ਦਾਸ
ਨੂੰ ਇਸ ਗੱਲ ਦੀ ਖੁਸ਼ੀ ਹੈ ਮੇਰੀਆਂ ਤਿੰਨ ਬੇਟੀਆਂ ਤੇ ਇਕ ਬੇਟਾ ਹੈ। ਗੁਰੁ ਦੀ ਕਿਰਪਾ
ਸਦਕਾ ਚਾਰੇ ਬੱਚੇ ਅੰੰਿਮ੍ਰਤਧਾਰੀ ਗੁਰਮਤਿ ਰਹਿਣੀ ਵਿੱਚ ਪਰਪੱਕ ਹਨ। ਬੇਟਾ ਪ੍ਰਭਜੋਤ
ਸਿੰਘ ਜੋ ਖੁਦ ਇਕ ਸੂਝਵਾਨ ਵਿਚਾਰਕ, ਸਟੇਜ਼ ਦਾ ਸਿਆਣਾ ਬੁਲਾਰਾ, ਤੇ ਕਥਾਵਾਚਕ ਹੈ। ਗੁਰੂ
ਦੀ ਕਿਰਪਾ ਸਦਕਾ ਮੈਂ ਜੋ ਭੀ ਪ੍ਰਕਰਣ ਲਿਖਦਾ ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਲੇਖ
ਉਸਨੂੰ ਪਹਿਲਾਂ ਪੜ੍ਹਾਂ ਲਵਾਂ। ਜੇ ਕਰ ਉਸ ਕੋਲ ਸਮਾਂ ਹੋਵੇ ਤਾਂ ਉਹ ਨਾਹ ਨਹੀਂ ਕਰਦਾ,
ਸਮੇਂ ਸਮੇਂ ਅਪਣੀ ਰਾਇ ਭੀ ਮੈਨੂੰ ਦੇਂਦਾ ਰਹਿੰਦਾ ਹੈ। ਇਕ ਦਿਨ ਬੈਠੇ ਬੈਠੇ ਮੈਨੂੰ ਕਹਿਣ
ਲਗਾ ਡੈਡੀ ਜੀ ਸਮੀਖਿਆ ਸ਼ਬਦ ਦੀ ਸਮੀਖਿਆ ਲਿਖੋ। ਇਹ ਪ੍ਰਕਰਣ ਉਸਦੀ ਦਿਤੀ ਰਾਇ ਦੇ ਅਧਾਰ
ਤੇ ਲਿਖਣ ਦਾ ਪ੍ਰੋਗਰਾਮ ਬਣਾਇਆ ਗਿਆ।
ਇਹ ਸੱਚ ਹੈ ਕਿ ਕਈ ਵਾਰ ਅਸੀਂ ਸਬਦ ਚੋਣ ਤਾਂ ਕਰ ਲੈਦੇ ਹਾਂ, ਪਰ
ਸਾਨੂੰ ਸਬਦ ਦੇ ਅਰਥ ਭਾਵ ਦਾ ਪਤਾ ਨਹੀਂ ਹੁੰਦਾ। ਪਿਛੇ ਜਨਮਅਸ਼ਟਮੀ ਦੇ ਦਿਨ ਸ੍ਰੀ
ਹਰਿਮੰਦਰ ਸਾਹਿਬ ਜੀ ਤੋ ਇਕ ਰਾਗੀ ਸਿੰਘ, ਜਿਸ ਜਿਸ ਸਬਦ ਵਿੱਚ ਸ੍ਰੀ ਕ੍ਰਿਸਨ ਜੀ ਦਾ ਨਾਮ
ਆਉਂਦਾ ਸੀ, ਉਹ ਉਹ ਸਬਦ ਉਸਨੇ ਕੀਰਤਨ ਸਮੇ ਪੜ੍ਹੇ। ਅਗਲੇ ਦਿਨ ਅਖਬਾਰਾ ਵਿੱਚ ਇਸ ਗੱਲ ਦੀ
ਚਰਚਾ ਚੱਲ ਪਈ ਤੇ ਕੁਝ ਵਿਦਵਾਨ ਸੱਜਨਾਂ ਨੇ ਇਤਰਾਜ਼ ਭੀ ਕੀਤਾ ਕਿ ਅਰਥ ਭਾਵ ਨੂੰ ਮੁਖ ਨਹੀਂ
