| 
		
			ਚੰਡੀਗੜ੍ਹ, 27 ਸਤੰਬਰ (ਗੁਰਸੇਵਕ ਸਿੰਘ ਸੋਹਲ)-ਸ਼੍ਰੋਮਣੀ ਕਮੇਟੀ 
			ਅਤੇ ਅਨਾਥ ਬੱਚੇ-ਬੱਚੀਆਂ ਦੀ ਪਾਲਣਾ ਕਰਨ ਵਾਲੇ ਗੁਰੂਆਸਰਾ ਟਰੱਸਟ ਵਿਚਾਲੇ 
			ਚੰਡੀਗੜ੍ਹ (ਪਿੰਡ ਪਲਸੌਰਾ) ਵਿਖੇ ਸਥਿਤ ਕਰੀਬ 5 ਏਕੜ ਜ਼ਮੀਨ ਦੀ ਮਾਲਕੀ ਨੂੰ ਲੈ ਕੇ 
			ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਿਆ, ਜਦੋਂ ਸ਼੍ਰੋਮਣੀ ਕਮੇਟੀ 
			ਦੀ ਟਾਸਕ ਫੋਰਸ/ਸਟਾਫ਼ ਨੇ ਅਚਾਨਕ ਇਨ੍ਹਾਂ ਅਨਾਥ ਸਿੱਖ ਬੱਚੇ-ਬੱਚੀਆਂ ਦੇ ਅਨਾਥ-ਘਰ 
			ਬਾਹਰ ਧਾਵਾ ਬੋਲ ਕੇ ਨਾ ਕੇਵਲ ਉਥੇ ਮੌਜੂਦ ਖਾਣਾ ਬਣਾਉਣ ਵਾਲੇ ਚੁੱਲ੍ਹੇ ਅਤੇ ਕੰਧ 
			ਢਾਹ ਦਿੱਤੀ, ਬਲਕਿ ਟਾਸਕ ਫੋਰਸ ਨੂੰ ਅਜਿਹਾ ਕਰਨ ਤੋਂ ਰੋਕਣ ਵਾਲੀਆਂ ਬੱਚੀਆਂ ‘ਤੇ 
			ਵੀ ਪੱਥਰ ਵਰ੍ਹਾਏ ਗਏ, ਜਿਸ ਕਾਰਨ 2 ਬੱਚੀਆਂ ਅਤੇ ਇਕ ਬੀਬੀ ਦੇ ਸੱਟਾਂ ਵੱਜੀਆਂ। 
			ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਬੀਬੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ 
			ਕਰਵਾਇਆ ਗਿਆ। ਗੁਰੂਆਸਰਾ ਟਰੱਸਟ ਦੇ ਚੇਅਰਮੈਨ ਸ: ਕੰਵਰਪਾਲ ਸਿੰਘ ਧਾਮੀ ਨੇ ਦੱਸਿਆ 
			ਕਿ 10 ਸਾਲ ਤੋਂ ਵੀ ਪਹਿਲਾਂ ਪਿੰਡ ਪਲਸੌਰਾ ਦੇ ਸ. ਪ੍ਰੀਤਮ ਸਿੰਘ ਨਾਮ ਦੇ ਵਿਅਕਤੀ 
			ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਇਹ 5 ਏਕੜ ਜ਼ਮੀਨ ਇਥੇ ਮੌਜੂਦ 
			ਗੁਰਦੁਆਰਾ ਸਾਹਿਬ ‘ਚ ਸ਼ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਵਾ ਦਿੱਤੀ 
			ਸੀ, ਜਿਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੇ ਟਰੱਸਟ ਅਤੇ ਗੁਰੂਆਸਰਾ ਟਰੱਸਟ ਵਿਚਾਲੇ 
			1999 ਵਿਚ ਸਮਝੌਤਾ ਹੋਇਆ ਸੀ, ਜਿਸ ਅਨੁਸਾਰ 10 ਸਾਲਾਂ ਲਈ ਇਸ ਜਗ੍ਹਾ ‘ਤੇ ਗੁਰੂਆਸਰਾ 
			ਟਰੱਸਟ ਨੇ ਸੇਵਾਕਾਰਜ ਕਰਨੇ ਸਨ, ਜਿਨ੍ਹਾਂ ਤਹਿਤ ਗੁਰੂਆਸਰਾ ਟਰੱਸਟ ਨੇ ਇਸ ਜ਼ਮੀਨ 
