Share on Facebook

Main News Page

ਸਿੱਖ ਇਤਿਹਾਸਕ ਕੈਲੰਡਰ: ਅਪਣਾ ਅਪਣਾ ਨਜ਼ਰੀਆ ?
-: ਗੁਰਮੀਤ ਸਿੰਘ ਆਸਟ੍ਰੇਲੀਆ

ਮੇਰੀ ਜਾਣਕਾਰੀ ਅਨੁਸਾਰ, ਪਿਛਲੇ ਸਤਰ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ (ਅਸਲੀਅਤ ਵਿਚ ਇਸ ਦਿਵਸ ਨੂੰ ਸਿੱਖ ਧਰਮ ਦਾ ਅਰੰਭਕ ਦਿਵਸ ਹੀ ਕਹਿਣਾ ਚਾਹੀਦਾ ਹੈ) ਹਰੇਕ ਸਾਲ ਅਕਤੂਬਰ ਜਾਂ ਨਵੰਬਰ ਮਹੀਨੇ ਹੀ ਮਨਾਇਆ ਜਾਂਦਾ ਹੈ । ਪਰ, ਨਾਨਕਸ਼ਾਹੀ ਕੈਲੰਡਰ ਬਾਰੇ ਚਰਚਾ ਇਸ ਕਰਕੇ ਜਾਪਦੀ ਹੈ, ਕਿਉਂਕਿ ਇਹ 7-8 ਦਿਨਾਂ ਦੇ ਫਰਕ ਤੋਂ ਇਲਾਵਾ, ਭਾਰਤ ਸਰਕਾਰ ਦੇ ਨੈਸ਼ਨਲ ਕੈਲੰਡਰ (ਸਾਕਾ ਕੈਲੰਡਰ) ਦੀ ਹੀ ਨਕਲ ਹੈ। ਜਿਵੇਂ ਹਿੰਦੂਆਂ ਦਾ ਨਵਾਂ ਸਾਲ, “ਲੂਨਰ” (ਚੰਦ ਦੇ ਆਧਾਰ) ਅਨੁਸਾਰ ਚੇਤ/ਚੈਤਰ ਤੋਂ ਕੈਲੰਡਰ ਅਰੰਭ ਹੁੰਦਾ ਹੈ ਅਤੇ “ਸੋਲਰ” (ਸੂਰਜ ਦੇ ਆਧਾਰ) ਵੈਸਾਖ ਤੋਂ ਸ਼ੁਰੂ ਹੁੰਦਾ ਹੈ । ਇਵੇਂ, ਭਾਰਤ ਸਰਕਾਰ ਨੇ ਆਪਣਾ ਨੈਸ਼ਨਲ ਕੈਲੰਡਰ, “ਸਾਕਾ ਕੈਲੰਡਰ” 1 ਚੈਤਰ ਸਾਕਾ 1879 = 22 ਮਾਰਚ 1957 ਏ. ਡੀ. ਪ੍ਰਵਾਨ ਕਰ ਲਿਆ ਹੋਇਆ ਹੈ । ਭਾਵੇਂ, ਕੁਝ ਕੁ ਦਿਨਾਂ ਦਾ ਫਰਕ ਮਿਥ ਲਿਆ ਹੋਇਆ ਹੈ, ਪਰ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਚੇਤ / ਚੈਤਰ ਬਿਕਰਮੀ / ਸਾਕਾ ਕੈਲੰਡਰ ਦੇ ਆਧਾਰ ‘ਤੇ ਹੀ ਹੈ । ਹੁਣ ਇਸ ਨੂੰ ਅਸਲੀ (2003) ਅਤੇ ਨਕਲੀ (2011) ਵੀ ਕਿਹਾ ਜਾ ਰਿਹਾ ਹੈ ! ਦੇਖੋ: ਭਾਈ ਗੁਰਦਾਸ ਵਾਰ 1 ਪਉੜੀ 33: “ਬਾਬਾ ਆਖੇ ਹਾਜੀਆਂ, ਸ਼ੁਭਿ ਅਮਲਾਂ ਬਾਝਹੁ ਦੋਨੋ ਰੋਈ” । ਸਿੱਖਾਂ ਦਾ ਭੀ ਇਹੀ ਹਾਲ ਹੈ ਕਿਉਂਕਿ ਮੁਖ ਮੰਤਵ ਤਾਂ ਇਕ ਹੀ ਹੈ, ਕਿ ਹਰ ਮਹੀਨੇ ‘ਸੰਗ੍ਰਾਂਦ’ ਮਨਾਉਂਣੀ ਜ਼ਰੂਰੀ ਹੈ ਅਤੇ ਹਿੰਦੂਆਂ ਦੀ ਜੰਤਰੀ ਨਾਲ ਜੁੜੇ ਰਹਿਣਾ !

