ਪੰਜਾਬੀ
ਭਾਸ਼ਾ ਵਿਚ ਸ਼ਬਦਾਂ ਦੇ ਉਚਾਰਨ ਕਰਨ ਵਿਚ ਬਹੁਤ ਫਰਕ ਹੈ। ਇਹ ਫਰਕ ਕੁਝ ਥਾਂਵਾ ਦੇ ਫਰਕ ਦੇ
ਅਧਾਰ ਤੇ ਕੁਝ ਬੋਲੀ ਦੇ ਅਧਾਰ 'ਤੇ ਕੁਝ ਉਚਾਰਨ ਦੇ ਅਧਾਰ 'ਤੇ ਅਤੇ ਕੁਝ ਬਣੇ ਸੁਭਾਅ ਦੇ
ਸਦਕਾ ਮਿਲਦਾ ਹੈ। ਪਰ ਸ਼ਬਦ ਜਦੋਂ ਲਿਖਤ ਦੇ ਰੂਪ ਵਿਚ ਆਵੇ ਤਾਂ ਉਸਦੇ ਮੂਲ ਰੂਪ ਨੂੰ ਮੁਖ
ਰੱਖ ਕੇ ਹੀ ਉਚਾਰਨ ਕਰਨਾ ਸਹੀ ਤਾਰੀਕਾ ਹੈ।
ਜਦੋ ਅਸੀਂ ਗੁਰਬਾਣੀ ਦਾ ਪਾਠ ਪਠਨ ਕਰਦੇ ਹਾਂ ਜਾਂ ਕੀਰਤਨ ਕਥਾ ਕਰਦੇ
ਹਾਂ ਉਸ ਵਕਤ ਤਾਂ ਇਸ ਗਲ ਦਾ ਬਹੁਤ ਹੀ ਧਿਆਨ ਰਖਨ ਦੀ ਲੋੜ ਹੈ। ਜਿਵੇਂ ਸ਼ਬਦ “ਅਲਹ”
ਹੈ, ਜਿਸ ਦੇ ਅਰਥ ਹਨ ਪ੍ਰਮਾਤਮਾ, ਵਾਹਿਗੁਰੂ, ਰਬ, ਗਾਢ। ਅਗੋਂ ਇਸਦਾ ਫਿਰ ਇਹ ਭਾਵ ਹੈ-ਸ਼ਕਤੀ,
ਪਾਵਰ, ਨੂਰ, ਨਾ ਪਕੜ ਵਿਚ ਆਉਣ ਵਾਲਾ।
ਇਸਲਾਮ ਦੇ ਅੰਦਰ ਇਸ ਦਾ ਨਾਮ “ਅਲਹ” ਰਖਿਆ ਗਿਆ। “ਅਲਹ”
ਦਾ ਅਰਥ “ਜੋ ਦੇਖਿਆ ਨਾ ਜਾਵੇ”। ਸਮਝਣ ਲਈ ਇਸਨੂੰ ਭੀ
ਸੰਧੀ ਸ਼ੇਧ ਕਰਨਾ ਪਵੇਗਾ।ਜੋ ਇਸ ਤਰ੍ਹਾਂ ਬਣੇਗਾ ਅ+ਲਹ ਪੰਜਾਬੀ ਭਾਸ਼ਾ ਵਿਚ ਬਹੁਤ ਵਾਰ ਇਹ
ਵੇਖਣ ਵਿਚ ਆਇਆ ਹੈ, ਜਿਸ ਸ਼ਬਦ ਦੇ ਅੱਗੇ ਅ-ਅਖਰ ਆ ਜਾਵੇ ਉਸ ਸਬਦ ਦਾ ਅਰਥ ਨਿਸ਼ੇਦ ਹੋ ਜਾਦਾਂ
ਹੈ। ਜਿਵੇਂ ਸ਼ਬਦ ਗਿਆਨ ਹੈ, ਜਿਸ ਦਾ ਭਾਵ ਹੈ ਜਾਣਕਾਰੀ ਸਮਝ ਸੋਝੀ ਆਦਿ। ਪਰ ਜਦੋ ਹੀ
ਗਿਆਨ ਦੇ ਅਗੇ “ਅ” ਆ ਲਗਦਾ ਹੈ ਤਾਂ ਉਹ ਹੀ ਸ਼ਬਦ ਨਿਸ਼ੇਦ ਹੋ ਗਿਆ। ਸ਼ਬਦ ਬਣ ਗਿਆ ਅਗਿਆਨ
ਭਾਵ ਬੇ ਸਮਝ ਅਨਜਾਣ, ਨਾ ਜਾਣਕਾਰੀ। ਇਥੇ “ਲਹ” ਦਾ ਅਰਥ ਹੈ “ਦੇਖਨਾ” ਜੇ ਲਹ ਦੇ ਅਗੇ