			ਦੇ ਇਕ ਹਿੱਸੇ ‘ਤੇ ਅਨਾਥ ਬੱਚੇ-ਬੱਚੀਆਂ ਨੂੰ ਆਸਰਾ ਦੇਣ ਅਤੇ ਉਨ੍ਹਾਂ ਨੂੰ 
			ਅੰਮ੍ਰਿਤਧਾਰੀ ਬਣਾ ਕੇ ਜੀਵਨ ਨਿਰਬਾਹ ਕਰਨ ਯੋਗ ਬਣਾਉਣ ਦੀ ਸੇਵਾ ਆਰੰਭੀ। ਇਹ ਸਮਝੌਤਾ 
			ਪਹਿਲਾਂ ਸਾਲ 2003 ਅਤੇ ਉਸ ਤੋਂ ਬਾਅਦ ਸਾਲ 2006 ਵਿਚ ਮੁੜ ਨਵਿਆਇਆ ਗਿਆ ਅਤੇ 10 
			ਸਾਲਾਂ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ। ਸ: ਧਾਮੀ ਅਨੁਸਾਰ ਇਨ੍ਹਾਂ ਸਾਲਾਂ ਦੌਰਾਨ ਹੀ 
			ਪਿੰਡ ਦੇ ਕੁਝ ਵਿਅਕਤੀਆਂ ਨੇ ਗੁਰੂਆਸਰਾ ਟਰੱਸਟ ਨੂੰ ਇਹ ਜਗ੍ਹਾ ਛੱਡ ਦੇਣ ਲਈ ਕਿਹਾ, 
			ਜਿਸ ਖਿਲਾਫ਼ ਟਰੱਸਟ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿੱਥੇ ਇਹ ਮਾਮਲਾ ਵਿਚਾਰ 
			ਅਧੀਨ ਹੈ। ਇਸ ਮਾਮਲੇ ‘ਤੇ ਸਟੇਅ ਹੋਣ ਦੇ ਬਾਵਜੂਦ ਪਿੰਡ ਦੇ ਵਿਅਕਤੀਆਂ ਨੇ ਜ਼ਮੀਨ 
			‘ਚ ਮੌਜੂਦ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ, ਜਿਸ 
			‘ਤੇ ਗੁਰੂਆਸਰਾ ਟਰੱਸਟ ਨੂੰ ਕੋਈ ਇਤਰਾਜ ਨਹੀਂ, ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਸਟਾਫ਼/ਟਾਸਕ 
			ਫੋਰਸ ਨੇ ਸਾਰੀ ਜ਼ਮੀਨ ਖਾਲੀ ਕਰਾਉਣ ਲਈ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਸਿੰਘਣੀਆਂ 
			ਅਤੇ ਭੁਝੰਗੀਆਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ 
			ਦੇ ਚੱਲਦਿਆਂ ਟਾਸਕ ਫੋਰਸ ਨੇ ਅੱਜ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਬੱਚੀਆਂ ‘ਤੇ 
			ਉਪਰੋਕਤ ਹਮਲਾ ਕੀਤਾ।ਓਧਰ, ਇਸ ਬਾਰੇ ਉਪਰੋਕਤ 
			ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਬੀਬੀ 
			‘ਤੇ ਟਾਸਕ ਫੋਰਸ ਨੇ ਹਮਲਾ ਨਹੀਂ ਕੀਤਾ, ਬਲਕਿ ਸ਼੍ਰੋਮਣੀ ਕਮੇਟੀ ਦਾ ਸਟਾਫ਼ ਤਾਂ ਉਥੋਂ 
			ਲੱਕੜਾਂ ਲੈਣ ਆਇਆ ਸੀ, ਜੋ ਕਿ ਗੁਰਦੁਆਰਾ ਨਾਢਾ ਸਾਹਿਬ ਵਿਖੇ ਲੰਗਰ ਪਕਾਉਣ ਲਈ 
			ਪਹੁੰਚਾਉਣੀਆਂ ਸਨ, ਪ੍ਰੰਤੂ ਜਦੋਂ ਸਟਾਫ਼ ਲੱਕੜੀਆਂ ਚੁੱਕਣ ਲੱਗਾ ਤਾਂ ਬੀਬੀਆਂ ਨੇ 
