Share on Facebook

Main News Page

ਜੂਨ 1984 ਵਿੱਚ ਬੈਰਕਾਂ ਛੱਡਣ ਵਾਲੇ ਬਹਾਦਰ ਫੌਜੀ !
- ਬਲਦੇਵ ਸਿੰਘ ਬੁੱਧ ਸਿੰਘ ਵਾਲਾ 852 94445134

ਭੈਣੋ ਅਤੇ ਭਰਾਵੋ ਜੂਨ 1984 ਨੂੰ ਆਪਣੇ ਭਰਾ ਹਰਮੰਦਰ ਸਾਹਿਬ ਜੀ ਦੀ ਬੇ-ਅਦਬੀ ਨਾ ਸਹਾਰਦੇ ਹੋਏ ਬੈਰਕਾਂ ਛੱਡ ਆਏ! ਜਿਹਨਾ ਵਿੱਚ ਦਾਸ ਵੀ ਸ਼ਾਮਲ ਹੈ! ਕਿਸੇ ਨੇ 20 ਸਾਲ ਕਿਸੇ ਨੇ ਪੰਦਰਾ ਸਾਲ ਕਿਸੇ ਨੇ ਪੰਜ ਸਾਲ ਜੇਲ੍ਹਾਂ ਵਿੱਚ ਸਖਤ ਸਜ਼ਵਾਂ ਕੱਟੀਆਂ! ਭਾਰਤੀ ਫੌਜ ਦੇ ਤਸੀਹੇ ਝੱਲੇ ਫਾਕੇ ਕੱਟੇ! ਅਤੇ ਕਈ ਬੰਬੇ, ਰਾਜਿਸਥਾਂਨ, ਜੌਨਪੁਰ ਅਤੇ ਬਠਿੰਡਾ ਵਿੱਚ ਸ਼ਹੀਦ ਹੋ ਗਏ। ਉਹਨਾ ਦੀ ਕਿਸੇ ਨੇ ਮੱਦਦ ਨਹੀਂ ਕੀਤੀ ਹਾਂ ਕੁਛ ਬਾਹਰਲੇ ਮੁਲਕ ਦੀ ਸਾਧ ਸੰਗਤ ਨੇ ਮੱਦਦ ਜਰੂਰ ਕੀਤੀ ਹੈ ਪਰ ਬਹੁਤ ਲੇਟ।

ਪਿਛਲੇ ਹਫਤੇ ਅੰਮ੍ਰਿਤਸਰ ਸਾਹਿਬ ਵਿੱਚ 1984 ਵਿੱਚ ਸ਼ਹੀਦ ਹੋਣ ਵਾਲੇ ਜਾਂ ਕੈਦ ਕੱਟਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਪਰ ਮੈਨੂੰ ਬੜੇ ਅਫਸੋਸ ਨਸਲ ਲਿਖਣਾ ਪੈ ਰਿਹਾ ਕਿ ਧਰਮੀ ਫੌਜੀ ੳੇਡੀਕਦੇ ਰਹੇ ਕੋਈ ਸਨਮਾਨਿਤ ਕਰਨ ਨਹੀਂ ਆਇਆ!

ਸਿਰਫ ਧਰਮੀ ਫੌਜੀ ਜੱਥੇਬੰਦੀ ਦੇ ਮੈਂਬ੍ਰ ਤੇ ਪ੍ਰਧਾਂਨ ਸ੍ਰ ਬਲਦੇਵ ਸਿੰਘ ਸਨ ਜਿਹਨਾ ਨੇ ਧਰਮੀ ਫੌਜੀਆ ਜਾਂ ਉਹਨਾ ਦੀ ਵਿਧਵਾਵਾਂ ਨੂੰ ਹਾਰ ਪਾਕੇ ਸਨਮਾਨਿਤ ਕੀਤਾ। ਪਿਛਲੇ ਦਿਨੀ ਫਰੀਦਕੋਟ ਵਿੱਚ ਧਰਮੀ ਫੌਜੀਆਂ ਨੂੰ ਧਰਮੀ ਫੌਜੀ ਜੱਥੇਬੰਦੀ ਨੇ ਸਨਮਾਨਿਤ ਕੀਤਾ। ਤਸੀਂ ਫੋਟੋ ਦੇਖ ਸਕਦੇ ਹੋ।

