Share on Facebook

Main News Page

ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ ਆਹਮੋ ਸਾਹਮਣੇ
- ਜਸਬੀਰ ਸਿੰਘ ਪੱਟੀ 09356024684

ਅੰਮ੍ਰਿਤਸਰ 26 ਮਈ () ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਇੱਕ ਵਾਰੀ ਫਿਰ ਆਹਮੋ ਸਾਹਮਣੇ ਹੋ ਗਈਆ ਹਨ, ਕਿਉਕਿ ਜਿਥੇ ਸ਼੍ਰੋਮਣੀ ਕਮੇਟੀ ਇਹ ਪੁਰਬ ਸੋਧੇ ਹੋਏ 2012 ਵਾਲੇ ਨਾਨਕਸ਼ਾਹੀ (ਧੁਮੱਕੜ) ਕੈਲੰਡਰ ਅਨੁਸਾਰ 12 ਜੂਨ ਨੂੰ ਪਾਕਿਸਤਾਨ ਵਿੱਚ ਮਨਾਉਣ ਲਈ ਜੱਥਾ ਭੇਜ ਰਹੀ ਹੈ ਉਥੇ ਪਾਕਿਸਤਾਨ ਕਮੇਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ 2003 ਵਿੱਚ ਰੀਲੀਜ ਕੀਤੇ ਗਏ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ 16 ਜੂਨ ਨੂੰ ਹੀ ਮਨਾਏਗੀ ਅਤੇ ਪਾਕਿਸਤਾਨ ਕਮੇਟੀ ਨੇ ਗੁਰਪੁਰਬ ਦਾ ਸਾਰਾ ਪ੍ਰੋਗਰਾਮ ਪਹਿਲਾ ਹੀ ਦੇਸਾ ਵਿਦੇਸਾਂ ਦੀਆ ਸਾਰੀਆ ਜਥੇਬੰਦੀਆ ਨੂੰ 8 ਜੂਨ ਤੋ 17 ਜੂਨ ਤੱਕ ਦਾ ਭੇਜਿਆ ਹੈ।

ਸਿੱਖਾਂ ਦੀ ਸਰਵ ਉ¤ਚ ਤੇ ਕਈ ਕੁਰਬਾਨੀਆ ਦੇ ਕੇ ਬਣਾਈ ਗਈ ਸੰਸਥਾ ਸ੍ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਬੀਤੇ ਕਲ ਪਾਕਿਸਤਾਨ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਜੱਥਾ 4 ਜੂਨ ਨੂੰ ਭੇਜਣ ਦਾ ਐਲਾਨ ਕੀਤਾ ਹੈ ਜਦ ਕਿ ਪਿਛਲੇ ਵਾਰੀ ਵਿਸਾਖੀ ਦੇ ਮੌਕੇ ਤੇ ਸ਼੍ਰੋਮਣੀ ਕਮੇਟੀ ਨੇ ਇਸ ਲਈ ਜੱਥਾ ਨਹੀਂ ਭੋਜਿਆ ਸੀ ਕਿਉਕਿ ਪਾਕਿਸਤਾਨ ਅੰਬੈਸ਼ੀ ਦਾ ਦੋਸ਼ ਸੀ ਕਿ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆ ਦੇ ਸਮੇਂ ਸਿਰ ਪਾਸਪੋਰਟ ਜਮਾ ਨਹੀਂ ਕਰਵਾਏ ਜਿਸ ਕਰਕੇ ਉਹਨਾਂ ਨੂੰ ਵੀਜਾ ਲਗਾਉਣ ਵਿੱਚ ਦਿੱਕਤ ਆ ਰਹੀ ਹੈ। ਰਸਮੀ ਤੌਰ ਤੇ ਚਿੱਠੀਆ ਲਿਖਣ ਦੇ ਮਾਹਿਰ ਮੰਨੇ ਜਾਂਦੇ ਸ਼ਰੋਮਣੀ ਕਮੇਟੀ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮੱਕੜ ਨੇ ਬੜੇ ਹੀ ਕੌੜੇ ਲਫਜਾਂ ਵਿੱਚ ਪਾਕਿਸਤਾਨ ਸਰਕਾਰ, ਭਾਰਤ ਸਰਕਾਰ ਤੇ ਪਾਕਿ ਅੰਬੈਸ਼ੀ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆ ਕਿਹਾ ਸੀ ਕਿ ਦੋਵੇ ਸਰਕਾਰਾਂ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਦੇ ਰਹੀਆ ਹਨ ਤੇ ਜੱਥਾ ਭੇਜਣ ਦਾ ਬਾਈਕਾਟ ਕਰ ਦਿੱਤਾ ਸੀ ਜਦ ਕਿ ਕਈ ਹੋਰ ਜਥੇਬੰਦੀਆ ਜੱਥੇ ਲੈ ਕੇ ਗੁਰਪੁਰਬ ਮਨਾਉਣ ਲਈ ਜੱਥੇ ਲੈ ਕੇ ਗਈਆ ਸਨ।

ਇਸ ਵਾਰੀ ਸ਼੍ਰੋਮਣੀ ਕਮੇਟੀ ਅਧਿਕਾਰੀਆ ਤੇ ਪਾਕਿਸਤਾਨ ਅੰਬੈਸੀ ਦੇ ਅਧਿਕਾਰੀਆ ਵਿਚਕਾਰ ਹੋਈ ਮੀਟਿੰਗ ਉਪਰੰਤ ਫੈਸਲਾ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਸ਼ਰਧਾਲੂਆ ਦੀ ਲਿਸਟ 35 ਦਿਨ ਪਹਿਲਾਂ ਭੇਜੇਗੀ ਤਾਂ ਕਿ ਕੋਈ ਦਿੱਕਤ ਨਾ ਆਵੇ। ਇਸ ਵਾਰੀ ਸ਼੍ਰੋਮਣੀ ਕਮੇਟੀ ਦੇ ਜੱਥੇ ਨੂੰ ਪਾਕਿਸਤਾਨ ਅੰਬੈਸੀ ਨੇ 4 ਜੂਨ ਤੋ 18 ਜੂਨ ਤੱਕ 15 ਦਿਨ ਦਾ ਵੀਜਾ ਦਿੱਤਾ ਹੈ ਤੇ ਸ੍ਰੋਮਣੀ ਕਮੇਟੀ ਦਾ ਜੱਥਾ 4 ਜੂਨ ਨੂੰ ਵਿਸ਼ੇਸ਼ ਰੇਲ ਗੱਡੀਆ ਰਾਹੀ ਪਾਕਿਸਤਾਨ ਜਾਵੇਗਾ। ਸ੍ਰੋਮਣੀ ਕਮੇਟੀ ਪਰਧਾਨ ਦਾ ਕਹਿਣਾ ਹੈ ਕਿ ਉਹਨਾਂ ਦਾ ਜੱਥਾ 12 ਜੂਨ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ 16 ਨੂੰ ਵਾਪਸ ਪਰਤ ਆਵੇਗਾ ਜਦ ਕਿ ਪਾਕਿਸਤਾਨ ਕਮੇਟੀ ਦਾ ਕਹਿਣਾ ਹੈ ਕਿ ਉਹ 2003 ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸ਼ਹੀਦੀ ਗੁਰਪੁਰਬ ਮਨਾਏਗਾ ਕਿਉਕਿ ਵਿਦੇਸ਼ਾਂ ਵਿੱਚੋ ਭਾਰੀ ਗਿਣਤੀ ਵਿੱਚ ਸਿੱਖ 16 ਜੂਨ ਵਾਲੇ ਦਿਨ ਹੀ ਪਹੁੰਚ ਰਹੇ ਹਨ। ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸ਼ਾਮ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਸ਼੍ਰੋਮਣੀ ਕਮੇਟੀ ਨਾਲ ਟਕਰਾ ਨਹੀਂ ਚਾਹੁੰਦੇ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਤੇ ਸਿੱਖਾਂ ਵਿੱਚ ਵੰਡੀਆ ਪਾਉਣ ਦੀ ਬਜਾਏ ਖੁਦ ਮਾਮਲੇ ਦੇ ਹੱਲ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਡੀ ਸੰਸਥਾ ਹੈ ਤੇ ਉਸ ਨੂੰ ਵੱਡਿਆ ਵਾਲਾ ਰੋਲ ਨਿਭਾ ਕੇ ਹੀ ਵੱਡੇਪਨ ਦਾ ਸਬੂਤ ਦੇਣਾ ਚਾਹੀਦਾ ਹੈ।