			ਸਟਾਫ਼ ਨੂੰ ਮੰਦਾ-ਚੰਗਾ ਬੋਲਿਆ ਅਤੇ ਉਨ੍ਹਾਂ ‘ਤੇ ਹਮਲਾ ਵੀ ਕੀਤਾ। ਪ੍ਰਬੰਧਕ ਨੇ 
			ਕਿਹਾ ਕਿ ਗੁਰੂਆਸਰਾ ਟਰੱਸਟ ਨਾਲ 1999 ਵਿਚ 10 ਸਾਲ ਲਈ ਇਸ ਜ਼ਮੀਨ ‘ਤੇ ਸੇਵਾਕਾਰਜ 
			ਕਰਨ ਲਈ ਇਕਰਾਰ ਹੋਇਆ ਸੀ, ਜੋਕਿ 2009 ਵਿਚ ਖ਼ਤਮ ਹੋ ਗਿਆ ਸੀ। ਉਨ੍ਹਾਂ ਦੋਸ਼ ਲਾਇਆ 
			ਕਿ ਟਰੱਸਟ ਦੇ ਚੇਅਰਮੈਨ ਨੇ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਇਸ ਜ਼ਮੀਨ ‘ਤੇ ਗੁਰੂਘਰ 
			ਅਤੇ ਲਾਇਬ੍ਰੇਰੀ ਆਦਿ ਉਸਾਰਨ ਦੀ ਸੇਵਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸਦੇ 
			ਚੱਲਦਿਆਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਮਤਾ ਪਾਸ ਕਰਕੇ ਇਹ ਜਗ੍ਹਾ ਸ਼੍ਰੋਮਣੀ 
			ਕਮੇਟੀ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਇਸ ਮਾਮਲੇ 
			ਨੂੰ ਲੈ ਕੇ ਟਰੱਸਟ ਨੂੰ ਅਦਾਲਤ ‘ਚੋਂ ਸਟੇਅ ਮਿਲੀ ਹੋਈ ਹੈ। ਦੂਜੇ ਪਾਸੇ ਕੰਵਰਪਾਲ 
			ਸਿੰਘ ਧਾਮੀ ਨੇ ਅਦਾਲਤ ਤੋਂ ਮਿਲੀ ਸਟੇਅ ਦੀ ਕਾਪੀ ਵਿਖਾਈ। ਦੋਹਾਂ ਧਿਰਾਂ ਨੇ ਆਪਣੀ 
			ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ।- See more at: http://www.punjabspectrum.com/2013/09/23614#sthash.9ogEcYIj.dpuf ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ 
	ਗੁਰੂਆਸਰਾ ਟਰੱਸਟ ਦੀਆਂ ਅਨਾਥ ਬੱਚੀਆਂ ‘ਤੇ ਹਮਲਾ-3 ਜ਼ਖ਼ਮੀ 
		ਚੰਡੀਗੜ੍ਹ, 27 ਸਤੰਬਰ (ਗੁਰਸੇਵਕ ਸਿੰਘ ਸੋਹਲ)- ਸ਼੍ਰੋਮਣੀ ਕਮੇਟੀ 
		ਅਤੇ ਅਨਾਥ ਬੱਚੇ-ਬੱਚੀਆਂ ਦੀ ਪਾਲਣਾ ਕਰਨ ਵਾਲੇ ਗੁਰੂਆਸਰਾ ਟਰੱਸਟ ਵਿਚਾਲੇ ਚੰਡੀਗੜ੍ਹ (ਪਿੰਡ 
		ਪਲਸੌਰਾ) ਵਿਖੇ ਸਥਿਤ ਕਰੀਬ 5 ਏਕੜ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ 
		ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਿਆ, ਜਦੋਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ/ਸਟਾਫ਼ ਨੇ 
		ਅਚਾਨਕ ਇਨ੍ਹਾਂ ਅਨਾਥ ਸਿੱਖ ਬੱਚੇ-ਬੱਚੀਆਂ ਦੇ ਅਨਾਥ-ਘਰ ਬਾਹਰ ਧਾਵਾ ਬੋਲ ਕੇ ਨਾ ਕੇਵਲ 
		ਉਥੇ ਮੌਜੂਦ ਖਾਣਾ ਬਣਾਉਣ ਵਾਲੇ ਚੁੱਲ੍ਹੇ ਅਤੇ ਕੰਧ ਢਾਹ ਦਿੱਤੀ, ਬਲਕਿ ਟਾਸਕ ਫੋਰਸ ਨੂੰ 
		ਅਜਿਹਾ ਕਰਨ ਤੋਂ ਰੋਕਣ ਵਾਲੀਆਂ ਬੱਚੀਆਂ ‘ਤੇ ਵੀ ਪੱਥਰ ਵਰ੍ਹਾਏ ਗਏ, ਜਿਸ ਕਾਰਨ 2 ਬੱਚੀਆਂ 
		ਅਤੇ ਇਕ ਬੀਬੀ ਦੇ ਸੱਟਾਂ ਵੱਜੀਆਂ।  
		 ਚੰਡੀਗੜ੍ਹ 
		ਪੁਲਿਸ ਵੱਲੋਂ ਇਨ੍ਹਾਂ ਬੀਬੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। 
		ਗੁਰੂਆਸਰਾ ਟਰੱਸਟ ਦੇ ਚੇਅਰਮੈਨ ਸ: ਕੰਵਰਪਾਲ ਸਿੰਘ ਧਾਮੀ ਨੇ ਦੱਸਿਆ ਕਿ 10 ਸਾਲ ਤੋਂ ਵੀ 
		ਪਹਿਲਾਂ ਪਿੰਡ ਪਲਸੌਰਾ ਦੇ ਸ. ਪ੍ਰੀਤਮ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਸੰਸਾਰਕ ਯਾਤਰਾ 
		ਪੂਰੀ ਕਰਨ ਤੋਂ ਪਹਿਲਾਂ ਇਹ 5 ਏਕੜ ਜ਼ਮੀਨ ਇਥੇ ਮੌਜੂਦ ਗੁਰਦੁਆਰਾ ਸਾਹਿਬ ‘ਚ ਸ਼ਸ਼ੋਭਿਤ 
		ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਵਾ ਦਿੱਤੀ ਸੀ, ਜਿਸ ਤੋਂ ਬਾਅਦ ਇਸ ਗੁਰਦੁਆਰਾ 
		ਸਾਹਿਬ ਦੇ ਟਰੱਸਟ ਅਤੇ ਗੁਰੂਆਸਰਾ ਟਰੱਸਟ ਵਿਚਾਲੇ 1999 ਵਿਚ ਸਮਝੌਤਾ ਹੋਇਆ ਸੀ, ਜਿਸ 
		ਅਨੁਸਾਰ 10 ਸਾਲਾਂ ਲਈ ਇਸ ਜਗ੍ਹਾ ‘ਤੇ ਗੁਰੂਆਸਰਾ ਟਰੱਸਟ ਨੇ ਸੇਵਾਕਾਰਜ ਕਰਨੇ ਸਨ, 
		ਜਿਨ੍ਹਾਂ ਤਹਿਤ ਗੁਰੂਆਸਰਾ ਟਰੱਸਟ ਨੇ ਇਸ ਜ਼ਮੀਨ ਦੇ ਇਕ ਹਿੱਸੇ ‘ਤੇ ਅਨਾਥ ਬੱਚੇ-ਬੱਚੀਆਂ 
		ਨੂੰ ਆਸਰਾ ਦੇਣ ਅਤੇ ਉਨ੍ਹਾਂ ਨੂੰ ਅੰਮ੍ਰਿਤਧਾਰੀ ਬਣਾ ਕੇ ਜੀਵਨ ਨਿਰਬਾਹ ਕਰਨ ਯੋਗ ਬਣਾਉਣ 
		ਦੀ ਸੇਵਾ ਆਰੰਭੀ। ਇਹ ਸਮਝੌਤਾ ਪਹਿਲਾਂ ਸਾਲ 2003 ਅਤੇ ਉਸ ਤੋਂ ਬਾਅਦ ਸਾਲ 2006 ਵਿਚ 
		ਮੁੜ ਨਵਿਆਇਆ ਗਿਆ ਅਤੇ 10 ਸਾਲਾਂ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ। ਸ: ਧਾਮੀ ਅਨੁਸਾਰ 
