ਅੱਜ ਬਲਜੀਤ ਸਿੰਘ ਦਾਦੂਵਾਲ ਨੂੰ ਸਾਡਾ ਹੱਕ ਫਿਲਮ ਦੇਖਣ
ਜਾਂਦਿਆ, ਪੰਜਾਬ ਪੁਲਿਸ ਵਲੋਂ ਬਾਬਾ ਦਾਦੂਵਾਲ ਨੂੰ ਚਿੱਟੀ ਗੱਡੀ ਸਮੇਤ ਰੋਕ
ਲਿਆ ਗਿਆ। ਅਜੇ ਤੱਕ ਫਿਲਮ ਦੇਖਣ ਤੋਂ ਰੋਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ
ਸਕਿਆ।
ਲੱਗਦਾ ਪੁਲਸੀਏ ਭਾਈ ਬਲਜੀਤ ਸਿੰਘ ਦਾਦੂਵਾਲ ਨਾਲ ਨਰਾਜ਼
ਹਨ, ਕਿ ਵਿਆਹ ਤੇ ਰਾਧਾਸੁਆਮੀਏ ਸੱਦ ਲਏ, ਪਰ ਪੁਲਸੀਆਂ ਨੂੰ ਸੱਦਿਆ ਨਹੀਂ। ਇਸ
ਕਰਕੇ ਕਹਿੰਦੇ ਹੋਣੇ ਕਿ ਬਾਬੇ ਨੂੰ ਫਿਲਮ ਨਹੀਂ ਦੇਖਣ ਦੇਣੀ। ਇਸ ਦਾ ਇਕ ਕਾਰਨ
ਹੋਰ ਵੀ ਸਮਝਿਆ ਜਾ ਸਕਦਾ ਹੈ, ਕਿ ਸ਼ਾਇਦ ਪੁਲਿਸ ਵਾਲਿਆਂ ਨੇ ਬਾਬਾ ਜੀ ਨੂੰ
ਸਲਾਹ ਦੇਣ ਲਈ ਰੋਕਿਆ ਹੋਵੇ, ਕਿ ਬਾਬਾ ਜੀ ਕਾਰ ਤੇ ਲਾਲ ਬੱਤੀ ਲਵਾ ਲਉ, ਸਾਨੂੰ
ਤੰਗ ਨਾ ਕਰਿਆ ਕਰੋ।
ਇਹਨਾਂ ਫੋਟੋਆਂ ਸਮੇਤ ਬਾਬਾ ਜੀ ਨੂੰ ਫਿਲਮ ਦੇਖਣ ਤੋਂ
ਰੋਕਣ ਦੀ ਸੁਚਨਾ ਸਾਨੂੰ ਈਮੇਲ ਰਾਹੀਂ ਬਾਬਾ ਜੀ ਦੀ ਜਥੇਬੰਦੀ ਪੰਥਕ ਸੇਵਾ ਲਹਿਰ
ਵਲੋਂ ਦਿੱਤੀ ਗਈ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਬਾਬਾ ਜੀ ਕੋਲ ਹਥਿਆਰ ਸਨ ਅਤੇ ਚੋਣਾਂ ਦੌਰਾਨ
ਹਥਿਆਰਾਂ 'ਤੇ ਪਾਬੰਦੀ ਹੁੰਦੀ ਹੈ। ਪਰ ਬਾਬੇ ਦੀ ਜਥੇਬੰਦੀ ਵਲੋਂ ਭੇਜੀ ਈਮੇਲ
ਅਨੁਸਾਰ ਬਾਬਾ ਜੀ ਨੂੰ "ਸਾਡਾ ਹੱਕ" ਫਿਲਮ ਦੇਖਣ ਜਾਣ ਕਰਕੇ ਰੋਕਿਆ ਗਿਆ ਸੀ।