Share on Facebook

Main News Page

ਗਰੀਬ ਸਿੱਖ ਪਰਿਵਾਰ ਦੀ ਮਦਦ ਲਈ ਅਪੀਲ
- ਗੁਰਸੇਵਕ ਸਿੰਘ ਧੌਲਾ

ਤੁਸੀਂ ਕਿਸੇ ਅਜਿਹੇ ਮਾਪਿਆਂ ਦੀ ਦਿਲ ਵੀ ਪੀੜ੍ਹ ਕਿਸ ਤਰਾਂ ਨਾਪੋਗੇ, ਜਿਨਾਂ ਦਾ ਗੋਦੀ ਚੁੱਕਿਆ ਬੱਚਾ ਦਰਦ ਨਾਲ ਕਰਾਹ ਰਿਹਾ ਹੋਵੇ, ਪਰ ਮਾਪਿਆਂ ਦੀ ਗਰੀਬੀ, ਮਜਬੂਰੀ ਬਣ ਕੇ ਵਿਚ ਆ ਖੜ੍ਹੀ ਹੋਵੇ । ਮਾਪਿਆਂ ਦੀ ਖਾਲੀ ਅੱਖਾਂ ਵਿਲਕਦੇ ਬੱਚੇ ਨੂੰ ਬੱਸ ਦੇਖ ਹੀ ਹਾਉਕੇ-ਹਾਵੇ ਭਰ ਰਹੀਆਂ ਹੋਣ। ਜੇ ਤੁਹਾਡੇ ਅੰਦਰ ਮਨੁੱਖਤਾ ਹੈ, ਤਾਂ ਦੇਖਦੇ -ਸੁਣਗੇ ਸਾਰ ਇਹਨਾਂ ਮਾਪਿਆਂ ਦੀ ਲੁਛਦੀਆਂ ਆਂਦਰਾਂ, ਤੁਹਾਡੇ ਅੰਦਰੋ ਦਰਦ ਦਾ ਰੁੱਗ ਭਰ ਕੇ ਲੈ ਜਾਣਗੀਆਂ।

ਇਹ ਸੱਚ ਹੈ, ਪਿੰਡ ਬਡਬਰ ਨੇੜੇ ਸੰਗਰੂਰ ਦੇ ਹਾਕਮ ਸਿੰਘ ਅਤੇ ਰਾਜ਼ ਕੌਰ ਦਾ।

ਪਰਸੋਂ ਇਹ ਦੰਪਤੀ ਜੋੜੀ ਆਪਣੇ ਬਿਮਾਰ ਬੱਚੇ ਨੂੰ ਨਾਲ ਲੈ ਕੇ ਮੇਰੇ ਘਰ ਆਈ ਸੀ। ਬੜੀ ਅਧੀਨਗੀ ਜਿਹੀ ਨਾਲ ਆਪਣੇ ਬੱਚੇ ਹਰਨੂਰ ਸਿੰਘ (ਉਮਰ ਢਾਈ ਸਾਲ) ਦੀ ਵਿਥਿਆ ਦੱਸਣ ਤੋਂ ਬਾਅਦ ਕਿਹਾ ਮੈਂ ਉਹਨਾਂ ਦੀ ਇਹ ਕਹਾਣੀ ਤੁਹਾਡੇ ਤੱਕ ਪੁਜਦੀ ਕਰ ਦੇਵਾਂ।

ਬੱਚੇ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਉਹ ਬਡਬਰ ਬੱਸ ਅੱਡੇ ਤੇ ਫਲਾਂ ਦੀ ਰੇੜ੍ਹੀ ਲਾ ਕੇ ਘਰ ਦਾ ਗੁਜਾਰਾ ਕਰਦਾ ਸੀ। ਇਸ ਸਮੇ ਹੀ ਉਹਨਾਂ ਦੇ ਘਰ ਹਰਨੂਰ ਸਿੰਘ ਦਾ ਜਨਮ ਹੋਇਆ ਜਿਹੜਾ ਕਿ ਅੰਤੜੀਆਂ ਦੇ ਰੋਗ ਤੋਂ ਪੀੜਤ ਸੀ। ਪਹਿਲਾਂ ਤਾਂ ਉਹਨਾਂ ਨੇ ਆਪਣੇ ਬੱਚੇ ਦਾ ਇਲਾਜ ਨੇੜੇ- ਤੇੜੇ ਦੇ ਛੋਟੇ ਹਸਪਤਾਲਾਂ ਤੋਂ ਕਰਵਾਇਆ ਪਰ ਅਰਾਮ ਦੀ ਥਾਂ ਬਿਮਾਰੀ ਵਧ ਗਈ । ਹੁਣ ਬੱਚਾ ਕੁਝ ਵੀ ਖਾਂਦਾ ਤਾਂ ਉਸ ਦਾ ਢਿੱਡ ਆਫਰ ਜਾਂਦਾ। ਪਖਾਣੇ ਦਾ ਬੰਨ ਪੈ ਜਾਂਦਾ। ਉਹ ਆਪਣਾ ਕੰਮ ਛੱਡ ਕੇ ਬੱਚੇ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਲੈ ਗਏ। ਜਿਥੇ ਕੋਈ ਇਕ ਸਾਲ ਇਲਾਜ਼ ਚਲਦਾ ਰਿਹਾ। ਇਸ ਸਮੇਂ ਹੀ ਘਰ ਦਾ ਸਾਰਾ ਕੁਝ ਵਿਕ ਗਿਆ ਅਤੇ ਫਲਾਂ ਦੀ ਰੇੜ੍ਹੀ ਨਾ ਲੱਗਣ ਕਰਕੇ ਘਰ ਦੀ ਆਰਥਿਕਤਾ ਤਬਾਹ ਹੋ ਗਈ । ਪਰ ਬੱਚੇ ਦੀ ਸਿਹਤ ਚ ਕੁਝ ਸੁਧਾਰ ਨਹੀਂ ਸੀ ਹੋਇਆ।

