ਜੀਵਨ
ਦੀਆਂ ਤਿੰਨ ਹਾਲਤਾਂ ਸਿਆਂਣਿਆ ਨੇ ਤੇ ਗੁਰਬਾਣੀ ਨੇ ਲਿਖੀਆਂ ਹਨ। ਪਹਿਲੀ ਹੈ ਬਾਲ ਅਵਸਥਾ
ਜੋ ਸੱਭ ਨੂੰ ਪਿਆਰੀ ਲਗਦੀ ਹੈ, ਜਿਵੇਂ ਫੁਲ ਸੱਭ ਨੂੰ ਪਿਆਰਾ ਲਗਦਾ ਹੈ, ਉਵੇਂ ਹੀ ਛੋਟੀ
ਉਮਰ ਦਾ ਬਚਾ ਫੁਲਾਂ ਸਮਾਨ ਸਾਰਿਆਂ ਨੂੰ ਪਿਆਰਾ ਲਗਦਾ ਹੈ। ਦੂਸਰੀ ਅਵਸਥਾ ਜੁਆਨੀ ਹੈ, ਜੋ
ਅਥਾਹ ਬਲ ਦਾ ਘਰ ਹੈ। ਤੀਸਰੀ ਅਵਸਥਾ ਦਾ ਨਾਮ ਬੁਢਾਪਾ ਹੈ। ਬਾਣੀ ਵਿੱਚ ਇਨ੍ਹਾਂ ਅਵਸਥਾ
ਨੂੰ ਇਉਂ ਬਿਆਨਿਆ ਹੈ।
ਬਾਲ ਜੁਆਨੀ ਅਰੁ ਬਿਰਧ ਫੁਨਿ ਤੀਨਿ
ਅਵਸਥਾ ਜਾਨਿ॥
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨ॥ ਸਲੋਕ ਨ: 35॥ 1428॥
ਬਚਪਨੇ ਦੀਆਂ ਖੇਡਾਂ ਖੇਡ ਦਿਆ ਇਹ ਅਵਸਥਾ ਭੋਲੇ ਪਨ ਵਿੱਚ ਹੀ ਗੁਜਰ
ਜਾਂਦੀ ਹੈ । ਜੁਆਨੀ ਦਾ ਸਮਾਂ ਜੀਵਨ ਦੀਆਂ ਜਿਮੇਵਾਰੀਆਂ ਨੂੰ ਨਿਭਾਉਂਦਿਆਂ ਪਾਸ ਹੋ ਜਾਂਦਾ
ਹੈ। ਸੱਭ ਤੋਂ ਵਡੀ ਜਿੰਮੇਵਾਰੀ ਜੀਵ ਨੂੰ ਜੁਆਨੀ ਵਿੱਚ ਬੱਚਿਆਂ ਦਾ ਪਾਲਨ ਪੋਸ਼ਨ,
ਪੜ੍ਹਾਈਆਂ ਤੇ ਉਹਨਾਂ ਦੀਆਂ ਨੌਕਰੀਆਂ ਤੇ ਵਿਆਹ ਸ਼ਾਦੀਆਂ ਲਈ ਚੰਗੇ ਘਰ ਭਾਲ ਕਰਨ ਵਿੱਚ
ਲੰਘ ਜਾਦੀ ਹੈ। ਇਸ ਸੱਭ ਕਿਛ ਦੇ ਪਿਛੇ ਮਨੁੱਖ ਦੀ ਭਾਵਨਾ ਹੁੰਦੀ ਹੈ, ਮੇਰੇ ਬਚੇ ਪੱੜ
ਲਿਖ ਕੇ ਸਿਆਂਣੇ ਜਿੰਮੇਵਾਰ ਇਨਸਾਨ ਬਣ ਜਾਣਗੇ। ਸਾਨੂੰ ਬੁਢਾਪੇ ਵਿੱਚ ਸੁੱਖ ਦੇਣਗੇ। ਬੜੇ
ਚਾਈਂ ਚਾਈਂ ਜੀਵਨ ਵਿਚ ਕਰੜੀ ਮੁਸ਼ਕਤ ਦੂਖ ਸੁਖ ਸਹਿ ਕੇ, ਬੱਚਿਆਂ ਦੀ ਜਿੰਮੇਵਾਰੀ ਪੂਰੀ
