Share on Facebook

Main News Page

ਤੀਜਾ ਘੱਲੂਘਾਰਾ (ਸਾਕਾ ਨੀਲਾ ਤਾਰਾ) ਅਚਾਨਕ ਵਾਪਰਿਆ ਹਾਦਸਾ ਜਾਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਇੱਕ ਗਿਣੀ ਮਿੱਥੀ ਸਾਜਿਸ਼ ਸੀ?
- ਗੁਰਿੰਦਰਪਾਲ ਸਿੰਘ ਧਨੌਲਾ
93161 76519

ਭਾਰਤ ਵਰਸ਼ ਦੀ ਸਦੀਆਂ ਪੁਰਾਣੀ ਮੁਗ਼ਲਈ ਗੁਲਾਮੀਂ ਨੂੰ ਗਲੋਂ ਲਾਹੁਣ ਲਈ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਸਿੱਖ ਗੁਰੂ ਸਹਿਬਾਨਾਂ ਅਤੇ ਧਰਮੀ ਸਿੱਖਾਂ ਨੇ ਸਰਬੱਤ ਦੇ ਭਲੇ ਵਾਲੇ ਨਾਨਕਸ਼ਾਹੀ ਸੰਕਲਪ ਨੂੰ ਅਧਾਰ ਮੰਨਕੇ ਬੜੀ ਘਾਲਣਾ ਘਾਲੀ ਸੀ। ਲੇਕਿਨ ਭਾਰਤੀਆਂ ਦੀ ਬਦਕਿਸਮਤੀ ਕਿ ਸਿੱਖ ਰਾਜ ਤੋਂ ਬਾਹਰਲਾ ਇਲਾਕਾ ਬਹੁਤ ਛੇਤੀ ਫਿਰ ਗੁਲਾਮ ਹੋ ਗਿਆ ਸੀ। ਅਖਿਰਕਾਰ ਡੋਗਰਿਆਂ ਦੀ ਬਦਨੀਤੀ ਕਰਕੇ ਸਿੱਖ ਰਾਜ ਦੇ ਪਤਨ ਉਪਰੰਤ ਸਾਰਾ ਭਾਰਤ ਵਰਸ਼ ਅੰਗਰੇਜ਼ੀ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜਿਆ ਗਿਆ।

ਸਿੱਖਾਂ ਨੇ ਰਾਜ ਖੁੱਸ ਜਾਣ ਪਿੱਛੋਂ ਵੀ ਹਿੰਮਤ ਨਹੀਂ ਹਾਰੀ ਭਾਰਤ ਦੇ ਪਹਿਰੇਦਾਰ ਬਣਕੇ ਅੰਗਰੇਜੀ ਹਕੂਮਤ ਨਾਲ ਆਢਾ ਲਾ ਲਿਆ। ਇਮਾਨਦਾਰੀ ਅਤੇ ਦਿਆਨਤਦਾਰੀ ਦਾ ਪੱਲਾ ਫੜਕੇ ਪੂਰੇ ਭਾਰਤ ਵਰਸ਼ ਵਿਚ ਦੋ ਪ੍ਰਤੀਸ਼ਤ ਗਿਣਤੀ ਹੋਣ ਦੇ ਬਾਵਜੂਦ ਪਚਾਸੀ ਪ੍ਰਤੀਸ਼ਤ ਕੁਰਬਾਨੀਆਂ ਕਰਕੇ ਹਿੰਦ ਦੇ ਲੋਕਾਂ ਅਤੇ ਲੀਡਰਾਂ ਦਾ ਦਿਲ ਜਿੱਤ ਲਿਆ। ਜਿਸ ਤੋਂ ਖੁਸ਼ ਹੋ ਕੇ ਆਗੂਆ ਨੇ ਅਜਾਦੀ ਤੋਂ ਪਹਿਲਾਂ ਸਿੱਖਾਂ ਨੂੰ ਬਹੁਤ ਸਾਰੇ ਭਰੋਸੇ ਦਿੱਤੇ ਅਤੇ ਕੁਝ ਵਾਹਿਦੇ ਮੁਆਦੇ ਵੀ ਕੀਤੇ । ਪਰ ਅਜਾਦੀ ਮਿਲਦਿਆਂ ਹੀ ਹਿੰਦ ਲੀਡਰਾਂ ਨੇ ਸਿੱਖਾਂ ਪ੍ਰਤੀ ਅਪਣੀ ਬੇ ਰੁਖੀ ਅਤੇ ਨਿਆਂ ਨਾਂ ਦੇਣ ਵਾਲੇ ਏਜੰਡੇ ਨੂੰ ਲਾਗੂ ਕਰਨਾ ਅਰੰਭ ਕਰ ਦਿੱਤਾ।

ਇੱਕ ਵਾਹਿਦੇ ਮੁਤਾਬਕ ਸਿੱਖਾਂ ਨੂੰ ਉਤਰੀ ਭਾਰਤ ਵਿਚ ਅਜਾਦ ਖਿੱਤਾ ਦੇਣਾ, ਬੋਲੀ ਦੇ ਅਧਾਰ ਤੇ ਸੂਬੇ ਬਣਾਉਣੇ ਅਤੇ ਉਹ ਸੰਵਿਧਾਨ ਜੋ ਸਿੱਖਾਂ ਨੂੰ ਮਨਜੂਰ ਨਾ ਹੋਵੇ ਲਾਗੂ ਨਹੀਂ ਕੀਤਾ ਜਾਵੇਗਾ। ਪਰ ਸੰਵਿਧਾਨ ਘੜਣੀ ਕਮੇਟੀ ਦੇ ਦੋ ਸਿੱਖ ਨੁਮਾਇਦਿਆਂ ਸ੍ਰ ਹੁਕਮ ਸਿੰਘ ਅਤੇ ਸ੍ਰ ਭੁਪਿੰਦਰ ਸਿੰਘ ਮਾਨ ( ਸ੍ਰ ਸਿਮਰਨਜੀਤ ਸਿੰਘ ਮਾਨ ਦੇ ਤਾਇਆ ਜੀ) ਵਲੋਂ ਇਹ ਕਹਿਣ ਦੇ ਬਾਵਜੂਦ ਕੇ ਅਸੀਂ ਇਸ ਸੰਵਿਧਾਨ ਨੂੰ ਰੱਦ ਕਰਦੇ ਹਾਂ ਕਿਉਂਕਿ ਇਹ ਸਿੱਖਾਂ ਨਾਲ ਨਿਆਂ ਨਹੀਂ ਕਰੇਗਾ, ਅੱਜ ਉਹੀ ਸੰਵਿਧਾਨ ਹਿੰਦੋਸਤਾਨ ਵਿਚ ਲਾਗੂ ਹੈ। ਸਿੱਖਾਂ ਨੂੰ ਸੰਨ 1947 ਵਿਚ ਹੀ ਹਿੰਦ ਹਕੂਮਤ ਨੇ ਜਰਾਇਮ ਪੇਸ਼ਾ ਕੌਮ ਦੇ ਨਾਂ ਨਾਲ ਨਿਵਾਜ਼ ਦਿੱਤਾ ਸੀ। ਪੂਰੇ ਹਿੰਦੋਸਤਾਨ ਵਿਚ ਬੋਲੀ ਦੇ ਅਧਾਰ ਤੇ ਸੂਬੇ ਬਣੇ। ਪਰ ਸਿੱਖਾਂ ਨੂੰ ਪੰਜਾਬੀ ਸੂਬਾ ਬਣਾਉਣ ਲਈ ਭਾਈ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਅਤੇ ਬਿਆਸੀ ਹਜਾਰ ਗ੍ਰਿਫਤਾਰੀਆਂ ਦੀ ਕੀਮਤ ਅਦਾ ਕਰਨੀ ਪਈ। ਲੇਕਿਨ ਫਿਰ ਵੀ ਹਰਿਆਣਾ ਅਤੇ ਹਿਮਾਚਲ ਬਣਾਕੇ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਪੰਜਾਬੋਂ ਬਾਹਰ ਰੱਖ ਦਿੱਤੇ। ਰਿਪੇਅਰੀਅਨ ਲਾਅ ( ਪਾਣੀਆਂ ਬਾਰੇ ਸੰਸਾਰਕ ਕਨੂੰਨ) ਦਾ ਉ¦ਘਣ ਕਰਕੇ ਪੰਜਾਬ ਦਾ ਪਾਣੀ ਜਬਰੀ ਖੋਹ ਲਿਆ।

ਅਜਿਹੀ ਹਾਲਤ ਵਿਚ ਸਿੱਖ ਲੀਡਰਸ਼ਿੱਪ ਨੇ ਅਪਣੇ ਨਾਲ ਹੋਈ ਵਾਅਦਾ ਖਿਲਾਫੀ ਨੂੰ ਸਮਝਦਿਆਂ ਜਦੋਂ ਅਪਣਾ ਸਭ ਕੁੱਝ ਲੁੱਟਦਾ ਵੇਖਿਆ ਤਾਂ ਸਿਰਦਾਰ ਕਪੂਰ ਸਿੰਘ ਆਈ ਸੀ ਐਸ ਨੂੰ ਇੱਕ ਕੌਮੀ ਪ੍ਰੋਗਰਾਮ ਉਲੀਕਣ ਦੇ ਅਧਿਕਾਰ ਦਿੱਤੇ। ਜਿਸ ਨਾਲ 1973 ਵਿਚ ਸ੍ਰੀ ਅਨੰਦਪੁਰ ਸਹਿਬ ਦਾ ਮਤਾ ਹੋਂਦ ਵਿਚ ਆਇਆ । ਇੱਥੇ ਇਹ ਗੱਲ ਬੜੀ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਗੁਰੂ ਭੈਅ ਵਿਚ ਗੜੁੱਚ ਸਿੱਖਾਂ ( ਅਕਾਲੀਆਂ) ਨੇ ਸਰਬੱਤ ਦੇ ਭਲੇ ਅਧੀਨ ਇਸ ਮਤੇ ਵਿਚ ਕੇਵਲ ਅਪਣੇ ਲਈ ਹੀ ਸਭ ਕੁੱਝ ਨਹੀਂ ਮੰਗਿਆ ਸਗੋਂ ਸਾਰੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕੀਤੀ। ਇਸ ਦੌਰਾਨ ਹੀ ਇੰਦਰਾਂ ਗਾਂਧੀ ਨੇ ਅਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਐਮਰਜੰਸੀ ਲਾਉਣ ਦਾ ਐਲਾਨ ਕਰ ਦਿੱਤਾ। ਸਰਬੱਤ ਦੇ ਭਲੇ ਦੀ ਗੁੜਤੀ ਨਾਲ ਪਲੇ ਅਕਾਲੀਆਂ ਨੇ ਐਮਰਜੰਸੀ ਖਤਮ ਕਰਨ ਲਈ ਮੋਰਚਾ ਅਰੰਭ ਦਿੱਤਾ। ਜਿਸ ਨਾਲ ਇੰਦਰਾਂ ਗਾਂਧੀ ਦੀ ਐਮਰਜੰਸੀ ਤਾਂ ਧੁੰਦ ਦੇ ਬੱਦਲਾਂ ਵਾਂਗ ਉੱਡ ਗਈ ਤੇ ਇੰਦਰਾਂ ਗਾਂਧੀ ਵੀ ਹਿੰਦ ਦੇ ਤਖ਼ਤ ਤੋਂ ਤਿਲਕ ਕੇ ਸਿੱਧੀ ਜੇਲ ਦੀਆਂ ਬੈਰਕਾਂ ਵਿਚ ਜਾ ਡਿੱਗੀ। ਇਸ ਹਾਰ ਨੇ ਇੰਦਰਾਂ ਦੇ ਮਨ ਵਿਚ ਸਿੱਖਾਂ ਪ੍ਰਤੀ ਸੁਲਗਦੀ ਚੰਗਿਆੜੀ ਨੂੰ ਲਾਟ ਦਾ ਰੂਪ ਦੇ ਦਿੱਤਾ ਸੀ।

