Share on Facebook

Main News Page

ਅਮਰੀਕਾ ਵਿਚ ਨਸਲੀ ਨਫਰਤ ਦਾ ਸ਼ਿਕਾਰ ਹੋ ਰਿਹਾ ਹੈ ਸਿੱਖ ਭਾਈਚਾਰਾ
- ਕੁਲਵੰਤ ਸਿੰਘ ਢੇਸੀ

* ਅਮਰੀਕਾ ਵਿਚ ਵਧ ਰਿਹਾ ‘ਹੇਟ ਕਰਾਈਮ’ ਬੇਹੱਦ ਚਿੰਤਾਜਨਕ

‘ਸਿੱਖ ਕੁਲੀਸ਼ਨ’ ਦੇ ਹਵਾਲੇ ਨਾਲ ਸਾਨੂੰ ਇਹ ਖਬਰ ਮਿਲੀ ਹੈ, ਕਿ ੨੩ ਫਰਵਰੀ ੨੦੧੩ ਨੂੰ ਸ: ਕੰਵਲਜੀਤ ਸਿੰਘ ਤੇ ਉਸ ਸਮੇਂ ਹਮਲਾ ਹੋ ਗਿਆ ਸੀ ਜਦੋਂ ਉਹ ਆਪਣਾ ਸਟੋਰ ਬੰਦ ਕਰਕੇ ਆਪਣੇ ੧੩ ਸਾਲਾ ਲੜਕੇ ਨਾਲ ਘਰ ਰਵਾਨਾਂ ਹੋ ਰਿਹਾ ਸੀ । ਸ: ਕੰਵਲਜੀਤ ਸਿੰਘ ਦੁਬਾਰਾ ਕੰਮ ਤੇ ਨਹੀਂ ਜਾ ਸਕਿਆ । ਇਸ ਵਾਰਦਾਤ ਮਗਰੋਂ ਉਸ ਦੇ ਘਰ ਦੀ ਹਾਲਤ ਬਹੁਤ ਮਾੜੀ ਹੋ ਗਈ । ਪਰਿਵਾਰ ਨੂੰ ਬਿੱਲ ਕਿਸ਼ਤਾਂ ਵਾਪਸ ਕਰਨ ਦੀ ਤੰਗੀ ਹੋ ਗਈ ਅਤੇ ਉਹਨਾਂ ਦਾ ਸਟੋਰ ਵੀ ਬੰਦ ਹੋਣ ਦੇ ਕਿਨਾਰੇ ਤੇ ਹੈ ਅਤੇ ਹੁਣ ਫਲੋਰੀਡਾ ਦੀ ਸਿੱਖ ਸੁਸਾਇਟੀ ਵਲੋਂ ਮਾਇਕ ਅਪੀਲ ਕਰਕੇ ਇਸ ਪਰਿਵਾਰ ਨੂੰ ਇਸ ਸੰਕਟ ਵਿਚੋਂ ਕਲੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

੮੨ ਸਾਲਾ ਬਜ਼ੁਰਗ 'ਤੇ ਹਮਲਾ

ਇਸ ਬਜ਼ੁਰਗ ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਸਥਾਨਕ ਗੁਰਦੁਆਰੇ ਵਿਚ ਸਰਸ਼ਨ ਕਰਨ ਉਪਰੰਤ ਸਵੇਰ ਦੀ ਸੈਰ ਕਰ ਰਹੇ ਸਨ । ਫਰੈਜ਼ਨੋ ਦੇ ਸਿੱਖ ਭਾਈਚਾਰੇ ਵਲੋਂ ਸ: ਪਿਆਰਾ ਸਿੰਘ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਅਤੇ ਹੁਣ ਉਹ ਹਸਪਤਾਲ ਵਿਚੋਂ ਵੀ ਬਾਹਰ ਆ ਗਏ ਹਨ। ਭਵਿੱਖ ਵਿਚ ਅਜੇਹੀਆਂ ਅਣਮਨੁੱਖੀ ਘਟਨਾਵਾਂ ਤੇ ਰੋਕ ਲਾਉਣ ਲਈ ਸਿੱਖ ਕੁਲੀਸ਼ਨ ਵਲੋਂ ਸਰਕਾਰੀ ਏਜੰਸੀਆਂ, ਕਾਨੂੰਨੀ ਅਫਸਰਾਂ ਅਤੇ ਹੋਰ ਅਦਾਰਿਆਂ ਨਾਲ ਤਾਲਮੇਲ ਹੋ ਰਹੇ ਹਨ।