“ਮਨੋਰਮਾ ਯੀਅਰ ਬੁਕ 1991” ਅਨੁਸਾਰ ਭਾਰਤ ਦਾ ਨੈਸ਼ਨਲ ਕੈਲੰਡਰ ਇਵੇਂ ਲਿਖਿਆ ਮਿਲਦਾ ਹੈ:

ਸਾਕਾ ਗਰੀਗੋਰੀਅਨ

1 ਚੈਤਰ 30/31 ਦਿਨ ਮਾਰਚ 22/21
1 ਵੈਸਾਖ 31 ਅਪ੍ਰੈਲ 21
1 ਜਸ਼ੇਠ 31 ਮਈ 22
1 ਅਸਾੜ੍ਹ 31 ਜੂਨ 22
1 ਸ਼੍ਰਾਵਨ 31 ਜੁਲਾਈ 23
1 ਭਾਦ੍ਰ 31 ਅਗਸਤ 23
1 ਅਸਵਿਨ 30 ਸਤੰਬਰ 23
1 ਕਰਤਕ 30 ਅਕਤੂਬਰ 23
1 ਅਗਰਾਹਨ 30 ਨਵੰਬਰ 22
1 ਪੌਸ 30 ਦਸੰਬਰ 22
1 ਮਾਘ 30 ਜਨਵਰੀ 21
1 ਫਲਗੁਨ 30 ਫਰਵਰੀ 20

ਪਰ, ਭਾਰਤ ਸਰਕਾਰ ਅਤੇ ਉਥੋਂ ਦੇ ਵਸਨੀਕ ਲੋਕ “ਜਨਵਰੀ ਤੋਂ ਦਸੰਬਰ” ਅਨੁਸਾਰ ਹੀ ਆਪਣੇ ਕਾਰੋਬਾਰ ਕਰਦੇ ਹਨ । ਜਿਵੇਂ ਉਹ ਮੋਹਨਦਾਸ ਕਰਮਚੰਦ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਅਤੇ ਆਜ਼ਾਦੀ ਤੇ ਗਣਤੰਤਰ ਦਿਵਸ ਪਹਿਲਾਂ ਵਾਲੀਆਂ ਅਸਲੀ ਤਾਰੀਕਾਂ ਅਨੁਸਾਰ ਹੀ ਮਨਾਉਂਦੇ ਹਨ: 2 ਅਕਤੂਬਰ (1869), 14 ਨਵੰਬਰ (1889), 15 ਅਗਸਤ (1947), 26 ਜਨਵਰੀ (1950), ਆਦਿਕ ।

ਇਵੇਂ ਹੀ, ਇਸਾਈ ਲੋਕ ਆਪਣੇ ਪੈਕੰਬਰ ਲੌਰਡ ਜੇਸਸ ਕਰਾਈਸਟ ਦਾ ਜਨਮ ਦਿਨ 25 ਦਸੰਬਰ ਨੂੰ ਹੀ ਮਨਾਉਂਦੇ ਆ ਰਹੇ ਹਨ ਅਤੇ ਅਮਰੀਕਾ ਨਿਵਾਸੀ ਭੀ ਆਪਣਾ ਅਜ਼ਾਦੀ ਦਿਨ 4 ਜੁਲਾਈ (1776) ਨੂੰ ਮਨਾਉਂਦੇ ਹਨ । ਇੰਜ, ਕੋਈ ਬਾਦ-ਵਿਵਾਦ ਦੇਖਣ ਨੂੰ ਨਹੀਂ ਆਉਂਦਾ ਹੈ । ਸਾਰੇ ਅੰਤਰ-ਰਾਸ਼ਟਰੀ ਕਾਰਜ ਜਨਵਰੀ ਤੋਂ ਦਸੰਬਰ ਅਨੁਸਾਰ ਹੀ ਚਲ ਰਹੇ ਹਨ, ਪਰ ਪਤਾ ਨਹੀਂ ਸਿੱਖਾਂ ਉਪਰ “ਚੇਤੁ ਤੋਂ ਫਲਗੁਨਿ” ਮਹੀਨਿਆਂ ਦਾ ਕਿਉਂ ਭੂਤ-ਸਵਾਰ ਹੋ ਗਿਆ ਹੈ ?

