Share on Facebook

Main News Page

ਚਿੱਟੀ ਸਿਉਂਕ ਦਾ ਜਨਮਦਾਤਾ: ਸਾਧ ਨੰਦ ਸਿੰਘ (ਕਲੇਰਾਂ ਵਾਲਾ)

ਸਾਧ ਨੰਦ ਸਿੰਘ (ਕਲੇਰਾਂ ਵਾਲਾ) ਦਾ ਜਨਮ 28 ਅਕਤੂਬਰ 1872 ਨੂੰ ਮਾਤਾ ਸਦਾ ਕੌਰ ਪਿਤਾ ਭਾਈ ਜੈ ਸਿੰਘ, ਪਿੰਡ ਸ਼ੇਰਪੁਰ ਕਲਾਂ ਤਹਿਸੀਲ ਜਗਰਾਉ ਜਿਲਾ ਲੁਧਿਆਣਾ ਵਿਖੇ ਹੋਇਆ। ਇਸ ਨੇ ਕਈ ਸਾਰੇ ਸਾਧਾਂ ਨੂੰ ਗੁਰੂ ਧਾਰਨ ਕੀਤਾ।

ਕਹਿੰਦੇ ਨੇ ਕਿ ਇਸ ਨੇ ਹਜੂਰ ਸਾਹਿਬ, ਹੜੱਪਾ ਤੇ ਲਹਿਰਾਖਾਨਾ ਵਿਚ, ਪੂਰੇ ਬਾਰਾਂ ਸਾਲ ''ਕਠਨ ਨਾਮ ਅਭਿਆਸ” ਕੀਤਾ। ਇਸ ਦੇ ਸੇਵਕਾਂ ਨੇ ਭਾਈ ਨੰਦ ਸਿੰਘ ਨੂੰ, ਇਕ ''ਮਹਾਨ ਕਰਾਮਾਤੀ” ਪੁਰਖ ਵਜੋਂ ਪ੍ਰਚਾਰਿਆ ਹੈ। ਜਦੋਂ ਕਿ ਅਸਲੀਅਤ ਵਿਚ ਇਹ ਲੋਕ ''ਕਰਾਂਤੀਕਾਰੀ” ਨਾ ਬਣ ਸਕੇ। ਕਰਾਮਾਤੀ ਸ਼ਕਤੀਆਂ ਦੁਆਰਾ ਸਾਰੇ ਦੁਖੜੇ ਦੂਰ ਕਰ ਦੇਣ ਦਾ ਫਰੇਬ ਕਰਨ ਲਗ ਪਏ। ਦੇਸ ਵਿਚ ਅਜਾਦੀ ਦੀ ਲੜਾਈ ਜੋਰਾਂ ਤੇ ਚੱਲ ਰਹੀ ਸੀ। ਹਰ ਦੇਸ਼ ਵਾਸੀ ਉਸ ਵਿਚ ਯੋਗ ਦਾਨ ਪਾ ਰਿਹਾ ਸੀ। ਸੰਨ 1914 ਤੋਂ ਲੈ ਕੇ 1947 ਤਕ ਅਣਗਿਣਤ ਮੋਰਚੇ ਲੱਗੇ, ਵਿਦਰੋਹ ਹੋਏ।