ਇਸੇ ਕਰਕੇ ਹੀ ਉਸ ਨੇ ਨਿਰੰਕਾਰੀਆਂ ਨੂੰ ਸਿੱਖਾਂ ਖਿਲਾਫ ਜਹਿਰ ਉਗਲਣ ਦੀ ਖੁੱਲੀ ਛੁੱਟੀ ਦੇ ਦਿੱਤੀ। ਹਕੂਮਤ ਦੀ ਸਰਪ੍ਰਸਤੀ ਦੇ ਨਸ਼ੇ ਹੇਠ ਭੂਤਰੇ ਹੋਏ ਨਿਰੰਕਾਰੀ ਸਿੱਧੇ ਹੀ ਸ੍ਰੀ ਅਮ੍ਰਿਤਸਰ ਪਹੁੰਚ ਗਏ। ਸਿੱਖਾਂ ਨੇ ਅਮਨ ਮਈ ਤਰੀਕੇ ਨਾਲ ਗਲ ਵਿਚ ਪੱਲੇ ਪਾਕੇ ਸਮਝਾਉਣ ਦਾ ਯਤਨ ਕੀਤਾ ਤਾਂ ਗੋਲੀਆਂ ਬੰਦੂਕਾਂ ਦੇ ਜਵਾਬ ਨੇ ਤੇਰਾਂ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਪੰਜਾਬ ਵਿਚ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਣ ਦੇ ਬਾਵਜੂਦ ਪਤਲੀ ਪੋਲੀ ਐਫ ਆਈ ਆਰ ਲਿਖੀ ਗਈ। ਪਰ ਗ੍ਰਿਫਤਾਰੀਆਂ ਨੂੰ ਮੂੰਹ ਚੜਾਉਦੇ ਨਿਰੰਕਾਰੀ ਅਰਾਮ ਨਾਲ ਦਿੱਲੀ ਦਰਬਾਰ ਦੀ ਛਤਰੀ ਹੇਠ ਪਹੁੰਚ ਗਏ। ਇਹ ਕੇਸ ਵੀ ਬੀਬੀ ਇੰਦਰਾਂ ਨੇ ਅਪਣੇ ਰਾਜਸੀ ਜਾਦੂ ਨਾਲ ਕਰਨਾਲ ਦੀ ਅਦਾਲਤ ਵਿਚ ਤਬਦੀਲ ਕਰਵਾਕੇ ਨਿਰੰਕਾਰੀ ਮੁੱਖੀ ਸਮੇਤ ਸਾਰੇ ਦੋਸ਼ੀਆਂ ਨੂੰ ਬਾ ਇੱਜਤ ਬਰੀ ਕਰਵਾ ਦਿੱਤਾ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿਚ ਭਾਈ ਰਣਜੀਤ ਸਿੰਘ ਨੇ ਉਸ ਦੇ ਪਾਪਾਂ ਦਾ ਘੜਾ ਉਸ ਦੇ ਵਿਹੜੇ ਵਿਚ ਹੀ ਭੰਨ ਦਿੱਤਾ।

ਇਸ ਉਪਰੰਤ ਸਿੱਖਾਂ ਵਿਚ ਬੜਾ ਰੋਸ ਫੈਲ ਗਿਆ ਹਰ ਪਾਸੇ ਕੁੜੱਤਣ ਦਾ ਮਹੌਲ ਨਜਰ ਆਉਣ ਲੱਗ ਪਿਆ। ਅਚਾਨਕ ਕੁੱਝ ਲਿਖਤਾਂ ਨੂੰ ਲੈਕੇ ੋਪੲਰੳਟੋਿਨ ਬਲੁੲ ਸਟੳਰ 4ਪਿੰਡ ਰੋਡੇ ਦੇ ਦੋ ਨੌਜੁਆਨਾਂ ਭਾਈ ਸਵਰਨ ਸਿੰਘ (ਭਤੀਜਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ) ਅਤੇ ਭਾਈ ਨਛੱਤਰ ਸਿੰਘ ਨੇ ਹਿੰਦ ਸਮਾਚਾਰ ਗਰੁੱਪ ਦੇ ਮੁੱਖੀ ਲਾਲਾ ਜਗਤ ਨਰੈਣ ਦਾ ਕਤਲ ਕਰ ਦਿੱਤਾ। ਨਾਲ ਦੀ ਨਾਲ ਸੰਤ ਭਿੰਡਰਾਂਵਾਲਿਆ ਦੀ ਧਰਮ ਪ੍ਰਚਾਰ ਬੱਸਾਂ ਨੂੰ ਧਾਰਮਿਕ ਪੋਥੀਆਂ ਸਮੇਤ ਚੰਦੋਅ ਕਲਾਂ ਹਰਿਆਣਾ ਵਿਚ ਅੱਗ ਲਾਕੇ ਸਾੜ ਦਿੱਤਾ ਗਿਆ ਤੇ ਸੰਤ ਭਿੰਡਰਾਂਵਾਲਿਆ ਨੂੰ ਜਗਤ ਨਰਾਇਣ ਕਤਲ ਕਾਂਡ ਵਿਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ। ਜਿਸ ਨਾਲ ਸਿੱਖਾਂ ਦੀ ਬੇਚੈਨੀ ਹੋਰ ਵੱਧ ਗਈ। ਸੰਤਾਂ ਦੀ ਬੇਗੁਨਾਹੀ ਕਰਕੇ ਸਰਕਾਰ ਨੂੰ ਥੋੜੇ ਸਮੇਂ ਵਿਚ ਮਜਬੂਰਨ ਰਿਹਾਈ ਕਰਨੀ ਪਈ। ਪਰ ਕੁਝ ਹੋਰ ਸਾਥੀਆਂ ਦੀ ਰਿਹਾਈ ਲਈ ਸੰਤ ਭਿੰਡਰਾਂਵਾਲਿਆਂ ਨੇ ਜੁਲਾਈ ਦੇ ਅਖੀਰਲੇ ਪੱਖ ਵਿਚ ਸ੍ਰੀ ਦਰਬਾਰ ਸਹਿਬ ਤੋਂ ਮੋਰਚਾ ਲਗਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਹਿੰਦ ਹਕੂਮਤ ਨਾਲ ਸਿੱਖਾਂ ਦੀ ਇੱਜਤ ਬਹਾਲੀ ਲਈ ਲੜਾਈ ਲੜਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਏਜੰਡਾ ਬਣਾਕੇ ਚਾਰ ਅਗਸਤ 1982 ਨੂੰ ਧਰਮ ਯੁੱਧ ਮੋਰਚਾ ਲਗਾਉਣ ਐਲਾਨ ਕਰ ਦਿੱਤਾ ਤਾਂ ਭਿੰਡਰਾਂਵਾਲਿਆਂ ਨੇ ਨਿੱਗਰ ਪੰਥਕ ਸੋਚ ਅਤੇ ਬਿਬੇਕ ਬੁੱਧ ਦਾ ਸਬੂਤ ਦਿੰਦਿਆਂ ਬਿਨਾਂ ਸ਼ਰਤ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਬਤੌਰ ਮੋਰਚਾ ਡਿਕਟੇਟਰ ਪ੍ਰਵਾਨ ਕਰਕੇ ਅਪਣੇ ਆਪ ਨੂੰ ਧਰਮ ਯੂੱਧ ਮੋਰਚੇ ਦਾ ਅਨਿਖੜਵਾਂ ਅੰਗ ਬਣਾ ਲਿਆ।