ਸ਼ਾਇਦ ਇਸ ਲਈ ਕਿ ਸਿੱਖ ਜਗਤ ਸੰਗਰਾਂਦ, ਪੂਰਨਮਾਸ਼ੀ, ਮਸਿਆ ਆਦਿਕ ਮਨਾਉਂਣ ਦਾ ਆਦੀ ਬਣਿਆ ਹੋਇਆ ਹੈ ਅਤੇ ਉਹ ਭਾਰਤ ਦੇ ਸਰਕਾਰੀ ਨੈਸ਼ਨਲ ਕੈਲੰਡਰ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਹਨ । ਇਹ ਹੀ ਝਗੜੇ ਦੀ ਜੜ੍ਹ ਹੈ ਜਾਂ ਇੰਜ ਕਹਿ ਲਓ ਕਿ ਇਸ ਤਰ੍ਹਾਂ ਗੋਲਕ ਦੀ ਮਾਇਆ ਵਧੀਕ ਇਕਠੀ ਹੋ ਜਾਂਦੀ ਹੈ ਅਤੇ ਭਾਈਆਂ, ਕੀਰਤਨੀਆਂ ਅਤੇ ਕਥਾਕਾਰਾਂ ਨੂੰ ਭੀ ਖੁਲੇ ਗਫੇ ਮਿਲ ਜਾਂਦੇ ਹਨ ! ਸੰਗਤਾਂ ਭੀ ਇਸ ਮਾਇਆ-ਜਾਲ ਵਿਚ ਫਂਸ ਕੇ ਖੁਸ਼ੀ ਮਹਿਸੂਸ ਕਰਦੀਆਂ ਹਨ ! ਗੁਰਬਾਣੀ ਬਾਰਹ ਮਾਹਾ ਭੀ ਸਾਨੂੰ ਅਕਾਲ ਪੁਰਖ ਨਾਲ ਹੀ ਜੋੜਦੀ ਹੈ ਨਾ ਕਿ ਕਿਸੇ ਖ਼ਾਸ ਮਾਹ, ਰੁਂਤ- ਥਿਤ ਵਾਰ ਜਾਂ ਸਾਲ ਨਾਲ ! ਸਾਰੇ ਦਿਨ-ਮਹੀਨੇ ਭਲੇ ਹਨ ਜੇ ਅਸੀਂ ਅਕਾਲ ਪੁਰਖ ਦੇ ਸਚੇ ਨਾਮ ਵਿਚ ਲੀਨ ਰਹੀਏ ।

ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ: “ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥” (ਪੰਨਾ 136)

ਜੇ ਸਿੱਖ ਭੀ ਅੰਤਰ-ਰਾਸ਼ਟਰੀ (ਸੀ.ਈ.) ਕੈਲੰਡਰ ਅਨੁਸਾਰ ਆਪਣੇ ਗੁਰਪੁਰਬ, ਸ਼ਹੀਦੀ ਦਿਵਸ ਅਤੇ ਹੋਰ ਇਤਿਹਾਸਕ ਦਿਨ ਮਨਾਉਣ ਲਗ ਪੈਣ ਤਾਂ ਕੀ ਹਰਜ਼ ਹੈ ? ਜਿਵੇਂ ਅਸੀਂ ਸਿੱਖ ਕੈਲੰਡਰ 27 ਮਾਰਚ ਜਾਂ 20 ਅਕਤੂਬਰ 1469 ਤੋਂ ਅਰੰਭ ਕਰ ਸਕਦੇ ਹਾਂ । **ਕਿਤਾਬ: “ਜੀਵਨ ਚਰਿਤ੍ਰ ਗੁਰੂ ਨਾਨਕ ਦੇਵ” ਲੇਖਕ ਡਾ: ਤ੍ਰਿਲੋਚਨ ਸਿੰਘ, ਪ੍ਰਕਾਸ਼ਕ ਦਿਂਲੀ ਸਿੱਖ ਗੁਰਦਵਾਰਾ ਬੋਰਡ, ਸੀਸ ਗੰਜ, ਚਾਂਦਨੀ ਚੌਕ, ਦਿਂਲੀ (ਐਡੀਸ਼ਨ ਜਨਵਰੀ, 1972) ਦੁਆਰਾ ਇਹ ਸਾਬਤ ਕੀਤਾ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ, ਤਲਵੰਡੀ ਵਿਖੇ ਅਕਤੂਬਰ 20, 1469 ਈ:, ਕਂਤਕ ਪੂਰਨਮਾਸ਼ੀ ਬਿ: 1526 ਨੂੰ ਹੋਇਆ । ਇਹ ਨਿਰਣਾ ਜਨਮ ਸਾਖੀਆਂ, ਪੁਰਾਣੀਆਂ ਲਿਖਤਾਂ ਅਤੇ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ: “ਕੱਤਕ ਕਿ ਵਿਸਾਖ” ਪੜ੍ਹ ਕੇ ਹੀ ਲਿਆ ਹੋਇਆ ਹੈ । ਕਈਆਂ ਦਾ ਵਿਚਾਰ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ 27 ਮਾਰਚ ਜਾਂ 15 ਅਪ੍ਰੈਲ 1469 ਨੂੰ ਹੋਇਆ ਸੀ, ਤਾਂ ਫਿਰ ਨਾਨਕਸ਼ਾਹੀ ਕੈਲੰਡਰ ਵੈਸਾਖ ਤੋਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ? ਫਿਰ ਬਾਰਹ ਮਾਹਾ ਨੂੰ ਆਧਾਰ ਬਣਾਅ ਲਿਆ ਜਾਂਦਾ ਹੈ, ਭਾਵੇਂ ਗੁਰਬਾਣੀ ਅਨੁਸਾਰ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਜਾਂ ਲੀਪ ਸਾਲ ਬਾਰੇ ਕੋਈ ਵੇਰਵਾ ਨਹੀਂ ਦਿਂਤਾ ਹੋਇਆ ? ਦੇਖੋ, ਗੁਰੂ ਗਰੰਥ ਸਾਹਿਬ ਦੇ ਪੰਨੇ 133 ਤੋਂ 136, 927 ਤੋਂ 929 ਅਤੇ 1107 ਤੋਂ 1110 । {ਸਿਡਨੀ ਵਿਖੇ 15 ਜੂਨ ਨੂੰ ਗੁਰਦੁਆਰਾ ਸਾਹਿਬ ਦੇ ਭਾਈ ਨੇ ਸੰਗਤ ਨੂੰ ਜ਼ਰੂਰ ਸੁਣਾਇਆ ਹੋਵੇਗਾ: “ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥

ਉਸ ਸਮੇਂ ਸਰਦੀ ਦੀ ਰੁਤ ਕਰਕੇ, ਅਸੀਂ ਗ਼ਰਮ ਕਪੜੇ ਪਾਏ ਹੁੰਦੇ ਹਨ, ਪਰ ਪੰਜਾਬ ਵਿਖੇ ਗ਼ਰਮੀ ਦੀ ਰੁਤ ਹੁੰਦੀ ਹੈ ।
ਇਵੇਂ ਹੀ, ਅਸਟ੍ਰੇਲੀਆ ਵਿਖੇ ਕਣਕ ਦੀ ਕਟਾਈ ਨਵੰਬਰ ਵਿਚ ਕੀਤੀ ਜਾਂਦੀ ਹੈ, ਪਰ ਪੰਜਾਬ ਵਿਖੇ ਅਪ੍ਰੈਲ ਮਹੀਨੇ ।

ਇਸ ਲਈ, ਸਿੱਖ ਇਤਿਹਾਸਕ ਕੈਲੰਡਰ 20 ਅਕਤੂਬਰ 1469 ਤੋਂ ਅਰੰਭ ਹੋਣ ਨਾਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ ਅਤੇ ਇੰਜ ਹੀ ਸਾਰੇ ਇਤਿਹਾਸਕ ਦਿਵਸ ਪੁਰਾਣੀਆਂ ਮਿਤੀਆਂ ਅਨੁਸਾਰ ਹੀ ਮਨਾਉਂਣੇ ਚਾਹੀਦੇ ਹਨ ਜਿਵੇਂ ਕਈ ਇਤਿਹਾਸਕਾਰਾਂ ਨੇ ਵਰਣਨ ਕੀਤੇ ਹੋਏ ਹਨ । ਸਾਨੂੰ ਇਹ ਭੀ ਸੋਝੀ ਹੋਣੀ ਚਾਹੀਦੀ ਹੈ ਕਿ ਜਿਹੜਾ ਸਮਾਂ, ਦਿਨ-ਰਾਤ, ਤਾਰੀਕ ਬੀਤ ਗਈ, ਉਸ ਨੂੰ ਕੋਈ ਭੀ ਬਦਲ ਨਹੀਂ ਸਕਦਾ । ਇਵੇਂ ਹੀ ਦੂਸਰਿਆਂ ਧਰਮਾਂ ਦੀ ਨਕਲ ਕਰਕੇ, ਸਿੱਖਾਂ ਨੂੰ ਕਿਸੇ ਭੀ ਪ੍ਰਾਣੀ ਦਾ ਜਨਮ ਦਿਨ ਨਹੀਂ ਮਨਾਉਣਾ ਚਾਹੀਦਾ । ਜਿਵੇਂ, ਸੁਖਮਨੀ ਸਾਹਿਬ ਵਿਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ: “ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸਗਲ ਪਰੋਈ ਅਪੁਨੈ ਸੂਤਿ ॥” (ਪੰਨਾ 284)

ਜੇ ਅਸੀਂ ਹੇਠ ਲਿਖੀਆਂ ਤਾਰੀਕਾਂ ਪ੍ਰਵਾਨ ਕਰ ਲਈਏ ਤਾਂ ਕੋਈ ਅਦਲਾ-ਬਦਲੀ ਹੋਣ ਦੀ ਸੰਭਾਵਨਾ ਨਹੀ !