“ਅ” ਲਗ ਗਿਆ ਹੈ ਤਾਂ ਅਰਥ ਬਣ ਜਾਵੇਗਾ ਜੋ ਦੇਖਿਆ ਨਾ ਜਾਵੇ। ਰਬ ਹੈ ਹੀ ਐਸਾ ਜੋ ਵੇਖਿਆ
ਨਹੀ ਜਾਂਦਾ। ਜੋ ਪਕੜ ਵਿਚ ਨਹੀਂ ਆਉਂਦਾ। ਜਿਸਦਾ ਕੋਈ ਰੰਗ ਰੂਪ ਨਹੀਂ, ਜੋ ਉਤਮ ਪੁਰਖ
ਹੈ। ਇਸੇ ਤਰ੍ਹਾਂ ਕੁਝ ਹੋਰ ਭੀ ਸ਼ਬਦ ਹਨ ਜਿਵੇਂ ਅਕਾਲ, ਕਾਲ ਦਾ ਅਰਥ ਮੌਤ, ਅਕਾਲ ਜੋ ਮਰਦਾ
ਨਹੀਂ। ਅਧਰਮੀ ਜਿਸਦਾ ਕੋਈ ਧਰਮ ਨਾ ਹੋਵੇ, ਧਰਮੀ ਧਰਮ ਨੂੰ ਧਾਰਨ ਕਰਨ ਵਾਲਾ। ਨੀਤ ਤੇ
ਅਨੀਤ, ਨੀਤ ਨੀਤੀਵਾਨ, ਅਨੀਤ ਜਿਹੜਾ ਨੀਤੀ ਨਾ ਜਾਣਦਾ ਹੋਵੇ।
ਸ਼ਬਦ ਅਲਹ ਜਿਸਦੇ ਸਬੰਧ ਵਿਚ ਮੈਂ ਅੱਜ ਆਪ ਸਭ ਨਾਲ ਵਿਚਾਰ ਕਰਨੀ
ਚਾਹੁੰਦਾਂ ਹਾਂ। ਗੁਰਬਾਣੀ ਵਿਚ ਇਹ ਸ਼ਬਦ ਪ੍ਰਮਾਤਮਾਂ ਦੇ ਸਬੰਧ ਵਿਚ ਬਹੁਤ ਵਾਰ ਆਇਆ ਹੈ
ਔਰ ਤਿੰਨ ਰੂਪਾਂ ਵਿਚ ਆਇਆ ਹੈ। ਅਲਹ, ਅਲਹੁ ਅਲਹਿ। ਇਹ ਤਿਨਾਂ ਰੂਪਾਂ ਵਿਚ ਉਤਮ ਪੁਰਖ
ਅਲ੍ਹਾ ਹੀ ਰਹਿਣਾ ਹੈ, ਇਸ ਨੂੰ ਅਲੋ ਜਾਂ ਅਲੇ ਨਹੀਂ ਪੜਿਆ ਜਾ ਸਕਦਾ।
ਜਿਵੇਂ ਗੁਰਬਾਣੀ ਵਿਚ ਹੀ ਅਸੀ ਸ਼ਬਦ ਨਾਨਕ ਪੜਦੇ ਹਾਂ, ਤੇ ਨਾਨਕ ਦੇ
ਭੀ ਤਿਨੰ ਰੂਪ ਹਨ, ਪਹਿਲਾ ਨਾਨਕ, ਨਾਨਕੁ, ਫਿਰ ਨਾਨਕਿ ਇਨਾਂ ਤਿਨ੍ਹਾਂ ਹੀ ਰੂਪਾ ਵਿਚ ਅਸੀਂ
ਸਾਰੇ ਇਸ ਸ਼ਬਦ ਨੂੰ ਨਾਨਕ ਹੀ ਪੜਦੇ ਹਾਂ। ਔਂਕੜ ਵਾਲੇ “ਨਾਨਕੁ” ਨੂੰ ਅਜ ਤੱਕ ਕਿਸੇ ਨੇ
ਭੀ “ਨਾਨਕੋ” ਨਹੀਂ ਪੜਿਆ ਤੇ ਨਾ ਹੀ ਸਿਹਾਰੀ ਵਾਲੇ “ਨਾਨਕਿ” ਸ਼ਬਦ ਨੂੰ ਕਿਸੇ ਨੇ
“ਨਾਨਕੇ” ਪੜਿਆ ਹੈ। ਪਰ ਔਂਕੜ ਵਾਲੇ “ਅਲਹੁ” ਸ਼ਬਦ ਨੂੰ ਅਲੋ ਤੇ ਸਿਹਾਰੀ ਵਾਲੇ “ਅਲਹਿ”
ਸ਼ਬਦ ਨੂੰ ਅਲੇ ਕਿਉਂ ਪੜਿਆ ਜਾਂਦਾ ਹੈ?