ਰਖਿਆ ਗਿਆ। ਹਾਂ ਜੇ ਕਿਤੇ ਰਹਾਉ ਦੀਆਂ ਪੰਕਤੀਆਂ ਨੂੰ ਹੀ ਮੁਖ ਰੱਖ ਕੇ ਕੀਰਤਨ ਕਰਦਾ ਤਾਂ
ਕਿਸੇ ਭੀ ਨੁਕਤਾ ਚੀਨੀ ਨਹੀਂ ਸੀ ਕਰਨੀ।
ਸੋ ਅੱਜ ਦੇ ਇਸ ਸਬਦ ਸਬੰਧੀ ਆਪ ਜੀ ਨਾਲ ਕੁਝ ਵੀਚਾਰਾਂ ਦੀ ਸਾਂਝ
ਪਾਈ ਜਾਵੇ। ਸਮੀਖਿਆ ਸਬਦ ਦਾ ਅਰਥ ਜਾਣਨ ਲਈ ਸਾਨੂੰ ਇਸਦਾ ਮੂਲ ਲੱਭਨਾ ਪਵੇਗਾ ਕਿ ਇਹ ਸਬਦ
ਕਿਥੋਂ ਅਤੇ ਕਿਸ ਭਾਸ਼ਾ ਵਿੱਚੋ ਆਇਆ ਹੈ। ਜਿਵੇ ਅਸੀ ਬਾਣੀ ਵਿੱਚ ਇਕ ਸਬਦ “ਅਚਰਜ” ਪੜਦੇ
ਹਾਂ ਪਰ ਇਹ ਸ਼ਬਦ ਸਾਡੀ ਗਰੁਮੁਖੀ ਤੇ ਪੰਜਾਬੀ ਭਾਸ਼ਾ ਦਾ ਨਹੀਂ ਹੈ। ਇਸ ਦਾ ਮੂਲ ਅਸਥਾਨ
ਹਿੰਦੀ ਭਾਸ਼ਾ ਹੈ । ਓਥੇ ਇਸ ਦਾ ਸਹੀ ਰੂਪ ਅਸ਼ਚਰਜ ਹੈ। ਜਿਸਦਾ ਅਰਥ ਹੈ ਹੈਰਾਨ ਵਿਸਮਾਦ ਹੋ
ਜਾਣਾ। ਗੁਰਮੁਖੀ ਵਿੱਚ ਇਹ ਬਣ ਗਿਆ ਅਚਰਜ। ਅਰਥ ਭਾਵ ਉਹੋ ਹੀ ਰਿਹਾ। ਇਕ ਹੋਰ ਸਬਦ ਦੁਸ਼ਤਰ
ਜਿਸਦਾ ਮੂਲ ਅਸਥਾਨ ਭੀ ਹਿੰਦੀ ਹੈ। ਇਸਦਾ ਅਰਥ ਹੈ ਨਾ ਤਰਿਆ ਜਾਣ ਵਾਲਾ। ਗੁਰਮੁਖੀ ਵਿੱਚ
ਬਣ ਗਿਆ ਦੁਤਰ। ਇਸਦਾ ਅਰਥ ਉਹੋ ਹੀ ਹੈ ਕਿ ਨਾ ਤਰਿਆ ਜਾ ਸਕਣ ਵਾਲਾ।
ਕਿਉਕਰਿ ਦੁਤਰੁ ਤਰਿਆ ਜਾਇ ॥
ਗਾਉੜੀ ਮ:3॥ ਹੋਰ ਭੀ ਬਹੁਤ ਪੰਕਤੀਆਂ ਹਨ ਜੀ।
ਸਮੀਖਿਆ ਸ਼ਬਦ ਦਾ ਮੂਲ ਰੂਪ ਭਾਲਨ ਤੇ ਮਹਾਨ ਕੋਸ਼ ਵਿਚੋਂ ਸਮੀਛਾ ਸਬਦ
ਸਾਹਮਣੇ ਆਉਦਾਂ ਹੈ। ਜੋ ਹਿੰਦੀ ਭਾਸ਼ਾ ਦਾ ਹੀ ਰੂਪ ਭਾਸਦਾ ਹੈ। ਹਿੰਦੀ ਵਿਚ ਇਸ ਦਾ ਉਚਾਰਨ