ਪਿਛਲੇ ਲੰਮੇ ਸਮੇਂ ਤੋ ਪਾਕਿਸਤਾਨ ਵਿੱਚ ਮਨਾਏ ਜਾਣ ਵਾਲੇ ਗੁਰਪੁਰਬਾ ਲਈ ਸਿੱਖ ਸ਼ਰਧਾਲੂਆ ਦੇ ਜੱਥੇ ਲੈ ਕੇ ਜਾਣ ਵਾਲੇ ਨਨਕਾਣਾ ਸਾਹਿਬ ਸਿੱਖ ਯਾਤਰੀ ਜੱਥਾ ਸੰਸਥਾ ਦੇ ਮੁੱਖੀ ਸ੍ਰੀ ਸਵਰਨ ਸਿੰਘ ਪੁਤਲੀਘਰ ਦਾ ਕਹਿਣਾ ਹੈ ਕਿ ਪਾਕਿਸਤਾਨ ਇੱਕ ਵੱਖਰਾ ਦੇਸ਼ ਹੈ ਅਤੇ ਉਹਨਾਂ ਦੇ ਆਪਣੇ ਵੱਖਰੇ ਕਾਇਦੇ ਕਨੂੰਨ ਹਨ। ਉਥੋਂ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ ਸਰਕਾਰ ਦੇ ਨਾਲ ਹੀ ਚੱਲਦੀ ਹੈ ਅਤੇ ਸਰਕਾਰ ਵੀ ਉਹਨਾਂ ਨੂੰ ਸਹਿਯੋਗ ਕਰਨ ਲਈ ਪਹਿਲ ਕਦਮੀ ਕਰਦੀ ਹੈ। ਇਸ ਲਈ ਉਹਨਾਂ ਦੀ ਮਜਬੂਰੀ ਹੈ ਕਿ ਪਾਕਿਸਤਾਨ ਕਮੇਟੀ ਦੇ ਅਨੁਸਾਰ ਹੀ ਚੱਲਿਆ ਜਾਵੇ। ਉਹਨਾਂ ਕਿਹਾ ਕਿ ਜਿਹੜੇ ਲੋਕ ਉਸ ਕਮੇਟੀ ਨੂੰ ਸਹਿਯੋਗ ਨਹੀਂ ਕਰਦੇ ਉਹ ਸਿੱਖ ਪੰਥ ਵਿੱਚ ਦੁਬਿੱਧਾ ਪੈਦਾ ਕਰ ਰਹੇ ਹਨ ਜਦ ਕਿ ਸਿੱਖ ਤਾਂ ਪਹਿਲਾਂ ਹੀ ਕਈ ਧੜਿਆ ਵਿੱਚ ਵੰਡੇ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਗੋਂ ਉਹ ਨਿਰੋਲ ਧਾਰਮਿਕ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਜਾ ਕੇ ਜੋੜਿਆ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਗੁਰਪੁਰਬ ਤਾਂ ਸੰਗਤਾਂ ਸਾਰਾ ਸਾਲ ਹੀ ਮਨਾਉਦੀਆ ਰਹਿਦੀਆ ਹਨ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਆਪਣੇ ਫੈਸਲੇ ਤੇ ਮੁੱੜ ਵਿਚਾਰ ਕਰਨੀ ਚਾਹੀਦੀ ਹੈ ਤੇ ਟਕਰਾਉ ਦੀ ਨੀਤੀ ਧਾਰਨ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਅਮਰੀਕਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਪ੍ਰਿਤਪਾਲ ਸਿੰਘ, ਯੂ.ਪੀ.ਸਿੱਖ ਪ੍ਰਤੀਨਿਧ ਬੋਰਡ ਦੇ ਮੁੱਖੀ ਹਰਵਿੰਦਰਪਾਲ ਸਿੰਘ ਚੱਢਾ ਵੀ ਉਹਨਾਂ ਦੇ ਨਾਲ ਹੀ ਅੱਠ ਜੂਨ ਨੂੰ ਜੱਥੇ ਪੁੱਜਣਗੇ ਤੇ 17 ਜੂਨ ਨੂੰ ਵਾਪਸੀ ਹੋਵੇਗੀ।