ਗੁਰੂ ਨਾਨਕ ਸਾਹਿਬ ਦਾ ਗੁਰਗੱਦੀ ਦਿਵਸ / ਸਿੱਖ ਧਰਮ ਦਾ ਅਰੰਭਕ ਦਿਵਸ: 20 ਅਕਤੂਬਰ (1469)
ਗੁਰੂ ਅੰਗਦ ਸਾਹਿਬ ਦਾ ਗੁਰਗੱਦੀ ਦਿਵਸ: 07 ਸਤੰਬਰ (1539)
ਗੁਰੂ ਅਮਰਦਾਸ ਸਾਹਿਬ ਦਾ ਗੁਰਗੱਦੀ ਦਿਵਸ: 29 ਮਾਰਚ (1552)
ਗੁਰੂ ਰਾਮਦਾਸ ਸਾਹਿਬ ਦਾ ਗੁਰਗੱਦੀ ਦਿਵਸ: 01 ਸਤੰਬਰ (1574)
ਗੁਰੂ ਅਰਜਨ ਸਾਹਿਬ ਦਾ ਗੁਰਗੱਦੀ ਦਿਵਸ: 01 ਸਤੰਬਰ (1581)
ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ-ਦਰਬਾਰ ਸਾਹਿਬ, ਅੰਮ੍ਰਿਤਸਰ: 16 ਅਗਸਤ (1604)
ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ 30 ਮਈ (1606)

ਗੁਰਗੱਦੀ ਦਿਵਸ:
ਗੁਰੂ ਹਰ ਰਾਏ ਸਾਹਿਬ ਦਾ ਗੁਰਗੱਦੀ ਦਿਵਸ: 03 ਮਾਰਚ (1644)
ਗੁਰੂ ਹਰ ਕਿਸ਼ਨ ਸਾਹਿਬ ਦਾ ਗੁਰਗੱਦੀ ਦਿਵਸ: 06 ਅਕਤੂਬਰ (1661)
ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਗੱਦੀ ਦਿਵਸ: 30 ਮਾਰਚ (1664)
ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ 11 ਨਵੰਬਰ (1675)
ਦਾ ਸ਼ਹੀਦੀ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਗੱਦੀ ਦਿਵਸ:
ਪੰਜਾਂ ਪਿਆਰਿਆਂ ਦੀ ਚੋਣ ਅਤੇ ਖ਼ਾਲਸੇ ਨੂੰ ਖੰਡੇ ਦੀ ਪਾਹੁਲ, ਅਨੰਦਪੁਰ ਸਾਹਿਬ: 30 ਮਾਰਚ (1699)
ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸ਼ਹੀਦੀ ਦਿਵਸ: 22 ਦਸੰਬਰ (1704)
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦਾ ਸ਼ਹੀਦੀ ਦਿਵਸ: 27 ਦਸੰਬਰ (1704)
ਚਾਲੀਸ ਮੁਕਤਿਆਂ ਦਾ ਸ਼ਹੀਦੀ ਦਿਵਸ, ਮੁਕਤਸਾਰ: 08 ਮਈ (1705)
ਗੁਰੂ ਗਰੰਥ ਸਾਹਿਬ ਦਾ ਗੁਰਗੱਦੀ ਦਿਵਸ: 07 ਅਕਤੂਬਰ (1708)

ਬਹਾਦਰ ਬੰਦਾ ਸਿੰਘ ਦਾ ਸ਼ਹੀਦੀ ਦਿਵਸ: 09 ਜੂਨ (1716)
ਭਾਈ ਮਨੀ ਸਿੰਘ ਦਾ ਸ਼ਹੀਦੀ ਦਿਵਸ: 24 ਜੂਨ (1734)
ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ: 01 ਜੁਲਾਈ (1745)
(1746 ਤੋਂ 1947 ਤਂਕ ਹੋਰ ਬੇਅੰਤ ਸਿੱਖ ਸ਼ਹੀਦ ਹੋਏ)
ਖ਼ਾਲਸਾ ਜਰਨੈਲ ਸਿੰਘ, ਜਨਰਲ ਸ਼ਾਬੇਗ ਸਿੰਘ, ਭਾਈ ਅਮ੍ਰੀਕ ਸਿੰਘ ਅਤੇ ਬੇਅੰਤ ਸਿੱਖ 3-6 ਜੂਨ (1984)
ਸ਼ਹੀਦ ਹੋਏ ਜਦੋਂ ਭਾਰਤ ਸਰਕਾਰ ਦੀ ਫੌਜ ਨੇ ਦਰਬਾਰ ਸਾਹਿਬ ਉਪਰ ਹਮਲਾ ਕੀਤਾ:
ਖ਼ਾਲਸਾ ਬਿਅੰਤ ਸਿੰਘ ਦਾ ਸ਼ਹੀਦੀ ਦਿਵਸ: 31 ਅਕਤੂਬਰ (1984)
ਸਰਦਾਰ ਸਤਵੰਤ ਸਿੰਘ ਅਤੇ ਸਰਦਾਰ ਕੇਹਰ ਸਿੰਘ ਦਾ ਸ਼ਹੀਦੀ ਦਿਵਸ: 06 ਜਨਵਰੀ (1989)
ਭਾਈ ਹਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਦਾ ਸ਼ਹੀਦੀ ਦਿਵਸ: 09 ਅਕਤੂਬਰ (1992)
ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਵਸ: 03 ਜਨਵਰੀ (1993)
ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਵਸ: 27 ਅਕਤੂਬਰ (1995)