ਦੋਹਾ ਸੰਤਾਂ ਦੀ ਸੁਮੇਲਤਾ ਅਤੇ ਸਿੱਖਾਂ ਅੰਦਰ ਡਲ ਡਲ ਕਰਦੇ ਜਜਬੇ ਕਾਰਨ ਧਰਮ ਯੁੱਧ ਮੋਰਚਾ ਬੁ¦ਦੀਆਂ ਨੂੰ ਛੋਹ ਗਿਆ ਲੱਖਾਂ ਦੀ ਗਿਣਤੀ ਵਿਚ ਸਿੱਖਾਂ ਨੇ ਕੌਮੀ ਜਜਬਾਤਾਂ ਅਧੀਨ ਗ੍ਰਿਫਤਾਰੀਆਂ ਦੇ ਦਿੱਤੀਆਂ। ਪੰਜਾਬ ਦੀਆਂ ਜੇਲ•ਾਂ ਤਾਂ ਕੀ ਸਗੋਂ ਆਰਜੀ ਜੇਲ ਬਣੇ ਸਰਕਾਰੀ ਰੈਸਟ ਹਾਊਸ ਅਤੇ ਸਕੂਲ ਕਾਲਜ ਵੀ ਸਿੱਖਾਂ ਨੂੰ ਸਾਂਭਣ ਤੋਂ ਅਸਮੱਰਥ ਹੋ ਗਏ। ਇਸੇ ਦੌਰਾਂਨ ਹੀ ਸਿੱਖਾਂ ਦੇ ਜਜਬਾਤ ਅਤੇ ਅਫਸਰਸ਼ਾਹੀ ਦੀਆਂ ਵਧੀਕੀਆਂ ਕਰਕੇ ਕੁੱਝ ਥਾਂਈ ਜ਼ਾਲਮ ਅਫ਼ਸਰ ਜਾਂ ਪੁਲੀਸ ਦੇ ਮੁਕਬਰ ਨੁਮਾਂ ਬੰਦੇ ਅਗਿਆਤ ਵਿਆਕਤੀਆਂ ਵਲੋ ਸਮੇਂ ਸਮੇਂ ਮਾਰੇ ਜਾਣ ਵਰਗੀਆਂ ਘਟਨਾਵਾਂ ਵੀ ਹੋਈਆਂ। ਸਿੱਖਾਂ ਦੇ ਜਜਬਾਤ ਅਤੇ ਜਾਇਜ ਮੰਗਾਂ ਕਾਰਨ ਹਰ ਪਾਸਿਉਂ ਸਿੱਖਾਂ ਨੂੰ ਮਿਲੇ ਉਤਸਾਹ ਅਤੇ ਪਿਆਰ ਕਾਰਨ ਕੇਂਦਰੀ ਹਕੂਮਤ ਅੱਗ ਬਬੂਲਾ ਹੋਈ ਬੈਠੀ ਸੀ। ਇਸ ਕਰਕੇ ਪੰਜਾਬ ਵਿਚ ਵਾਪਰੀ ਹਰ ਛੋਟੀ ਮੋਟੀ ਘਟਨਾਂ ਨੂੰ ਭਿੰਡਰਾਂਵਾਲਿਆ ਨਾਲ ਜੋੜਕੇ ਇੰਝ ਪ੍ਰਚਾਰਨਾਂ ਸ਼ੁਰੂ ਕਰ ਦਿੱਤਾ ਕਿ ਜਿਵਂੇ ਧਰਮ ਯੁੱਧ ਮੋਰਚਾ ਪਾਕਿਸਤਾਨ ਜਾਂ ਚੀਨ ਵਲੋ ਕੀਤਾ ਗਿਆ ਕੋਈ ਜੰਗੀ ਹਮਲਾ ਹੋਵੇ? ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਸੰਤ ਭਿੰਡਰਾਂਵਾਲੇ ਸਿਆਸੀ ਨੇਤਾਵਾਂ ਵਾਂਗੂ ਦੋਹਰੇ ਅਰਥਾਂ ਵਾਲੇ ਬਿਆਨ ਦੇਣ ਦੀ ਬਜਾਇ ਹਕੂਮਤ ਨੂੰ ਸਿੱਧੇ ਲਹਿਜੇ ਵਿਚ ਹੀ ਵੰਗਾਰਦੇ ਸਨ ਅਤੇ ਅਪਣੇ ਹੱਕਾਂ ਦੀ ਗੱਲ ਕਰਨ ਲੱਗਿਆਂ ਕਿਸੇ ਵੀ ਵੱਡੇ ਤੋਂ ਵੱਡੇ ਸਿਆਸਤਦਾਨ ਜਾਂ ਸਰਕਾਰੀ ਪ੍ਰਭਾਵ ਦੀ ਉੱਕਾ ਹੀ ਪ੍ਰਵਾਹ ਨਹੀਂ ਕਰਦੇ ਸਨ। ਹਿੰਦੋਸਤਾਨੀ ਖੁਫੀਆ ਵਿਭਾਗ ਨੇ ਲੋਕਤੰਤਰਿਕ ਅਤੇ ਪੁਰਅਮਨ ਤਰੀਕੇ ਨਾਲ ਚੱਲ ਰਹੇ ਧਰਮ ਯੁੱਧ ਮੋਰਚੇ ਨੂੰ ਹਰ ਹਰਬਾ ਵਰਤ ਕੇ ਬਦਨਾਮ ਕਰਨ ਦਾ ਬੀੜਾ ਚੁੱਕ ਲਿਆ। ਜਿਸ ਕਰਕੇ ਆਖਿਰ ਜੂਨ 1984 ਨੂੰ ਅਜਾਦ ਭਾਰਤ ਵਿਚ ਅਪਣੇ ਹੀ ਦੇਸ਼ ਦੀਆਂ ਫੌਜਾਂ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਪ੍ਰੇਰਣਾ ਸਰੋਤ ਅਸਥਾਨ ਸ੍ਰੀ ਹਰਿਮੰਦਰ ਸਹਿਬ ਤੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਹੱਲਾ ਬੋਲ ਦਿੱਤਾ। ਤੋਂਪਾ, ਟੈਕਾਂ ਅਤੇ ਹਵਾਈ ਫੌਜ ਨੇ ਤਿੰਨ ਦਿਨ ਲਗਾਤਾਰ ਹਰਿਮੰਦਰ ਸਹਿਬ ਤੇ ਗੋਲਿਆਂ ਅਤੇ ਬਰੂਦ ਦਾ ਮੀਂਹ ਵਰਸਾ ਦਿੱਤਾ।

