Share on Facebook

Main News Page

ਅਖੌਤੀ ਜਥੇਦਾਰਾਂ ਦੀ ਕਾਰਗੁਜ਼ਾਰੀ ਦੇ ਮੁੱਦੇ 'ਤੇ ਸ. ਪ੍ਰਭਦੀਪ ਸਿੰਘ. ਟਾਈਗਰ ਜਥਾ ਯੂ.ਕੇ. ਵਲੋਂ ਮੀਡੀਆ ਪੰਜਾਬ ਅਤੇ ਨਿਊਜ਼ੀਲੈਂਡ ਦੇ ਰੇਡੀਓ 'ਤੇ ਵਿਚਾਰਾਂ 20 ਮਈ 2013 ਨੂੰ
ਸ. ਪ੍ਰਭਦੀਪ ਸਿੰਘ 'ਮੀਡੀਆ ਪੰਜਾਬ ਰੇਡੀਉ' 'ਤੇ ਵਿਚਾਰ ਚਰਚਾ ਕਰਨਗੇ

ਸੋਮਵਾਰ 20 ਮਈ 2013 ਵਾਲੇ ਦਿਨ 'ਮੀਡੀਆ ਪੰਜਾਬ ਰੇਡੀਉ' (www.mediapunjabradio.com) 'ਤੇ ਟਾਈਗਰ ਜਥਾ ਯੂ.ਕੇ. ਦੇ ਪ੍ਰਭਦੀਪ ਸਿੰਘ ਹੋਰੀਂ ਸਿੱਖੀ ਸਿਧਾਂਤ ਅਤੇ ਇਸ ਸਮੇਂ ਸਿੱਖ ਮਸਲਿਆਂ ਬਾਰੇ ਭੱਖਦੇ ਸਵਾਲਾਂ ਨੂੰ ਲੈ ਕੇ, ਟਾਈਗਰ ਜਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐਸ.ਏ ਵਲੋਂ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਭੇਜੇ ਗਏ ਸਵਾਲਾਂ ਦੇ ਸਬੰਧ ਵਿੱਚ, ਜਿਨ੍ਹਾਂ ਦੇ ਅਜੇ ਤੱਕ ਜਵਾਬ ਨਹੀਂ ਆਏ, ਉਸ ਮਸਲੇ ਬਾਰੇ ਚਰਚਾ ਕਰਨਗੇ। ਇਸ ਮਸਲੇ ਪ੍ਰਤੀ ਉਨ੍ਹਾਂ ਦੇ ਵਿਚਾਰ ਸੁਣਨ ਅਤੇ ਆਪਣੇ ਵਿਚਾਰ ਦੱਸਣ ਵਾਸਤੇ, ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਦਾ ਸਭ ਨੂੰ ਸੱਦਾ ਹੈ। ਪ੍ਰੋਗਰਾਮ ਸ਼ਾਮ ਦੇ 8. 00 ਤੋਂ 10.00 ਵਜੇ (20.00 ਤੋਂ 22.00 ਵਜੇ ਜਰਮਨੀ ਦੇ ਸਮੇਂ ਅਨੁਸਾਰ) ਤੱਕ ਹੋਵੇਗਾ।

ਵਿਚਾਰ ਚਰਚਾ ਵਿਚ ਸ਼ਾਮਲ ਹੋਣ ਲਈ ਅਤੇ ਸਟੂਡੀਉ ਵਿਚ ਸਿੱਧਾ ਫੋਨ ਕਰਨ ਵਾਸਤੇ ਹੇਠ ਲਿਖੇ ਨੰਬਰਾਂ ਦੀ ਵਰਤੋਂ ਕਰੋ :

ਫੋਨ ਸਟੂਡੀਉ : 0341 6889785 ਅਤੇ 0 341 6995561

(ਜਰਮਨੀ ਦੇ ਬਾਹਰੋਂ ਫੋਨ ਕਰਨ ਵਾਸਤੇ : 0049 341 6889785 ਅਤੇ 0049 341 6995561 ਨਾਲ ਫੋਨ ਕੀਤਾ ਜਾਵੇ।)

ਸ. ਪ੍ਰਭਦੀਪ ਸਿੰਘ ਨਿਊਜੀਲੈਂਡ ਦੇ ਰੇਡਿਉ ਪ੍ਰੋਗਰਾਮ ''ਪੰਥਕ ਵਿਚਾਰ'' ਰਾਹੀਂ ਜਥੇਦਾਰਾਂ ਦੇ ਮੁੱਦੇ ਉੱਤੇ ਵਿਚਾਰਾਂ ਕਰਨਗੇ - ਕੁਲਦੀਪ ਸਿੰਘ ਨਿਊਜ਼ੀਲੈਂਡ

ਪੰਥਕ ਖਬਰਾਂ, ਵਿਦਵਾਨਾਂ ਦੀ ਵਿਚਾਰ-ਚਰਚਾ ਅਤੇ ਭਖਦੇ ਸਿੱਖ-ਮਸਲਿਆਂ ਨਾਲ ਸ਼ਿੰਗਾਰਿਆ ਰੇਡੀਓ ਪ੍ਰੋਗ੍ਰਾਮ "ਪੰਥਕ ਵਿਚਾਰ" ਹਰ ਸੋਮਵਾਰ ਸ਼ਾਮ 6-7 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ॥ ਇਸ ਹਫਤੇ ਉਚੇਚੇ ਤੌਰ 'ਤੇ ਟਾਈਗਰ ਜਥਾ
ਯੂ.ਕੇ. ਤੋਂ ਸ. ਪ੍ਰਭਦੀਪ ਸਿੰਘ ਜੀ ਅਜੋਕੇ ਅਖੌਤੀ ਜਥੇਦਾਰਾਂ ਦੀਆਂ ਕਾਰਗੁਜਾਰੀਆਂ 'ਤੇ ਚਾਨਣਾ ਪਾਉਣਗੇ। ਇਸ ਪ੍ਰੋਗ੍ਰਾਮ ਨੂੰ ਤੁਸੀਂ ਇੰਟਰਨੈਟ 'ਤੇ ਸੁਨ ਸਕਦੇ ਹੋ।

ਵੈਬਸਾਇਟ :
http://planetaudio.org.nz/ab/index.php

ਤਾਰੀਖ਼: 20/05/2013, ਦਿਨ: ਸੋਮਵਾਰ
ਸਮਾਂ:

ਨਿਊਜ਼ੀਲੈਂਡ: ਸ਼ਾਮ 6-7 ਵਜੇ
ਇੰਗਲੈਂਡ: ਸਵੇਰੇ 7-8 ਵਜੇ
ਇੰਡੀਆ: ਸਵੇਰੇ 11:30-12:30 (ਦੁਪਿਹਰ) ਵਜੇ
ਕੈਨੇਡਾ : (ਟੋਰੋਂਟੋ) ਸਵੇਰੇ 2-3 ਵਜੇ
ਕੈਲਗਰੀ: ਸਵੇਰੇ 0-1 ਵਜੇ
ਵੈਨਕੂਵਰ: ਐਤਵਾਰ ਰਾਤ 11-00 ਵਜੇ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top