Share on Facebook

Main News Page

ਸਿੱਖ ਧਰਮ ਤੋਂ ਪ੍ਰਭਾਵਿਤ ਗੋਰਾ ਗੋਰੀ ਨੇ ਅਨੰਦ ਕਾਰਜ ਕਰਕੇ ਵਿਆਹ ਕਰਵਾਇਆ

ਪੋਰਟਰਵਿੱਲ (ਕੁਲਵੀਰ ਹੇਅਰ): ਸਿੱਖ ਧਰਮ ਦੇ ਸਿਧਾਂਤ ਦੀ ਪੜਚੋਲ ਕਰਕੇ ਇਸ ਤੋਂ ਪ੍ਰਭਾਵਿਤ ਹੋਏ ਅਮਰੀਕਨ ਜੋੜੇ ਨੇ ਗੁਰਦੁਆਰਾ ਸਿੱਖ ਸੇਂਟਰ ਪੋਰਟਰਵਿੱਲ ਵਿਖੇ ਸਿੱਖ ਰਹੁ ਰੀਤਾਂ ਅਨੁਸਾਰ ਅਨੰਦ ਕਾਰਜ ਕਰਕੇ ਆਪਣਾ ਵਿਆਹ ਕਰਵਾਇਆ।

ਪ੍ਰਾਪਤ ਸੂਚਨਾ ਅਨੁਸਾਰ ਸਟੀਵ ਅਤੇ ਮੋਨਿਕਾ ਨੇ ਪੂਰਨ ਗੁਰਮਰਿਆਦਾ ਵਿਚ ਰਹਿੰਦਿਆਂ ਪਹਿਰਾਵੇ ਪਹਿਨੇ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਿਆਂ, ਚਾਰ ਲਾਵਾਂ ਲਈਆਂ। ਅਨੰਦ ਕਾਰਜ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟੀਵ ਨੇ ਕਿਹਾ ਕਿ ਉਸਨੇ ਸਰਬੱਤ ਦਾ ਭਲਾ ਮੰਗਦੇ ਸਿੱਖ ਧਰਮ ਬਾਰੇ ਬਹੁਤ ਪੜ੍ਹਿਆ ਹੈ ਅਤੇ ਸਿੱਖ ਇਤਿਹਾਸ ਨੇ ਉਸਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ ਹੈ ਜਿਸ ਕਾਰਨ ਉਸਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕੀਤਾ ਹੈ।

ਇਸ ਮੌਕੇ ਮੋਨਿਕਾ ਨੇ ਆਪਣਾ ਨਾਮ ਬਦਲ ਕੇ ਸਰਬਜੀਤ ਕੌਰ ਰੱਖ ਲਿਆ। ਇਸ ਮੌਕੇ ਡਾ. ਪਿਆਰਾ ਸਿੰਘ ਪੰਨੂੰ, ਡਾ. ਅਸ਼ੋਕ ਬੱਲ, ਡਾ. ਬਾਜਵਾ, ਹਰਬੰਸ ਸਿੰਘ ਕਲੇਰ, ਬਚਿੱਤਰ ਸਿੰਘ ਬੁੱਟਰ, ਪਰਗਟ ਸਿੰਘ, ਬਾਬਾ ਨਿਰਮਲ ਸਿੰਘ, ਸੁਖਦੇਵ ਸਿੰਘ ਸੰਧੂ, ਦਿਲਬਾਗ ਸਿੰਘ ਪੰਨੂੰ, ਬਲਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

ਇਸ ਮੌਕੇ ਸਿੱਖ ਭਾਈਚਾਰੇ ਵਲੋਂ ਸਟੀਵ ਅਤੇ ਸਰਬਜੀਤ ਕੌਰ ਵਲੋਂ ਸਿੱਖ ਧਰਮ ਵਿਚ ਵਿਸ਼ਵਾਸ ਪ੍ਰਗਟ ਕੀਤੇ ਜਾਣ ’ਤੇ ਦੋਵਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦੇਣ ਦੇ ਨਾਲ ਨਾਲ ਉਹਨਾਂ ਦੇ ਸੁਖੀ ਗ੍ਰਹਿਸਥ ਜੀਵਨ ਲਈ ਕਾਮਨਾ ਵੀ ਕੀਤੀ। ਸਟੀਵ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਦਿਨ ਬਣ ਗਿਆ ਹੈ ਅਤੇ ਉਹ ਸਿੱਖ ਧਰਮ ਨੂੰ ਅਪਣਾ ਕੇ ਵਿਲੱਖਣ ਸਕੂਨ ਮਹਿਸੂਸ ਕਰ ਰਹੇ ਹਨ।

ਟਿੱਪਣੀ: ਕਈ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਐਲਰਜੀ ਹੋਣ ਲੱਗ ਪਈ, ਅਤੇ ਲਾਵਾਂ ਵੀ ਕਰਮ ਕਾਂਡ ਲੱਗਣ ਲੱਗ ਪਈਆਂ ਨੇ, ਉਥੇ ਗੈਰ ਸਿੱਖ ਇੱਧਰ ਨੂੰ ਆ ਰਹੇ ਨੇ। ਸ਼ਰਮ ਕਰੋ ਅਖੌਤੀ ਵਿਦਵਾਨੋ!!!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top