ਕਿਉਂਕਿ ਵਾਹਿਗੁਰੂ ਜੀ ਉੱਤਮ ਪੁਰਖ ਹਨ। ਕਰਤਾ ਪੁਰਖ ਹਨ। ਸਭ ਤੋਂ
ਵਡੇ ਹਨ। ਹਰ ਪਖੋਂ ਸਤਿਕਾਰ ਯੋਗ ਹਨ। ਇਸ ਕਰਕੇ ਕਾਵਿ ਰੂਪ ਵਿਚ ਆਏ ਉਸ ਦੇ “ਅਲਹੁ” ਸਰੂਪ
ਨੂੰ “ਅਲੋ” ਪੜੀਐ ਜਾਂ “ਅਲਹਿ” ਵਾਲੇ ਸਰੂਪ “ਅਲੇ” ਪੜੀਐ, ਇਹ ਠੀਕ ਨਹੀਂ। ਪੰਜਾਬੀ
ਵਿਆਕਰਣ ਨਾਲੋਂ ਗੁਰਬਾਣੀ ਵਿਆਕਰਣ ਵਖਰਾ ਹੈ। ਗੁਰਬਾਣੀ ਕਾਵਿ ਰੂਪ ਹੋਣ ਕਰਕੇ ਇਸਦੀਆਂ ਲਗਾਂ
ਮਾਤਰਾਂ ਨੂੰ ਸਮਝਣਾ ਪਵੇਗਾ ਤਾਂ ਹੀ ਅਸੀ ਸ਼ੁਧ ਪਾਠ ਕਰ ਸਕਾਗੇ।
ਗੁਰਬਾਣੀ ਅੰਦਰ ਇਸੇ ਸਰੂਪ ਦੇ ਕੁਝ ਪ੍ਰਮਾਨ ਮੈਂ ਆਪ ਜੀ ਨਾਲ ਸਾਂਝੇ
ਕਰਾਂ। ਜਿਸ ਵਕਤ ਆਪ ਜੀ ਧਿਆਨ ਦੇ ਕੇ ਇੰਨਾਂ ਪੰਕਤੀਆਂ ਨੂੰ –ਅਲਹਾ- ੳਚਾਰਨ ਕਰਕੇ ਪਾਠ
ਕਰੋਗੇ ਤੇ ਆਪ ਜੀ ਨੂੰ ਭੀ ਇਕ ਵੱਖਰਾ ਲੁਤਫ ਆਵੇਗਾ।
ਬਾਬਾ ਅਲਹੁ ਅਗਮ ਅਪਾਰ॥ 53॥
ਕਲਿ ਮਹਿ ਬੇਦੁ ਅਥਰਬਣ ਹੋਆ, ਨਾਉ ਖੁਦਾਈ ਅਲਹੁ ਭਇਆ।॥470॥
ਆਸਾ ਜੀ ਦੀ ਵਾਰ॥
ਰੋਜ਼ਾ ਧਰੈ ਮਨਾਵੈ ਅਲਹੁ, ਸੁਆਦਤਿ ਜੀਅ ਸੰਘਾਰੈ॥
ਕਬੀਰ ਜੀ 483॥ਆਸਾ॥
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥ ਫਰੀਦ ਜੀ
794॥ ਰਾਗ ਸੂਹੀ॥
ਕਹੁ ਨਾਨਕ ਗੁਰ ਖੋਇ ਭਰਮ॥ ਏਕੋ ਅਲਹੁ ਪਾਰਬ੍ਰਹਮ॥
897॥ਰਾਮਕਲੀ ਰਾਗ॥
ਏਕ ਗੁਸਾਈ ਅਲਹੁ ਮੇਰਾ॥ 1136 ਭੈਰਉ॥
ਅਲਹੁ ਨ ਵਿਸਰੈ ਦਿਲ ਜੀਅ ਪਰਾਨ॥1138॥ ਭੈਰਉ॥
ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ॥1192॥
ਅਲਹੁ ਏਕ ਮਸੀਤਿ ਬਸਤੁ ਹੈ, ਅਵਰ ਮੁਲਖ ਕਿਸ ਕੇਰਾ॥1350
ਗੁਰੂ ਸਭ ਨੂੰ ਸੁਮਤ ਬਖਸ਼ਨ ਜੀ। ਆਪ ਜੀ ਅਪਣੇ ਵੀਚਾਰ ਭੀ ਦਸਣ ਦੀ
ਕਿਰਪਾ ਕਰਨੀ ਜੀ। ਬਹੁਤ ਧੰਨਵਾਦੀ ਹੋਵਾਂਗਾ ਜੀ।