ਕਰਕੇ, ਅਪਣੇ ਬੁਢਾਪੇ ਦੇ ਆੳਣ ਵਾਲੇ ਸਮੇ ਨੂੰ ਸੁਖਾਲਾ ਬਣਾਉਨ ਦੇ ਸਪੁਨੇ ਨਾਲ ਮਾਤਾ ਪਿਤਾ
ਅਪਣੀ ਜਿੰਦਗੀ ਇਸ ਲੇਖੇ ਵਿੱਚ ਲਾ ਦੇਦੇਂ ਹਨ।ਸੋਹਣੇ ਘਰਾਂ ਵਿੱਚ ਸ਼ਾਦੀਆਂ ਕਰਕੇ ਮਾਂ ਬਾਪ
ਫੁਲੇ ਨਹੀ ਸਮਾਉਦੇ।ਇਤਨਾਂ ਕੁਝ ਕਰਦਿਆਂ ਮਨੁਖ ਤੇ ਤੀਸਰੀ ਅਵਸਥਾ ਲਾਗੂ ਹੋ ਜਾਦੀ ਹੈ।
ਭਾਵ ਬੁਢਾਪਾ ਆ ਵਿਖਾਈ ਦੇਦਾਂਹੈ।ਜਿਸਦੇ ਦੋਰਾਨ ਮਨੁਖ ਦੀ ਸਰੀਰਕ ਸ਼ਕਤੀ ਖੀਨ ਹੋ ਜਾਦੀ
ਹੈ।ਕਈ ਰੋਗ ਭੀ ਆ ਘੇਰਦੇ ਹਨ। ਵੱਡੀ ਮੁਸ਼ਕਲ ਉਦੋਂ ਬਣਦੀ ਹੈ ਜਦੋ ਮਾਂ ਬਾਪ ਕੁਝ ਭੀ ਕਰਨ
ਜੋਗੇ ਨਹੀ ਰਹ ਜਾਦੇ।ਸਗੋਂ ਇਸ ਅਵਸਥਾ ਵਿੱਚ ਬਚਿਆਂ ਨੂੰ ਬੋਝ ਜਾਪਣ ਲੱਗ ਪੈਦੇ ਹਨ।
ਬਜ਼ੁਰਗੀ ਵਿੱਚ ਅਤੇ ਕੁਝ ਬਿਮਾਰੀ ਕਰਕੇ ਮਾਂ ਪਿਉ ਦਾ ਸੁਭਆ ਭੀ
ਚਿੜਚੜਾ ਜਿਹਾ ਹੋ ਜਾਦਾਂ ਹੈ। ਇਨਾਂ ਦੀ ਸੰਭਾਂਲ, ਕੁਝ ਅਪਣੇ ਭੀ ਬਚੇ ਹੋ ਜਾਣ ਦਾ ਸਦਕਾ,
ਬੱਚਿਆਂ ਦੀ ਜਿੰਮੇਵਾਰੀ ਜਿਆਦਾ ਵੱਧ ਜਾਦੀ ਹੈ । ਜਿਸ ਕਰਕੇ ਮਾਤਾ ਪਿਤਾ ਦੀ ਪੂਰੀ ਸੰਭਾਲ
ਨਹੀਂ ਹੋ ਸਕਦੀ। ਕਈ ਵਾਰ ਤਾਂ ਨੌਬਤ ਇਥੋਂ ਤੱਕ ਆ ਜਾਂਦੀ ਹੈ, ਕਿ ਬਚੇ ਸੋਚਣ ਲੱਗ ਪੈਦੇ
ਹਨ, ਕਿ ਮਾਤਾ ਪਿਤਾ ਨੂੰ ਕਿਸੇ ਬੁਢਾਪਾ ਘਰ ਵਿੱਚ ਹੀ ਛੱਡ ਆਈਏ। ਉਹ ਮਾਂ ਪਿਉ ਜਿਨ੍ਹਾਂ
ਨੇ ਅਪਣਾ ਭਵਿੱਖ ਅਪਣੇ ਪੁਤਰ ਸਮਝੇ ਹੁੰਦੇ ਹਨ, ਉਹੋ ਪੁਤਰ ੳੋਹਨਾਂ ਤੋ ਅਪਣਾ ਮੂੰਹ ਮੋੜਨ
ਲੱਗ ਪੈਂਦੇ ਹਨ।
ਦਾਸ 2003 ਵਿੱਚ ਕੈਨੇਡਾ ਦੇ ਇਕ ਗੁਰਦੁਵਾਰੇ ਵਿੱਚ ਸੁਭਾ ਸ਼ਾਮ ਦੀ
