Share on Facebook

Main News Page

ਹੁਣ “ਟਾਈਮਪਾਸ” ਵੀ ਗੁਰੂ ਸਾਹਿਬ ਬਾਰੇ ਗਲਤ ਸ਼ਬਦਾਵਲੀ ਵਰਤਣ ਲੱਗ ਪਏ…
- ਸੰਪਾਦਕ ਪੰਜਾਬ ਸਪੈਕਟ੍ਰਮ

ਅੱਜ ਸਵੇਰੇ ਜਿਉਂ ਹੀ ਇਹ ਖਬਰ ਦੇਖੀ ਕਿ ਇਕ ਔਰਤ ਜਿਸ ਬਾਰੇ ਹਮੇਸ਼ਾਂ ਤੋਂ ਸਾਡੀ ਰਾਏ ਇਹ ਰਹੀ ਹੈ ਕਿ ਇਹ ਨਸ਼ਈ ਜਿਹੀ ਲੱਗਣ ਵਾਲੀ, ਅਧ ਨੰਗੇ ਕੱਪੜੇ ਪਾ ਕਿ ਜਿਸਮ ਦੀ ਨੁਮਾਇਸ਼ ਕਾਰਨ ਵਾਲੀ ਇਹ ਔਰਤ ਮਾਨਸਿਕ ਰੋਗੀ (ਸਾਈਕੋ) ਹੈ । ਇਸ ਔਰਤ ਵਲੋਂ ਗੁਰੂ ਸਾਹਿਬ ਬਾਰੇ ਵਰਤੀ ਸ਼ਬਦਾਵਲੀ ਨੇ ਹਿਰਦੇ ਵਲੂੰਧਰ ਕੇ ਰੱਖ ਦਿਤੇ। ਬਹੁਤ ਗੁੱਸਾ ਆਇਆ। ਥੋੜਾ ਮਨ ਸ਼ਾਂਤ ਕਰਨ ਪਿਛੋਂ, ਗੁੱਸੇ ਨੂੰ ਕਾਬੂ ਕਰਕੇ, ਸ਼ਾਂਤ ਕਰਕੇ ਸੋਚ ਵਿਚਾਰ ਕਰਨ ਤੋਂ ਬਾਅਦ ਕਈ ਗਲ੍ਹਾਂ ਮੰਨ ਵਿਚ ਆਈਆਂ ਅਤੇ ਪਾਠਕਾਂ ਨਾਲ ਸਾਂਝੀਆਂ ਕਰਨ ਨੂੰ ਦਿਲ ਕੀਤਾ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਨੇ ਗੁਰੂ ਸਾਹਿਬਾਨ ਬਾਰੇ ਅਜਿਹੀ ਸ਼ਬਦਾਵਲੀ ਵਰਤੀ ਹੈ ਜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਇਆ, ਹਿਰਦਿਆਂ ਨੂੰ ਵਲੂੰਧਰਿਆ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

ਅਸਲ ਵਿਚ ਇਨ੍ਹਾਂ ਲੋਕਾਂ ਵਲੋਂ ਇਸ ਨੂੰ ਇੱਕ ਪਬਲੀਸਿਟਿ ਸਟੰਟ ਬਣਾ ਲਿਆ ਹੈ। ਕਿ ਪਹਿਲਾਂ ਜਾਣਬੁਝ ਕਿ ਭਾਵਨਾਵਾਂ ਨਾਲ ਖਿਲਵਾੜ ਕਰੋ, ਫਿਰ ਜਦੋਂ ਸਿੱਖ ਜਥੇਬੰਦੀਆਂ ਵਿਰੋਧ ਕਰਨਗੀਆਂ, ਤਾਂ ਮਾਫੀ ਮੰਗ ਲਉ। ਮੁਫਤ ਵਿਚ ਪਬਲੀਸਿਟੀ ਹੋ ਜਾਂਦੀ। ਆਪਾਂ ਛੇਤੀ ਭੁੱਲ ਜਾਂਦੇ। ਜਦੋਂ ਭੁੱਲ ਜਾਂਦੇ ਫਿਰ ਇਹਦੇ ਵਰਗੀ ਵਰਗਾ ਉੱਠ ਪੈਂਦਾ ਤੇ ਫਿਰ ਉਹੀ ਸੱਭ।

