ਗੁਰੁ
ਗ੍ਰੰਥ ਸਾਹਿਬ ਜੀ ਸ਼ਬਦ ਭੰਡਾਰ ਦਾ ਖਜ਼ਾਨਾ ਹਨ। ਜਿਉਂ ਜਿੳਂ ਪੜੋਗੇ ਆਪ ਜੀ ਦੇ ਜੀਵਨ ਅੰਦਰ
ਸ਼ਬਦ ਗਿਆਨ ਵਧਦਾ ਜਾਵੇਗਾ। ਜਿਵੇਂ ਅਸੀਂ ਹਾਥੀ ਦੇ ਨਾਮ ਤੋਂ ਤਾਂ ਸਾਰੇ ਜਣਦੇ ਹਾਂ, ਪਰ
ਬਾਣੀ ਅੰਦਰ ਇਸ ਜੀਵ ਸਬੰਧੀ ਹੋਰ ਭੀ ਨਾਮ ਆਏ ਹਨ ਜਿਵੇਂ ਗਜ, ਫੀਲ, ਕੁੰਚਰ, ਮਤੰਗ ਇਸ
ਤੋਂ ਇਲਾਵਾ ਹਾਥੀ ਨੂੰ ਕਰੀ, ਨਾਗ ਇੰਗਿਲਿਸ਼ ਵਿਚ ਐਲੀਫੈਂਟ ਹੋਰ ਕਈ ਨਾਮ। ਇਹ ਸਾਡੇ ਗਿਆਨ
ਵਿਚ ਕਿਤਨਾ ਵਾਧਾ ਕਰਦੇ ਹਨ।
ਅੱਜ ਦਾ ਸਬਦ ਜੀਉ, ਜੀ ,ਜਿਉ -ਇਹ ਭੀ ਵਿਚਾਰ ਕਰਨੇ ਯੋਗ ਹਨ ਜੀ।
ਜੀਉ ਸ਼ਬਦ
ਜਿੰਦ ਵਾਸਤੇ ਵਰਤਿਆ ਗਿਆ ਹੈ ਜਿਸਨੂੰ ਆਤਮਾਂ, ਰੱਬੀ ਜੋਤ, ਅਤੇ ਮਨ ਭੀ ਕਹਿਆ ਗਿਆ ਹੈ।
ਜਿਵੇਂ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਧਨਾਸਰੀ ਦਾ ਇਕ ਸਬਦ ਪੜ
ਕੇ ਵੇਖੋ:
ਜੀਉ ਤਪਤੁ ਹੈ ਬਾਰੋ ਬਾਰ॥ ਇਸ
ਸਬਦ ਦਾ ਭਾਵ ਮਨ ਹੈ।
ਜੀਉ ਏਕੁ ਅਰੁ ਸਗਲੁ ਸਰੀਰਾ॥ ਇਸ ਮਨ ਕਉ ਰਵਿ ਰਹੇ
ਕਬੀਰਾ। 330
ਤੁ ਠਾਕੁਰ ਤੁਮ ਪਹਿ ਅਰਦਾਸ॥ ਜੀਉ ਪਿੰਡ ਸਭ ਤੇਰੀ
ਰਾਸਿ (ਸੁਖਮਨੀ)
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥695॥ਧੰਨਾ
ਜੀ॥
ਜਸ ਜੰਤੀ ਮਹਿ ਜੀਉ ਸਮਾਨਾ॥ ਮੂਏ ਮਰਮੁ ਕੋ ਕਾ ਕਰ
ਜਾਨਾ॥325
ਜੂਠਿ ਲਹੈ ਜਿਉ ਮਾਜੀਐ ਮੋਖ ਪਇਆਣਾ ਹੋਇ॥489॥ ਗੂਜਰੀ
ਮ 1॥
ਇਨ੍ਹਾਂ ਪੰਕਤੀਆਂ ਵਿਚ ਜੀਉ ਆਇਆ ਸਬਦ ਆਤਮਾ ਰੱਬੀ ਜੋਤ ਮਨ ਵਾਸਤੇ
ਹੈ। ਹੋਰ ਭੀ ਐਸੀਆ ਸਤਰਾਂ ਪੜੀਆਂ ਜਾ ਸਕਦੀਆਂ ਹਨ ਜੀ।
ਜੀਉ-ਨੰ 2,