ਹੁਣ ਬੱਚੇ ਨੂੰ ਅਗਲੇ ਇਲਾਜ਼ ਲਈ ਚੰਡੀਗੜ੍ਹ ਪੀਜੀਆਈ ਵਿਚ ਲਿਜਾਣਾ ਜਰੂਰੀ ਸੀ, ਨਹੀਂ ਤਾਂ ਖਤਰਾ ਵਧ ਸਕਦਾ ਸੀ। ਇਸ ਲਈ ਉਹ ਬੱਚੇ ਨੂੰ ਪੀਜੀਆਈ ਵਿਖੇ ਲੈ ਗਏ, ਹੁਣ ਇਥੇ ਚੱਲ ਰਹੇ ਇਲਾਜ਼ ਨਾਲ ਭਾਵੇ ਬੱਚੇ ਦੀ ਸਿਹਤ ਵਿਚ ਕੁਝ ਸੁਧਾਰ ਹੋਇਆ ਹੈ ਪਰ ਡਾਕਟਰਾਂ ਅਨੁਸਾਰ ਸਹੀ ਇਲਾਜ਼ ਲਈ ਲੰਮੇ ਸਮੇਂ ਤੱਕ ਲਗਾਤਾਰ ਦਵਾਈ ਲੈਣੀ ਜਰੂਰੀ ਹੈ। ਹਰਨੂਰ ਸਿੰਘ ਦੀ ਮਾਤਾ ਰਾਜ਼ ਕੌਰ ਨੇ ਦੱਸਿਆ ਕਿ ਹੁਣ ਉਹਨਾਂ ਪਾਸ ਇਲਾਜ਼ ਲਈ ਪੈਸੇ ਤਾਂ ਕੀ, ਕਰਾਏ ਜੋਗੇ ਵੀ ਪੈਸੇ ਨਹੀਂ ਹਨ। ਪਿਛਲੇ ਸਮੇਂ ਕੁਝ ਦਰਦਮੰਦ ਲੋਕਾਂ ਨੇ ਉਹਨਾਂ ਦੀ ਕੁਝ ਮਾਲੀ ਸਹਾਇਤਾ ਕੀਤੀ ਵੀ ਸੀ ਪਰ ਉਸ ਨਾਲ ਪਹਿਲਾਂ ਫੜਿਆ ਗਿਆ, ਕੁਝ ਉਧਾਰ ਮੁੜ ਗਿਆ ਅਤੇ ਕੁਝ ਦਵਾਈ ਅਤੇ ਟੈਸਟਾਂ ਤੇ ਖਰਚ ਹੋ ਗਏ। ਇਸ ਸਮੇਂ ਚੱਲ ਰਹੀ ਦਵਾਈ ਜੇ ਇਕ ਵਾਰ ਰੁਕ ਗਈ ਤਾਂ ਫਿਰ ਪਹਿਲਾਂ ਖਾਦੀ ਗਈ ਦਵਾਈ ਦਾ ਅਸਰ ਵੀ ਖਤਮ ਹੋ ਜਾਵੇਗਾ । ਇਸ ਲਈ ਹੁਣ ਬੱਚੇ ਦੀ ਜਾਨ ਬਚਾਉਣ ਲਈ ਲਗਾਤਾਰ ਦਵਾਈ ਦੇਣੀ ਜਰੂਰੀ ਹੈ। ਪਰ ਮਾਪੇ ਗਰੀਬੀ ਅੱਗੇ ਬੇਬੱਸ ਹਨ।

ਸੋ, ਇਹ ਵਿਥਿਆ ਪੜ੍ਹਨ ਵਾਲੇ ਸੁਹਿਰਦ ਸੱਜਣੋ! ਤੁਹਾਡੇ ਚੋਂ ਜਿਹੜਾ ਵੀ ਵੀਰ ਜਾਂ ਭੈਣ ਮਨੁੱਖਤਾ ਦੇ ਨਾਮ 'ਤੇ ਇਸ ਬਿਮਾਰ ਬੱਚੇ ਦੀ ਮੱਦਦ ਕਰ ਸਕਦਾ ਹੈ, ਉਹ ਇਸ ਪਰਿਵਾਰ ਨਾਲ 99154 91527 'ਤੇ ਸੰਪਰਕ ਕਰ ਸਕਦਾ ਹੈ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top