ਸ੍ਰੀ ਅਕਾਲ ਤਖਤ ਸਹਿਬ ਢਹਿ ਢੇਰੀ ਹੋ ਗਿਆ, ਪੰਝੀ ਸੌ ਦੇ ਕਰੀਬ ਗੁਰੂ ਗ੍ਰੰਥ ਸਹਿਬ ਦੀਆਂ ਬੀੜਾਂ ਅਗਨ ਭੇਟ ਹੋ ਗਈਆ, ਹਜਾਰਾਂ ਸਰਧਾਲੂਆਂ ਸਮੇਤ ਪੰਥ ਦੀ ਮਹਾਨ ਸ਼ਖਸੀਅਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸ਼ਹੀਦੀ ਪਾ ਗਏ। ਸਿੱਖ ਪੰਥ ਦਾ ਅਨਮੋਲ ਖਜਾਨ੍ਹਾਂ ਤੋਂਸ਼ਾਖਾਨਾ ਫੌਜੀਆਂ ਨੇ ਲੁੱਟ ਲਿਆ। ਰੁਹਾਨੀ ਸਹਿਤ ਸੰਭਾਲੀ ਬੈਠੀ ਸਿੱਖ ਰੈਫ਼ਰੈਂਸ ਲਾਇਬਰੇਰੀ ਬਰੂਦ ਨਾਲ ਸੜ ਕੇ ਰਾਖ ਹੋ ਗਈ। ਸਦੀਆਂ ਤੋਂ ਚਲਦਾ ਕੀਰਤਨ ਪ੍ਰਵਾਹ ਬੰਦ ਹੋ ਗਿਆ। ਮਰਿਆਦਾ ਕਿੰਨੇ ਦਿਨ ਤੜਫ ਦੀ ਰਹੀ। ਸਿੱਖ ਆਗੂ ਫੜਕੇ ਦੂਰ ਦੁਰਾਡੇ ਜੇਲਾਂ ਵਿਚ ਬੰਦ ਕਰ ਦਿੱਤੇ ਗਏ। ਕਈ ਦਿਨ ਪੰਜਾਬ ਵਿਚ ਫੌਜ ਮਨਮਾਨੀਆਂ ਕਰਦੀ ਰਹੀ। ਸਿਰਫ ਹਰਿਮੰਦਰ ਸਹਿਬ ਨਹੀਂ ਛੱਤੀ ਹੋਰ ਗੁਰਦੁਆਰੇ ਵੀ ਫੌਜੀ ਹਮਲੇ ਦਾ ਸ਼ਿਕਾਰ ਹੋ ਗਏ। ਪੰਜਾਬ ਦਾ ਹਰੇਕ ਪਿੰਡ ਅਤੇ ਹਰ ਦੇਹਲੀ ਫੌਜੀਆਂ ਦੇ ਬੂਟਾਂ ਦੀ ਮਾਰ ਥੱਲੇ ਆਈ। ਅਖਬਾਰਾਂ ਉਪਰ ਸੈਂਸਰ ਲੱਗ ਗਿਆ। ਸਰਕਾਰ ਨੇ ਖੰਭਾਂ ਦੀਆਂ ਡਾਰਾਂ ਬ੍ਯਣਾਕੇ ਸਿੱਖਾਂ ਦੀ ਬਦਨਾਮੀ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਕੋਈ ਸ਼ੱਕ ਨਹੀਂ ਕਿ ਕੁੱਝ ਦਰਜਨ ਸਿੱਖਾਂ ਨੇ ਹਰਿਮੰਦਰ ਸਹਿਬ ਦੀ ਪਵਿੱਤਰਤਾ ਭੰਗ ਕਰਨ ਆਈ ਹਿੰਦ ਫੌਜ ਦਾ ਕੋਈ ਵੱਡਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਗੁਰੂ ਦੇ ਓਟ ਆਸਰੇ ਅਤੇ ਸਿੱਦਕ ਦਿਲੀ ਨਾਲ ਮੌਤ ਨੂੰ ਸੀਨੇ ਲਾਕੇ ਮੁਕਾਬਲਾ ਕਰਦੇ ਹੋਏ ਜਾਮੇ ਏ ਸ਼ਹਾਦਤ ਪੀਤੇ । ਹਿੰਤ ਹਕੂਮਤ ਨੇ ਇਹ ਹਮਲਾ ਕਰਨ ਲਈ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਵੀ ਇਸ ਕਰਕੇ ਚੁਣਿਆ ਸੀ ਕਿ ਅਬਦਾਲੀ ਨੀਤੀ ਅਨੁਸਾਰ ਉਸ ਦਿਨ ਇਤਿਹਾਸਿਕ ਗੁਰਦੁਆਰਿਆਂ ਵਿਚ ਵੱਡੀ ਗਿਣਤੀ ਵਿਚ ਆਏ ਸਿੱਖਾਂ ਦਾ ਕੁਝ ਪਲਾਂ ਵਿਚ ਹੀ ਮਲੀਆ ਮੇਟ ਕਰ ਦਿੱਤਾ ਜਾਵੇਗਾ।

