਿਚ ਬਹੁਤ ਸੁੰਦਰ ਵਿਆਖਿਆ ਕੀਤੀ ਹੈ ਤੇ ਕਿਤਨੇ
ਭੇਤ ਹਰਿਮੰਦਰ ਦੇ ਦਰਸਾਏ ਹਨ ਜੀ।
ਸਾਹਿਬ ਬਚਨ ਕਰਦੇ ਹਨ ਕਿ ਹੇ ਮਨੁਖ ਹਰਮੰਦਰ ਤਾਂ ਤੇਰੇ ਨਾਲ ਹੈ।
ਪਰ ਇਹ ਨਜ਼ਰ ਆਵੇਗਾ, ਤਾਂ ਗੁਰੁ ਦੀ ਕਿਰਪਾ ਨਾਲ ਨਜ਼ਰ ਆਵੇਗਾ। ਇਸ ਹਰਮੰਦਰ ਨੂੰ ਗੁਰੁ ਦੇ
ਸ਼ਬਦ ਰਾਹੀ ਹੀ ਖੋਜਿਆ ਜਾ ਸਕਦਾ ਹੈ ਪਰਮਾਨ ਹਾਜ਼ਰ ਹੈ:
ਗੁਰਪਰਸਾਦੀ ਦੇਖ ਤੂ ਹਰਿ ਮੰਦਰ ਤੇਰੈ ਨਾਲਿ॥
ਹਰਿ ਮੰਦਰ ਸਬਦੈ ਖੋਜੀਐ ਹਰਿ ਨਾਮੋ ਲੇਹੁ ਸਮ੍ਹਾਲਿ॥1346। ਪ੍ਰਭਾਤੀ ਮ:3
ਉਸ ਮਨੁਖ ਦਾ ਸਰੀਰ ਨਾ ਡੋਲਨ ਵਾਲਾ ਘਰ ਬਣ ਜਾਦਾਂ ਹੈ, ਉਸਦਾ ਸਰੀਰ
ਅਜਿਹਾ ਹਰਿ ਮੰਦਰ ਬਣ ਜਾਦਾ ਹੈ, ਜਿਸਨੂੰ ਵਿਕਾਰਾ ਦਾ ਝੱਖੜ ਡੁਲਾ ਨਹੀਂ ਸਕਦਾ।
ਸਚੀ ਭਗਤਿ ਸਚਾ ਹਰਿ ਮੰਦਰ ਪ੍ਰਗਟੀ ਸਾਚੀ
ਸੋਇ॥
ਹੇ ਭਾਈ ਮਨੁਖਾ ਸਰੀਰ ਦਾ ਇਹ ਮੰਦਰ ਪ੍ਰਭੂ ਜੀ ਨੇ ਆਪ ਬਣਾਇਆ ਹੈਅਤੇ ਅਪਣੇ ਹੁਕਮ ਨਾਲ ਸਜਾ
ਰਖਿਆ ਹੈ।
ਹਰਿ ਮੰਦਰ ਹਰਿ ਜੀਉ ਸਾਜਿਆ ਰਖਿਆ ਹੁਕਮਿ
ਸਵਾਰਿ॥
ਸੰਸਾਰ ਵਾਸਤੇ-ਹੇ ਭਾਈ ਇਹ ਸੰਸਾਰ ਭੀ ਹਰਿ ਮੰਦਰ ਹੀ ਹੈ, ਪ੍ਰਮਾਤਮਾ ਦੇ ਰਹਿਣ ਦਾ ਘਰ
ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾ ਇਹ ਘੁਪ ਅੰਧੇਰਾ ਬਣਿਆ ਰਹਿੰਦਾ ਹੈ।
ਹਰਿ ਮੰਦਰੁ ਇਹੁ ਜਗਤ ਹੈ, ਗੁਰੂ ਬਿਨ
ਘੋਰੰਧਾਰ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰੁ॥
ਹਰਿ ਮੰਦਰ ਹਰੀ ਕਰਤਾਰ ਦੀ ਸ਼ਬਦ ਦੀ ਹੱਟੀ ਹੈ, ਜਿਸ ਵਿਚ ਸ਼ਬਦ ਦਾ ਸੌਦਾ ਪਾਇਆ ਹੋਇਆ ਹੈ।
ਜੋ ਨਾਮ ਦਾ ਸਾਉਦਾ ਗੁਰਮੁਖਿ ਜਨ ਪਰਾਪਤ ਕਰਦੇ ਹਨ।
ਹਰਿ ਮੰਦਰ ਹਰਿ ਕਾ ਹਾਟੁ ਹੈ, ਰਖਿਆ
ਸਬਦਿ ਸਵਾਰਿ॥ ਤਿਸੁ ਵਿਚ ਸਾਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ॥1346॥ਪ੍ਰਭਾਤੀ ਮ:3॥
ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਇਹ ਸਰੀਰ ਨਿਰਾ ਲੋਹਾ ਹੀ ਹੈ, ਜਦੋਂ ਗੁਰੂ ਰੂਪੀ ਪਾਰਸ
ਨੂੰ ਮਿਲ ਪੈਂਦਾ ਹੈ ਤਾਂ ਇਹ ਸੋਨਾ ਬਣ ਜਾਂਦਾ ਹੈ।
ਹਰਿ ਮੰਦਰ ਮਹਿ ਮਨੁ ਲੋਹਟ ਹੈ, ਮੋਹਿਆ
ਦੂਜੇ ਭਾਇ॥ ਪਾਰਸਿ ਭੇਟਿਐ ਕੰਚਨੁ ਭਇਆ, ਕੀਮਤਿ ਕਹੀ ਨ ਜਾਇ॥
ਹੇ ਭਾਈ ਇਸ ਸਰੀਰ ਰੂਪੀ ਹਰਿ ਮੰਦਰ ਵਿਚ ਪਰਮਾਤਮ ਆਪ ਵਸਦਾ ਹੈਉਹ ਹੀ ਪਰਮਾਤਮਾ ਸੱਭ ਜੀਵਾਂ
ਵਿਚ ਇਕ ਰਸ ਵਸ ਰਿਹਾ ਹੈ। ਹੇ ਨਾਨਕ ਸਰਬ ਨਿਵਾਸੀ ਪ੍ਰਭੂ ਦੇ ਨਾਮ ਦਾ ਸਉਦਾ ਗੁਰੁ ਰਾਹੀ
ਹੀ ਵਣਜਿਆ ਜਾਦਾ ਹੈ, ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਹੈ
ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ॥
ਨਾਨਕ ਗਰਮੁਖਿ ਵਣਜੀਐ ਸਚਾ ਸਉਦਾ ਹੋਇ॥