ਕਿੰਨੀਆਂ ਉਦਾਹਰਨਾਂ ਹਨ ਇਸ ਤਰ੍ਹਾਂ ਦੇ ਕਾਰੋਬਾਰੀ ਲੋਕਾਂ ਦੀਆਂ, ਜਿਨ੍ਹਾਂ ਦਾ ਕੋਈ ਇਮਾਨ ਨਹੀਂ, ਜਿਨ੍ਹਾਂ ਦਾ ਇਮਾਨ ਧਰਮ ਸਿਰਫ ਪੈਸਾ ਹੈ, ਪੈਸੇ ਲਈ ਕੁਸ਼ ਵੀ ਕਰ ਸਕਦੇ ਹਨ, ਕਿੰਨਾ ਵੀ ਗਿਰ ਸਕਦੇ ਹਨ। ਕਦੇ ਸੀਰੀਅਲ "ਗੁਰਬਾਣੀ" ਦਾ ਨਾਮ ਵਿਰੋਧ ਪਿਛੋਂ ਬਦਲ ਕੇ "ਬਾਣੀ - ਇਸ਼ਕ ਦਾ ਕਲਮਾ" ਰੱਖ ਦਿੱਤਾ ਜਾਂਦਾ ਹੈ ਤਾਂ ਆਪਾ ਇਹ ਸੋਚ ਕੇ ਚੁੱਪ ਕਰ ਜਾਂਦੇ ਹਾਂ, ਕਿ ਚਲੋ ਸਾਡੇ ਵਿਰੋਧ ਦਾ ਫਾਇਦਾ ਹੋ ਗਿਆ, ਨਾਮ ਬਦਲ ਦਿੱਤਾ। ਭਾਵੇਂ ਬਾਅਦ ਵਿਚ ਉਸ ਨਾਟਕ ਵਿਚ ਸੱਭ ਕੁਝ ਸਿੱਖ ਵਿਰੋਧੀ, ਸਿੱਖ ਪ੍ਰੰਪਰਾਵਾਂ ਦਾ ਘਾਣ, ਸਿੱਖਾਂ ਨੂੰ ਅੰਧ ਵਿਸ਼ਵਾਸੀ ਜਾਂ ਸਿੱਖਾਂ ਨੂੰ ਬਹੁਤ ਹੀ ਘਟੀਆ ਕਿਸਮ ਦੇ ਲਾਲਚੀ, ਬਾਹਰ ਜਾਣ ਨੂੰ ਤਰਲੋ ਮੱਛੀ, ਵੈਸੇ ਉਸ ਵਿਚ ਦਿਖਾਏ ਬਾਕੀ ਸੀਰੀਅਲ ਦੇ ਕਰੈਕਟਰ ਸਿੱਖ ਵੀ ਨਾਂ ਦਿਖਾਏ ਹੋਣ, ਲੋਕਾਂ ਤੇ ਇਹੋ ਜਿਹਾ ਪ੍ਰਭਾਵ ਪਾਇਆ ਜਾਂਦਾ ਹੈ, ਇਹ ਸਿੱਖ ਹਨ, ਇੱਕ ਬੇਬੇ ਜਾਂ ਬਾਪੂ ਨੂੰ ਅਮ੍ਰਿਧਾਰੀ ਸਿੱਖ ਦਿੱਖਾ ਦਿੱਤਾ ਜਾਦਾ ਹੈ, ਉਨ੍ਹਾਂ ਅੰਮ੍ਰਿਤਧਾਰੀ ਸਿੱਖ ਪਾਤਰਾਂ ਨੂੰ ਮਜ਼ਾਕ ਪਾਤਰ ਦੇ ਰੂਪ ਵਿਚ ਜੋਕਰ, ਭੁੱਲਕੜ, ਮੂਰਖ ਵਗੈਰਾ ਵੀ ਦਿਖਾਇਆ ਜਾਂਦਾ ਹੋਵੇ ਆਪਾਂ ਵਿਰੋਧ ਹੀ ਨਹੀਂ ਕਰਦੇ। ਭਾਂਵੇਂ "ਸਨ ਆਫ ਸਰਦਾਰ" ਦਾ ਵਿਰੋਧ ਕਰਨ ਤੋਂ ਬਾਅਦ ਥੋੜੇ ਸੀਨ ਕੱਟ ਦਿੱਤੇ ਗਏ ਹੋਣ, ਪਰ ਮੰਦਿਰ ਤੇ ਧਾਗਾ ਬੰਨਣ ਵਰਗੇ ਸੀਨ ਅਜੇ ਵੀ ਉੱਥੇ ਹੀ ਹੋਣ।