ਅੱਜ ਇਸ ਸਾਕੇ ਨੂੰ ਉਨੱਤੀ ਵਰ•ੇ ਪੂਰੇ ਹੋ ਚੁੱਕੇ ਹਨ। ਪਰ ਇਹ ਸੁਆਲ ਅੱਜ ਵੀ ਡਰਾਉਣੇ ਸੁਪਨੇ ਵਾਂਗੂ ਸਿੱਖ ਪੰਥ ਦੇ ਸਿਰਹਾਣੇ ਖਲੋਤਾ ਹੈ ਕਿ ੋਪੲਰੳਟੋਿਨ ਬਲੁੲ ਸਟੳਰ 1ਜਦੋਂ ਅਜਾਦੀ ਲਈ ਪਚਾਸੀ ਪ੍ਰਤੀਸ਼ਤ ਕੁਰਬਾਨੀਆਂ ਕਰਨ ਵਾਲੀ ਦੇਸ਼ ਭਗਤ ਕੌਮ ਨੂੰ ਹੱਕ ਮੰਗਣ ਬਦਲੇ ਫੌਜੀ ਹਮਲੇ ਵਰਗਾ ਕਹਿਰ ਗਲ ਪੈ ਜਾਵੇ ਤਾਂ ਕੌਮ ਕਿਧਰ ਨੂੰ ਜਾਵੇ? ਇਸ ਦਾ ਜਵਾਬ ਅੱਜ ਵੀ ਕੌਮ ਲੱਭ ਰਹੀ ਹੈ। ਜਿੰਨ੍ਹਾਂ ਸਰੀਰਾਂ ਨੇ ਇਹ ਸਾਕਾ ਪਿੰਡੇ ਤੇ ਹੰਢਾਇਆ ਜਾਂ ਅਪਣੀਆਂ ਅੱਖਾਂ ਨਾਲ ਵੇਖਿਆ ਅਗਲੇ ਉਨੱਤੀ ਸਾਲਾਂ ਵਿਚ ਇੰਨ੍ਹਾਂ ਵਿਚੋਂ ਕੋਈ ਵਿਰਲਾ ਵਾਂਝਾ ਹੀ ਇਸ ਸੰਸਾਰ ਤੇ ਹੋਵੇਗਾ। ਜਾਂ ਫਿਰ ਏਨੀ ਬਜੁਰਗ ਅਵੱਸਥਾ ਵਿਚ ਹੋਵੇਗਾ ਕੇ ਥਿੜਕੇ ਬੋਲਾਂ ਅਤੇ ਅਧੂਰੇ ਸ਼ਬਦਾਂ ਵਿਚ ਜਦੋਂ ਇਸ ਕਹਿਰ ਨੂੰ ਬਿਆਨ ਕਰੇਗਾ ਤਾਂ ਸੁਨਣ ਵਾਲਾ ਅਸਰ ਕਬੂਲਣ ਤੋਂ ਵਾਂਝਾ ਰਹਿ ਜਾਵੇਗਾ। ਤਿੰਨ ਦਹਾਕਿਆਂ ਪਿੱਛੋ ਅੱਜ ਆਹ ਇੱਕ ਅਧੂਰੀ ਤੇ ਸਿੱਖਾਂ ਦੀ ਦੁਬਿਧਾ ਨੂੰ ਵਧਾਉਣ ਅਤੇ ਨਵਾਂ ਰੇੜਕਾ ਖੜਾ ਕਰਨ ਵਾਲੀ ਇੱਕ ਗੁਰਦੁਆਰਾ ਨੁੰਮਾਂ ਯਾਦਗਰ ਬਣੀ ਹੈ। ਜਿਸਨੂੰ ਲੈਕੇ ਸਿੱਖ ਪੰਥ ਖੱਖੜੀਆਂ ਕਰੇਲੇ ਹੋਇਆ ਕੁੱਕੜ ਯੁੱਧ ਵਿਚ ਉਲਝ ਗਿਆ ਹੈ। ਦੁਸ਼ਮਣ ਬੈਠਾ ਤਮਾਸ਼ਾ ਦੇਖਕੇ ਖੁਸ਼ ਹੋ ਰਿਹਾ ਹੈ। ਕੀਹ ਉਪਰੇਸ਼ਨ ਬਲਿਊ ਸਟਾਰ ਦੇ ਇਹੀ ਅਰਥ ਬਾਕੀ ਹਨ ਕਿ ਹਜਾਰਾਂ ਨਿਰਦੋਸ਼ ਸਿੱਖ ਮਾਰੇ ਗਏ ਤੇ ਅਸੀ ਨਿਮਾਣੀ ਜਿਹੀ ਵਰ•ੇਗੰਢ ਮਣਾਕੇ ਡੰਗ ਟਪਾ ਲਈਏ? ਕਦੇ ਕੋਈ ਚਰਚਾ ਹੀ ਨਹੀਂ ਹਈੋ ਕਿ ਅਖਿਰ ਇਹ ਕਹਿਰ ਸਿੱਖਾਂ ਤੇ ਵਾਪਰਿਆ ਹੀ ਕਿਉਂ? ਅੱਜ ਤਾਂ ਗੱਲ ਇੱਥੇ ਹੀ ਆ ਪਹੁੰਚੀ ਹੈ ਕਿ ਹਜਾਰਾਂ ਬੇਗੁਨਾਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਦੋ ਹਜ਼ਾਰ ਸਿੱਖ ਵੀ ਇਕੱਠਾ ਨਹੀਂ ਹੁੰਦਾ। ਜਦੋਂ ਕਿ ਮੱਸਿਆ ਅਤੇ ਐਤਵਾਰ ਨੂੰ ਦਰਬਾਰ ਸਹਿਬ ਵਿਚ ਸੰਗਤਾਂ ਦਾ ਹੜ ਆ ਜਾਂਦਾ ਹੈ। ਜੇ ਕਿਤੇ ਮੱਸਿਆ ਸੋਮਵਾਰ ਦੀ ਹੋਵੇ ਤਾਂ ਗਿਣਤੀ ਦੂਣੀ ਚੌਣੀ ਹੋ ਜਾਂਦੀ ਹੈ। ਅਖਿਰ ਕੀਹ ਹੈ ਮਾਮਲਾ ਕਿ ਸਿੱਖ ਹਿੰਦ ਹਕੂਮਤ ਦੀ ਇਸ ਘਿਣਾਊਣੀ ਕਾਰਵਾਈ ਨਾਲ ਸਹਿਮਤ ਹੋ ਗਏ ਹਨ? ਜਾਂ ਦਰਬਾਰ ਸਹਿਬ ਤੇ ਹੋਏ ਫੌਜੀ ਹਮਲੇ ਦੀ ਤਈਦ ਕਰਦੇ ਹਨ? ਜਾਂ ਫਿਰ ਮੂਰਖਤਾ ਦੇ ਆਲਮ ਵਿਚ ਅਪਣੀ ਹੋਣੀ ਤੋਂ ਬੇਖ਼ਬਰ ਹੋ ਗਏ ਜਾਪਦੇ ਹਨ? ਛੇ ਜੂਨ ਨੂੰ ਸਿਰਫ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ , ਪੰਚ ਪ੍ਰਧਾਨੀ, ਦਲ ਖਾਲਸਾ ਜਾ ਗਿਣਤੀ ਦੀਆਂ ਕੁੱਝ ਹੋਰ ਪੰਥਕ ਜੱਥੇਬੰਦੀਆਂ ਅਤੇ ਨਿੱਜੀ ਨਾਮੀ ਲੋਕ ਹੀ ਉੱਥੇ ਪਾਹੁੰਚਦੇ ਹਨ। ਉਨ੍ਹਾਂ ਵਿਚੋ ਬਹੁਤੇ ਮੁੰਹ ਵਖਾਲੀ ਕਰਕੇ ਅਖਬਾਰ ਨਵੀਸਾਂ ਨੂੰ ਸਮੇ ਦੇ ਲਿਹਾਜ ਨਾਲ ਕੁਝ ਬਿਆਨ ਜਾਰੀ ਕਰਨ ਪਿੱਛੋਂ ਰਮਤੇ ਹੋ ਜਾਂਦੇ ਹਨ।

