Share on Facebook

Main News Page

ਅਖੌਤੀ ਜਥੇਦਾਰ 'ਤੇ ਠੰਡੇ ਮੁਲਕ ਦੀ ਫੇਰੀ ਭਾਰੀ ਪਈ – ਬੜੇ ਕਸੂਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ

ਅੰਮ੍ਰਿਤਸਰ (1 ਅਕਤੂਬਰ, ਨਰਿੰਦਰ ਪਾਲ ਸਿੰਘ): ਇੰਗਲੈਂਡ ਦੇ ਦੌਰੇ 'ਤੇ ਗਏ ਗਿਆਨੀ ਗੁਰਬਚਨ ਸਿੰਘ ਨੂੰ ਇਸ ਵਾਰ ਫਿਰ ਵੱਖਰੇ ਸਿੱਖ ਰਾਜ ਦੀ ਮੰਗ, ਭਾਰਤੀ ਸੰਵਿਧਾਨ ਦੀ ਧਾਰਾ ੨੫ (ਬੀ) ਵਿਚ ਸੋਧ, ਪੰਜਾਬ ਪੁਲਿਸ ਦੁਆਰਾ ਝੂਠੇ ਦੋਸ਼ਾਂ ਤਹਿਤ ਫੜ੍ਹੇ ਜਾ ਰਹੇ ਸਿੱਖ ਨੋਜੁਆਨਾਂ ਅਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਲਗਾਏ ਜਾਣ ਵਰਗੇ ਮਸਲਿਆਂ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਦੇ ਇਸ ਵਾਰ ਵਿਦੇਸ਼ ਦੌਰੇ ਦੌਰਾਨ ਸਿੱਖ ਕੌਂਸਲ ਯੂ.ਕੇ. ਦੇ ਜਥੇਦਾਰਾਂ ਤੇ ਅੰਤਰਿੰਗ ਕਮੇਟੀ ਮੈਂਬਰਾਨ ਨਾਲ ਇਕ ਵਿਸ਼ੇਸ਼ ਮੁਲਾਕਾਤ ਦਾ ਅਯੋਜਨ ਕੀਤਾ ਗਿਆ । ਸਾਊਥ ਹਾਲ ਦੇ ਰਾਮਗੜ੍ਹੀਆ ਸਭਾ ਵਿਖੇ ਹੋਈ ਇਸ ਵਿਸ਼ੇਸ਼ ਇਕਤਰਤਾ ਦੇ ਸ਼ੁਰੂਆਤੀ ਦੌਰ ਵਿਚ ਪ੍ਰਿੰਸੀਪਲ ਗੁਰਮੁਖ ਸਿੰਘ ਨੇ ਸਿੱਖ ਕੌਂਸਲ ਯੂ.ਕੇ ਦੀਆਂ ਗਤੀ ਵਿਧੀਆਂ ਬਾਰੇ ਚਾਨਣਾ ਪਾਇਆ ਤੇ ਸੰਸਥਾ ਨੂੰ ਜਥੇਦਾਰ ਸਾਹਿਬ ਵਲੋਂ ਸਹਿਯੋਗ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਤਾਂ ਜੋ ਸੰਸਥਾ ਹੋਰ ਵੀ ਸਿਦਕਦਿਲੀ ਤੇ ਜਜਬੇ ਨਾਲ ਵਿਦੇਸ਼ਾਂ ਵਿਚ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੰਗਲੈਂਡ, ਯੂਰਪੀਅਨ ਯੂਨੀਅਨ ਤੇ ਹੋਰ ਵਿਦੇਸ਼ੀ ਸਰਕਾਰਾਂ ਨਾਲ ਗਲਬਾਤ ਕਰ ਸਕੇ । ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਹੀ ਸੰਸਥਾ ਦੇ ਵਿਚਾਰਾਂ ਤੇ ਕੀਤੇ ਗਏ ਕਾਰਜਾਂ ਦੇ ਹਮਾਇਤੀ ਹਨ ਤੇ ਦੂਸਰੀਆਂ ਸੰਸਥਾਵਾਂ ਨੂੰ ਵੀ ਅਪੀਲ ਕਰਨਗੇ ਕਿ ਉਹ ਸਿੱਖ ਕੌਂਸਲ ਨੂੰ ਸਹਿਯੋਗ ਦੇਣ । ਉਨ੍ਹਾ ਇਸ ਸੁਝਾਅ ਨਾਲ ਵੀ ਸਹਿਮਤੀ ਪ੍ਰਗਟਾਈ ਕਿ ਕੌਂਸਲ ਤੇ ਜਥੇਦਾਰ ਦਰਮਿਆਨ ਇਕ ਗਤੀ ਸ਼ੀਲ ਰਿਸ਼ਤਾ ਸਥਾਪਿਤ ਕੀਤਾ ਜਾਵੇ।