ਹੁਣ ਤਕ ਜਿਹਨਾਂ ਲੋਕਾਂ ਤੇ ਇਸ ਤਰਾਂ ਦੇ ਹਮਲੇ ਹੋਏ ਹਨ ਉਹ ਇਸ ਪ੍ਰਕਾਰ ਹਨ -

- ਈਕ ਗਰੋਵ, ਕੈਲੇਫੋਰਨੀਆਂ ਵਿੱਚ ਦੋ ਬਜ਼ੁਰਗ ਸਿੱਖਾਂ ਦਾ ਕਤਲ
- ਸਕਾਰਮੈਂਟੋ ਕੈਲੇਫੋਰਨੀਆਂ ਵਿਚ ਸਿੱਖ ਟੈਕਸੀ ਡਰਾਈਵਰ ਤੇ ਹਮਲਾ
- ਨਿਊ ਯੋਰਕ ਸਿਟੀ ਵਿਚ ਸਿੱਖ ਟਰਾਂਜ਼ਿਟ ਵਰਕਰ ਤੇ ਹਮਲਾ
- ਸਿਆਟਲ, ਵਾਸ਼ਿੰਗਟਨ ਵਿਚ ਸਿੱਖ ਟੈਕਸੀ ਡਰਾਈਵਰ ਤੇ ਹਮਲਾ
- ਪੋਰਟ ਔਰੇਂਜ, ਫਲੋਰੀਡਾ ਵਿਚ ਸਿੱਖ ਬਿਜ਼ਨੈਸਮੈਨ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ
- ਫਰੈਜ਼ਨੋ ਕੈਲੇਫੋਰਨੀਆਂ ਵਿਚ ਇੱਕ ਬਜ਼ੁਰਗ ਬਾਬੇ ਤੇ ਲੋਹੇ ਦੇ ਸਰੀਏ ਨਾਲ ਹਮਲਾ ਕੀਤਾ ਗਿਆ
- ਵੋਸਕਾਂਸਿਨ ਗੁਰਦੁਆਰੇ ਵਿਚ ਛੇ ਸਿੱਖਾਂ ਨੂੰ ਗੋਲੀ ਮਾਰ ਕੇ ਇੱਕ ਐਸੇ ਵਿਅਕਤੀ ਵਲੋਂ ਹਲਾਕ ਕਰ ਦਿੱਤਾ ਗਿਆ ਸੀ ਜਿ ਸਦਾ ਸਬੰਧ ਇਸ ਹੇਟ ਗਰੁੱਪ ਨਾਲ ਦੱਸਿਆ ਜਾਂਦਾ ਹੈ
- ਸਿੱਖਾਂ ਦੇ ਨਾਲ ਨਾਲ ਐਸੇ ਹਮਲੇ ਹਿੰਦੂਆਂ ਅਤੇ ਅਰਬ ਅਮੈਰਕਨ ਲੋਕਾਂ ਤੇ ਹੋ ਰਹੇ ਹਨ

ਸਿੱਖ ਕੁਲੀਸ਼ਨ ਵਿਚ ਇਸ ਸਬੰਧ ਵਿਚ ਅਮਰੀਕਨ ਕਾਂਗਰਸ ਵਿਚ ਤਕੜੀ ਲਾਬੀ ਕਰਕੇ ੧੩੫ ਯੂ ਐਸ ਕਾਂਗਰਸਮੈਨਾਂ ਦੀ ਹਿਮਾਇਤ ਹਾਸਲ ਕੀਤੀ ਗਈ ਹੈ ਅਤੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਦਮ ਕੀਤੇ ਜਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top