ਕਾਮਾਗਾਟਾ ਮਾਰੂ ਦੁਖਾਂਤ, ਬੱਬਰ ਅਕਾਲੀ ਯੋਧਿਆਂ ਵਲੋਂ ਗੁਰੀਲਾ ਜੰਗ, ਸ੍ਰ. ਕਰਤਾਰ ਸਿੰਘ ਸਰਾਭਾ ਤੇ ਸ੍ਰ. ਭਗਤ ਸਿੰਘ ਦੀਆਂ ਸ਼ਹੀਦੀਆਂ। ਵਿਸਾਖੀ ਵਾਲੇ ਦਿਨ 1919 ਵਿਚ ਜਿਲਿਆਂ ਵਾਲੇ ਬਾਗ ਵਿਚ ਨਿਹੱਥੇ ਸਹਿਰੀਆਂ ਦਾ ਕਤਲਾਮ। ਦਰਬਾਰ ਸਾਹਿਬ ਅੰਮ੍ਰਿਤਸਰ, ਤਰਨ ਤਾਰਨ ਆਦਿ ਗੁਰਦੁਆਰਿਆਂ ਵਿਚ, ਮਹੰਤਾਂ ਵਲੋਂ ਮਨਮਾਨੀਆਂ, ਨਨਕਾਣਾ ਸਾਹਿਬ ਵਿਖੇ ਸਿੱਖਾਂ ਤੇ ਮਹੰਤਾਂ ਵਲੋਂ ਕਹਿਰ। ਗੁਰੂ ਕਾ ਬਾਗ ਮੋਰਚਾ, ਗੰਗਸਰ ਜੈਤੋ ਵਿਚ ਸਿੱਖ ਜਥਿਆਂ ਤੇ ਜੁਲਮ, ਦੇਸ ਲਈ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਲਈ, ਹਜਾਰਾਂ ਸਿੱਖਾਂ ਨੇ ਜੇਹਲਾਂ ਦੇ ਦੁਖ ਝੱਲੇ। ਸੈਂਕੜਿਆਂ ਦੀ ਗਿਣਤੀ ਵਿਚ ਫਾਂਸੀ ਚੜ ਗਏ, ਗੋਲੀਆਂ ਦਾ ਨਿਸ਼ਾਨਾ ਬਣੇ। ਬਲਿਹਾਰ ਜਾਈਏ ''ਮਹਾਂਪੁਰਖ, ਸੰਤ ਬ੍ਰਹਮ ਗਿਆਨੀ” ਨੰਦ ਸਿੰਘ ਦੇ ਜੋ ਕਿਸੇ ਭੋਰੇ ਵਿਚ ਵੜਕੇ ''ਸਿਮਰਣ” ਕਰਦਾ ਰਿਹਾ। ਆਪਣੇ ਸੇਵਕਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ (ਫਰਜੀ) ਗੁਰੂ ਨਾਨਕ ਦੇ ਦਰਸ਼ਨ ਕਰਾਉਂਦਾ ਰਿਹਾ। (ਅਖੌਤੀ ਤੌਰ 'ਤੇ) ਗੁਰੂ ਨਾਨਕ ਸਾਹਿਬ ਨੂੰ ਆਪਣੋ ਕੋਲ ਬਿਠਾ ਕੇ, ਪ੍ਰਸ਼ਾਦਾ ਛਕਾਉਂਦਾ ਰਿਹਾ।