ਸਮੀਕਸ਼ਾ ਹੈ, ਜਿਸਦੇ ਅਰਥ ਭ: ਕਾਨ੍ਹ ਸਿੰਘ ਜੀ ਇਹ ਲਿਖਦੇ ਹਨ। (1) ਵਿਚਾਰ ਦ੍ਰਿਸ਼ਟੀ (2)
ਰਾਇ ਸੰਮਤੀ (3) ਨਿਰਣਾ।
(1) ਇਹ ਤਿੰਨ ਅਰਥ ਸਾਹਮਣੇ ਆਉਦੇ ਹਨ। ਜਿਸ ਦੇ ਅਧਾਰ ਤੇ ਅਸੀ ਇਸ
ਨਤੀਜੇ ਤੇ ਪਹੁੰਚਦੇ ਹਾਂ ਕਿ ਕਿਸੇ ਵਸਤੂ ਸਬੰਧੀ, ਜਾਂ ਸਬਦ ਸਬੰਧੀ, ਵਿਚਾਰ ਭਾਵਨਾ ਰਖਨੀ
ਕਿ ਇਹ ਵਸਤੂ ਕੀ ਹੈ, ਇਹ ਕਿਵੇਂ ਬਣੀ ਹੈ, ਇਸਦਾ ਕਰਤਾ ਕੌਣ, ਹੈ ਇਹ ਕਿਥੇ ਬਣੀ ਹੈ ਭਾਵ
ਜਾਣਕਾਰੀ ਇਕੱਤਰ ਕਰਨੀ।
ਵਿਚਾਰ ਦ੍ਰਿਸ਼ਟੀ ਮਨੁਖ ਦੀ ਜਿਤਨੀ ਤੇਜ਼ ਹੋਵੇਗੀ ਉਤਨਾ ਹੀ ਮਨੁਖ
ਅਪਣੇ ਨਫੇ ਨੁਕਸਾਨ ਦਾ ਅੰਦਾਜਾ ਲਗਾ ਸਕੇਗਾ।ਜਾਂ ਚੰਗੀ ਵਿਚਾਰ ਦਾ ਸਦਕਾ ਅਪਣਿਆਂ ਬਚਿਆ
ਦੀ ਠੀਕ ਅਗਵਾਈ ਕਰ ਸਕੇਗਾ। ਜਾਂ ਕਿਸੇ ਸਭਾ ਸੁਸਾਇਟੀ ਵਿੱਚ ਕਿਸੇ ਵਿਚਾਰੇ ਜਾ ਰਹੇ ਮਸਲੇ
ਦੇ ਹਾਣ ਲਾਭ ਨੂੰ ਸਮਝ ਕੇ ਅਪਣੇ ਸਾਥੀਆਂ ਨੂੰ ਜਾਗਰੂਕ ਕਰ ਸਕੇਗਾ। ਤੇਜ਼ ਤਰਾਰ ਦ੍ਰਿਸ਼ਟੀ
ਵਾਲੇ ਹੀ ਮਨੁਖ ਰਾਜਿਆਂ ਮਹਾਂਰਾਜਿਆਂ ਦੇ ਸਲਾਹਕਾਰ ਮੰਤ੍ਰੀ ਬਣਦੇ ਆਏ ਹਨ। ਵਿਚਾਰ
ਦ੍ਰਿਸ਼ਟੀ ਵਾਲੇ ਹੀ ਜੀਵ ਅਪਣੇ ਧਰਮ, ਕੌਮ, ਦੇਸ਼ ਨੂੰ ਚੰਗੀ ਤਰਕੀ ਵਾਲੇ ਪਾਸੇ ਲੈ ਜਾਦੇਂ
ਹਨ।
(2) ਰਾਇ ਸੰਮਤੀ-ਉਸ ਵਸਤੂ ਜਾਂ ਸ਼ਬਦ ਸਬੰਦੀ ਅਪਣੀ ਰਾਇ ਦੇਣੀ, ਜਾਂ
ਹੋਰਨਾਂ ਦੀ ਰਾਇ ਇਕਠੀ ਕਰਣੀ, ਭਾਵ ਚੰਗੀ ਤਰ੍ਹਾਂ ਘੋਖਣ ਦਾ ਜਤਨ ਕਰਨਾਂ ।ਅਸੀ ਕਿਸੇ ਬਚੇ