ਜੇ ਫੌਜੀ ਬੈਰਕਾਂ ਨਾ ਛਡਦੇ ਤਾਂ ਪੰਜਾਬ ਵਿੱਚ ਕੋਈ ਵੀ ਨੌਜਵਾਨ ਇੰਦਰਾਂ ਗਾਂਧੀ ਨੇ ਜਿਉਦਾ ਨਹੀਂ ਸੀ ਛੱਡਣਾ! ਫੌਜੀ ਫੌਜ ਵਿੱਚੋਂ ਬੈਰਕਾਂ ਛੱਡਣ ਪਿੱਛੋਂ ਅਪਰੇਸ਼ਨ ਬਦਲੀ ਕਰਨਾ ਪਿਆ। ਧਰਮੀ ਫੌਜੀਆਂ ਦੀ ਮੱਦਦ ਪੰਜਾਬ ਸਰਕਾਰ ਨੇ ਬਿਲਕੁੱਲ ਮੱਦਦ ਨਹੀਂ ਕੀਤੀ। ਦਾਸ ਵੱਲੋਂ ਲਿਖੀ ਕਵਿੱਤਾ ਜਰੂਰ ਪੜੋ ਜੀ।

ਸੰਨ 84 ਸਾਲ ਸੀ ਯਾਰੋ ਕੜਮਾਂ ਸਾਲ ਸੀ ਚੜਿਆ, ਖਾਲਿਸਤਾਨ ਦੀ ਮੰਗ ਨੂੰ ਲੈਕੇ ਸਿੱਖ ਪੰਥ ਸੀ ਲੜਿਆ।
3 ਜੂਨ ਨੂੰ ਅੰਬਰਸਰ ਵਿੱਚ ਫੌਜੀ ਵੜਕੇ ਸਾਰੇ, ਗੁਰੂ ਘਰ ਤੇ ਟੈਂਕ ਚੜ੍ਹਾਤੇ ਦੇਖੋ ਫੌਜ ਦੇ ਕਾਰੇ।

ਅਕਾਲ ਤਖਤ ਤੇ ਹਮਲਾ ਕਰਤਾ ਜਿਵੇਂ ਸੀ ਦੇਸ਼ ਬਿਗਾਨਾ, ਜੋ ਅਸੀਂ ਸੀ ਸਾਂਭ ਕੇ ਰੱਖਿਆ ਲੁੱਟਿਆ ਗਿਆ ਖਜ਼ਾਨਾ।
ਸਾਰੇ ਸਿੱਖਾਂ ਨੂੰ ਖਤਮ ਕਰ ਦਿਓ, ਕੋਈ ਨਾ ਬਚਕੇ ਜਾਵੇ, ਔਦਿਆਂ 15 ਸਾਲਾਂ ਦੇ ਵਿੱਚ, ਕੋਈ ਨਾਂ ਵਿਆਹ ਰਚਾਵੇ।

ਬੱਚੇ, ਬੁੱਢੇ, ਮਾਰੀ ਜਾਵਣ ਪੇਸ਼ ਕੋਈ ਨਾ ਜਾਵੇ, ਸਿੱਖਾ ਨੂੰ ਬਚੌਣ ਦੀ ਖਾਤਰ ਕੋਈ ਸੰਤ ਸਿਪਾਹੀ ਆਵੇ।
ਰੇਡੀਓ ‘ਚ’ ਬੀ ਬੀ ਸੀ ਨੇ ਬੋਲਤਾ, ਸਾਰੇ ਫੌਜੀ ਭੱਜ ਆਵੋ, ਸਿੱਖਾਂ ਦੀਆਂ ਪੱਗਾਂ ਰੋਲੀ ਜਾਂਦੇ, ਆ ਕੇ ਸਬਕ ਸਿਖਾਵੋ।

