Share on Facebook

Main News Page

ਹਾਰਡ "ਕੌਰ" ਕਿ "ਕੁੜੀ" ?
- ਪ੍ਰਭਦੀਪ ਸਿੰਘ, ਟਾਈਗਰ ਜਥਾ, ਯੂ.ਕੇ.

ਅੱਜ ਬੜੀ ਸ਼ਰਮਨਾਕ ਤਸਵੀਰ ਇੱਕ ਕੁੜੀ ਦੀ ਫੇਸਬੁੱਕ ਉੱਤੇ ਵੇਖਣ ਨੂੰ ਮਿਲੀ, ਜਿਸਨੂੰ ਕੁਝ ਵੀਰ ਐਂਵੇ ਕੌਰ-ਕੌਰ ਆਖੀ ਜਾ ਰਹੇ ਹਨ।

ਬੇਸ਼ੱਕ ਉਸਨੂੰ "ਕੌਰ" ਬਣਨ ਦਾ ਮੌਕਾ ਤਾਂ ਮਿਲਿਆ ਸੀ, ਪਰ ਉਹ ਆਪਣੇ ਕਰਮਾਂ ਕਰਕੇ "ਕੁੜੀ" ਹੀ ਰਹੀ। ਇਸ ਲਈ ਆਪਣੇ-ਆਪ ਨੂੰ ਕੋਸਣ ਦੀ ਲੋੜ ਨਹੀਂ, ਕਿ ਵੇਖੋ ਸਰਦਾਰ ਦੀ ਧੀ ''ਹਾਰਡ ਕੌਰ'' ਅਸ਼ਲੀਲ ਹਰਕਤਾਂ ਅਤੇ ਭੱਦੀ ਭਾਸ਼ਾ ਦੀ ਵਰਤੋਂ ਕਰ ਰਹੀ ਹੈ!

ਸਗੋਂ ਇਸਨੂੰ ਇੱਦਾਂ ਲਵੋ, ਸਰਦਾਰਾਂ ਦੀ ਧੀ ਕਦੇ ਸੁਪਨੇ ਵਿਚ ਭੀ ਇੱਦਾਂ ਦੀਆਂ ਹਰਕਤਾਂ ਨਹੀਂ ਕਰ ਸਕਦੀ, ਅਗਰ ਉਹ ਸਰਦਾਰਾਂ ਦੀ ਧੀ ਹੈ ਤਾਂ!

ਹੁਣ ਆਓ ਵੇਖੀਏ ਕਿ ਕੌਰ ਅਤੇ ਕੁੜੀ ਵਿੱਚ ਕੀ ਭੇਦ ਹੈ?

''ਕੁੜੀ'' ਸ਼ਬਦ ਬਿਪਰ ਦੀ ਸੋਚ ਵਿਚੋਂ ਪੈਦਾ ਹੋਇਆ, ਮਨੂੰ ਸਿਮ੍ਰਤੀਆਂ ਦੇ ਲਿਖਾਰੀ ਨੇ ਔਰਤ ਦੀ ਇੰਨੀ ਦੁਰਦਸ਼ਾ ਕੀਤੀ, ਕਿ ਹਜਾਰਾਂ ਸਾਲ ਇਸਨੂੰ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜ ਕੇ ਰਖ ਦਿੱਤਾ। ਇਸਨੂੰ ਪੈਰ ਦੀ ਜੁੱਤੀ, ਮਨੋਰੰਜਨ ਦਾ ਸਾਧਨ, ਨਰਕਾਂ ਦਾ ਦੁਆਰ, ਨਸ਼ੀਲੀ ਸ਼ਰਾਬ, ਮਾਰੂ ਜਹਿਰ, ਧਰਮ ਦੇ ਰਾਹ ਤੇ ਰੁਕਾਵਟ ਪਾਉਣ ਵਾਲੀ, ਵਰਗੇ ਦੋਸ਼ ਇਸ ਦੇ ਮੱਥੇ ਤੇ ਮੜ ਦਿੱਤੇ ਅਤੇ "ਕੁੜੀ" ਸ਼ਬਦ ਭੀ ਬੜਾ ਸੋਚ ਸਮਝ ਕੇ ਘੜ ਲਿਆ ਗਿਆ, ਜਿਸ ਤੋਂ ਭਾਵ ਹੈ ਕਿ "ਕੂੜ ਤੋਂ ਪੈਦਾ ਹੋਣ ਵਾਲੀ"। ਇਸ ਪਿਛੇ ਬੜੀ ਡੂੰਘੀ ਸਾਜਿਸ਼ ਇਹ ਸੀ, ਕਿ ਔਰਤ ਕਦੇ ਭੀ ਆਪਣੇ ਸਨਮਾਨ ਦੀ ਗੱਲ ਨਾ ਕਰ ਸਕੇ ਅਤੇ ਇਸਨੂੰ ਹਮੇਸ਼ਾਂ ਯਾਦ ਰਹੇ, ਕਿ ਇਹ ਇਹ "ਕੂੜ ਤੋਂ ਪੈਦਾ ਹੋਣ ਵਾਲੀ ਕੁੜੀ ਹੈ" ਅਤੇ ਇਸਨੇ ਜੀਵਨ ਭੀ ਕੂੜ ਵਾਲਾ ਹੀ ਗੁਜਾਰਨਾ ਹੈ।