		ਇਨ੍ਹਾਂ ਸਾਲਾਂ ਦੌਰਾਨ ਹੀ ਪਿੰਡ ਦੇ ਕੁਝ ਵਿਅਕਤੀਆਂ ਨੇ ਗੁਰੂਆਸਰਾ ਟਰੱਸਟ ਨੂੰ ਇਹ ਜਗ੍ਹਾ 
		ਛੱਡ ਦੇਣ ਲਈ ਕਿਹਾ, ਜਿਸ ਖਿਲਾਫ਼ ਟਰੱਸਟ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿੱਥੇ ਇਹ 
		ਮਾਮਲਾ ਵਿਚਾਰ ਅਧੀਨ ਹੈ। ਇਸ ਮਾਮਲੇ ‘ਤੇ ਸਟੇਅ ਹੋਣ ਦੇ ਬਾਵਜੂਦ ਪਿੰਡ ਦੇ ਵਿਅਕਤੀਆਂ ਨੇ 
		ਜ਼ਮੀਨ ‘ਚ ਮੌਜੂਦ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ, 
		ਜਿਸ ‘ਤੇ ਗੁਰੂਆਸਰਾ ਟਰੱਸਟ ਨੂੰ ਕੋਈ ਇਤਰਾਜ ਨਹੀਂ, ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਸਟਾਫ਼/ਟਾਸਕ 
		ਫੋਰਸ ਨੇ ਸਾਰੀ ਜ਼ਮੀਨ ਖਾਲੀ ਕਰਾਉਣ ਲਈ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਸਿੰਘਣੀਆਂ ਅਤੇ 
		ਭੁਝੰਗੀਆਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੇ ਚੱਲਦਿਆਂ 
		ਟਾਸਕ ਫੋਰਸ ਨੇ ਅੱਜ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਬੱਚੀਆਂ ‘ਤੇ ਉਪਰੋਕਤ ਹਮਲਾ ਕੀਤਾ। 
 ਓਧਰ, ਇਸ ਬਾਰੇ ਉਪਰੋਕਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ 
		ਕਿਸੇ ਵੀ ਬੀਬੀ ‘ਤੇ ਟਾਸਕ ਫੋਰਸ ਨੇ ਹਮਲਾ ਨਹੀਂ ਕੀਤਾ, ਬਲਕਿ ਸ਼੍ਰੋਮਣੀ ਕਮੇਟੀ ਦਾ 
		ਸਟਾਫ਼ ਤਾਂ ਉਥੋਂ ਲੱਕੜਾਂ ਲੈਣ ਆਇਆ ਸੀ, ਜੋ ਕਿ ਗੁਰਦੁਆਰਾ ਨਾਢਾ ਸਾਹਿਬ ਵਿਖੇ ਲੰਗਰ 
		ਪਕਾਉਣ ਲਈ ਪਹੁੰਚਾਉਣੀਆਂ ਸਨ, ਪ੍ਰੰਤੂ ਜਦੋਂ ਸਟਾਫ਼ ਲੱਕੜੀਆਂ ਚੁੱਕਣ ਲੱਗਾ ਤਾਂ ਬੀਬੀਆਂ 
		ਨੇ ਸਟਾਫ਼ ਨੂੰ ਮੰਦਾ-ਚੰਗਾ ਬੋਲਿਆ ਅਤੇ ਉਨ੍ਹਾਂ ‘ਤੇ ਹਮਲਾ ਵੀ ਕੀਤਾ। ਪ੍ਰਬੰਧਕ ਨੇ ਕਿਹਾ 
		ਕਿ ਗੁਰੂਆਸਰਾ ਟਰੱਸਟ ਨਾਲ 1999 ਵਿਚ 10 ਸਾਲ ਲਈ ਇਸ ਜ਼ਮੀਨ ‘ਤੇ ਸੇਵਾਕਾਰਜ ਕਰਨ ਲਈ 
		ਇਕਰਾਰ ਹੋਇਆ ਸੀ, ਜੋਕਿ 2009 ਵਿਚ ਖ਼ਤਮ ਹੋ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਟਰੱਸਟ 
