ਘਰੇ ਅਖੰਡ ਪਾਠ ਜਾਂ ਪਾਠ ਕਰਵਾਕੇ, ਧਰਮੀ ਹੋਣ ਦਾ ਲੋਕ ਲੈਂਦੇ ਨੇ ਭਰਮ
ਪਾਲ ਭਾਈ ।
ਬਹੁਤ ਵੱਡਾ ਅਸੀਂ ਧਰਮ ਦਾ ਕੰਮ ਕੀਤਾ, ਸਾਡਾ ਪਿਆਰ ਹੈ ਬਹੁਤ ਗੁਰੂ ਦੇ
ਨਾਲ ਭਾਈ ।
ਰੋਜ ਹੁੰਦੇ ਏਦਾਂ ਦੇ ਪਾਠਾਂ ਦੇ, ਸੁਣੋ ਸੁਣਾਵਾਂ
ਜਰਾ ਖੁੱਲ ਕੇ ਹਾਲ ਭਾਈ ।
ਸੁੱਖ ਸੁੱਖੀ ਸੀ ਪਰਿਵਾਰ ਨੇ ਕੋਈ, ਸੌਦੇਬਾਜੀ ਕਰ ਗੁਰੂ ਦੇ ਨਾਲ ਭਾਈ ।
ਮਨਸ਼ਾ ਹੋਈ ਪੂਰੀ, ਘਰੇ ਅਨੰਦ ਹੋਇਆ, ਖੁਸ਼ੀਆਂ ਨਾਲ
ਹੋਏ ਖੂਬ ਨਿਹਾਲ ਭਾਈ ।
ਉਸੇ ਭਾਵਨਾ ਨੂੰ ਘਰੇ ਅਖੰਡ ਪਾਠ ਰੱਖਵਾਇਆ, ਸਾਰੇ ਪਰਿਵਾਰ ਨੇ ਰਲਕੇ ਨਾਲ
ਭਾਈ ।
ਲਿਆਕੇ ਘਰ “ਗੁਰੂ ਗ੍ਰੰਥ ਜੀ” ਦਾ ਪ੍ਰਕਾਸ਼ ਕੀਤਾ,
ਲਿਆ ਹੁਕਮ ਚੁੱਕ ਰੁਮਾਲ ਭਾਈ ।
ਕੁੰਭ ਨਾਰੀਅਲ ਤੇ ਨਾਲ ਜੋਤ ਚਲਦੀ, ਬ੍ਰਾਹਮਣੀ ਕਰਮ ਵੀ ਗੁਰਬਾਣੀ ਦੇ ਨਾਲ
ਭਾਈ ।
'ਮਰਿਯਾਦਾ' ਛਿੱਕੇ ਟੰਗੀ ਪੰਥ ਵਾਲੀ, ਕੀਤਾ ਹੋਰ ਦਾ
ਹੋਰ ਕਮਾਲ ਭਾਈ ।
ਪੰਜ ਪਾਉੜੀਆਂ “ਜਪੁ” ਦੀਆਂ ਪੜ੍ਹਣ ਪਿੱਛੋਂ, ਵਰਤਾਇਆ ਗਿਆ ਏ ਕੜਾਹ
ਪ੍ਰਸ਼ਾਦ ਭਾਈ ।
ਪ੍ਰਸ਼ਾਦ ਲੈ ਉੱਠ ਇਉਂ ਬਾਹਰ ਭੱਜੇ, ਛੁੱਟੀ ਸਮੇਂ
ਜਿਉਂ ਸਕੁਲੋਂ ਜੁਆਕ ਭਾਈ ।
ਅੰਦਰ ਗੁਰੂ ਦੀ ਬਾਣੀ ਦਾ ਪ੍ਰਵਾਹ ਚੱਲੇ, ਬਾਹਰ ਦੁਨੀਆਦਾਰੀ ਦੀ ਗੱਲਬਾਤ
ਭਾਈ ।
ਟੀ.ਵੀ ਦੁਆਲੇ ਬੈਠਾ ਸਾਰਾ ਟੱਬਰ, ਕਿਸੇ ਸੁਣੀ ਨਾ