ਜਿਥੇ ਜੀਉ ਦਾ ਅਰਥ ਜਿੰਦ, ਆਤਮਾ ਮਨ ਹੈ, ਓਥੇ ਇਸਦਾ ਇਕ ਹੋਰ ਅਰਥ ਭੀ ਬਣਦਾ ਹੈ, ਜਿਸਨੂੰ
ਅਸੀਂ ਜੀ ਆਖਦੇ ਹਾਂ ਭਾਵ ਕਿਸੇ ਨੂੰ ਜੀ ਕਰਕੇ ਬੁਲਾਣਾ ਸਤਿਕਾਰ ਦੇਣਾ ਜਿਵੇ ਪਿਤਾ ਜੀ
ਮਾਤਾ ਜੀ ਗੁਰੂ ਜੀ ਇਹ ਇਕ ਸਤਿਕਾਰਕ ਸਬਦ ਭੀ ਹੈ ਜੋ ਸਾਡੀ ਨਿਤ ਦੀ ਬੋਲੀ ਵਿਚ ਵਰਤਨ ਲਈ
ਆਉਦਾਂ ਹੈ। ਬਾਣੀ ਵਿਚ ਇਸ ਰੂਪ ਵਿਚ ਕਈ ਥਾਂ ਆਇਆ ਹੈ। ਸਿਰੀ ਰਾਗ ਦਾ ਇਕ ਸਬਦ ਪੜੋ ਜੀ:
ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ
ਕਹਾਤ॥ ਅੰਗ 50॥ਸ੍ਰਿੀ
ਭਾਵ ਹੇ ਕਾਂਇਆਂ ਜਿਤਨਾ ਚਿਰ ਤੇਰੇ ਵਿਚ ਆਤਮਾਂ ਰਹਿੰਦੀ ਹੈ ਸਾਰੇ ਤੈਨੂੰ ਜੀ ਜੀ ਆਕਦੇ
ਹਨ।
ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ
ਨ ਹੋਈ॥
ਜਿਨ੍ਹਾਂ ਦੇ ਪੱਲੇ ਨਾਮ ਧੰਨ ਹੈ ਉਹਨਾਂ ਨੁੰ ਹਰ ਕੋਈ ਮਾਨ ਸਤਿਕਾਰ, ਆਦਰ ਦੇਦਾਂ ਹੈ, ਜਮ
ਉਹਨਾਂ ਦਾ ਭੀ ਲੇਖਾ ਨਹੀਂ ਪੁਛਦਾ ।
ਜਿਉ-ਨੰ 3-ਇਹ ਰੂਪ ਜੋ ਆਪ ਜੀ ਵੇਖ ਰਹੇ ਹੋ ਇਹ ਭੀ ੳਪੁਰਲੇ ਹੀ
ਦੋਵਾਂ ਰੂਪਾਂ ਵਾਲਾ ਹੈ। ਜਿਨ੍ਹਾਂ ਦਾ ਅਰਥ ਜਿੰਦ ਆਤਮਾ ਅਤੇ ਜੀ ਕੀਤਾ ਗਿਆ ਹੈ। ਇਥੇ
ਇਸਦਾ ਰੁੂਪ ਤਾਂ ਭਾਂਵੇ ਉਹੋ ਹੀ ਹੈ, ਪਰ ਅਰਥ ਬਦਲ ਗਿਆ ਹੈ। ਏਥੇ ਅਰਥ ਜਿਵੇਂ ਲਗੇਗਾ।
ਇਸ ਸਬੰਧੀ ਕੁਝ ਪੰਕਤੀਆਂ ਹਾਜ਼ਰ ਹਨ।
(1) ਜਿਉ ਉਦਿਆਨ ਕੁਸਮ ਪਰਫਲਿੁਤ ਕਿਨਹਿ
ਨ ਘ੍ਰਾੳ ਲਇਓ॥ਅੰਗ 336॥
(2) ਜਿਉ ਅੰਧਿਆਰੈ ਦੀਪਕ ਪਰਗਾਸਾ॥ ਭਰਤਾ ਚਿਤਵਤ ਪੂਰਨ ਆਸਾ॥100॥