ਬਚੀ ਦਾ ਰਿਸ਼ਤਾ ਕਰਨ ਲਗੇ ਹਾਂ ਤਾਂ ਪ੍ਰਵਾਰ ਦੇ ਜੀਅ ਜਾਂ ਰਿਸ਼ਤੇਦਾਰ ਇਕਠੇ ਹੋ ਕਿ ਇਸ
ਮਸਲੇ ਸਬੰਧੀ ਸਾਰਿਆਂ ਦੀ ਰੈਅ ਜਾਣਦੇ ਹਾਂ ਜੁੜ ਰਹੇ ਨਵੇ ਪ੍ਰਵਾਰ ਸਬੰਧੀ ਸਾਰੀ ਜਾਣਕਾਰੀ
ਇਕਠੀ ਕਰਦੇ ਹਾਂ ਬਚੇ ਬਚੀ ਬਾਰੇ ਪੂਰੀ ਤਰ੍ਹਾਂ ਪੁਛ ਪੜਤਾਲ ਕੀਤੀ ਜਾਂਦੀ ਹੈ। ਨਗਰ ਵਿੱਚ
ਕੋਈ ਸਕੂਲ਼ ਖੋਲਨ ਦੀ ਗੱਲ ਜਾਂ ਕੋਈ ਡਿਸਪੈਸਰੀ ਬਣਾਉਨ ਦੀ ਗੱਲ ਹੋਵੇ ਤਾਂ ਪੰਚਾਇਤਾਂ
ਸੁਸਾਇਟੀਆਂ ਬੈਠਦੀਆਂ ਹਨ ਨਗਰ ਦੇ ਹੋਰ ਭੀ ਸਿਆਂਣੇ ਲੋਕ ਇਸ ਵਿਸ਼ੇ ਤੇ ਅਪਣੀ ਅਪਣੀ ਰੈਅ
ਦੇਦੇ ਹਨ। ਇਹ ਸਾਡਾ ਇਕ ਸੁਭਾੳੇ ਹੈ ਕਿ ਕੋਈ ਭੀ ਕੰਮ ਕਰਨਾਂ ਹੈ ਤਾਂ ਕਿਸੇ ਹੋਰ ਦੀ
ਸਲਾਹ ਜਰੂਰ ਲੈ ਲਵੋ । ਇਸ ਨੂੰ ਹੀ ਰਾਇ ਸੰਮਤੀ ਕਹਿਆ ਗਿਆ ਹੈ। ਜਿਵੇ ਕਿ ਇਹ ਲੇਖ ਹੀ
ਜਿਸ ਵਕਤ ਮੈ ਦੋ ਪੇਜ਼ ਦਾ ਲਿਖ ਕੇ ਪ੍ਰਭਜੋਤ ਸਿੰਘ ਨੂੰ ਪੜਾਇਆ ਤਾਂ ਕਹਿਣ ਲਗਾ ਡੈਡੀ ਜੀ
ਇਸਦਾ ਕੁਝ ਹੋਰ ਵਿਸਥਾਰ ਕਰੋ।
(3) ਉਸ ਵਸਤੂ ਸਬੰਧੀ ਅਪਣੇ ਤੇ ਹੋਰਣਾ ਦੇ ਵਿਚਾਰ ਇਕੱਤਰ ਕਰਕੇ
ਕੋਈ ਫੈਸਲਾ ਕਰਣਾ।
ਜਿਵੇਂ ਸਿੱਖ ਧਰਮ ਅੰਦਰ ਕੋਈ ਨਵੀ ਗੱਲ ਲਾਗੂ ਕਰਨੀ ਹੋਵੇ ਤਾ ਉਸ
ਸਬੰਧੀ ਪਹਿਲਾਂ ਲੋਕ ਰਾਇ ਇਕਠੀ ਕੀਤੀ ਜਾਦੀ ਹੈ। ਵੱਖ ਵੱਖ ਵਿਚਾਰ ਇਕਤਰ ਕਰਨ ਤੋ ਬਾਅਦ
ਫਿਰ ਪੰਜ ਪਿਆਰੇ ਬੈਠਦੇ ਹਨ ਫਿਰ ਉਹ ਗੁਰਮਤਾ ਕਰਦੇ ਹਨ। ਕੀਤਾ ਹੋਇਆ ਗੁਰਮਤਾ ਫਿਰ ਸੰਗਤਾਂ
ਵਿੱਚ ਪੱੜ੍ਹ ਕੇ ਸਣੁਾਇਆ ਜਾਦਾਂ ਹੈ। ਕੁਝ ਮਸਲੇ ਐਸੇ ਹੁੰਦੇ ਹਨ ਜੋ ਸਾਂਝੇ ਇਕੱਠ ਵਿੱਚ