ਹੁਣ ਸਵਾਲ ਪੈਦਾ ਹੁੰਦਾ ਹੈ ਇਸ ਹਾਰਡ ਦਾ। ਪੁੱਠਾ ਜਿਹਾ ਨਾਮ ਹਾਰਡ ਰੱਖ ਕੇ ਨਾਮ ਨਾਲ ਕੌਰ ਲਗਾ ਲਿਆ। ਕਿਸੇ ਨੇ ਵਿਰੋਧ ਨਹੀਂ ਕੀਤਾ। ਇਸ ਦਾ ਤਾਂ ਪਹਿਲੇ ਦਿਨ ਤੋਂ ਵਿਰੋਧ ਹੋਣਾ ਚਾਹੀਦਾ ਸੀ ਕਿ ਜਾਂ ਨਾਮ ਬਦਲ ਜਾਂ "ਕੌਰ" ਹਟਾ। ਕਈ ਲੋਕ ਇਹ ਵੀ ਕਹਿੰਦੇ ਹਨ ਇਹ ਮੂਰਖ ਤੇ ਮੈਂਟਲ ਜਿਹੀ ਔਰਤ ਸਿੱਖਾਂ ਤੇ ਕਾਲਾ ਦੱਬਾ ਹੈ।

ਪਰ ਸਵਾਲ ਹੁਣ ਅਸੀਂ ਪੁੱਛ ਰਹੇ ਹਾਂ ਕਿ ਇਹ ਸਿੱਖ ਕਿਵੇਂ ਹੋ ਗਈ। ਇਹ ਸਿੱਖ ਹੈ ਹੀ ਨਹੀਂ। ਪਬਲੀਸਿਟੀ ਅਤੇ ਪੈਸੇ ਲਈ ਕੁਛ ਵੀ ਕਰਨ ਵਾਲਿਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ। ਇਸ ਲਈ ਸੱਭ ਤੋਂ ਪਹਿਲੀ ਗਲ੍ਹ ਹੈ ਕਿ ਇਹ ਔਰਤ ਸਿੱਖ ਨਹੀਂ ਹੈ।

ਜਦੋਂ ਇਸ ਦੇ ਸ਼ਬਦ ਗੁਰੂ ਸਹਿਬਾਨ ਬਾਰੇ ਪੜ੍ਹੇ ਤਾਂ ਬਹੁਤ ਗੁੱਸਾ ਆਇਆ। ਪਹਿਲਾ ਗਲ੍ਹ ਦਿਮਾਗ ਵਿਚ ਜੋ ਆਈ ਅਤੇ ਇਸ ਨੂੰ ਕਹਿਣ ਨੂੰ ਦਿਲ ਕੀਤਾ ਉਹ ਸੀ ਕਿ ਜੇ ਤੂੰ ਜੋ ਕਿਹਾ……….

ਉਹਦਾ ਜਵਾਬ ਤਾਂ ਆਹੀ ਹੈ ਕਿ…….

ਸਾਨੂੰ ਹਰ ਪੈਸੇ ਲਈ ਵਿਕਣ ਵਾਲੀ ਔਰਤ ਜਿਸ ਦਾ ਕੋਈ ਧਰਮ ਇਮਾਨ ਨਹੀਂ ਉਹ ਹਾਰਡ………….ਵਰਗੀ ਲੱਗਦੀ ਹੈ…

ਪਰ ਫਿਰ ਅਸੀਂ ਸੋਚਿਆ ਸਾਡੇ ਤੇ ਇਹਦੇ ਵਿਚ ਕੀ ਫਰਕ।

ਕੁਝ ਹੋਰ ਆਪਣੇ ਆਪ ਨਾਲ ਗੱਲ੍ਹਾਂ ਕਰਨ ਉਪਰੰਤ ਜੋ ਗੱਲ੍ਹਾਂ ਦਿਮਾਗ ਵਿਚ ਆਈਆਂ ਉਹ ਇਸ ਤਰ੍ਹਾਂ ਹਨ -