		ਦੇ ਚੇਅਰਮੈਨ ਨੇ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਇਸ ਜ਼ਮੀਨ ‘ਤੇ ਗੁਰੂਘਰ ਅਤੇ ਲਾਇਬ੍ਰੇਰੀ 
		ਆਦਿ ਉਸਾਰਨ ਦੀ ਸੇਵਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸਦੇ ਚੱਲਦਿਆਂ ਗੁਰਦੁਆਰਾ ਸਾਹਿਬ 
		ਦੀ ਕਮੇਟੀ ਨੇ ਮਤਾ ਪਾਸ ਕਰਕੇ ਇਹ ਜਗ੍ਹਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਸੀ। ਉਨ੍ਹਾਂ 
		ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਇਸ ਮਾਮਲੇ ਨੂੰ ਲੈ ਕੇ ਟਰੱਸਟ ਨੂੰ ਅਦਾਲਤ ‘ਚੋਂ ਸਟੇਅ 
		ਮਿਲੀ ਹੋਈ ਹੈ। ਦੂਜੇ ਪਾਸੇ ਕੰਵਰਪਾਲ ਸਿੰਘ ਧਾਮੀ ਨੇ ਅਦਾਲਤ ਤੋਂ ਮਿਲੀ ਸਟੇਅ ਦੀ ਕਾਪੀ 
		ਵਿਖਾਈ। ਦੋਹਾਂ ਧਿਰਾਂ ਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ।
 | 
  
    
      | 
		
			| 
		
			| 
 |  
			| 
			 | 
			ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
			ਖ਼ਾਲਸਾ ਨਿਊਜ਼ ਸਿਰਫ 
			ਸ੍ਰ. ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ 
			ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, 
			ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ 
			ਰਹਾਂਗੇ।  ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ 
			ਸਿਰਫ ਸ੍ਰ. ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ 
			ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
			ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, 
			ਇਸ ਸਾਈਟ ਨੂੰ ਨਾ ਦੇਖਿਆ ਕਰੋ, 
			Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ 
			ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ 
			ਛਡਣਾ ਹੈ।   |  |  |