ਸੋਧ ਅਰਦਾਸਾ ਚੱਕ ਬੰਦੂਕਾਂ, ਗਲਾਂ ‘ਚ’ ਪਿਸਟਲ ਪਾਏ, ਗੱਡੀਆਂ ਦਾ ਤੇਲ ਫੁੱਲ ਕਰਕੇ, ਚਾਲੇ ਅੰਬਰਸਰ ਨੂੰ ਪਾਏ।
ਗੋਰਮਿੰਟ ਨੂੰ ਜਦੋਂ ਪਤਾ ਲੱਗਾ ਕਿ ਫੌਜ ਹੋ ਗਈ ਬਾਗੀ, ਸਾਰੇ ਸਿੱਖਾਂ ਨੂੰ ਚੁਣਕੇ ਮਾਰਨ ਦੀ ਉਦੋਂ ਹੀ ਗੱਲ ਤਿਆਗੀ।

ਬਾਗੀ ਫੌਜੀਆਂ ਨੂੰ ਫੜਨ ਵਾਸਤੇ ਭਈਏ ਡੋਗਰੇ ਲਾਏ, ਭੱਜੇ ਜਾਂਦਿਆਂ ਤੇ ਫੈਰਿੰਗ ਕਰਕੇ ਤਿੱਤਰਾਂ ਵਾਂਗ ਉਡਾਏ।
ਜੋ ਬਚਗੇ ਭੱਜੇ ਗੱਡੀਆਂ ਲੈਕੇ, ਜੈਕਾਰੇ ਛੱਡਦੇ ਜਾਂਦੇ, ਧਰਮੀ ਫੌਜੀਆਂ ਨੂੰ ਰੋਕਕੇ, ਲੰਗਰ ਪਾਣੀ ਛਕਾਂਦੇ।

ਲੰਮਾ ਪੈਂਡਾ ਚਲਦੇ ਚਲਦੇ, ਤੇਲ ਮੁੱਕ ਗਿਆ ਸਾਰਾ, ਇੱਕ ਡੇਰੇ ਦੇ ਕੋਲ ਰੁਕ ਗਏ ਹੋਰ ਨਈਂ ਸੀ ਚਾਰਾ।
ਗੌਰਮਿੰਟ ਦੀ ਚਾਲ ਮੁਤਾਬਿਕ ਪਟਰੌਲ ਪੰਪ ਸੀ ਬੰਦ, ਗੁੱਸੇ ‘ਚ’ਆਕੇ ਇੱਕ ਫੌਜੀ ਨੇ ਉੱਥੇ ਚਲਾ ਤਾ ਬੰਬ।

ਖੜਕਾ ਸੁਣਕੇ ਡੇਰੇਦਾਰ ਸੀ ਆਗੇ, ਕ੍ਹੈਦੇ ਅਸੀਂ ਨੀ ਲੜਨਾ, ਬੰਦ ਕਰ ਦਿਓ ਬੰਬ ਧਮਾਕੇ ਬਿਨਾ ਮੌਤ ਕਿਓਂ ਮਰਨਾ।
ਮੁਖਬਰ ਦੀ ਇਤਲਾਹ ਮੁਤਾਬਕ ਫੌਜ ਨੇ ਘੇਰਾ ਪਾਇਆ, ਰਾਜ਼ੀਨਾਵਾਂ ਕਰਨ ਵਾਸਤੇ, ਸਿੱਖ ਬ੍ਰਗੇਡੀਅਰ ਆਇਆ।

ਲੜਾਈ ਮਸਲੇ ਦਾ ਹੱਲ ਨੀ ਕੋਈ ਪਸਤੌਲ ਬੰਦੂਕਾਂ ਛੱਡੋ, ਦਰਬਾਰ ਸ੍ਹੈਬ ਹੈ ਠੀਕ ਠਾਕ, ਜਾਕੇ ਆਪਣੀਆਂ ਸ਼ਕਾਂ ਕੱਢੋ।
ਗੁਰੂ ਕੀ ਨਗਰੀ ਦਿਖੌਣ ਵਾਸਤੇ, ਗੱਡੀਆਂ ਵਿੱਚ ਬਿਠਾਏ, ਧਰਮੀ ਫੌਜੀਆਂ ਜੈਕਾਰੇ ਛੱਡਕੇ ਗੀਤ ਖੁਸ਼ੀ ਦੇ ਗਾਏ।

