|
ਪਾਠਕ ਇਹ ਨਾ ਸਮਝ ਲੈਣ ਖਰੇ
ਖ਼ਾਲਸਾ ਨਿਊਜ਼ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉਪਾਸ਼ਕ ਬਣ ਗਏ
ਨੇ, ਐਸਾ ਨਹੀਂ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜੋ ਵੀ ਰਣਜੀਤ ਸਿੰਘ ਨੇ
ਕਿਹਾ ਹੈ, ਬਾਖੂਬ ਅਤੇ ਸੱਚ ਕਿਹਾ ਹੈ, ਜਿਸ ਤੋਂ ਪਤਾ ਚਲਦਾ ਹੈ ਕਿ
ਜਾਗਰੂਕਤਾ ਲਹਿਰ ਦਾ ਅਸਰ ਸ਼ਾਇਦ ਇਨ੍ਹਾਂ ਡੇਰੇਦਾਰਾਂ 'ਤੇ ਵੀ ਹੋ ਰਿਹਾ
ਹੈ। ਜਾਦੂਮਈ ਕਹਾਣੀਆਂ ਤੋਂ ਨਿਕਲਕੇ, ਵਾਸਤਵਿਕਤਾ ਵੱਲ ਵੱਧ ਰਹੇ ਨੇ।
ਜੇ ਇਸ ਤਰ੍ਹਾਂ ਦੇ ਵੀਚਾਰ ਲਗਾਤਾਰ ਜਾਰੀ ਰਹਿੰਦੇ ਨੇ, ਤਾਂ ਸ਼ੁਭ
ਸੰਕੇਤ ਹੈ, ਪਰ ਹਾਲੇ ਹੋਰ ਦੇਖਣਾ ਪਵੇਗਾ।
ਕਿਸੇ ਦਾ ਚੰਗਾ ਪੱਖ ਉਜਾਗਰ ਕਰਨਾ ਵੀ ਸਾਡਾ
ਕੰਮ ਹੈ, ਕਈਆਂ ਨੂੰ ਇਹ ਸ਼ਾਇਦ ਪਸੰਦ ਨਾ ਆਵੇ, ਪਰ ਸੱਚ ਤਾਂ ਕੋਈ
ਵੀ ਬੋਲ ਸਕਦਾ ਹੈ, ਅਤੇ ਸੱਚ ਤਾਂ ਸੱਚ ਹੀ ਰਹਿੰਦਾ ਹੈ।
ਸੰਪਾਦਕ ਖ਼ਾਲਸਾ ਨਿਊਜ਼ |