ਪਰ ਬਿੱਪਰ ਦੀ ਇਹ ਚਾਲ ਬਹੁਤਾ ਚਿਰ ਨਾ ਚੱਲ ਸਕੀ ਅਤੇ ਇਸ ਦੁਨੀਆ ਤੇ ਗੁਰੂ ਨਾਨਕ ਪਾਤਸ਼ਾਹ ਵਰਗਾ ਰਹਿਬਰ ਪ੍ਰਗਟ ਹੋ ਗਿਆ।

ਗੁਰੂ ਸਾਹਿਬ ਨੇ ਆਪਣੇ ਇਲਾਹੀ ਗਿਆਨ ਨਾਲ ਇਹਨਾ ਕੁੜੀਆਂ ਨੂੰ ਕੂੜ ਭਰੇ ਜੀਵਨ ਵਿੱਚੋਂ ਕੱਢ ਕੇ ਨੈਤਿਕਤਾ ਦੀ ਸਿਖਰ 'ਤੇ ਬਿਠਾ ਦਿੱਤਾ ਅਤੇ ਇਸ ਸਿਧਾਂਤ ਨੂੰ ਸਦਾ ਲਈ ਜਿਊਂਦਾ ਰਖਣ ਲਈ ਗੁਰਬਾਣੀ ਰਾਹੀਂ ਭੀ ਗਵਾਈ ਭਰ ਦਿੱਤੀ ਕਿ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥


ਫਿਰ ਇਹ ਸਫਰ ਇਥੇ ਹੀ ਬਸ ਨਹੀਂ ਹੋਇਆ, ਸਗੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਸੇ ਵਿਲੇ ਆਖੀ ਜਾਂਦੀ "ਕੁੜੀ" ਨੂੰ "ਕੌਰ" ਬਣਾ ਦਿੱਤਾ ਅਤੇ ਫਿਰ ਜੋ ਇਹਨਾਂ ਕੌਰਾਂ ਦਾ ਇਤਿਹਾਸ ਜੋ ਵਿਚ ਯੋਗਦਾਨ ਹੈ, ਉਸਤੋਂ ਸਿਖ ਕੌਮ ਭਲੀ ਭਾਂਤ ਜਾਣੂੰ ਹੈ।

ਪਰ ਇਸਤੋਂ ਉੱਲਟ ਟਕੇ-ਟਕੇ ਤੇ ਆਪਣਾ ਇਮਾਨ ਵੇਚਣ ਵਾਲੀਆਂ ਜਾਂ ਦੇਹ ਪ੍ਰਦਰਸ਼ਨੀ ਕਰਨ ਵਾਲੀਆਂ "ਕੌਰਾਂ" ਨਹੀਂ "ਕੁੜੀਆਂ" ਹੀ ਹੋ ਸਕਦੀਆਂ ਹਨ, ਜੋ ਅਜੇ ਭੀ ਬਿੱਪਰ ਦੀ ਬਣਾਈ ਹੋਈ ਰੀਤ ਅਨੁਸਾਰ, ਇੱਕ ਮਨੋਰੰਜਨ ਦਾ ਸਾਧਨ ਬਣ ਕੇ ਹੀ ਆਪਣੀ ਜਿੰਦਗੀ ਬਤੀਤ ਰਹੀਆਂ ਹਨ।


ਇਸੇ ਹਾਰਡ ਕੁੜੀ ਨੇ ਜੋ ਅੱਜ ਕਰਤੂਤ ਕੀਤੀ ਹੈ, ਉਹ ਵੀ ਪੜ੍ਹ ਲਵੋ...

