Share on Facebook

Main News Page

ਅਕਾਲੀ ਜੱਥਾ ਕਾਨਪੁਰ ਵੀ ਅਖੌਤੀ ਜਥੇਦਾਰਾਂ ਨੂੰ ਸਵਾਲ ਪੁੱਛਣ ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕਰਦਾ ਹੈ

ਖਾਲਸਾ ਨਿਉਜ.ਆਰਗ
ਸਿੰਘ ਸਭਾ ਯੂ.ਏਸ ਏ.ਕਾਮ
ਟਾਈਗਰ ਜੱਥਾ.ਆਰਗ

ਸਾਰੇ ਵੀਰਾਂ ਨੂੰ ਅਕਾਲੀ ਜੱਥਾ ਕਾਨਪੁਰ ਦੇ ਸਮੂੰਹ ਮੈਂਬਰਾਨ ਵਲੋਂ ਗੁਰੂ ਫਤਿਹ ਪਰਵਾਨ ਹੋਵੇ ਜੀ।

ਆਪ ਜੀ ਨੇ ਅਕਾਲ ਤਖਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਕੋਲੋਂ ਜੋ ਸਵਾਲ ਪੁੱਛਣ ਦੀ ਅਤੇ ਕੌਮ ਨੂੰ ਜਾਗਰੂਕ ਕਰਨ ਦੀ ਜੋ ਮੁਹਿੰਮ (ਲਹਿਰ) ਛੇੜੀ ਹੈ, ਇਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ, ਉਹ ਘੱਟ ਹੈ। ਅਕਾਲੀ ਜੱਥਾ ਕਾਨਪੁਰ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕਰਦਾ ਹੈ ਅਤੇ ਆਪ ਜੀ ਨਾਲ ਮੋਢੇ ਨਾਲ ਮੋਢਾ ਲਗਾ ਕੇ ਅਕਾਲ ਤਖਤ ਅਤੇ ਹੋਰ ਸਿੱਖ ਧਾਰਮਿਕ ਅਦਾਰਿਆਂ ਤੋਂ ਸਿਆਸੀ ਮੋਹਰਿਆਂ ਦੇ ਕਬਜੇ ਤੋਂ ਆਜ਼ਾਦ ਕਰਵਾਉਣ ਲਈ ਇਹੋ ਜਿਹੇ ਕਿਸੀ ਵੀ ਉਪਰਾਲੇ ਦਾ ਹਿਮਾਇਤੀ ਹੈ। ਅਕਾਲੀ ਜੱਥਾ ਇਸ ਬਾਰੇ ਆਪ ਜੀ ਨੂੰ ਕੁੱਝ ਸੁਝਾਅ ਵੀ ਦੇਣਾਂ ਚਾਹੁੰਦਾ ਹੈ।

1- ਇਹ ਸਵਾਲ ਗੁਰਬਚਨ ਸਿੰਘ ਨੂੰ ਰਜਿਸਟਰਡ ਪੋਸਟ ਰਾਂਹੀ ਵੀ ਭੇਜੇ ਜਾਣੇ ਚਾਹੀਦੇ ਹਨ। ਉਸ ਤੋਂ ਬਾਦ ਉਸਨੂੰ ਚਾਰ ਹਫਤੇ ਟਾ ਟਾਈਮ ਦਿਤਾ ਜਾਣਾ ਚਾਹੀਦਾ ਹੈ।

2- ਸਿੱਖੀ ਵਿੱਚ ਕਿਸੇ ਵਿਅਕਤੀ ਨੂੰ ਪੰਥ ਤੋਂ ਛੇਕਣ ਦੀ ਪ੍ਰਥਾ ਜਾ ਵਿਵਸਥਾ ਬਿਲਕੁਲ ਹੀ ਨਹੀਂ ਹੈ। ਇਸ ਲਈ ਇਸ ਨੂੰ ਜਵਾਬ ਨਾ ਦੇਣ ਦੀ ਸਥਿਤੀ ਵਿੱਚ "ਛੇਕਣ" ਦੀ ਬਜਾਇ "ਤਨਖਾਹੀਆ" ਘੋਸ਼ਿਤ ਕੀਤਾ ਜਾਏ। ਇਸ ਲਈ ਇਸ ਨੂੰ ਜਵਾਬ ਨਾ ਦੇਣ ਤੋਂ ਬਾਅਦ "ਤਨਖਾਹ" ਲਾ ਕੇ ਤਨਖਾਹੀਆ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਤਨਖਾਹ ਨਾ ਭੁਗਤਣ 'ਤੇ ਉਹ ਆਪ ਹੀ ਮਨਮਤੀਆਂ ਅਤੇ ਪੰਥ ਤੋਂ ਬੇਮੁਖ ਹੋ ਜਾਏਗਾ।

3- ਜਿਨ੍ਹਾਂ ਜੱਥੇਬੰਦੀਆਂ ਦੀ ਪਰਵਾਨਗੀ ਮਿਲ ਚੁਕੀ ਹੈ, ਉਨ੍ਹਾਂ ਦਾ ਨਾਮ, ਨਾਲ ਨਾਲ ਪਬਲਿਸ਼ ਵੀ ਕੀਤਾ ਜਾਏ, ਤਾਂ ਕਿ ਹੋਰ ਜੱਥੇਬੰਦੀਆਂ ਨੂੰ ਵੀ ਹਲੂਣਾਂ ਮਿਲ ਸਕੇ।

ਪ੍ਰਧਾਨ
ਹਰਚਰਨ ਸਿੰਘ
ਅਕਾਲੀ ਜੱਥਾ, ਕਾਨਪੁਰ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top