ਗੁਰੂ ਦੀ ਬਾਤ ਭਾਈ ।
ਸਭ ਤੋਂ ਬਜੁਰਗ ਨੂੰ ਕਹਿਣ ਘਰ ‘ਚੋਂ’, ਸੇਵਾ ਕਰ ਬਾਬਾ ਹੋਰ ਕੰਮਾਂ ਤੋ
ਤੂੰ ਆਜਾਦ ਭਾਈ । |
ਧੂਪ ਬੱਤੀ ਦਾ ਪੂਰਾ ਖਿਆਲ ਰੱਖੀਂ, ਨਾਲੇ ਦੇਈਂ ਆਏ ਗਏ ਨੂੰ ਪ੍ਰਸ਼ਾਦ ਭਾਈ
।
ਆਇਆ ਮੱਥਾ ਟੇਕਣ ਜੇ ਬੈਠ ਗਿਆ ਕੋਈ, ਸੁਨਣ ਦਿੱਤਾ ਨਾ ਉਸਨੂੰ ਪਾਠ ਭਾਈ ।
ਝੱਟ ਚਾਹ ਦਾ ਬਹਾਨਾ ਲਾ ਉਠਾ ਲੈ ਗਏ, ਪਾਠੀ ਕਰੀ ਜਾਏ
ਇੱਕਲਾ ਪਾਠ ਭਾਈ ।
ਦਿਨ ਲੰਘ ਗਿਆ ਸਾਰਾ ਰੁਝੇਂਵਿਆਂ ‘ਚ’, ਉਂਤੋ ਆ ਗਈ ਏ ਸੁਹਾਨੀ ਰਾਤ ਭਾਈ ।
ਸੌ ਗਏ ਬਾਬੇ ਦੇ ਲਾਗੇ ਪਾ ਘੇਰਾ, ਹੋਣ ਲੱਗੀ
ਘੁਰਾੜਿਆਂ ਦੀ ਬਰਸਾਤ ਭਾਈ ।
'ਸ਼ਬਦ-ਗੁਰੂ' ਰਿਹਾ ਮਾਰ ਵਾਜਾਂ, ਪਰ ਸੌਂ ਕੇ ਦਿੱਤੀ ਏ ਰਾਤ ਗੁਜਾਰ ਭਾਈ ।
ਦੂਜੇ ਦਿਨ ਪ੍ਰਸ਼ਾਦ ਦੀ ਅਰਦਾਸ ਸਮੇਂ, ਮਸਾਂ ਹਜੂਰੀ
‘ਚ ਆਇਆ ਪਰਿਵਾਰ ਭਾਈ ।
ਰੋਟੀ ਟੁੱਕ ਤੇ ਗੱਲਾਂ ਕਰਦਿਆਂ ਦਿਨ ਲੰਘਿਆ, ਭੋਰਾ ਆਇਆ ਨਾ ਗੁਰੂ ਦਾ
ਖਿਆਲ ਭਾਈ ।
ਸਕੀਮਾਂ ਪਰਿਵਾਰ ਘੜੇ ਪ੍ਰਾਹੁਣਿਆਂ ਲਈ, ‘ਰਹੇ ਨਾ
ਕਸਰ’, ਇਹ ਹੈ ਨੱਕ ਦਾ ਸਵਾਲ ਭਾਈ ।
ਰਿਸ਼ਤੇਦਾਰ ਵੀ ਸ਼ਾਮ ਨੂੰ ਆਣ ਪਹੁੰਚੇ, ਸੱਦਾ ਜਿਨ੍ਹਾਂ ਨੂੰ ਮਿਲਿਆ ਨਾਲ
ਪਿਆਰ ਭਾਈ ।
ਰੌਲਾ ਘਰ ਵਿੱਚ ਪਵੇ, ਜਿਵੇਂ ਕਿਸੇ ਫੈਕਟਰੀ ਦਾ
ਇੰਜਣ ਚਲਦੈ ਮਾਰੋ ਮਾਰ ਭਾਈ ।
