Share on Facebook

Main News Page

ਸ਼ਹੀਦੀ ਯਾਦਗਾਰ ਬਣਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਸ਼ਹੀਦਾਂ ਦੇ ਪਰਵਾਰਾਂ ਦੀ ਸੰਭਾਲ ਕੀਤੀ ਜਾਵੇ

- ਸ਼ਹੀਦੀ ਯਾਦਗਾਰ ਦੇ ਨੀਂਹ ਪੱਥਰ ਰਖਣ ਵਾਲੇ ਧਾਰਮਕ/ਸਿਆਸੀ ਲੀਡਰ ਕਿੰਨ੍ਹਾਂ ਕੁ ਵਿਵਹਾਰਕ ਤੌਰ ’ਤੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਲੈ ਰਹੇ ਹਨ ? : ਸ.ਉਪਕਾਰ ਸਿੰਘ ਫਰੀਦਾਬਾਦ

(11 ਮਈ 2013 ; ਜਸਪ੍ਰੀਤ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ 12 ਜੂਨ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 1984 ਦੇ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਬਣਨ ਵਾਲੀ ਯਾਦਗਾਰ ਦਾ ਨੀਂਹ ਪੱਥਰ ਰਖਣ ਵਾਲੇ ਧਾਰਮਕ ਅਤੇ ਸਿਆਸੀ ਲੀਡਰਾਂ ਨੂੰ ਅਪਣੇ ਅੰਦਰ ਝਾਤ ਮਾਰਣ ਦੀ ਲੋੜ ਹੈ ਕਿ ਉਹ ਕਿੰਨਾ ਕੁ 1984 ਦੇ ਸ਼ਹੀਦਾਂ ਦੇ ਪਰਵਾਰਾਂ ਨਾਲ ਵਿਵਹਾਰਕ ਤੌਰ ’ਤੇ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਸਾਹਮਣੇ ਆਏ ਹਨ ਅਤੇ 29 ਸਾਲ ਬਾਅਦ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਕਿੰਨੀ ਕੁ ਇਮਾਨਦਾਰੀ ਵਿਖਾਈ ਹੈ? ਉਨ੍ਹਾਂ ਕਿਹਾ ਕਿ ਧਾਰਮਕ ਅਤੇ ਸਿਆਸੀ ਲੀਡਰਾਂ ਨੇ ਅੱਜ ਤਕ ਨੀਂਹ ਪੱਥਰ ਹੀ ਰਖੇ ਹਨ ਜਿਸ ਦਾ ਪ੍ਰਤੱਖ ਪ੍ਰਮਾਣ ਹੋਂਦ ਚਿਲੜ ਹੈ ਜਿਥੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਤਖ਼ਤਾਂ ਦੇ ਜੱਥੇਦਾਰਾਂ ਵੱਲੋਂ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਮੁੜ ਕੇ ਉਸ ਪੱਥਰ ਵਾਲੇ ਪਾਸੇ ਨਾ ਗਏ ਅਤੇ ਨਾਂ ਹੀ ਪੀੜਤ ਪਰਵਾਰਾਂ ਦੀ ਸਾਰ ਲਈ ।

ਸ. ਉਪਕਾਰ ਸਿੰਘ ਨੇ ਕਿਹਾ ਕਿ 1984 ਕਤਲੇਆਮ ਦਾ ਦੁੱਖ ਝਲ ਰਹੇ ਪਰਵਾਰਾਂ ਦੀ ਹਾਲਤ ਬੜੀ ਹੀ ਮਾੜੀ ਹੈ ਸਿਆਸੀ ਲੀਡਰ ਨਿਰਾ ਧਾਰਮਕ ਅਤੇ ਸਿਆਸੀ ਰੋਟੀਆਂ ਸੇਕਣ ਅਤੇ ਵਿਖਾਵੇ ਲਈ ਹੀ ਉਨ੍ਹਾਂ ਨਾਲ ਸੰਪਰਕ ਕਾਇਮ ਕਰਦੇ ਹਨ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਪੁੱਛ-ਗਿਛ ਨਹੀਂ ਕੀਤੀ ਜਾਂਦੀ । ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜੀ ਨੂੰ 1984 ਕਤਲੇਆਮ ਦੀ ਯਾਦ ਨਾਲ ਜੋੜਨ ਲਈ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ ਪਰ ਸਿਰਫ ਉਨ੍ਹਾਂ ਨੂੰ ਸਿਆਸੀ ਲਾਹਾ ਲੈਣ ਲਈ ਵਿਵਾਦਤ ਬਣਾ ਦੇਣਾ ਵਾਜ਼ਬ ਨਹੀਂ। ਉਨ੍ਹਾਂ ਕਿਹਾ ਕਿ ਸ਼ਹੀਦੀ ਯਾਦਗਾਰ ਨੂੰ ਇਤਿਹਾਸਕ ਗੁਰਦੁਆਰੇ ਵਿਚ ਬਨਾਉਣ ਦੀ ਥਾਂ ਉਸ ਅਸਥਾਨ ’ਤੇ ਸਥਾਪਤ ਕੀਤਾ ਜਾਵੇ ਜਿੰਨ੍ਹਾਂ ਅਸਥਾਨਾਂ ’ਤੇ ਦਰਦਨਾਕ ਘਟਨਾਵਾਂ ਵਾਪਰੀਆਂ ਹਨ ਜਿਵੇਂ ਕਿ ਹੋਂਦ ਚਿਲੜ ਕਾਂਡ ਵਾਲੀ ਥਾਂ ਜਾਂ ਫਿਰ ਇਤਿਹਾਸਕ ਗੁਰਦੁਆਰੇ ਤੋਂ ਬਾਹਰ ਦਿੱਲੀ ਵਿੱਚ ਕਿਸੇ ਵੀ ਥਾਂ ’ਤੇ ਇਸ ਨੂੰ ਸੁਚੱਜੇ ਤਰੀਕੇ ਨਾਲ ਬਿਨਾਂ ਸਿਆਸੀ ਰੋਟੀਆਂ ਸੇਕੇ ਸੁਹਿਰਦਤਾ ਨਾਲ ਬਣਾਇਆ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top