ਕਥਾ ਕਰ ਰਿਹਾਂ ਸਾਂ ਕਿ ਇਕ ਦਿਨ ਸ਼ਾਮ ਦੀ ਕਥਾਂ ਤੋਂ ਪਹਿਲਾਂ ਲੰਗਰ ਵਿੱਚ ਚਾਹ ਪੀਣ ਲਈ
ਚਲਾ ਗਿਆ ਉਥੇ ਕੁਝ ਸਿਆਣੀ ਉਮਰ ਦੇ ਲੋਕ ਜਿਨ੍ਹਾਂ ਨੂੰ ਅਸੀ ਬਜ਼ੁਰਗ ਆਖਦੇ ਹਾਂ ਪਿਆਜ਼ ਆਲੂ
ਛਿਲ ਰਹੇ ਸਨ। ਮੈਨੂੰ ਚਾਹ ਪੀਦੇ ਨੂੰ ਵੇਖ ਕੇ ਕਹਿਣ ਲਗੇ ਗਿਆਨੀ ਜੀ ਕਦੀ ਸਾਡੇ ਵਾਸਤੇ
ਭੀ ਦੋ ਬਚਨ ਸਟੇਜ ਤੋਂ ਬੋਲ ਦਿਆ ਕਰੋ ਤਾਂ ਕੇ ਸਾਡੇ ਬਚਿਆ ਨੂੰ ਕੋਈ ਮਾਂ ਪਿਉ ਦੀ ਸੇਵਾ
ਕਰਨ ਦਾ ਗਿਆਨ ਮਿਲ ਸਕੇ। ਮੈਂ ਹੈਰਾਨ ਹੋਇਆ ਤੇ ਪੁਛਨ ਲਗਾ ਕਿ ਆਪ ਨੂੰ ਕੀ ਮੁਸ਼ਕਲਾਂ ਹਨ
ਕਹਿਣ ਲਗੇ ਜੋ ਸਾਨੂੰ ਮੁਸ਼ਕਲਾਂ ਨੇ ਉਹ ਬਹੁਤ ਵਡੀਆਂ ਹਨ ਜਿਨਾਂ ਦਾ ਹੱਲ ਕੋਈ ਨਜ਼ਰ ਨਹੀ
ਆਉਂਦਾ। ਆਹ ਜੋ ਬਿੰਦਰ ਸਿੰਘ ਹੈ ਇਹ ਅੱਜ ਰਾਤ ਹੀ 12 ਵਜੇ ਘਰੋਂ ਕਢਿਆ ਆਇਆ ਹੈ। ਰਾਤ ਦੇ
ਬਾਰਾਂ ਵਜੇ ਬੱਚੇ ਕਹਿਣ ਲਗੇ ਪਾਪਾ ਜੀ ਗੱਲ ਸੁਣਿਓ। ਮੈਂ ਪੁਤਰ ਦੇ ਕਮਰੇ ਵੱਲ ਤੁਰਨ ਲਗਾਂ
ਤਾਂ ਆਵਾਜ ਆਈ ਪਾਪਾ ਜੀ ਇਧਰ ਦਰਵਾਜੇ ਵਾਲੇ ਪਾਸੇ ਮੈ ਸੋਚਾਂ ਕਿ ਇਧਰ ਕਿਹੜਾ ਕੰਮ ਹੈ।
ਜਦ ਮੈਂ ਦਰਵਾਜੇ ਕੋਲ ਪਹੁੰਚਿਆ ਤਾਂ ਪੁਤਰ ਜੀ ਕਹਿਣ ਲਗੇ ਸੌਰੀ ਪਾਪਾ ਜੀ ਹੁਣ ਆਪ ਜਿਥੇ
ਮਰਜੀ ਜਾ ਸਕਦੇ ਹੋ ਇਥੈ ਸਾਰਿਆ ਦਾ ਰਹਿ ਸਕਣਾ ਆਉਖਾ ਹੈ। ਗਿਆਨੀ ਜੀ ਅੱਦੀ ਰਾਤ ਸਨੋਹ (ਬਰਫ)
ਗੋਡੇ ਗੋਡੇ ਪਈ ਬਚੇ ਅੱਧੀ ਰਾਤ ਨੂੰ ਸਾਨੂੰ ਘਰੋਂ ਤੋਰ ਦੇਦੇਂ ਹਨ।ਇਹ ਫਾਰਨ ਦੇਸ਼ਾ ਦੀ
ਗੱਲ ਜਿਥੇ ਸੱਭ ਸਹੁਲਤਾ ਹਨ, ਪੂਰਨ ਅਜਾਦੀ ਹੈ।ਫਿਰ ਉਥੌੰ ਦੀਆਂ ਸਰਕਾਰ ਭੀ ਸਿਨੀਅਰ