ਆਉ ਭਗਤ ਪ੍ਰਾਹੁਣਿਆਂ ਦੀ ਹੋਣ ਲੱਗੀ, ਸੇਵਾ ਗੁਰੂ ਦੀ ਨਾ ਵਿੱਚ ਨਸੀਬ ਭਾਈ
।
ਰਾਤ ਗੁਜਰ ਗਈ ਫੇਰ ਮਸਤੀਆਂ ‘ਚ, ਆਇਆ ਭੋਗ ਦਾ ਸਮਾਂ
ਕਰੀਬ ਭਾਈ ।
ਹੁਕਮ ਪਰਿਵਾਰ ਦਾ ਪਾਠੀ ਨੂੰ ਆਣ ਹੋਇਆ, ਭੋਗ ਲੇਟ ਕਰੋ ਥੋੜ੍ਹਾ ਜਿਹਾ ਹੋਰ
ਭਾਈ ।
ਸਾਡੇ ਸਰਦਾਰ ਜੀ ਨਹਾ ਕੇ ਆ ਰਹੇ ਨੇ, ਉਨ੍ਹਾਂ ਕਰਨੈ
ਗੁਰਾਂ ਨੂੰ ਚੌਰ ਭਾਈ ।
ਬੜੀ ਸ਼ਰਧਾ ਨਾਲ ਚੌਰ ਨੂੰ ਫੜ੍ਹ ਦਾਰ ਜੀ, ਹੋਣ ਲੱਗੇ ਨੇ ਗੁਰਾਂ ਤੋਂ
ਕੁਰਬਾਨ ਭਾਈ ।
ਕੀ ਫੁਰਮਾਇਆ ਗੁਰਾਂ, ਗੁਰ ਉਪਦੇਸ਼ ਕੀ ਏ?, ਭੋਰਾ
ਕੀਤਾ ਨਾ ਸ਼ਬਦ ਦਾ ਧਿਆਨ ਭਾਈ ।
ਮਾਇਆ ਦੇਖ ‘ਗ੍ਰੰਥੀ’ ਤੇ ‘ਰਾਗੀਆਂ’ ਨੇ, ਕੀਤੀ ਫੋਕੀ ਵਡਿਆਈ ਗੁਰੂ ਦੇ
ਹਜੂਰ ਭਾਈ ।
ਡਿਗਰੀ ਦੇ ਦਿੱਤੀ ਪੱਕੇ ਗੁਰਮੁਖਾਂ ਦੀ, ਜਲ ਕੀ
ਮੱਛਲੀ ਚੜ੍ਹਾ ਦਿੱਤੀ ਖਜੂਰ ਭਾਈ ।
ਪਇਆ ਭੋਗ ਤਾਂ ਸ਼ਰਾਬ ਦੇ ਦੌਰ ਚੱਲੇ, ਤਲਿਆ ਹੋਇਆ ਨਾਲ ਕਬਾਬ ਭਾਈ ।
ਥੋੜ੍ਹਾ ਹੋਇਆ ਸਰੂਰ ਦੋ ਘੁੱਟ ਅੰਦਰ, ਸਮਝਣ ਖੁਦ
ਨੂੰ ਸਾਰੇ ਨਵਾਬ ਭਾਈ ।
ਗਲਾਸੀਆਂ ਖੜਕੀਆਂ, ਫਿਰ ਹੋਏ ਝੱਲੇ, ਖਾਧ੍ਹਾ ਥੋੜ੍ਹਾ, ਕੀਤਾ ਜਿਆਦਾ ਖਰਾਬ
ਭਾਈ ।
ਇਉਂ ਗੁਰਮੁਖਾਂ ਭੋਗ ਦੀ ਖੁਸ਼ੀ ਮਨਾਈ, ਚੱਲੇ ਦਾਰੂ
ਦੇ ਸਤਲੁਜ ਝਨਾਬ ਭਾਈ ।
ਕਿਸੇ ਦੀ ਪੱਗ ਰੁਲੇ, ਕਿਸੇ ਦੇ (ਕੇਸ) ਵਾਲ ਖੁੱਲ੍ਹੇ, ਬੱਲੇ ਬੱਲੇ ਹੋ ਗਈ
ਇਉਂ ਸਾਰੇ ਜਨਾਬ ਭਾਈ । |