  1. ਗਲਤੀ ਸਾਡੀ ਆਪਣੀ ਹੈ ਜੋ ਕਹਿੰਦੇ ਹਾਂ ਇਹ ਸਿੱਖ ਹੈ। ਕਿਉਂਕਿ ਇਹ ਸਿੱਖ ਨਹੀਂ, ਬਲਕਿ ਇਸ ਦਾ ਜਾਂ ਇਸ ਤਰ੍ਹਾਂ ਦੀਆਂ ਪ੍ਰੋਫੈਸ਼ਨਲ ਕਿਸਮ ਦੀਆਂ, ਨਸ਼ਈ ਕਿਸਮ ਦੀਆਂ ਜਾਂ ਦਿਆ , ਦਾ ਕੋਈ ਧਰਮ ਨਹੀਂ। ਇਹ ਕੋਈ ਕਲਾਕਾਰ ਵੀ ਨਹੀਂ। ਇਹ ਹਨ “ਟਾਈਮਪਾਸ” ਤੇ “ਟਾਈਮਪਾਸ” ਨੂੰ ਕੋਈ ਤਵੱਜੋਂ ਨਹੀਂ ਦੇਣੀ ਚਾਹੀਦੀ। ਇਨ੍ਹਾਂ ਦੀ ਚਾਰ ਦਿਨ ਦੀ ਚਾਂਦਨੀ ਫਿਰ ਇਸ ਦਾ ਹਾਲ ਵੀ ਡਰਟੀ ਪਿਕਚਰ ਦੀ ਸਟੋਰੀ ਵਿਚ ਹੀਰੋਇਨ ਵਾਲਾ ਹੁੰਦਾ ਹੈ। ਬਹੁਤ ਸਾਰੀਆਂ ਉਦਾਹਰਨਾਂ ਹਨ ਮ ਜਿੱਥੇ ਜਿਸਮ ਨੁਮਾਇਸ਼ੀ ਨਾਲ ਪੈਸਾ ਅਤੇ ਸ਼ੌਹਰਤ ਕਮਾਉਣ ਵਾਲੀਆਂ ਨਾਲ, ਜਿਨ੍ਹਾਂ ਨੂੰ ਅੰਤਿਮ ਸਮੇਂ ਕਿਦੇ ਨੇ ਪਾਣੀ ਵੀ ਨਹੀਂ ਪੁੱਛਿਆ। ਅਸੀਂ ਸਿਰਫ ਔਰਤਾਂ ਦੀ ਗਲ੍ਹ ਨਹੀਂ ਕਰ ਰਹੇ। ਇਹੋ ਜਿਹੀਆਂ ਉਦਾਹਰਨਾਂ ਕਈ ਬੈਗੇਰਤ ਮਰਦ ਔਰਤਾਂ ਦੀਆਂ ਹਨ। ਬਹੁਤ ਗੁੰਮਨਾਮੀ ਦੇ ਹਨੇਰੇ ਵਿਚ ਚਲੇ ਜਾਂਦੇ ਹਨ।
  2. ਇਹੋ ਜਿਹੀ ਦਾ ਵਿਰੋਧ ਕਰਨਾ। ਇਸ ਨੂੰ ਗਾਲਾਂ ਕੱਢਣੀਆਂ ਵੀ ਆਪਣਾ ਮੂੰਹ ਗੰਦਾ ਕਰਨ ਬਰਾਬਰ ਹਨ। ਚਿੱਕੜ ਤੇ ਟਿੱਪਣੀ ਕਰੋ ਤਾਂ ਵੀ ਚਿੱਕੜ ਮੂੰਹ ਤੇ ਪੈ ਜਾਣਾ। ਇਹਦਾ ਤੇ ਵਿਰੋਧ ਕਰਨ ਵੇਲੇ ਵੀ ਸ਼ਰਮ ਆਉਂਦੀ ਹੈ।
  3. ਇਨ੍ਹਾਂ ਦਾ ਪ੍ਰਫੈਸ਼ਨ ਹੈ। ਘੱਟ ਮਾਹੀ ਗਿੱਲ ਤੇ ਨੀਰੂ ਬਾਜਵਾ ਵੀ ਨਹੀਂ ਹਨ। ਬੱਸ ਗਲਤੀ ਇਹ ਹੈ ਕਿ ਇਨ੍ਹਾਂ ਪ੍ਰੋਫੈਸ਼ਨਲ ਗਾਇਕਾਂ ਜਾਂ ਹੀਰੋਇਨਾਂ ਨੂੰ ਅਸੀਂ ਸਿੱਖੀ ਨਾਲ ਜਾਂ ਪੰਜਾਬੀਅਤ ਨਾਲ ਜੋੜ ਦੇਖਣ ਲੱਗ ਪੈਂਦੇ ਹਾਂ। ਅਸਲ ਵਿਚ ਇਨ੍ਹਾਂ ਦੀ ਕੋਈ ਜਾਤ ਨਹੀਂ, ਕੌਈ ਧਰਮ ਨਹੀਂ ਅਤੇ ਇਨ੍ਹਾਂ ਦਾ ਧਰਮ ਸਿਰਫ ਪੈਸਾ ਹੈ।
  4. ਪਰ ਸਵਾਲ ਪੈਦਾ ਹੁੰਦਾ ਹੈ, ਕਿ ਇਹ ਧਰਮ ਵਿਹੂਣੀਆਂ ਦੀ ਇੰਨੀ ਹਿੰਮਤ ਕਿੱਦਾ ਪੈ ਗਈ ਕਿ ਇਹ ਪਬਲੀਸਿਟੀ ਲਈ ਅਤੇ ਹੰਕਾਰ ਵਿਚ ਇੰਨਾ ਗਿਰ ਗਈ, ਕਿ ਗੁਰੂ ਸਾਹਿਬ ਤੇ ਟਿੱਪਣੀ ਕਰਨ ਲੱਗ ਪਈ। ਕੀ ਅਸੀਂ ਹੁਣ ਇੰਨੇ ਮਜ਼ਬੂਰ ਹੋ ਗਏ ਹਾਂ ਕਿ ਸਾਡੇ ਸਾਹਮਣੇ ਇੱਕ ਦੋ ਟਕੇ ਦੀ ਗਾਇਕਾ ਗੁਰੂ ਸਾਹਿਬ ਤੇ ਟਿੱਪਣੀ ਕਰ ਰਹੀ ਹੈ, ਤੇ ਅਸੀਂ ਨਸ਼ੇ ਦੀ ਲੋਰ ਵਿਚ ਇਸ ਗਲ੍ਹ ਵਲ੍ਹ ਧਿਆਨ ਨਹੀਂ ਦੇ ਰਹੇ। ਕਿਉਂ ਸਾਡੇ ਵਿਚ ਗੈਰਤ ਖਤਮ ਹੋ ਗਈ ਹੈ। ਕਿਉਂ ਨਹੀਂ ਜਦੋਂ ਇਸ ਟਕੇ ਦੀ ਜ਼ਨਾਨੀ ਦਾ ਪ੍ਰੋਗਰਾਮ ਚਲ੍ਹ ਰਿਹਾ ਸੀ, ਉਸ ਨੂੰ ਰੁਕਵਾਇਆ ਨਹੀਂ ਗਿਆ। ਕਿਉਂ ਸਾਡੇ ਚ ਗੈਰਤ ਖਤਮ ਹੋ ਗਈ ਤੇ ਜਦੋਂ ਇਸ ਨੇ ਇਹ ਗਲ੍ਹ ਕਹੀ , ਇਹਦੇ ਮੂੰਹ ਤੇ ਚਪੇੜ ਨਾਂ ਮਾਰੀ। ਅਦਾਲਤੀ ਕਾਰਵਾਈ ਐਕਸ਼ਨ ਜਾਂ ਪੁਲਿਸ ਰਿਪੋਰਟ ਤਾਂ ਇਸ ਨੂੰ ਹੋਰ ਮਸ਼ਹੂਰ ਕਰ ਦੇਵੇਗੀ। ਇਹੋ ਜਿਹੀ “ਟਾਈਮਪਾਸ” ਦੇ ਤਾਂ ਉਸੇ ਵੇਲੇ ਥੱਪੜ ਜੜ੍ਹਨਾ ਚਾਹੀਦਾ ਸੀ। ਤਾਂ ਕਿ ਇਹ ਭੱਵਿਖ ਵਿਚ ਕਿਸੇ ਹੋਰ ਧਰਮ ਤੇ ਟਿੱਪਣੀ ਨਾਂ ਕਰੇ।
  5. ਜਦੋਂ ਕੋਈ ਇਸ ਤਰਾਂ ਦਾ ਪਬਲੀਸਿਟਿ ਸਟੰਟ ਕਰਦਾ ਹੈ ਤਾਂ, ਅਸੀਂ ਹਮੇਸ਼ਾਂ ਕਹਿੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਮੁਤਾਬਕ ਇਹੋ ਜਿਹੇ ਟਾਈਮਪਾਸਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੈ। ਬਲਕਿ ਜੇ ਹੋ ਸਕੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਦੀ ਪਰਿਭਾਸ਼ਾ ਲੋਕਾਂ ਨੂੰ ਸਮਝਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਜਿਨ੍ਹਾਂ ਟਾਈਮਪਾਸ ਲੋਕਾਂ ਦਾ ਕੋਈ ਧਰਮ ਨਹੀਂ ਹੈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਦੀ ਮੰਗ ਕਰਨਾ ਉਸ ਟਾਈਮਪਾਸ ਦੀ ਪਬਲੀਸਿਟੀ ਕਰਨ ਬਰਾਬਰ ਹੈ ਅਤੇ ਕੌਮ ਦਾ ਸਮ੍ਹਾ ਬਰਬਾਦ ਕਰਨ ਬਰਾਬਰ। ਇਹੋ ਜਿਹੇ ਟਾਈਮਪਾਸ ਲਈ ਤਾਂ ਕਾਨੂੰਨ ਹੋਣਾ ਚਾਹੀਦਾ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਇੰਨੀਆ ਚਪੇੜਾਂ ਉਨ੍ਹਾਂ ਲੋਕਾਂ ਸਾਹਮਣੇ ਮਾਰਨੀਆਂ ਚਾਹੀਦੀਆਂ ਜਿਨ੍ਹਾਂ ਸਾਹਮਣੇ ਇਹ “ਰੈਪ” ਕਰ ਰਹੀ। ਇਸ ਲਈ ਅਤੇ ਇਹਦੇ ਵਰਗੇ ਹੋਰਾਂ ਲਈ। ਜਾਣੀ ਹਨੀ ਸਿੰਘ ਵਰਗੇ ਵੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਰਫ ਇੰਨੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਕਿ ਹਨੀ ਤੇ ਹਾਰਡ ਵਰਗੇ ਟਾਈਮਪਾਸਾਂ ਨੂੰ ਇਹ ਤਾਕੀਦ ਕੀਤੀ ਜਾਵੇ ਕਿ ਹਾਰਡ ਨਾਲ ਕੌਰ, ਹਨੀ ਦੇ ਨਾਲ ਸਿੰਘ ਹਟਾ ਲਿਆ ਜਾਵੇ ਅਤੇ ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ, ਕਿ ਇਹ ਕੋਈ ਸਿੱਖ ਨਹੀਂ ਹਨ। ਤਾਂ ਕਿ ਲੋਕ ਇਨ੍ਹਾਂ ਦੇ ਸਿੱਖ ਹੋਣ ਦਾ ਭਰਮ ਆਪਣੇ ਦਿਮਾਗ ਵਿਚ ਨਾਂ ਬਿਠਾਉਣ। ਕੌਮ ਨੂੰ ਹੋਰ ਚੁਣੌਤੀਆਂ ਬਹੁਤ ਹਨ। ਇਹੋ ਜਿਹੇ ਟਾਈਮਪਾਸ 'ਤੇ ਆਪਣਾ ਸਮ੍ਹਾਂ ਬਰਬਾਦ ਕਰਨਾ ਸਾਨੂੰ ਮੂਰਖਤਾ ਲੱਗਦਾ ਹੈ।