ਗੁਰੂ ਗ੍ਰੰਥ ਸਾਹਿਬ ਵਿਚ ਬਾਕੀ, ਚੌਂਤੀ ਮਹਾਂਪੁਰਖ ਭਾਵੇਂ ਭੁੱਖੇ ਬੈਠੇ ਰਹਿਣ? ਪਾਠਾਂ ਦੀਆਂ ਲੜੀਆਂ, ਤੇ ''ਨਾਮ ਅਭਿਆਸ” ਵਿਚ ਉਲਝਾਉਂਦਾ ਰਿਹਾ। ਸਿਰ 'ਤੇ ਨਿਕੀ ਜਿਹੀ ਟੋਪੀ ਨੁਮਾ ਸਫੇਦ ਦਸਤਾਰ, ਸਫੇਦ ਚੋਲਾ, ਲੱਤਾਂ ਨੰਗੀਆਂ, ਪੈਰਾਂ ਵਿਚ ਖੜਾਵਾਂ ਵਾਲਾ ਵੇਸ ਪਹਿਨਾ ਕੇ ਹਜਾਰਾਂ ਸਿੱਖਾਂ ਨੂੰ ਬੁਝਦਿਲ ਤੇ ਕਾਇਰ ਬਣਾ ਦਿੱਤਾ ਗਿਆ। ਗਿਆਨ ਅਤੇ ਸੂਰਮਗਤੀ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੈ। ਭਾਈ ਨੰਦ ਸਿੰਘ 30 ਅਗਸਤ 1943 ਨੂੰ ਮਰਿਆ ਸੀ। ਆਖਰੀ ਸੁਆਸਾਂ ਤਕ ਸਿੰਖਾਂ ਨੂੰ ਕਰਾਂਤੀਕਾਰੀ ਸੁਭਾਅ ਤਿਆਗ ਕੇ, ਆਪਣੇ ਵਾੜੇ ਦੀਆਂ ਭੇਡਾਂ ਬਣਾਉਂਦਾ ਰਿਹਾ। ਨਾਨਕਸਰ ਸੰਪਰਦਾ ਨਾਲ ਸਬੰਧਤ ਕਿਸੇ ਇਕ ਭੀ ਵਿਅਕਤੀ ਨੇ ਕਦੀ ਬਹਾਦਰੀ ਵਾਲਾ ਪੰਥਕ ਕਾਰਜ ਨਹੀਂ ਕੀਤਾ। ਹਾਂ ਜਾਇਦਾਤ ਵਾਸਤੇ, ਗੁਰਦੁਆਰਿਆਂ ਤੇ ਕਬਜਿਆਂ ਵਾਸਤੇ, ਇਹ ਬਹੁਤ ਵਾਰੀ ਗੋਲੀਆਂ ਦੇ ਮੀਂਹ ਵਰਾ ਚੁੱਕੇ ਹਨ। ਕਤਲ ਕਰ ਚੁੱਕੇ ਹਨ, ਕਈਆਂ ਤੇ ਮੁਕਦਮੇ ਚਲਦੇ ਰਹੇ ਹਨ। ਇਹਨਾਂ ਡੇਰਿਆਂ ਵਿਚ ਛੋਟੀ ਉਮਰ ਦੇ ਮੁੰਡਿਆਂ ਨਾਲ ਬਦਫੈਲੀਆਂ (ਰੇਪ) ਦੇ ਕਿੱਸੇ ਬਥੇਰੇ ਚਲਦੇ ਰਹਿੰਦੇ ਹਨ। ਇਹ ਲੋਕ ਮਹਿਲ ਤੇ ਮਹਿਲ ਉਸਾਰੀ ਜਾ ਰਹੇ ਹਨ। ਲੋਕਾਂ ਨੂੰ ਤਿਆਗ ਦੀ ਪੱਟੀ ਪੜਾਉਦੇ ਹਨ। ਖੁਦ ਕਰੋੜਾਂ ਵਿਚ ਖੇਢਦੇ ਹਨ। ਆਪਣੀ ਮਨ ਮਰਜੀ ਦੇ ਅਰਥ ਕਰਕੇ ਸਹਾਰਾ ਗੁਰਬਾਣੀ ਦਾ ਹੀ ਲੈਂਦੇ ਹਨ।

ਕੰਮ ਬਹੁਤੇ ਗੁਰਮਤ (ਗੁਰਬਾਣੀ) ਤੋਂ ਉਲਟ ਹੁੰਦੇ ਹਨ। ਹਰ ਇਕ ਡੇਰੇ ਦੀ ਆਪੋ ਆਪਣੀ ਮਰਿਆਦਾ ਹੈ। ਆਪੋ ਆਪਣੇ ''ਮਹਾਂਪੁਰਖ” ਹਨ। ਗੁਰਪੁਰਬ ਉਤਨੇ ਉਤਸ਼ਾਹ ਨਾਲ ਨਹੀਂ ਮਨਾਉਂਦੇ, ਜਿੰਨੀ ਸ਼ਾਨੋ ਸ਼ੌਕਤ ਨਾਲ ਆਪਣੇ (ਅਖੌਤੀ) ਮਹਾਂਪੁਰਖਾਂ ਦੇ ਜਨਮ ਦਿਨ ਅਤੇ ਮਰਨ ਦਿਨ ਮਨਾਉਂਦੇ ਹਨ।

Source: http://www.tigerjatha.org/news_detail.php?id=2421


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top