ਗਲਬਾਤ ਦੇ ਪਹਿਲੇ ਦੌਰ ਵਿਚ ਸਿੱਖ ਕੌਂਸਲ ਦੇ ਭਾਈ ਦਬਿੰਦਰਜੀਤ ਸਿੰਘ ਨੇ ਸਿਖ ਪਹਿਚਾਣ ਮੁੱਦੇ ਤੇ ਵਿਸ਼ੇਸ਼ ਕਰਕੇ ਵਿਦੇਸ਼ਾਂ ਵਿਚ ਦਸਤਾਰ ਬਾਰੇ ਭਲੇਖਿਆਂ ਕਾਰਣ ਲਈ ਜਾ ਰਹੀ ਤਲਾਸ਼ੀ ਦੇ ਅਹਿਮ ਮਸਲੇ ਤੇ ਸਾਲ ੨੦੧੧ ਵਿਚ ਪੈਰਿਸ ਵਿਖੇ ਹੋਈ ਯੂਰਪੀਅਨ ਸਮਿਟ ਦਾ ਹਵਾਲਾ ਦਿਤਾ । ਉਨ੍ਹਾਂ ਦੱਸਿਆ ਕਿ ਇਸ ਮੁਦ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿੱਖ ਕੌਂਸਲ ਨੂੰ ਲਿਖਿਆ ਪੱਤਰ ਬਹੁਤ ਹੀ ਕਾਰਗਾਰ ਸਾਬਿਤ ਹੋਇਆ ਹੈ। ਉਨ੍ਹਾ ਜਥੇਦਾਰ ਜੀ ਨੂੰ ਸਲਾਹ ਦਿੱਤੀ ਕਿ ਉਹ ਸਿੱਖ ਪਹਿਚਾਣ ਨਾਲ ਜੁੜੇ ਹਰ ਮਸਲੇ ਦੇ ਹੱਲ ਲਈ ਸਿੱਖ ਕੌਂਸਲ ਨੂੰ ਭਰੋਸੇ ਵਿਚ ਜਰੂਰ ਲੈਣ ਜਿਸਤੇ ਗਿਆਨੀ ਗੁਰਬਚਨ ਸਿਮਗ ਦੇ ਨਾਲ ਹੀ ਗਏ ਉਨ੍ਹਾ ਦੇ ਨਿੱਜੀ ਸਹਾਇਕ ਜਸਵਿੰਦਰ ਪਾਲ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿਚ ਅਜੇਹਾ ਹੀ ਹੋਵੇਗਾ । ਸਮਲਿੰਗੀ ਵਿਆਹ ਦੇ ਮਾਮਲੇ ਤੇ ਵਿਦੇਸ਼ੀ ਗੁਰਦੁਆਰਿਆਂ ਨੂੰ ਇਸਤੋਂ ਮੁਕਤ ਰੱਖੇ ਜਾਣ ਦੀ ਗਲ ਕਰਦਿਆਂ ਦੱਸਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਇਸ ਵਿਸ਼ੇ 'ਤੇ ਹੋਰ ਵੀ ਵਿਸਾਥਰਤ ਜਾਣਕਾਰੀ ਦਿੱਤੀ ਜਾਵੇ । ਗੁਰਬਚਨ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਇਸ ਮੁਦੇ ਤੇ ਜਾਰੀ ਕੀਤਾ ਗਿਆ ਸੰਦੇਸ਼ ਕੁਝ ਵਿਵਾਦਤ ਹੈ ਤੇ ਇਸ ਲਈ ਹੋਰ ਸਪਸ਼ਟੀਕਰਨ ਦਿੱਤੇ ਜਾਣ ਦੀ ਜਰੂਰਤ ਹੈ ।

