Share on Facebook

Main News Page

ਸਰੀ, ਐਬਟਸਫੋਰਡ, ਬੀ.ਸੀ. ਕੈਨੇਡਾ ਅਤੇ ਆਸਪਾਸ ਦੇ ਨਿਵਾਸੀਆਂ ਅੱਗੇ ਬੇਨਤੀ ਹੈ ਕਿ ਆਓ ਫੇਸਬੁੱਕ ਤੋਂ ਬਾਹਰ ਨਿਕਲਕੇ ਪਖੰਡੀ ਸਾਧ ਹਰੀ ਸਿੰਘ ਰੰਧਾਵੇ ਦੇ ਪਖੰਡ ਦਾ ਸਾਹਮਣਾ ਕਰੀਏ
- ਸ਼ੌਕੀਨ ਸਿੰਘ ਚੁੱਪਕੀਤੀ

ਹਰੀ ਸਿੰਘ ਰੰਧਾਵੇ ਵਾਲੇ ਨੂੰ ਸਰੀ ਦੀ ਕੋਈ ਗੁਰਦੁਵਾਰਾ ਕਮੇਟੀ ਗੱਪਾਂ ਸਣਾਉਣ ਲਈ 3 ਜੂਨ 2013 ਤੋਂ ਸੱਦ ਰਹੀ, ਸਿੱਖ ਜਾਗਰਿਤ ਲਹਿਰ ਦੇ ਸੱਭ ਸਾਥੀਆਂ ਨੂੰ ਅਪੀਲ ਹੈ ਕਿ ਇਸ ਪਖੰਡੀ ਗੱਪੀ ਤੇ ਔਰਤਾਂ ਨੂੰ ਅਪਵਿੱਤਰ ਕਹਿਣ ਵਾਲੇ ਸਾਧ ਨੂੰ, ਵੈਨਕੁਵਰ ਦੀ ਧਰਤੀ 'ਤੇ ਵੜਣ ਤੋਂ ਰੋਕਣ ਲਈ ਲਾਮਬੰਦ ਹੋਇਆ ਜਾਵੇ।

ਬੀਬੀਆਂ ਭੈਣਾਂ ਨੂੰ ਇਹ ਬੇਨਤੀ ਖਾਸ ਤੌਰ 'ਤੇ ਹੈ, ਕਿ ਉਹ ਇਸ ਪਖੰਡੀ ਦਾ ਵਿਰੋਧ ਕਰਨ ਲਈ ਵੱਧ ਤੋਂ ਵੱਧ ਅੱਗੇ ਆਉਣ, ਤਾਂ ਕਿ ਇਸ ਪਖੰਡੀ ਦੇ ਨਾਲ ਨਾਲ ਉਨ੍ਹਾਂ ਗੋਲਕ ਪ੍ਰਬੰਧਕਾਂ ਨੂੰ ਵੀ ਸਬਕ ਸਿਖਾਇਆ ਜਾ ਸਕੇ, ਜੋ ਤੁਹਾਡੇ ਵੱਲੋਂ ਦਿੱਤੇ ਦਸਵੰਧ ਦੀ ਗਲਤ ਵਰਤੋਂ ਕਰਕੇ ਬ੍ਰਾਹਮਣਵਾਦ ਫੈਲਾ ਰਹੇ ਹਨ।

ਯਾਦ ਰਹੇ ਇਹ ਉਹ ਪਖੰਡੀ ਹੈ ਜੋ ਕੁੱਤੇ ਨੂੰ ਅੰਮ੍ਰਿਤ ਛਕਾਉਣ ਦੇ ਝੂਠੇ ਬ੍ਰਾਹਮਣਵਤਾਦੀ ਕਿੱਸਿਆਂ ਦੇ ਨਾਲ-ਨਾਲ ਸਾਡੀਆਂ ਮਾਵਾਂ, ਭੈਣਾਂ, ਧੀਆਂ ਨੂੰ ਅਪਵਿੱਤਰ ਦੱਸਦਾ ਹੈ, ਜਿਨਾ ਬਾਰੇ ਬਾਬਾ ਨਾਨਕ ਜੀ ਕਹਿੰਦੇ ਹਨ,

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥...

ਗਪੌੜੀ ਹਰੀ ਪ੍ਰਸ਼ਾਦ ਰੰਧਾਵਾ ਵਲੋਂ ਗੁਰਬਾਣੀ ਦਾ ਅਨਰਥ ਕਰਦਾ ਹੋਇਆ

ਗਪੌੜੀ ਹਰੀ ਪ੍ਰਸ਼ਾਦ ਰੰਧਾਵਾ ਵਲੋਂ ਇੱਕ ਕੁੱਤੇ ਨੂੰ ਅੰਮ੍ਰਿਤ ਛਕਾਇਆ ਗਿਆ

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top