- ਹਾਰਡ “ਕੌਰ” ਨੇ ਸਟੇਜ ਤੋਂ ਕੱਢੀਆਂ ਮਾਂ ਭੈਣ ਦੀਆਂ ਗਾਲ੍ਹਾਂ…

 

ਚੰਡੀਗੜ੍ਹ, (22 ਮਈ, ਕੁਲਬੀਰ ਕਲਸੀ) : ਅੱਜ ਰਾਤ ਨੂੰ ਰੈਪਰ ਤੇ ਬਾਲੀਵੁੱਡ ਗਾਇਕਾ ਹਾਰਡ “ਕੌਰ”ਪੂਰੀ ਤਰ੍ਹਾਂ ਮਰਿਆਦਾ ਭੁੱਲ ਗਈ ਤੇ ਸ਼ੋਹਰਤ ਦੇ ਨਸ਼ੇ ਚ ਉਸ ਨੇ ਨਾ ਸਿਰਫ ਸਟੇਜ ਤੋਂ ਪੰਜਾਬੀ ਨੌਜਵਾਨ ਨੂੰ ਗਾਲਾਂ ਕੱਢੀਆਂ, ਬਲਕਿ ਸਰਦਾਰਾਂ ਦੀ ਧੀ ਹੋਣ ਦੇ ਬਾਵਜੂਦ, ਉਸ ਨੇ ਸਿੱਖਾਂ, ਸਿੱਖਾਂ ਦੀ ਦਾੜੀ, ਇਥੋਂ ਤੱਕ ਕਿ ਗੁਰੂ ਸਾਹਿਬਾਨ ਖਿਲਾਫ ਇਕ ਅਪਮਾਨਜਨਕ ਟਿੱਪਣੀ ਵੀ ਕਰ ਦਿਤੀ।

ਚੰਡੀਗੜ੍ਹ ਦੇ ਹੋਟਲ ਮੈਰੀਅਟ ਵਿਖੇ ਵੇਰਾ ਮੋਡਾ ਦੇ ਲਾਂਚ ਦੇ ਪ੍ਰੋਗਰਾਮ ਦੌਰਾਨ ਜਦੋਂ ਹਾਰਡ “ਕੌਰ” ਸਟੇਜ ਤੇ ਆਪਣੇ ਬੇਢਬੇ ਬੇਸਿਰ ਪੈਰ ਦੇ ਗੀਤ ਗਾ ਰਹੀ ਸੀ, ਤਾਂ ਇਕ ਸਰਦਾਰ ਲੜਕੇ ਵਲੋਂ ਉਸ ਨੂੰ "ਸਿੰਘ ਇਜ ਕਿੰਗ" ਗੀਤ ਗਾਉਣ ਦੀ ਰਿਕੁਐਸਟ ਕੀਤੀ, ਪਰ ਹਾਰਡ “ਕੌਰ” ਨੇ ਗੀਤ ਗਾਉਣ ਦੀ ਬਜਾਏ ਉਸ ਲੜਕੇ ਨੂੰ ਭੈਣ ਦੀ ਗਾਲ ਕੱਢ ਦਿਤੀ ਤੇ ਲਗਾਤਾਰ ਗਾਲ੍ਹਾਂ ਕੱਢਦੀ ਰਹੀ। ਇਹੀ ਨਹੀਂ ਇਸ ਤੋਂ ਬਾਅਦ ਉਸ ਨੇ ਇਕ ਸਰਦਾਰ ਮੁੰਡੇ ਦੀ ਦਾੜੀ 'ਤੇ ਵੀ ਇਕ ਭੱਦੀ ਟਿਪਣੀ ਕਰਦਿਆਂ ਕਿਹਾ ਕਿ ਉਸ ਦੀ ਦਾੜੀ ਕਾਰਨ ਉਹ ਉਸ ਨਾਲ…

 

ਹਾਰਡ “ਕੌਰ”ਨੇ ਸਾਰੀਆਂ ਹੱਦਾਂ ਤਾਂ ਉਦੋਂ ਟੱਪ ਦਿੱਤੀਆਂ ਜਦੋਂ ਦੋ ਜਹਾਨ ਦੇ ਬਾਲੀ ਬਾਦਸ਼ਾਹ ਦਰਵੇਸ਼ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਖਿਲਾਫ ਉਸ ਨੇ ਭੱਦੀ ਟਿੱਪਣੀ ਕਰ ਦਿਤੀ। ਉਸ ਨੇ ਸਟੇਜ ਤੋਂ ਹੀ ਕਿਹਾ ਕਿ ਬਾਹਰ ਜੋ ਸਰਦਾਰ ਖੜਾ ਹੈ, ਉਹ ਗੁਰੂ ਗੋਬਿੰਦ ਸਿੰਘ ਵਰਗਾ ਲੱਗ ਰਿਹਾ ਹੈ। ਦੱਸ ਦੇਈਏ ਮੈਰੀਅਟ ਦੀ ਮੇਨ ਐਂਟਰੈਂਸ ਤੇ ਇਕ ਸਰਦਾਰ ਵਿਅਕਤੀ ਦਰਬਾਨ ਦੀ ਨੌਕਰੀ ਕਰਦਾ ਹੈ। ਹਾਰਡ “ਕੌਰ”ਜਦੋਂ ਇਹ ਟਿੱਪਣੀਆਂ ਕਰ ਰਹੀ ਸੀ ਤਾਂ ਲੋਕ ਵੀ ਪਤਾ ਨਹੀਂ ਕਿਹੜੇ ਨਸ਼ੇ ਚ ਸਨ, ਜੋ ਕਿਸੇ ਨੇ ਉਸ ਦਾ ਵਿਰੋਧ ਨਹੀਂ ਕੀਤਾ।