ਜਥੇਦਾਰ ਨਾਲ ਦੁਸਰੇ ਦੀ ਗਲਬਾਤ ਵਿਚ ਭਾਈ ਜੋਗਾ ਸਿੰਘ ਯੂ.ਕੇ.,ਅਮਰੀਕ ਸਿੰਘ ਤੇ ਕੁਲਦੀਪ ਸਿੰਘ ਸ਼ਾਮਿਲ ਹੋਏ ਤੇ ਜਥੇਦਾਰ ਪਾਸੋਂ ਸ਼ਹੀਦ ਭਾਈ ਜਸਪਾਲ ਸਿੰਘ ਦੇ ਪਰਵਾਰਕ ਜੀਆਂ ਦੀ ਪੁਲਿਸ ਹੱਥੋਂ ਕੀਤੀ ਜਾ ਰਹੀ ਧੱਕੇਸ਼ਾਹੀ, ਪਾਏ ਜਾ ਰਹੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ । ਗਿਆਨੀ ਗੁਰਬਚਨ ਸਿਮਗ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਗਲਬਾਤ ਸ਼ੁਰੂ ਹੋ ਚੁਕੀ ਹੈ ਲੇਕਿਨ ਮੀਡੀਆ ਨੇ ਉਨ੍ਹਾ ਦੇ ਇਸ ਬਿਆਨ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ । ਪੰਜਾਬ ਪੁਲਿਸ ਦੇ ਇਕ ਥਾਣੇਦਾਰ ਵਲੋਂ ਝੂਟੇ ਪੁਲਿਸ ਮੁਕਾਬਲਿਆਂ ਬਾਰੇ ਕੀਤੇ ਇੰਕਸ਼ਾਫਾਂ ਬਾਰੇ ਗਲਬਾਤ ਕਰਦਿਆਂ ਗਿਆਨੀ ਜੀ ਦੇ ਨਿਜੀ ਸਹਾਇਕ ਨੇ ਕੌਂਸਲ ਦੇ ਮੈਂਬਰਾਂ ਨੂੰ ਦੱਸਿਆ ਕਿ ਸਬੰਧਤ ਥਾਣੇਦਾਰ ਰੂਪੋਸ਼ ਹੋ ਗਿਆ ਹੈ। ਜਥੇਦਾਰ ਨੇ ਇਹ ਤਾਂ ਦੱਸਿਆ ਕਿ ਧਾਰਾ (੨੫ ਬੀ) ਵਿਚ ਸੋਧ ਦੇ ਮਾਮਲੇ ਤੇ ਕੰਮ ਹੋ ਰਿਹਾ ਹੈ, ਲੇਕਿਨ ਪੰਜਾਬ ਵਿਚ ਸਿੱਖ ਨੋਜੁਆਨਾਂ ਦੀ ਨਸਲਕੁਸ਼ੀ ਲਈ ਜਿੰਮੇਵਾਰ ਦਸੇ ਜਾਂਦੇ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਲਗਾਏ ਜਾਣ ਬਾਰੇ ਕੋਈ ਜਵਾਬ ਨਹੀਂ ਦਿੱਤਾ। ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੁਆਰਾ ੯ ਮਾਰਚ ੧੯੪੬ ਵਿਚ ਪਾਸ ਕੀਤੇ ਵੱਖਰੇ ਰਾਜ ਦੀ ਮੰਗ ਦੇ ਮਤੇ 'ਤੇ ਅਨੰਦਪੁਰ ਸਾਹਬ ਦੇ ਮਤੇ ਬਾਰੇ ਵੀ ਦੱਸਿਆ ਗਿਆ ।

Source: Punjab Spectrum


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top