ਇਸੇ ਤਰ•ਾ ਸਾਈ ਮੀਆ ਮੀਰ ਇੰਟਰਨੈਸ਼ਨਲ ਫਾਊਡੇਸ਼ਨ ਦੇ ਮੁੱਖੀ ਸ੍ਰੀ ਹਰਭਜਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਸ੍ਰੀ ਮੱਕੜ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੂਸਰੇ ਦੇ ਘਰ ਦੇ ਵਿੱਚ ਜਾ ਕੇ ਦਖਲਅੰਦਾਜੀ ਕਰੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਦਿਹਾੜਾ ਜੇਕਰ ਪਾਕਿਸਤਾਨ ਕਮੇਟੀ 16 ਜੂਨ ਨੂੰ ਮਨਾ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਪਾਕਿਸਤਾਨ ਜਾ ਕੇ ਉਹਨਾਂ ਦੇ ਪ੍ਰਬੰਧ ਵਿੱਚ ਵਿਘਨ ਪਾਵੇ। ਉਹਨਾਂ ਕਿਹਾ ਕਿ ਜੇਕਰ ਮੱਕੜ ਦੇ ਜਥੇ ਦਾ ਉਥੇ ਕੋਈ ਸੁਆਗਤ ਕਰਨ ਲਈ ਹੀ ਕੋਈ ਨਾ ਆਇਆ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਪੱਲੇ ਕੀ ਰਹੇਗਾ।

ਖਾਲੜਾ ਮਿਸ਼ਨ ਕਮੇਟੀ ਦੇ ਆਗੂ ਸ੍ਰੀ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੀ ਹਰ ਸਾਲ ਜੱਥੇ ਲੈ ਕੇ ਜਾਂਦੀ ਹੈ ਅਤੇ ਪਾਕਿਸਤਾਨ ਕਮੇਟੀ ਵੱਲੋਂ ਜਿਹੜਾ ਸਾਰੀਆ ਜਥੇਬੰਦੀਆ ਨੂੰ ਪ੍ਰੋਗਰਾਮ ਆਇਆ ਹੈ ਉਸ ਦੇ ਮੁਤਾਬਕ ਹੀ ਉਹ ਜੱਥਾ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਅੱਠ ਜੂਨ ਨੂੰ ਜੱਥਾ ਜਾਵੇਗਾ ਤੇ 16 ਜੂਨ ਨੂੰ ਗੁਰਪੁਰਬ ਮਨਾ ਕੇ 17 ਜੂਨ ਨੂੰਵਾਪਸ ਪਰਤੇਗਾ। ਉਹਨਾਂ ਕਿਹਾ ਕਿ ਮੱਕੜ ਭਾਂਵੇ ਜਿੰਨੇ ਮਰਜੀ ਦਾਅਵੇ ਕਰੀ ਜਾਵੇ ਪਰ ਹਾਲੇ ਤੱਕ ਕਿਸੇ ਵੀ ਜਥੇਬੰਦੀ ਨੂੰ ਕੋਈ ਵੀ ਵੀਜਾ ਨਹੀਂ ਮਿਲਿਆ। ਸ਼੍ਰੋਮਣੀ ਕਮੇਟੀ ਨੇ ਤਾਂ ਸ਼ਾਇਦ ਹਾਲੇ ਤੱਕ ਪਾਸਪੋਰਟ ਹੀ ਨਹੀਂ ਭੇਜੇ ਹਨ।

ਭਾਈ ਮਰਦਾਨਾ ਯਾਦਗਾਰ ਕੀਤਰਨ ਸੁਸਾਇਟੀ ਦੇ ਮੁੱਖੀ ਸ੍ਰ. ਹਰਪਾਲ ਸਿੰਘ ਭੁੱਲਰ ਨੇ ਕਿਹਾ ਕਿ ਪਾਕਿਸਤਾਨ ਕਮੇਟੀ ਦਾ ਆਪਣਾ ਵੱਖਰਾ ਐਕਟ ਹੈ ਅਤੇ ਉਸ ਵਿੱਚ ਸ਼੍ਰੋਮਣੀ ਕਮੇਟੀ ਕੋਈ ਵੀ ਦਖਲਅੰਦਾਜੀ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਪਾਕਿ ਕਮੇਟੀ ਦੇ ਪਰਧਾਨ ਸ੍ਰੀ ਸ਼ਾਮ ਸਿੰਘ ਦਾ ਇੱਕ ਹੀ ਗਿੱਲਾ ਹੈ ਕਿ ਉਹਨਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀ ਕਰਨ ਸਮੇਂ ਭਰੋਸੇ ਵਿੱਚ ਨਹੀਂ ਲਿਆ ਗਿਆ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੂੰ ਆਪਣੀ ਗਲਤੀ ਸਵੀਕਾਰ ਕਰਕੇ ਪਾਕਿਸਤਾਨੀ ਸਿੱਖਾਂ ਨੂੰ ਵੀ ਗਲੇ ਲਗਾਉਣਾ ਚਾਹੀਦਾ ਹੈ ਕਿਉਕਿ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹੈ। ਉਹਨਾਂ ਕਿਹਾ ਕਿ ਹਰ ਸਾਲ ਦੀ ਤਰ•ਾ ਇਸ ਵਾਰੀ ਵੀ ਉਹਨਾਂ ਦਾ ਜੱਥਾ ਤਿਆਰ ਹੈ ਅਤੇ ਅੰਬੈਸੀ ਤੋ ਵੀਜੇ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇਕਿਹਾ ਕਿ ਪਾਕਿਸਤਾਨ ਕਮੇਟੀ ਨਾਲ ਟਕਰਾਊ ਦੀ ਨੀਤੀ ਤਿਆਗ ਕੇ ਸਗੋਂ ਸਹਿਯੋਗ ਦੀ ਨੀਤੀ ਅਪਨਾਈ ਜਾਣੀ ਚਾਹੀਦੀ ਹੈ ਤੇ ਨਾਨਕਸ਼ਾਹੀ ਕੈਲੰਡਰ ਨੂੰ ਮੁੱਦਾ ਬਣਾ ਕੇ ਹਊਮੇ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਵੱਖ ਵੱਖ ਗੁਰਪੁਰਬਾਂ ਤੇ ਸਮੁੱਚੀ ਦੁਨੀਆ ਵਿੱਚੋ ਪਾਕਿਸਤਾਨ ਵਿੱਚ ਸਿੱਖ ਆਉਦੇ ਹਨ ਤੇ 98 ਫੀਸਦੀ ਸਿੱਖਾਂ ਨੇ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਲਿਆ ਹੈ। ਉਹਨਾਂ ਕਿਹਾ ਕਿ ਜਿਹਨਾਂ ਦੇ ਡੇਰਿਆ ਵਿੱਚ ਸ੍ਰੀ ਅਕਾਲ ਤਖਤ ਦੀ ਮਰਿਆਦਾ ਵੀ ਲਾਗੂ ਨਹੀਂ ਹੈ ਤੇ ਉਥੇ ਨਿਸ਼ਾਨ ਸਾਹਿਬ ਵੀ ਨਹੀਂ ਹਨ ਅਤੇ ਨਾ ਹੀ ਉਹ ਸਿੱਖ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਦੇਹਨ ਸਗੋਂ ਆਪਣੇ ਮਹਾਂਪੁਰਖਾਂ ਦੀਆ ਬਰਸੀਆ ਮਨਾ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਈ ਫਿਰਦੇ ਹਨ, ਉਹਨਾਂ ਦੇ ਕਹਿਣ ਤੇ ਇੱਕ ਵਿਸ਼ੇਸ਼ ਧਿਰ ਨੂੰ ਵੋਟਾਂ ਦਾ ਫਾਇਦਾ ਪਹੁੰਚਾਉਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀ ਕਰਨੀ ਕਦਾਚਿੱਤ ਵੀ ਜਾਇਜ ਨਹੀਂ ਹੈ।ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਜਾ ਕੇ ਟੱਕਰਾ ਦੀ ਨੀਤੀ ਅਪਨਾਉਣੀ ਕਿਸੇ ਨਵੇਂ ਖਤਰੇ ਨੂੰ ਖੁਦ ਸੱਦਾ ਦੇਣਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਰਧਾਨ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਕੇ ਪਾਕਿਸਤਾਨ ਕਮੇਟੀ ਨੂੰ ਉਸ ਦੇ ਪ੍ਰੋਗਰਾਮ ਅਨੁਸਾਰ ਸਹਿਯੋਗ ਕਰਨਾ ਚਾਹੀਦਾ ਹੈ।ਇਸੇ ਵਿੱਚ ਹੀ ਸਿੱਖ ਕੌਮ ਦੀ ਭਲਾਈ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top