ਕਿਸੇ ਨੂੰ ਵੀ ਅਜਿਹੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਤੇ ਹਾਰਡ “ਕੌਰ”ਜੋ ਖੁਦ ਇਕ ਪੰਜਾਬੀ ਪਰਿਵਾਰ ਦੀ ਧੀ ਹੈ, ਨੂੰ ਤਾਂ ਬਿਲਕੁਲ ਵੀ ਨਹੀਂ। ਉਸ ਦੀਆਂ ਇਹ ਟਿੱਪਣੀਆਂ ਉਸ ਦੀ ਅਕਲ ਦਾ ਬਾਖੂਬੀ ਮੁਜ਼ਾਹਰਾ ਕਰਦੀਆਂ ਹਨ ਤੇ ਕੁਝ ਪ੍ਰਤੱਖ ਦਰਸ਼ੀਆਂ ਅਨੁਸਾਰ ਇੰਝ ਜਾਪ ਰਿਹਾ ਸੀ ਕਿ ਉਹ ਨਸ਼ੇ ਚ ਧੁੱਤ ਹੋਵੇ। ਨੌਜਵਾਨਾਂ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਪੱਥਰਾਂ ਦੇ ਸ਼ਹਿਰ ’ਚ ਆਪਣੀਆਂ ਬੇਹੁਦਰੀਆਂ ਕਰਦੀ ਹਾਰਡ ਕੌਰ ਨੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰੇ ਭਰੀ ਮਹਿਫ਼ਿਲ ‘ਚ ਅਪਮਾਨ ਜਨਕ ਸ਼ਬਦ ਬੋਲਣ ਤੋਂ ਵੀ ਗੁਰੇਜ ਨਾ ਕੀਤਾ। ਹਾਰਡ ਕੌਰ ਨੇ ਕਿਹਾ ਕਿ "ਬਾਹਰ ਜੋ ਸਰਦਾਰ ਆਦਮੀ ਖੜ੍ਹਾ ਹੈ ਓਹ ਗੁਰੂ ਗੋਬਿੰਦ ਸਿੰਘ ਵਰਗਾ ਲਗਦਾ ਹੈ।"

ਦੱਸਣਯੋਗ ਹੈ ਕਿ ਹੋਟਲ ਜੇ ਡਬਲੀਊ ਮੈਰਿਟ ਦੇ ਮੁੱਖ ਗੇਟ 'ਤੇ ਤੈਨਾਤ ਸਿੱਖ ਆਦਮੀ ਦਰਬਾਨ ਦੀ ਨੌਕਰੀ ਕਰਦਾ ਹੈ । ਅਫਸੋਸ ਦੀ ਗੱਲ ਹੈ. ਕਿ ਪੜ੍ਹੇ ਲਿਖੇ ਲੋਕਾਂ ਦੇ ਸ਼ਹਿਰ ’ਚ ਅਜਿਹੀ ਘਿਨਾਊਣੀ ਸ਼ਬਦਾਵਲੀ ਵਰਤਣ ਵਾਲੀ ਅਤੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਊਣ ਵਾਲੀ ਗਾਇਕਾ ਹਾਰਡ ਕੌਰ ਦਾ ਕਿਸੇ ਵਿਰੋਧ ਕਰਨ ਦੀ ਕਸ਼ਿਸ਼ ਵੀ ਨਾ ਕੀਤੀ, ਸਗੋਂ ਉਸਦੇ ਗੀਤਾਂ ਤੇ ਨੱਚਦੇ ਰਹੇ। ਹਾਰਡ ਕੌਰ ਦੇ ਇਸ ਲੱਚਰਤਾ ਅਤੇ ਗੁਰੂ ਸਹਿਬਾਨ ਵਾਰੇ ਬੋਲੇ ਅਪਸ਼ਬਦਾਂ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਵੀ ਧੱਬਾ ਲਗਾ ਦਿਤਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top