ਸ੍ਰੀ ਅਕਾਲ ਤਖਤ ਸਹਿਬ 'ਤੇ ਅੱਧੀ ਰਾਤ ਨੂੰ ਟਾਸਕ ਫੋਰਸ ਕਬਜਾ ਕਰ ਲੈਂਦੀ ਹੈ ਕਿ ਕਿਤੇ ਕੋਈ ਸ਼੍ਰੋਮਣੀ ਕਮੇਟੀ ਤੇ ਕਾਬਜ ਧਿਰ ਤੋਂ ਬਿਨ੍ਹਾਂ ਕੋਈ ਹੋਰ ਬੰਦਾ ਅਕਾਲ ਤਖਤ ਸਹਿਬ ਤੇ ਨਾ ਬੈਠ ਸਕੇ। ਜਥੇਦਾਰ ਸਹਿਬ ਵੀ ਨਾਗਪੁਰੋਂ ਵਾਇਆ ਦਿੱਲੀ ਚੰਡੀਗੜ ਹੁੰਦੇ ਹੋਏ ਪਹੁੰਚੇ ਸੰਦੇਸ਼ ਵਿਚਲੇ ਸਬਦਾਂ ਨੂੰ ਅਪਣੀ ਲੈਟਰ ਹੈਡ ਤੇ ਲਿਖਕੇ ਪੜਨ ਉਪਰੰਤ ਵੇਲਾ ਪੂਰਾ ਕਰ ਲੈਦੇ ਹਨ। ਜਥੇਦਾਰ ਜਾਂ ਐਸ.ਜੀ.ਪੀ.ਸੀ. ਦੀ ਨਾਦਰਸ਼ਾਹੀ ਤੋਂ ਅਸੰਤੁਸ਼ਟ ਧਿਰਾਂ ਖਾਸ ਕਰਕੇ ਸ੍ਰ ਮਾਨ ਤੇ ਉਨ੍ਹਾਂ ਦੇ ਸਮੱਰਥਕ ਐਸ ਜੀ ਪੀ ਸੀ ਦੇ ਵਿਰੋਧ ਦੇ ਬਾਵਜੂਦ ਖਾਲਿਸਤਾਨ ਦੇ ਨਾਹਰੇ ਲਾਕੇ ਅਤੇ ਕੁੱਝ ਮਿੰਟਾਂ ਦਾ ਭਾਸ਼ਨ ਕਰਕੇ ਆਪਣਾ ਚੱਸ ਪੂਰਾ ਕਰ ਲੈਂਦੇ ਹਨ। ਪਰ ਇਸ ਦਿਹਾੜੇ ਤੇ ਇਹ ਚਿੰਤਨ ਕਦੇ ਨਹੀਂ ਹੋਇਆ ਕਿ ਇਹ ਘੱਲੂਘਾਰਾ ਕਿਉਂ ਹੋਇਆ ਤੇ ਅੱਜ ਕੌਮ ਕਿਥੇ ਖਲੋਤੀ ਹੈ? ਕੁੱਝ ਨਾਹਰੇ ਮਾਰਕੇ ਖੁਸ਼ ਹੋ ਜਾਂਦੇ ਹਨ ਕਿ ਅਸੀਂ ਪੰਥ ਦੀ ਸੇਵਾ ਕੀਤੀ ਹੈ ਦੂਜੇ ਇਹ ਖੁਸ਼ੀ ਮਹਿਸੂਸ ਕਰਦੇ ਹਨ ਕਿ ਚਲੋ ਚਾਰ ਨਾਹਰੇ ਮਾਰਕੇ ਕਿਹੜਾ ਇੱਥੋਂ ਅਕਾਲ ਤਖ਼ਤ ਚੁੱਕ ਕੇ ਲੈ ਗਏ ਹਨ? ਆਪਾਂ ਸਟੇਜ ਤੋਂ ਤਾਂ ਨਹੀਂ ਬੋਲਣ ਦਿੱਤੇ ਅਤੇ ਨਾ ਹੀ ਹਿੰਦ ਹਕੂਮਤ ਨੂੰ ਨਰਾਜ ਹੋਣ ਦਿੱਤਾ ਹੈ? ਦੋਹੀਂ ਪਾਸੀਂ ਜੰਗ ਜਿੱਤਣ ਜਿੰਨ੍ਹੀ ਖੁਸ਼ੀ ਹੁੰਦੀ ਹੈ ਪਰ ਜਿਹੜਾ ਜਿੱਤਦਾ ਹੈ ਉਸ ਵੱਲ ਕਿਸੇ ਦਾ ਧਿਆਨ ਨਹੀਂ ਹੈ? ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾਂ ਸ੍ਰ ਮਾਨ ਨੇ ਸੰਤ ਭਿੰਡਰਾਂਵਾਲਿਆ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਇਹ ਸ਼ਹੀਦੀ ਦਿਹਾੜਾ ਵੀ ਮਨਾਉਣਾ ਅਰੰਭ ਹੋ ਗਿਆ। ਨਹੀਂ ਤਾਂ ਦਮਦਮੀ ਟਕਸਾਲ ਦੇ ਮੁੱਖੀ ਠਾਕਰ ਸਿੰਘ ਅਤੇ ਭਿੰਡਰਾਂਵਾਲਾ ਪ੍ਰੀਵਾਰ ਨੇ ਸਰਕਾਰੀ ਏਜੰਸੀਆਂ ਦੀ ਹਦਾਇਤ ਅਨੁਸਾਰ ਸੰਤਾਂ ਨੂੰ ਜਿਉਂਦੇ ਐਲਾਨ ਕੇ ਚੁੱਪਦੇ ਭਾਂਡੇ ਪਾ ਦਿੱਤਾ ਸੀ। ਸ਼ਰਮੋ ਕੁਸ਼ਰਮੀ ਇਹ ਘੱਲੂਘਾਰਾ ਅਕਾਲ ਤਖਤ ਸਹਿਬ ਤੋਂ ਮਨਾਉਣਾ ਅਰੰਭ ਹੋ ਗਿਆ ਤਾਂ ਉਸ ਦਿਨ ਤੋਂ ਹੀ ਹਿੰਦ ਹੁਕਮਰਾਨਾਂ ਦੇ ਹਿਰਦੇ ਵਿਚ ਸੂਲ ਹੋਣ ਲੱਗ ਪਿਆ ਸੀ ਤੇ ਅਖਿਰ ਉਨ੍ਹਾਂ ਨੇ ਬਾਬੇ ਧੂੰਮੇ ਤੋਂ ਇਹ ਐਲਾਨ ਕਰਵਾ ਹੀ ਲਿਆ ਕਿ ਇਹ ਦਿਹਾੜਾ ਮਹਿਤਾ ਚੌਕ ਮਨਾਇਆ ਜਾਵੇਗਾ।

