ਵਿਹਲੜ ਨਿਹੰਗਾਂ ਵਲੋਂ ਭੰਗ ਨੂੰ ਪ੍ਰਵਾਨ ਕਰਵਾਉਣ ਲਈ
ਇੱਕ ਤਸਵੀਰ ਵਿੱਚ ਬਾਬਾ ਦੀਪ ਸਿੰਘ ਨੂੰ ਭੰਗ ਘੋਟਦੇ ਹੋਏ ਦਿਖਾਉਣਾ, ਇਕ ਘਟੀਆ
ਸੋਚ ਦਾ ਦਿਖਾਵਾ ਹੈ। ਗੁਰਮਤਿ ਵਿਰੋਧੀ ਅਤੇ ਗੁਰਮਤਿ ਵਿਹੂਣੇ ਲੋਕ ਸਿੱਖੀ ਨੂੰ
ਢਾਹ ਲਾਉਣ ਲਈ ਨਿੱਤ ਨਵੀਆਂ ਘਾੜਤਾਂ ਘੜਦੇ ਰਹਿੰਦੇ ਨੇ, ਜੋ ਕਿ ਸਿੱਖਾਂ ਦੇ
ਕੋਮਾਂ ਵਿੱਚ ਹੋਣ ਦਾ ਸਬੂਤ ਹੈ। ਸ. ਪ੍ਰਭਦੀਪ ਸਿੰਘ ਦੇ ਕਹੇ ਅਨੁਸਾਰ, ਸੁੱਤੇ
ਪਏ ਬੰਦੇ ਨੂੰ ਤਾਂ ਜਗਾਇਆ ਜਾ ਸਕਦਾ ਹੈ, ਪਰ ਕੋਮਾਂ ਦੀ ਸਥਿਤੀ 'ਚੋਂ ਜਾਗਣਾ,
ਨਾਮੁਮਕਿਨ ਦੇ ਬਰਾਬਰ ਹੈ।
ਸਿੱਖੀ 'ਚ ਤਸਵੀਰਾਂ ਲਈ ਕੋਈ ਥਾਂ ਨਹੀਂ, ਕਿਉਂਕਿ ਸਾਰੀਆਂ
ਹੀ ਤਸਵੀਰਾਂ ਮਨੋਕਲਪਿਤ ਹਨ। ਪਰ ਆਮ ਲੋਕ ਇਨ੍ਹਾਂ ਤਸਵੀਰਾਂ ਤੋਂ ਪ੍ਰਭਾਵਿਤ
ਹੁੰਦੇ ਹਨ। ਖ਼ਾਲਸਾ ਨਿਊਜ਼ ਇਸ ਤਸਵੀਰ ਰਾਹੀਂ ਸਿੱਖਾਂ ਨੂੰ ਜਾਗਰੂਕ ਕਰਨਾ
ਚਾਹੁੰਦੀ ਹੈ, ਕਿ ਕਿਸ ਤਰ੍ਹਾਂ ਗੁਰਮਤਿ ਹੀਣੇ ਅਤੇ ਸਿੱਖ ਵਿਰੋਧੀ ਅਨਸਰ, ਕਿਸ
ਤਰ੍ਹਾਂ ਦੀਆਂ ਚਾਲਾਂ ਚਲਕੇ, ਸਿੱਖੀ ਨੂੰ ਬਦਨਾਮ ਅਤੇ ਨਸ਼ਿਆਂ ਦਾ ਰੁਝਾਨ ਵਧਾਉਣਾ
ਚਾਹੁੰਦੇ ਹਨ।