Share on Facebook

Main News Page

ਭਾਈ ਪੰਥਪ੍ਰੀਤ ਸਿੰਘ ਜੀ ਨੇ ਗੁਰਮਤਿ ਸੇਵਾ ਲਹਿਰ ਦੀ ਛਿਮਾਹੀ ਮੀਟਿੰਗ ਮੌਕੇ ਫ਼ਤਹਿ ਮਲਟੀਮੀਡੀਆ ਵੈਬਸਾਇਟ ਆਨਲਾਈਨ ਕੀਤੀ

ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ, ਗੁਰਬਾਣੀ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੀ ਚਾਹਤ ਰਖਣ ਵਾਲੇ, ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਤੇ ਹੱਕ ਸਚ ਦੀ ਅਵਾਜ਼ ਨੂੰ ਸੁਣਨ ਅਤੇ ਸੁਣਾਉਣ ਵਾਲੇ ਹਰ ਇਕ ਨੂੰ ਇਨਸਾਨ ਦਾ ਫ਼ਤਹਿ ਮਲਟੀਮੀਡੀਆ ਟੀਮ ਵਲੋਂ ਬਹੁਤ ਬਹੁਤ ਧੰਨਵਾਦ ਅਤੇ ਵੇਬਸਾਇਟ ਆਨਲਾਈਨ ਕੀਤੇ ਜਾਣ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ।

ਵੈਬਸਾਇਟ ਕਈ ਦਿਨਾਂ ਤੋਂ ਤਿਆਰ ਹੋ ਜਾਣ ਦੇ ਬਾਵਜੂਦ ਵੀ ਇਸਨੂੰ ਆਨਲਾਈਨ ਕੀਤੇ ਜਾਣ ਬਾਰੇ ਸੋਚ ਰਹੇ ਸੀ, ਪਰ ਮਹਿਸੂਸ ਕਰਦੇ ਹਾਂ ਕੇ ਇਸ ਤੋਂ ਵਧਿਆ ਕੋਈ ਢੰਗ ਹੋ ਹੀ ਨਹੀਂ ਸਕਦਾ ਸੀ।

ਅੱਜ ਸੰਗਤ ਦੀ ਪ੍ਰਵਾਨਗੀ ਨਾਲ ਗੁਰਮਤਿ ਸਮਾਗਮ ਮੌਕੇ ਭਾਈ ਪੰਥਪ੍ਰੀਤ ਸਿੰਘ ਜੀ ਨੇ ਗੁਰਮਤਿ ਸੇਵਾ ਲਹਿਰ ਦੀ ਛਿਮਾਹੀ ਮੀਟਿੰਗ ਮੌਕੇ ਫ਼ਤਹਿ ਮਲਟੀਮੀਡੀਆ ਵੇਬਸਾਇਟ ਆਨਲਾਈਨ ਕੀਤੀ ਤੇ ਨਾਲ ਹੀ ਜੋ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਦਰਸਾਉਂਦਾ ਹੋਇਆ (ਗੀਤ ਹਾਲ ਪੰਜਾਬ ਦਾ) ਜਿਸ ਵਿਚ ਖਾਸ ਕਰਕੇ ਅੱਜ ਦੇ ਲੱਚਰ ਗਾਇਕਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ ਵੀ ਰਿਲੀਜ਼ ਕੀਤਾ ਗਿਆ।

ਇਹ ਸਮਾਗਮ ਬਠਿੰਡਾ ਜਿਲੇ ਦੇ ਪਿੰਡ ਸੰਗਤ ਕੈਂਚੀਆਂ ਵਿਖੇ ਹੋਇਆ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਬੇਪਰਵਾਹ ਗੁਰੂ ਦੀ ਗੱਲ ਸੁਣਨ ਲਈ ਪੰਡਾਲ ਵਿਚ ਸਜੀ ਰਹੀ।

ਜਿਸ ਦੀ ਇੱਕ ਇੱਕ ਝਲਕ ਅਸੀਂ ਆਪ ਜੀ ਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਤੇ ਨਾਲ ਹੀ ਪੂਰਾ ਗੀਤ ਵੀ ਪਬਲਿਸ਼ ਕਰ ਰਹੇ ਹਾਂ। ਆਸ ਕਰਦੇ ਹਾਂ ਕਿ ਆਪ ਆਪਣੇ ਵੀਰਾਂ ਵਲੋਂ ਕੀਤੀ ਗਈ ਅਣਥੱਕ ਮਹਿਨਤ ਨੂੰ ਪਿਆਰ ਤੇ ਹੋਂਸਲਾ ਦੇਓਗੇ। ਉਪਰਾਲਾ ਕਰਦੇ ਹੋਏ ਕੁਝ ਗਲਤੀਆਂ ਵੀ ਰਹਿ ਗਈਆਂ ਹੋਣਗੀਆਂ, ਉਨ੍ਹਾਂ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਦੁਰਸਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।

ਆਪ ਸਭ ਨੂੰ ਇਹ ਵੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਵੇਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਇਹੀ ਕਹਿ ਰਹੇ ਹਾਂ ਕੇ ਫ਼ਤਹਿ ਮਲਟੀਮੀਡੀਆ ਹਰ ਉਸ ਦਾ ਹੈ, ਜੋ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ, ਮਨੁੱਖਤਾ ਨੂੰ ਪਿਆਰ ਕਰਨ ਦੇ ਨਾਲ ਨਾਲ, ਹੱਕ ਸਚ ਦੀ ਅਵਾਜ਼ ਨੂੰ ਘਰ ਘਰ ਪਹੁੰਚਾਉਣਾ ਚਾਹੁੰਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top