ਸਿਟੀਜਨਾਂ ਦਾ ਬਹ੍ਹੁਤ ਖਿਆਲ ਰਖਦੀ ਹੈ ਘਰਾਂ ਦੀ ਸਹੁਲਤ ਕਪੜੇ ਲਤੇ ਦੀ ਧੰਨ ਦੀ ਭਾਵ ਕਿਸੇ
ਕਿਸਮ ਦੀ ਬਜੁਰਗਾਂ ਨੂੰ ਕੋਈ ਤਕਲੀਫ ਨਹੀ । ਪਰ ਮੈ ਤਾਂ ਪੁਤਰਾਂ ਦੇ ਅਪਣੇ ਫਰਜ਼ ਦੀ ਗੱਲ
ਕਰ ਰਿਹਾ ਸੀ।
ਬਜ਼ੁਰਗਾਂ ਦਾ ਅਪਮਾਨ ਹੁੰਦਾਂ ਤਾਂ ਰੋਜਾਨਾਂ ਅਖੀਂ ਵੇਖਣ ਨੂੰ ਮਿਲਦਾ
ਹੈ ਐਸੀ ਘਟਨਾਂ ਹਰ ਸ਼ਹਿਰ ਹਰ ਗਲੀ ਮੁਹਲੇ ਆਪ ਨੂੰ ਵੇਖਣ ਲਈ ਮਿਲ ਜਾਵੇਗੀ। ਮੈ ਖੁਦ
ਵੇਖਿਆ ਕਿ ਮਾਂ ਬਾਪ ਦੋ ਪੁਤਰਾਂ ਤੇ ਦੋ ਪੁਤਰੀਆਂ ਨੂੰ ਤਾਂ ਪਾਲ ਕੇ ਨੇਪਰੇ ਚਾੜ ਦਿਤਾ
ਵਿਆਹ ਆਦਿ ਕਰ ਦਿਤੇ, ਪਰ ਬੁਢਾਪੇ ਵਿੱਚ ਪੰਜਾਂ ਪੁਤਰਾਂ ਕੋਲੋ ਦੋਵਾਂ ਮਾ ਪਿਓ ਦੀ ਸੰਭਾਲ
ਨਹੀ ਕੀਤੀ ਗਈ । ਕਈ ਥਾਂ ਤਾਂ ਦੋਵਾਂ ਨੂੰ ਵੰਡੇ ਹੋਏ ਵੇਖਿਆ ।ਪਿਉ ਵਡੇ ਪੁਤਰ ਕੋਲ ਮਾਂ
ਛੋਟੇ ਪੁਤਰ ਕੋਲ। ਵੰਡ ਪਾ ਕੇ ਰੱਖ ਦਿਤੀ ਜਾਦੀ ਹੈ।
ਸਿਆਣੇ ਕਹਿੰਦੇ ਹਨ ਜਿਸ ਘੱਰ ਵਿਚ ਬਜੁਰਗ ਮਾਂ ਬਾਪ ਹੋਣ ਉਹਨਾਂ
ਨੂੰ ਤਾਂ ਕਿਸੇ ਦਾਨ ਪੁੰਨ ਤੀਰਥ ਦੀ ਕੋਈ ਜਰੂਰਤ ਨਹੀ। ਮਾਂ ਪਿਉ ਦੀ ਸੇਵਾ ਵਿਚੋਂ ਹੀ
ਸਾਰੇ ਦਾਨ ਪੁੰਨਾਂ ਦਾ ਫੱਲ ਮਿਲ ਜਾਏਗਾ।ਸਿੱਖ ਧਰਮ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਪਣੀ ਰਚਨਾਂ ਵਿੱਚ ਬਹੁਤ ਕਮਾਲ ਦੇ ਬਚਨ ਲਿਖੇ ਹਨ।
ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦ ਨ
ਜਾਣੈ ਕਥਾ ਕਹਾਣੀ॥
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬੇਬਾਣੀ ॥
ਮਾਂ ਪਿਉ ਪਰਹਰਿ ਕਰੈ ਪੂਜ ਦੇਵੀ ਦੇਵ ਨ ਸੇਵ ਕਮਾਣੀ॥
ਮਾਂ ਪਿਉ ਪਰਹਰਿ ਨਾਵਣਾ ਅਠਸਠਿ ਤੀਰਥ ਘੁਮਣ ਵਾਣੀ॥
ਮਾਂ ਪਿਉ ਪਰਹਰਿ ਕਰੈ ਦਾਨ ਦਾਨ ਬੇਈਮਾਨ ਅਗਿਆਨ ਪਰਾਣੀ ॥
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੂਲਾਣੀ॥
ਗੁਰ ਪਰਮੇਸ਼ਰ ਸਾਰ ਨ ਜਾਣੀ॥ਵਾਰ 37 ਪਾੳੜੀ ਨ: 13॥
ਅਰਥ ਬਹੁਤ ਸੌਖੇ ਹਨ ,ਗੁਰੁ ਕਿਪਾ ਕਰੇ ਅਸੀ ਜਿਨਾਂਹ ਰਾਹੀ ਮਨੁਖਾਂ
ਜਨਮ ਪਰਾਪਤ ਕੀਤਾ ਹੈ ਜਿਨਾਂ ਨੇ ਸਾਡੀ ਪਰਵਰਿਸ਼ ਕਰਦੇ ਸਮੇਂ ਕੋਈ ਕਸਰ ਨਹੀ ਛਡੀ ਅੱਜ ਅਸੀ
ਉਹਨਾਂ ਨੂੰ ਕਿਤੇ ਬਿਰਧ ਘਰਾਂ ਲਈ ਹੀ ਨਾਂ ਛੱਡ ਦਈਏ ਬਜੁਰਗ ਤਾਂ ਘੱਰ ਦਾ ਜੰਦਰਾਂ ਹੁਦੇ
ਹਨ ।ਮੈਨੂੰ ਪਤਾ ਹੈ ਕਿ 2005 ਤੱਕ ਜਿਤਨਾਂ ਚਿੱਰ ਸਾਡੇ ਬਜੁਰਗ ਜੀਵਤ ਰਹੇ ਸਨ, ਸਾਨੂੰ
ਤਾਲਾ ਲਾਉਣ ਦੀ ਜਰੂਰਤ ਨਹੀ ਸੀ ਪਈ ।ਅੱਜ ਸਾਨੂੰ ਉਹਨਾਂ ਦੀ ਬਹੁਤ ਯਾਦ ਆਉਦੀ ਹੈ। ਸਿਆਣੇ
ਕਹਿੰਦੇ ਹਨ ਵਸਤੂ ਦੀ ਕੀਮਤ ਦਾ ਪਤਾ ਉਦੋਂ ਹੀ ਲਗਦਾ ਹੈ ਜਦੋਂ ਉਹ ਵਸਤੂ ਸਾਡੇ ਪਾਸ ਨਹੀ
ਹੁੰਦੀ।
ਅੱਜ ਬਜੁਰਗ ਦਿਵਸ ਹੈ, ਮੈਂ ਅਪਣੇ ਵਲੋਂ ਤੇ ਅਪਣੀ ਧਰਮਪਤਨੀ ਬੀਬੀ
ਗੁਰਮੀਤ ਕੌਰ, ਬੇਟੇ ਪ੍ਰਭਜੋਤ ਸਿੰਘ ਅਤੇ ਬੀਬੀ ਅਰਵਿੰਦਰ ਕੌਰ ਪੋਤੀ ਸਾਹਿਬ ਜੋਤ ਕੌਰ ਵਲੋ
ਸਾਰੇ ਬਜੁਰਗਾਂ ਦੀ ਸਿਹਤਯਾਬੀ ਲਈ ਅਤੇ ਚੜਦੀ ਕਲਾ ਲਈ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ
ਸਾਰੇ ਪ੍ਰਵਾਰਾਂ ਵਿੱਚ ਆਪਸੀ ਪਰਸਪਰ ਪਿਆਰ ਤੇ ਇਤਫਾਕ ਬਖਸ਼ਨ ਜੀ।