(3) ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ, ਮਾਯਾ ਇਹੁ
ਬਿਉਹਾਰ॥335॥
(4) ਜਿਉ ਮੰਦਰੁ ਕਉ ਥਾਮੈ ਥੰਮਨੁ॥
ਇਥੇ ਸਾਰੇ; ਜਿਉ; ਸ਼ਬਦ ਜਿਵੇਂਦੇ ਅਰਥ ਵਾਲੇ ਹੀ ਆਏ ਹਨ। ਆਉ ਹੋਰ
ਰੂਪ ਭੀ ਦੇਖੀਏ ਜੀ।
ਜੀਅ - ਜੀਵਾਂ ਵਾਸਤੇ ਜਿਸਨੂੰ
ਜੀਵ ਜੰਤ ਕਹਿਆ ਜਾਦਾ ਹੈ।
(ੳ) ਜੀਅ ਜੰਤ ਸਭਿ ਭਏ ਪਵਿਤ੍ਰਾ
ਸਤਿਗੁਰ ਕੀਸਚੁ ਸਾਖੀ॥621॥ਸੋ;ਮ;5॥
(ਅ) ਜੀਅ ਜੰਤਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ॥618
ਸੋ;ਮ;5॥
(ੲ) ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ॥ਸੋ;
ਮ;5 639॥
(ਸ) ਜੀਅ ਜੰਤ ਜਿਨਹਿ ਪ੍ਰਤਿਪਾਲੇ॥ਰਾਗ ਧਨਾਸਰੀ ਮ; 3
664॥
ਜੀ - ਇਸ
ਜੀ ਦਾ ਅਰਥ ਜੀਅ ਜੰਤ ਭੀ ਹੈ ਅਤੇ ਅਦਬ ਸਤਿਕਾਰ ਵਾਲਾ “ਜੀ” ਭੀ ਹੈ।
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ
ਭੈਲਾ ਕਾਇ ਕਰਉ॥ ਭ: ਨਾਮ ਦੇਵ ਜੀ॥485 ਅੰਗ॥
ਤੂ ਕੁਨ ਰੇ॥ ਮੈ ਜੀ ਨਾਮਾ॥ ਭਗਤ ਨਾਮ ਦੇਵ ਜੀ। ਜੀ ;ਸਬਦ
ਸਬੋਧਨ ਵਾਚਕ, ਹੇ ਬੀਠਲ ਮੈ ਨਾਮਦੇਵ ਬੋਲ ਰਿਹਾਂ ਹਾਂ ਜੀ।
ਬਰਸ ਮੇਘ ਜੀ ਤਿਲੁ ਬਿਲਮੁ ਨ ਲਾਉ॥
ਸੰਬੋਧਨ ਵਾਚਕ – ਹੇ ਬਦਲ ਰੂਪ ਸਤਿਗੁਰੂ ਜੀ ਮੇਰੇ ਹਿਰਦੇ ਵਿਚ ਵੱਸਣ ਵਾਸਤੇ ਇਕ ਤਿਲ ਜਿਨੀ
ਦੇਰੀ ਨਾ ਕਰੋ ਜੀ ਵੱਸ ਪਵੋ ਜੀ॥
ਆਪ ਜੀ ਨੇ ਇਹ ਵੇਖਿਆ ਕਿ ਸ਼ਬਦ ਸਰੂਪ ਤਾਂ ਇਕੋ ਜਿਹਾ ਭੀ ਹੋਵੇ ਤਾਂ
ਉਚਾਰਨ ਤੇ ਅਰਥ ਬਦਲ ਜਾਵੇਗਾ ਜੀ। ਬਾਣੀ ਨੂੰ ਬਹੁਤ ਧਿਆਨ ਨਾਲ ਸਮਝ ਕੇ ਪੜਨਾ ਚਾਹੀਦਾ ਹੈ
ਜੀ।