ਸਾਂਝੇ ਤੋਰ ਤੇ ਹੀ ਵਿਚਾਰ ਕੇ ਲਾਗੂ ਕਰ ਲਏ ਜਾਂਦੇ ਹਨ ਇਹਨਾਂ ਫੈਸਲਿਆਂ ਨ ਸਰਬ ਸੰਮਤੀ
ਨਾਲ ਪਾਸ ਕੀਤਾ ਗਿਆ ਫੈਸਲਾ ਆਖਿਆ ਜਾਦਾਂ ਹੈ।
ਦਾਸ ਵਲੋਂ ਇਨ੍ਹਾਂ ਤਿੰਨ੍ਹਾਂ ਗੱਲਾਂ ਵਿੱਚੋਂ ਰਾਇ ਸੰਮਤੀ ਵਾਲੀ
ਗੱਲ ਨੂੰ ਮੁਖ ਰੱਖ ਕੇ, ਕਿ ਇਸ ਸ਼ਬਦ ਦਾ ਸਰੂਪ ਕੀ ਹੈ, ਇਸਦਾ ਮੂਲ ਕੀ ਹੈ ਇਸ ਦਾ ਅਰਥ ਕੀ
ਹੈ , ਇਸਦਾ ਉਚਾਰਨ ਕੀ ਹੈ । ਆਦਿ ਆਦਿ ਸੰਗਤਾਂ ਨਾਲ ਸਾਂਝਾ ਕੀਤਾ ਜਾ ਸਕੇ । ਸਿੱਖ ਧਰਮ
ਅੰਦਰ ਫੈਸਲਾ (ਨਿਰਣਾ) ਤਾਂ ਪੰਥ ਕਰਦਾ ਹੈ, ਜਾਂ ਸਭਾ ਸੁਸਾਇਟੀਆਂ ਕਰਦੀਆ ਹਨ । ਇਕ ਨੂੰ
ਫੇੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ। ਸੋ ਰਾਇ ਦੇਣ ਤੋਂ ਕੋਈ ਮਨਾਹੀ ਨਹੀਂ । ਸੋ ਦਾਸ ਇਸ
ਗੱਲ ਨੂੰ ਮੁਖ ਰੱਖ ਕੇ ਸ਼ਬਦ ਸਮੀਖਿਆ ਲਿਖਣ ਦਾ ਪ੍ਰੋਗਰਾਮ ੳੋਲੀਕਿਆ । ਇਸ ਗੱਲ ਸਬੰਧੀ
ਗਿਆਨੀ ਅਵਤਾਰ ਸਿੰਘ ਜੀ ਮਿਸ਼ਨਰੀ ਜੋ ਮੇਰੇ ਪ੍ਰੇਰਨਾਂ ਸਰੋਤ ਬਣੇ। ਜਿਨ੍ਹਾਂ ਨੇ ਬਾਰ ਬਾਰ
ਮੈਨੂੰ ਲਿਖਣ ਲਈ ਉਤਸ਼ਾਹ ਦਿਤਾ । ਮੇਰੇ ਵਲੋਂ ਲਿਖੇ ਲੇਖਾਂ ਨੂੰ ਪੱੜ੍ਹ ਕੇ ਹੋਸਲਾ ਅਫਜਾਈ
ਭੀ ਕਰਦੇ ਰਹੇ ਤੇ ਕਰ ਰਹੇ ਹਨ । ਐਸਾ ਹੀ ਪਿਆਰ ਗੁਰੁ ਦੀਆ ਸੰਗਤਾਂ ਤੇ ਪਿਆਰੇ ਪਾਠਕ ਬਖਸ਼
ਰਹੇ ਹਨ । ਗੁਰੁ ਕਿਰਪਾ ਕਰੇ ਅਪਣੀ ਸੇਵਾ ਆਪ ਬਿਬੇਕ ਬੂਧ ਬਖਸ਼ ਕੇ ਲੈਦੇ ਰਹਿਣ । ਇਹ ਦਿਲੀ
ਅਰਦਾਸ ਹੈ।