ਹੱਥਾਂ ਦੇ ਉਦੋਂ ਤੋਤੇ ਉੱਡਗੇ, ਜਦੋਂ ਕੁਰਾਹੇ ਪਈਆਂ ਗੱਡੀਆਂ, ਧੋਖੇ ਬਾਜ਼ ਬ੍ਰਗੇਡੀਅਰ ਨੂੰ, ਸਾਰਿਆਂ ਰਲਕੇ ਗਾਲ੍ਹਾਂ ਕੱਢੀਆਂ।
ਰਾਤੋ ਰਾਤ ਮਾਰੂਥੂਲ ‘ਚ’ ਲੈਗੇ, ਕਰਤੇ ਟੀਨਾ ‘ਚ’ਬੰਦ, ਟੀਨਾ ਤਪਦੀਆਂ ਤੰਦੂਰ ਦੇ ਵਾਂਗੂੰ, ਦੇਖ ਰੱਬ ਦੇ ਰੰਗ।

55 ਡਿਗਰੀ ਗਰਮੀ ਦੇ ਵਿੱਚ, ਭੁੱਜਗੇ ਵਾਂਗੂੰ ਸੱਸੀ, ਕੋਈ ਤਾਂ ਅਊਗਾ ਸਾਡੀ ਸੁਣੂੰਗਾ,ਆਸ ਲੀਡਰਾਂ ਤੇ ਰੱਖੀ।
ਸੰਤ ਤੇ ਲੀਡਰ ਪਾਸਾ ਵੱਟਗੇ ਨਾ ਕੋਈ ਬਾਬਾ ਆਇਆ, 14-14 ਸਾਲ ਦੀ ਸਜ਼ਾ ਸੁਣਾਕੇ, ਜੇਲ੍ਹਾਂ ਵਿੱਚ ਸਿਟਵਾਇਆ।

ਫੌਜੀਆਂ ਦੇ ਨਾ ਤੇ ਪੈਸੇ ਖਾ ਗਏ, ਸ਼ਰਮ ਜਮਾਂ ਨਾ ਆਈ, ਜ੍ਹਿਨਾ ਫੌਜੀਆਂ ਬੈਰਕਾ ਛੱਡਕੇ, ਸਿੱਖਾਂ ਦੀ ਜਾਨ ਬਚਾਈ।
ਧਰਮੀਆਂ ਦੀ ਕੋਈ ਸਾਰ ਨਾ ਲੈਂਦਾ, ਏਹ ਨੇ ਭੁੱਖੇ ਮਰਦੇ, ਬਾਹਵਾਂ ਉਲਾਰਕੇ ਬਾਬੇ ਗੱਲਾਂ, ਸਰਬੱਤ ਦੇ ਭਲੇ ਦੀਆਂ ਕਰਦੇ।

ਕੋਈ ਉਡੀਕਣ ਹੱਸਪਤਾਲਾਂ ‘ਚ’ ਕੋਈ ਮੁੰਡੇ ਕੁੜੀ ਦੀ ਸ਼ਾਦੀ, ਕੋਈ ਤਾਂ ਆਊਗਾ ਸੰਤ ਸਿਪਾਹੀ ਮੱਦਤ ਕਰੂਗਾ ਸਾਡੀ।
ਪੰਜਾਬ ਦੀ ਅਣਖ ਬਚੌਣ ਦੀ ਖਾਤਰ ਫੌਜੀ ਬੈਰਕਾਂ ਛੱਡਗੇ, ਜਦੋਂ ਧਰਮੀਆਂ ਨੇ ਮੱਦਦ ਮੰਗੀ ਬਹੁਤੇ ਬੰਦੇ ਭੱਜਗੇ।

ਮਾਪਿਆਂ ਸ੍ਹਾਮਣੇ ਬੱਚੇ ਮਾਰਕੇ, ਖੇਡੇ, ਸੱਜਣ ਤਮਾਸ਼ੇ, ਮਿੱਟੀ ਫਰੋਲਣ ਦਾ ਕੋਈ ਨੀ ਫੈਦਾ ‘ਨਈਂ ਲੱਭਣੇ ਲਾਲ ਗੁਆਚੇ’।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top