ਇੱਥੇ ਵਰਣਨਯੋਗ ਹੈ ਕਿ ਜਦੋਂ ਸਾਨੂੰ ਇਹ ਖਬਰ ਮਿਲੀ ਕੇ ਇਸ ਨੇ ਇੱਕ ਸਿੱਖ ਨੂੰ ਗਾਲਾਂ ਕੱਢੀਆਂ ਜਦੋਂ ਉਸ ਨੇ ਗਾਣੇ ਦੀ ਫਰਮਾਇਸ਼ ਕੀਤੀ ਤਾਂ ਅਸੀਂ ਸਿੱਖ ਕੱਟਕੇ ਖਬਰ ਵਿਚ ਪੰਜਾਬੀ ਲਿਖ ਦਿੱਤਾ। ਪਰ ਅਸੀਂ ਹੁਣ ਸੋਚਦੇ ਪੰਜਾਬੀ ਲਿਖਣਾ ਵੀ ਗਲਤ ਹੀ ਸੀ, ਕਿਉਂਕਿ ਉਹ ਪੰਜਾਬੀ ਵੀ ਕੀ ਜਿਸ ਦੀ ਗੈਰਤ ਨਹੀਂ ਜਾਗੀ, ਜਿਸ ਨੇ ਇਹੋ ਜਿਹੇ ਟਾਈਮਪਾਸ ਨੂੰ ਗਾਣੇ ਦੀ ਫਰਮਾਇਸ਼ ਕਰਕੇ ਗਾਲਾਂ ਖਾ ਲਈਆਂ। ਜੇ ਹੁਣ ਵੀ ਗੈਰਤ ਬਚੀ ਹੈ ਤਾਂ ਇਸ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top