Share on Facebook

Main News Page

ਹਰਫ਼-ਏ-ਪਰਖ਼
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਗਾਂ ‘ਚ ਦੋੜਦਾ ਪਾਣੀ ਹੋ ਗਿਆ ਜੇਕਰ,

ਵਹੇਗਾ ਅੱਖਾਂ ਵਿੱਚ ਆ ਫਿਰ ਲਹੂ ਕਿੱਦਾਂ।

ਗਹਿਣੇ ਧਰੇ ਖ਼ੁਦ ਆਪਣੀ ਗੈਰਤ ਜਾ ਕੇ,

ਜਾਬਰ ਨੂੰ ਸੱਚ ਮੂੰਹ ‘ਤੇ ਉਹ ਕਹੂ ਕਿੱਦਾਂ।

ਹੈ ਝੁਕਦਾ ਸਿਰ ਦਰ ਦਰ ‘ਤੇ ਜਾ ਜਿਹਦਾ,

ਕਤਰਾ ਈਮਾਨ ਵੀ ਬਾਕੀ ਉਸ ਰਹੂ ਕਿੱਦਾਂ

ਨਾ ਖਾਧੇ ਖੰਜਰ ਪਿੱਠ ਜਿਹਨੇ ਸਕਿਆਂ ਦੇ,

ਵਾਰ ਦੁਸ਼ਮਣ ਦੇ ਸੀਨੇ ਆਖਰ ਸਹੂ ਕਿੱਦਾਂ।

ਕੱਚੀ ਕੰਧ ਜਿਉਂ ਹਵਾ ਦੇ ਜ਼ੋਰ ‘ਤੇ ਗਿਰਦੀ,

ਕੱਚੀ ਸੋਚ ਵੀ ਹਰ ਪਰਖ਼ ਜਾ ਢਹੂ ਇੱਦਾਂ।

ਨਾ ਸਿੱਖਿਆ ਸਿਰ ਜੇ ਤਲੀ ਤੇ ਟਿਕਾਉਣਾ,

ਨਿਸ਼ਾਨੇ-ਈਮਾਨ ਸਦ-ਕਾਇਮ ਰਹੂ ਕਿੱਦਾਂ।

ਕੰਬਦਾ ਰਿਹਾ ਮਿਲਣੀ ਮੌਤ ਤੋਂ ਹਰ ਪਲ,

ਦਰਦੇ-ਜ਼ਿੰਦਗੀ ਕੰਵਲ ਫ਼ਿਰ ਸਹੂ।

حرف-اے-پرخ
- پروفیسر کولدیپ سنگھ کنول

رگاں ‘چ دوڑدا پانی ہو گیا جیکر
وہیگا اکھاں وچّ آ پھر لہو کداں

گہنے دھرے خود اپنی غیرت جا کے
جابر نوں سچ منہ ‘تے اوہ کہو کداں

ہے جھکدا سر در در ‘تے جا جہدا
قطرہ ایمان وی باقی اس رہو کداں

نہ کھادھے خنجر پٹھّ جہنے سکیاں دے
وار دشمن دے سینے آخر سہو کداں

کچی کندھ جیوں ہوا دے زور ‘تے گردی
کچی سوچ وی ہر پرخ جا ڈھہو اداں

نہ سکھیا سر جے تلی ‘تے ٹکاؤنا
نشانے-ایماننے صد-قایم رہو کداں

کمبدا رہا ملنی موت توں ہر پل
دردے-زندگی کنول پھر سہو کداں


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top