ਇੱਕ ਪੱਖ ਹੋਰ ਵੀ ਧਿਆਨ ਮੰਗਦਾ ਹੈ ਕਿ ਪੰਜਾਬ ਵਿਚ ਸੈਂਕੜੇ ਸਿੱਖ ਡੇਰੇ ਹਨ ਅਤੇ ਡੇਰੇਦਾਰ ਅਪਣੇ ਆਪ ਨੂੰ ਸਿੱਖ ਧਰਮ ਦਾ ਵਾਰਸ ਵੀ ਪ੍ਰਚਾਰਦੇ ਹਨ। ਪਰ ਇਨ੍ਹਾਂ ਨੂੰ ਇਹ ਕਦੇ ਨਜਰ ਨਹੀਂ ਆਇਆ ਕੇ ਜੂਨ 1984 ਵਿਚ ਹਿੰਦ ਹਕੂਮਤ ਨੇ ਦਰਬਾਰ ਸਹਿਬ ਤੇ ਫੌਜੀ ਹਮਲਾ ਕਰਕੇ ਸਾਡੇ ਧਰਮ ਦੀ ਹਾਨੀ ਕੀਤੀ ਹੈ। ਇੱਕ ਸਿੱਖ ਸੰਪ੍ਰਦਾ ਦਾ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਧਰਮ ਦੀ ਰਾਖੀ ਕਰਦਾ ਸ਼ਹਾਦਤ ਦਾ ਜਾਮ ਪੀ ਗਿਆ ਹੈ। ਇਹ ਸੰਤ ਜੁੰਡਲੀ ਗੁਰਦੁਆਰਿਆਂ ਜਾ ਡੇਰਿਆਂ ਤੇ ਕਬਜਾ ਕਰਨ ਵੇਲੇ ਜਾਂ ਦਿਵਾਨਾ ਵਿਚ ਸਿੱਖਾਂ ਦੇ ਜਜਬਾਤ ਲੁਟਣ ਲਈ ਜਾਂ ਸਿੱਖਾਂ ਦੇ ਘਰਾਂ ਵਿਚੋ ਉਗਰਾਹੀ ਕਰਨ ਵੇਲੇ ਸੰਤ ਜਰਨੈਲ ਸਿੰਘ ਦਾ ਨਾਂ ਜਰੂਰ ਵਰਤਦੇ ਹਨ। ਪਰ ਜੂਨ ਮਹੀਨੇ ਨਾਂ ਤਾਂ ਕੋਈ ਸਾਧ ਅਪਣੇ ਡੇਰੇ ਤੋਂ ਕਦੇ ਪੰਜ ਸੱਤ ਹਜਾਰ ਦਾ ਜਥਾ ਲੈਕੇ ਛੇ ਜੂਨ ਨੂੰ ਸ੍ਰੀ ਦਰਬਾਰ ਸਹਿਬ ਪਹੁੰਚਿਆ ਹੈ ਅਤੇ ਨਾ ਹੀ ਅਪਣੇ ਡੇਰੇ ਵਿਚ ਇਲਾਕੇ ਦੀਆਂ ਸੰਗਤਾ ਦਾ ਵੱਡਾ ਇਕੱਠ ਕਰਕੇ ਇਸ ਘੱਲੂਘਾਰੇ ਨੂੰ ਯਾਦ ਕੀਤਾ ਹੈ? ਇਸ ਤੋਂ ਇਲਾਵਾ

ਸਿਆਸੀ ਸਿੱਖ ਲੀਡਰ ਬੇਸ਼ੱਕ ਉਹ ਰਾਜ ਕਰਦੀ ਪਾਰਟੀ ਵਿਚ ਹੀ ਕਿਉਂ ਨਾ ਹੋਣ ਵੋਟਾਂ ਲੈਣ ਵੇਲੇ ਸੰਘ ਪਾੜ ਪਾੜ ਕੇ ਫੌਜੀ ਹਮਲੇ ਨੂੰ ਪ੍ਰਚਾਰਦੇ ਹਨ। ਪਰ ਵੋਟਾਂ ਲੰਘਦਿਆਂ ਸਭ ਕੁਝ ਹੀ ਵਿਸਰ ਜਾਂਦਾ ਹੈ ਅਖਿਰ ਕੀਹ ਕਾਰਣ ਹੈ ਕਿ ਏਡਾ ਵੱਡਾ ਘੱਲੂਘਾਰਾ ਇਨ੍ਹੀ ਵੱਡੀ ਧਾਰਮਿਕ ਹਾਨੀ ਨੂੰ ਅਸੀਂ ਸਿਰਫ ਵੋਟਾਂ ਬਟੋਰਨ ਦਾ ਸਾਧਨ ਜਾਂ ਇਕੱਠ ਕਰਨ ਦਾ ਜਰੀਆ ਬਣਾ ਲਿਆ ਹੈ। ਕਿੱਡੀ ਲਾਹਨਤ ਵਾਲੀ ਗੱਲ ਹੈ? ਅਸੀ ਕਦੇ ਚਿੰਤਨ ਹੀ ਨਹੀਂ ਕੀਤਾ ਕਿ ਜਿਸ ਦੇਸ ਦੀ ਅਜਾਦੀ ਲਈ ਅਸੀ ਮਹਾਂਨ ਘਾਲਨਾ ਘਾਲੀ ਹੋਵੇ ਉਸੇ ਦੇਸ ਦਾ ਨਿਜਾਮ ਸਾਡੀ ਨਸ਼ਲਕੁਸ਼ੀ ਕਰਨ ਲਈ ਸਾਡੇ ਧਰਮ ਤੇ ਸਾਜਿਸ ਅਧੀਨ ਫੌਜੀ ਹਮਲਾ ਕਰ ਦੇਵੇ? ਇਹ ਅਚਾਨਕ ਵਾਪਰਿਆ ਹਾਦਸਾ ਨਹੀਂ ਬਲਕਿ ਸਦੀਆਂ ਪੁਰਾਣੀ ਸਿੱਖ ਮਾਰੂ ਸੋਚ ਦੀ ਇੱਕ ਕੜੀ ਸੀ। ਅੱਜ ਸਮਾਂ ਮੰਗ ਕਰਦਾ ਹੈ , ਤੜਫ ਰਹੇ ਕੌਮੀ ਜਜਬਾਤ ਵੰਗਾਰ ਰਹੇ ਹਨ ਕਿ ਮਿਸਲਾਂ ਵਿਚ ਵੰਡੇ ਸਿੱਖ ਸਰਦਾਰੋ ਤੁਸੀਂ ਵੀ ਕਦੇ ਵਿਰਸੇ ਵੱਲ ਪਰਤੋਂਗੇ? ਕਦੇ ਕੌਮੀ ਚਿੰਤਨ ਕਰੋਗੇ ਕਿ ਕੌਮ ਦਾ ਇੱਕ ਅਪਣਾ ਘਰ ਹੋਵੇ ਜਿੱਥੇ ਅਪਣੇ ਦੇਸ਼ ਦੀ ਫੌਜ ਦੇ ਹਮਲੇ ਦਾ ਕੋਈ ਭੈਅ ਨਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top