Share on Facebook

Main News Page

ਜਾਤ ਅਧਾਰਿਤ ਗੁਰਦੁਆਰੇ, ਸਾਡੇ 'ਤੇ ਕਲੰਕ
- ਪ੍ਰਿੰ. ਸੁਰਿੰਦਰ ਸਿੰਘ

ਅਨੰਦਪੁਰ ਸਾਹਿਬ, 23 ਮਈ (ਸੁਰਿੰਦਰ ਸਿੰਘ ਸੋਨੀ): ਅੱਜ ਸਮੁੱਚੀ ਕੌਮ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀ ਹੈ, ਇਸ ਮੌਕੇ ਸਭ ਤੋ ਜਰੂਰੀ ਹੈ ਕਿ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣਿਆ ਜਾਏ। ਜੇਕਰ ਅੱਜ ਸਿੱਖਾਂ ਦੇ ਗੁਰਦੁਆਰੇ ਹੀ ਇਸ ਸਿਧਾਂਤ ਤੋ ਭਟਕ ਕੇ ਜਾਤ ਪਾਤ ਦੇ ਅਧਾਰ ਤੇ ਬਣ ਰਹੇ ਹਨ ਤਾਂ ਇਹ ਸਾਡੇ 'ਤੇ ਕਲੰਕ ਹੈ ਜਿਸਨੂੰ ਧੋਣ ਲਈ ਸ਼੍ਰੋਮਣੀ ਕਮੇਟੀ ਤੇ ‘ਜਥੇਦਾਰ’ ਤੁਰੰਤ ਕਾਰਵਾਈ ਕਰਨ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਨੰਦਪੁਰ ਸਾਹਿਬ ਤੋ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਕੀਤਾ। ਸਥਾਨਕ ਗੁ: ਸੀਸ ਗੰਜ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ਕਿ ਸਾਡੀ ਆ ਰਹੀ ਨੋਜਵਾਨ ਪੀੜੀ ਇਹ ਸੁਆਲ ਆਮ ਕਰਦੀ ਹੈ, ਕਿ ਜੇਕਰ ਸਿੱਖ ਧਰਮ ਜਾਤ ਪਾਤ ਨੂੰ ਨਹੀ ਮੰਨਦਾ ਤਾਂ ਗੁਰੂ ਘਰਾਂ ਦੇ ਨਾਮ ਜਾਤ ਅਧਾਰਿਤ ਕਿਉਂ ? ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਤਰਲੋਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਜਾਤ ਪਾਤ,ਊਚ ਨੀਚ,ਰੰਗ ਨਸਲ ਆਦਿ ਦਾ ਜੋਰਦਾਰ ਖੰਡਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਗੁਰੂ ਸਾਹਿਬ ਦੇ ਦਿਤੇ ਸਿਧਾਤਾਂ ਤੇ ਚੱਲੀਏ ਤਾਂ ਕਿ ਸਮਾਜ ਵਿਚ ਆਪਸੀ ਪਿਆਰ ਤੇ ਸ਼ਾਂਤੀ ਦਾ ਪਸਾਰਾ ਹੋ ਸਕੇ। ਉਨਾਂ ਕਿਹਾ ਕਿ ਗੁਰੂ ਸਾਹਿਬ ਨੇ ਲੰਗਰ, ਪੰਗਤ, ਸਰੋਵਰ, ਬਉਲੀਆਂ, ਸੰਗਤ, ਖੰਡੇ ਬਾਟੇ ਦਾ ਅਮਿੰਤ ਦੀ ਮਰਯਾਦਾ ਇਸ ਲਈ ਹੀ ਚਲਾਈ ਸੀ, ਕਿ ਲੋਕਾਂ ਵਿਚੋ ਜਾਤ ਪਾਤ ਦਾ ਵਹਿਮ ਕੱਢਿਆ ਜਾ ਸਕੇ। ਇਸ ਮੋਕੇ ਸਕੂਲੀ ਬੱਚਿਆਂ ਵਲੋਂ ਧਾਰਮਿਕ ਕਵਿਤਾਵਾਂ, ਲੈਕਚਰ, ਕੀਰਤਨ, ਵਾਰਤਾਲਾਪ ਦਾ ਪ੍ਰੋਗਰਾਮ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ। ਇਸਤਰੀ ਸਤਿ ਸੰਗ ਸਭਾ ਵਲੋ ਸ਼ਬਦ ਕੀਰਤਨ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਵਧੀਕ ਮੈਨੇਜਰ ਰਣਬੀਰ ਸਿੰਘ, ਮਾਤਾ ਗੁਰਚਰਨ ਕੌਰ, ਜਥੇ:ਸੰਤੋਖ ਸਿੰਘ, ਪ੍ਰਿੰ: ਮਨਜਿੰਦਰ ਕੌਰ, ਸੁਰਿੰਦਰ ਪਾਲ ਕੌਰ, ਹਰਮੀਤ ਕੌਰ, ਤੇਜਿੰਦਰ ਕੌਰ, ਮਨਜੀਤ ਕੌਰ, ਹਰਜੀਤ ਕੌਰ, ਸੁਰਿੰਦਰ ਕੌਰ, ਗੁਰਜੀਤ ਕੌਰ, ਚਰਨਜੀਤ ਸਿੰਘ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top