ਬੇਨਤੀ ਹੈ ਕਿ ਜਨਵਰੀ ਤੋਂ ਦਸੰਬਰ ਕੈਲੰਡਰ ਸਾਰੀ ਦੁਨੀਆ ਵਿਖੇ ਪ੍ਰਚਲਤ ਹੈ ਜਿਵੇ ਸੈਕਿੰਡ, ਮਿੰਟ, ਘੰਟੇ, ਸੋਮਵਾਰ ਤੋਂ ਐਤਵਾਰ ਅਤੇ ਸਿੱਖ ਭੀ ਹਰ ਰੋਜ਼ ਇਨ੍ਹਾਂ ਤਾਰੀਕਾਂ ਅਨੁਸਾਰ ਚਲਦੇ ਆ ਰਹੇ ਹਨ । ਜਿਵੇਂ, ਇਥੇ ਅਸਟ੍ਰੇਲੀਆ ਵਿਖੇ ਬਾਕੀ ਬਹੁਤ ਸਾਰੇ ਮੁਲਕਾਂ ਨਾਲੋਂ ਮੌਸਮ ਅਲਗ ਹੀ ਹਨ, ਪਰ ਸਾਂਝਾ “ਗ੍ਰੀਨਵਿਚ ਟਾਈਮ ਅਤੇ ਸੀ. ਈ. ਕੈਲੰਡਰ” ਹੀ ਵਰਤੋਂ ਵਿਚ ਹੈ ਅਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ।

ਪਰ, ਜੇ ਸ. ਪਾਲ ਸਿੰਘ ਪੂਰੇਵਾਲ (ਕੈਨੇਡਾ ਨਿਵਾਸੀ) ਦੁਆਰਾ ਸਹੀ ਤਾਰੀਕਾਂ ਮਨ ਲਈਆਂ ਜਾਣ, ਤਾਂ “ਸਿੱਖ ਕੈਲੰਡਰ ਜਾਂ ਨਾਨਕਸ਼ਾਹੀ ਕੈਲੰਡਰ” 27 ਮਾਰਚ 1469 ਤੋਂ ਸ਼ੁਰੂ ਹੋਣਾ ਚਾਹੀਦਾ ਹੈ, ਜਿਵੇਂ:

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ / ਸਿੱਖ ਧਰਮ ਦਾ ਅਰੰਭਕ ਦਿਵਸ: 27 ਮਾਰਚ 1469
ਗੁਰੂ ਅੰਗਦ ਸਾਹਿਬ ਦਾ ਗੁਰਗੱਦੀ ਦਿਵਸ: 3 ਸਤੰਬਰ 1539
ਗੁਰੂ ਅਮਰਦਾਸ ਸਾਹਿਬ ਦਾ ਗੁਰਗੱਦੀ ਦਿਵਸ: 29 ਮਾਰਚ 1552
ਗੁਰੂ ਰਾਮਦਾਸ ਸਾਹਿਬ ਦਾ ਗੁਰਗੱਦੀ ਦਿਵਸ: 1 ਸਤੰਬਰ 1574
ਗੁਰੂ ਅਰਜਨ ਸਾਹਿਬ ਦਾ ਗੁਰਗੱਦੀ ਦਿਵਸ: 1 ਸਤੰਬਰ 1581
ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ: 16 ਅਗਸਤ 1604
ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ: 30 ਮਈ 1606
ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ: 25 (*30) ਮਈ 1606
ਗੁਰੂ ਹਰਰਾਏ ਸਾਹਿਬ ਦਾ ਗੁਰਗੱਦੀ ਦਿਵਸ: 25 ਫਰਵਰੀ 1644
ਗੁਰੂ ਹਰਕਿਸ਼ਨ ਸਾਹਿਬ ਦਾ ਗੁਰਗੱਦੀ ਦਿਵਸ: 6 ਅਕਤੂਬਰ 1661
ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਗੱਦੀ ਦਿਵਸ: 30 ਮਾਰਚ 1664
ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ: 11 ਨਵੰਬਰ 1675
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਵਸ? 22 ਦਸੰਬਰ 1666
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਗੱਦੀ ਦਿਵਸ: 11 ਨਵੰਬਰ 1675
ਖ਼ਾਲਸਾ ਦਿਵਸ: 29 ਮਾਰਚ 1699
ਵਂਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ: 7 ਦਸੰਬਰ 1704
ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ: 12 ਦਸੰਬਰ 1704
ਗੁਰੂ ਗਰੰਥ ਸਾਹਿਬ ਦਾ ਗੁਰਗੱਦੀ ਦਿਵਸ: 6 (*7) ਅਕਤੂਬਰ 1708

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿਂਡਨੀ, ਆਸਟ੍ਰੇਲੀਆ)
23 ਮਾਰਚ 2013


** ਗੁਰੂ ਨਾਨਕ ਸਾਹਿਬ ਦਾ ਜਨਮ ਦਿਵਸ !

ਕਿਤਾਬ: ਜੀਵਨ ਚਰਿਂਤ੍ਰ ਗੁਰੂ ਨਾਨਕ ਦੇਵ, ਲੇਖਕ ਡਾ: ਤ੍ਰਿਲੋਚਨ ਸਿੰਘ, ਜਨਵਰੀ, 1972
ਪ੍ਰਕਾਸ਼ਕ: ਦਿਂਲੀ ਸਿੱਖ ਗੁਰਦਵਾਰਾ ਬੋਰਡ, ਸੀਸ ਗੰਜ, ਚਾਂਦਨੀ ਚੌਕ, ਦਿਂਲੀ

ਪੰਨਾ 3 :…….ਜਦ ਨਾਨਕੀ ਪੰਜਾਂ ਸਾਲਾਂ ਦੀ ਹੋਈ ਤਾਂ ਤ੍ਰਿਪਤਾ ਦੀ ਕੁਂਖੋਂ, ਅਕਤੂਬਰ 20, 1469 ਈ:, ਕਂਤਕ ਪੂਰਨਮਾਸ਼ੀ ਬਿ: 1526 ਨੂੰ ਤਲਵੰਡੀ ਵਿਖੇ ਇਕ ਅਨੋਖੇ ਆਤਮ-ਜਮਾਲ ਵਾਲਾ ਗਗਨ ਦੀ ਲਾਲੀ ਵਾਂਗ ਅਛੁਹ ਸੁੰਦਰਤਾ ਵਾਲਾ ਪੁਤਰ ਜਨਮਿਆ । *9

ਪੰਨਾ 6-7: *9. ਕਂਤਕ ਪੂਰਨਮਾਸ਼ੀ ਸ਼ੁਧ ਜਨਮ ਦਿਹਾੜਾ ਹੈ । ਮੇਰੀ ਖੋਜ ਅਨੁਸਾਰ ਸਦੀਆਂ ਤੋਂ ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਗੁਰੂ ਨਾਨਕ ਦਾ ਜਨਮ ਦਿਨ ਕਂਤਕ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਤੇ ਜਨਮ ਦਿਨ ਸਭ ਤੋਂ ਪਹਿਲਾਂ ਤਬਦੀਲ ਕਰਨ ਵਾਲਾ ਤੇ ਗੁਰੂ ਨਾਨਕ ਨੂੰ ਜਨਕ ਦਾ ਅਵਤਾਰ ਲਿਖਣ ਵਾਲਾ ਸਭ ਤੋਂ ਪਹਿਲਾ ਜਨਮ ਸਾਖੀ ਲੇਖਕ ਮੀਣਿਆਂ ਦਾ ਅਂਠਵਾਂ ਗੁਰੂ ਮਿਹਰਬਾਨ ਹੋਇਆ ਹੈ, ਇਸੇ ਜਨਮ ਸਾਖੀ ਤੋਂ ਗੁਮਰਾਹ ਹੋ ਕੇ ਕੁਝ ਹੋਰ ਜਨਮ ਸਾਖੀਆਂ ਨੇ ਅਤੇ ਮਹਿਮਾ ਪ੍ਰਕਾਸ਼ ਦੇ ਲੇਖਕ ਨੇ ਗੁਰੂ ਨਾਨਕ ਨੂੰ ਜਨਕ ਦਾ ਅਵਤਾਰ ਤੇ ਵਸਾਖ ਸੁਦੀ ਤੀਜ (ਅਪ੍ਰੈਲ 15, 1469) ਜਨਮ ਦਿਨ ਲਿਖਿਆ ਹੈ । ਕਂਤਕ ਪੂਰਨਮਾਸ਼ੀ ਅਰਥਾਤ ਅਕਤੂਬਰ 20, 1469 ਅਨੇਕਾਂ ਇਤਿਹਾਸਕ ਲਿਖਤਾਂ ਵਿਚ ਲਿਖਿਆ ਹੈ :

ਜਨਮ ਸਾਖੀ ਬਾਲਾ (ਡੇੜ੍ਹ ਸੌ ਸਾਲ ਤੋਂ ਉਪਰ ਪੁਰਾਣੇ ਖਰੜੇ); ਸਾਖੀ ਪੋਥੀ (ਅਠਾਰ੍ਹਵੀਂ ਸਦੀ); ਗੁਰ ਬਿਲਾਸ ਪਾਤਸ਼ਾਹੀ ਛੇਵੀਂ; ਬੰਸਾਵਲੀਨਾਮਾ ਕੇਸਰ ਸਿੰਘ ਛਿਬਰ, ਨਾਨਕ ਪ੍ਰਕਾਸ਼ ਕਵੀ ਸੰਤੋਖ ਸਿੰਘ, ਗੁਰੂ ਨਾਨਕ ਚਦ੍ਰੋਦਯ; ਗੁਰਪਰਨਾਲੀ ਗੁਲਾਬ ਸਿੰਘ ਆਦਿ । ਜਿਨ੍ਹਾਂ ਜਨਮ ਸਾਖੀਆਂ ਵਿਚ ਜਾਂ ਜੀਵਨੀਆਂ ਵਿਚ ਜਨਮ ਦਿਹਾੜਾ ਕਤਕ ਪੂਰਨਮਾਸ਼ੀ ਹੈ ਉਨ੍ਹਾਂ ਵਿਚ ਜੋਤੀ ਜੋਤਿ ਸਮਾਣ ਦਾ ਦਿਨ ਵੀ ਸ਼ੁਧ ਹੈ, ਪਰ ਜਿਨ੍ਹਾਂ ਵਿਚ ਜਨਮ ਦਿਨ ਵਸਾਖ਼ ਸੁਦੀ ਤੀਜ ਲਿਖਿਆ ਹੈ ਉਨ੍ਹਾਂ ਵਿਚ ਜੋਤੀ ਜੋਤਿ ਸਮਾਣ ਦਾ ਦਿਨ ਵੀ ਗ਼ਲਤ ਲਿਖਿਆ ਹੈ । ਇਸ ਤੋਂ ਸਪਂਸ਼ਟ ਹੈ ਕਿ ਕਂਤਕ ਪੂਰਨਮਾਸ਼ੀ ਤੋਂ ਵਸਾਖ਼ ਸ਼ੁਦੀ ਤੀਜ ਜਨਮ ਦਿਨ ਬਦਲਣ ਵਾਲਿਆਂ ਨੇ ਜੋਤੀ ਜੋਤਿ ਸਮਾਣ ਦਾ ਦਿਨ ਵੀ ਬਦਲ ਦਿਤਾ । ਜੋਤੀ ਜੋਤਿ ਸਮਾਣ ਦੀ ਥਿਤ ਬਾਰੇ ਇਤਿਹਾਸਕਾਰਾਂ ਨੂੰ ਕੋਈ ਭੁਲੇਖਾ ਨਹੀਂ ਕਿੳੇੁਂਕਿ ਇਹ ਪੁਰਾਣੀਆਂ ਤੋਂ ਪੁਰਾਣੀਆਂ ਬੀੜਾਂ ਵਿਚ ਲਿਖਿਆ ਮਿਲਦਾ ਹੈ । ਵਿਸਥਾਰ ਵਿਚਾਰ ਲਈ ਦੇਖੋ ਇਸ ਪੁਸਤਕ ਦੀ ਅੰਤਿਕਾ (1)

ਅੰਤਿਕਾ 1 (ਪੰਨੇ 425 ਤੋਂ 432): “ਨਿਰਣਾ” :

ਗੁਰੂ ਨਾਨਕ ਦੇਵ ਦਾ ਜੋਤੀ ਜੋਤਿ ਸਮਾਣ ਦਾ ਦਿਨ ਅਸੂ ਵਦੀ 10 ਸੰਮਤ 1596
(7 ਸਤੰਬਰ 1539 ਈ.) ਸ਼ੁਧ, ਪਰ ਅਸੂ ਸੁਦੀ 10 ਗ਼ਲਤ:
*****


ਟਿੱਪਣੀ:

ਇਹ ਜ਼ਰੂਰੀ ਨਹੀਂ ਕਿ ਖ਼ਾਲਸਾ ਨਿਊਜ਼ ਅਤੇ ਉਸਦੇ ਪਾਠਕ ਇਸ ਲੇਖ ਨਾਲ ਸਹਿਮਤ ਹੋਣ ਜਾਂ ਨਾ ਹੋਣ, ਪਰ ਜਿਨ੍ਹਾਂ ਕੋਲ਼ ਇਸ ਲੇਖ ਦਾ ਜਵਾਬ ਹੈ, ਤਾਂ ਸਾਨੂੰ ਜ਼ਰੂਰ ਭੇਜੋ, ਤਾਂ ਕਿ ਆਪਸੀ ਗਲਬਾਤ ਦਾ ਵਧੀਆ ਮਾਹੌਲ ਸਿਰਜਿਆ ਜਾ ਸਕੇ। ਸਿਰਫ ਵਿਸ਼ੇ 'ਤੇ ਹੀ ਟਿੱਪਣੀ ਕੀਤੀ ਜਾਵੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top