Share on Facebook

Main News Page

ਅਕਾਲੀ ਉਮੀਦਵਾਰ ਸ਼ਰਾਬ ਦੀਆਂ ਬੋਤਲਾਂ ਵੰਡ-ਵੰਡ ਖਰੀਦ ਰਹੇ ਹਨ ਵੋਟਾਂ

ਫਤਹਿਗੜ ਸਾਹਿਬ 17 ਮਈ (ਰੰਜਨਾਂ) – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਜਿਥੇ ਪੰਜਾਬ ਪੁਲਿਸ ਰਾਂਹੀ ਨਸ਼ਿਆਂ ਖ਼ਿਲਾਫ ਮੁਹਿੰਮ ਚਲਾਉਣ ਦੇ ਦਾਵੇ ਕਰ ਰਹੀ ਹੈ, ਉਥੇ ਹੀ ਮੌਜੂਦਾਂ ਸਮੇਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਵੱਲੋਂ ਵੋਟਾਂ ਵਟੋਰਨ ਲਈ ਸਰੇਆਮ ਪਿੰਡਾਂ ਵਿੱਚ ਆਪਣੇ ਚੋਣ ਨਿਸ਼ਾਣ ਦੇ ਸਟੀਕਰਾਂ ਸਮੇਤ ਸ਼ਰਾਬ ਦੀਆਂ ਬੋਤਲਾਂ ਅਤੇ ਪਤਾ ਹੋਰ ਪਤਾ ਨਹੀਂ ਕਿੰਨੀ ਕੁ ਨਸ਼ੀਲੀ ਵਸਤੁਆਂ ਸਪਲਾਈ ਕੀਤੀਆਂ ਜਾ ਰਹੀਆਂ ਹਨ। ਇਸ ਦਾ ਖੁਲਾਸਾ ਉਦੋ ਹੋਇਆ ਜਦੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੇ ਜ਼ੋਨ ਜਸੱੜ੍ਹਾਂ ਇੱਕ ਪਿੰਡ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਉਮੀਦਵਾਰ ਵੱਲੋਂ ਪਿੰਡ ਵਾਸੀਆਂ ਨੂੰ ਕੀਤੇ ਜਾ ਰਹੇ ਸੰਬੋਧਨ ਉਪਰੰਤ, ਉਨ੍ਹਾਂ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਸ਼ਰਾਬ ਦੀਆਂ ਨਜ਼ਾਇਜ਼ ਬੋਤਲਾਂ ਵੰਡਿਆ ਜਾ ਰਹੀਆਂ ਹਨ, ਤਾਂ ਜੋ ਵੋਰਟ ਉਨ੍ਹਾਂ ਨੂੰ ਹੁੰਮ-ਹੁੰਮਾਂ ਕੇ ਪਾਉਣ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਉਮੀਦਵਾਰਾਂ ਦੇ ਨਾਲ ਸਾਥ ਦੇ ਰਿਹਾ ਇੱਕ ਹਾਈਕੋਰਟ ਦਾ ਸਰਕਾਰੀ ਵਕੀਲ ਵੀ ਸ਼ਾਮਿਲ ਸੀ, ਜੋ ਕਿ ਉਕਤ ਉਮੀਦਵਾਰ ਦੇ ਪਿੰਡ ਦਾ ਹੀ ਵਸਨੀਕ ਹੈ।

ਇਨ੍ਹਾਂ ਕਾਰਵਾਇਆਂ ਤੋਂ ਪਤਾ ਚੱਲਦਾ ਹੈ ਕਿ ਸੱਤਾ ਦਾ ਲਾਭ ਲੈ ਕੇ, ਕਿੱਦਾਂ ਪਾਰਟੀ ਦੇ ਇਹਨ੍ਹਾਂ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੀਆਂ ਧੱਜੀਆਂ ਉਡਾਇਆਂ ਜਾ ਰਹੀਆਂ ਹਨ। ਇਸ ਮੌਕੇ ਪਿੰਡ ਸਲਾਣਾਂ ਦਾ ਉਹ ਵਕੀਲ ਪ੍ਰੋਗਰਾਮ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਨੂੰ ਟੁੱਟ-ਟੁੱਟ ਕੇ ਪੈ ਗਿਆ ਅਤੇ ਕਹਿਣ ਲੱਗਾ ਕਿ ਅਸੀਂ ਤਾਂ ਪੱਤਰਕਾਰਾਂ ਨੂੰ ਟਿੱਚ ਨਹੀਂ ਸਮਝਦੇ। ਫਿਰ ਵੀ ਪੱਤਰਕਾਰਾਂ ਵੱਲੋਂ ਆਪਣੇ ਕੈਂਮਰੇਂ ਵਿੱਚ ਪਿੱਡ ਵਾਸੀਆਂ ਨੂੰ ਵੋਟਾਂ ਦੇ ਚਾਲਚ ਲਈ ਚੋਣ ਪ੍ਰਚਾਰ ਵਾਲੇ ਸਟੀਕਰਾਂ ਸਮੇਤ ਦਿੱਤੀ ਜਾਣ ਵਾਲੀ ਅਤੇ ਸ਼ਰਾਬ ਦੀਆਂ ਬੋਤਲਾਂ ਦੀਆਂ ਕੁੱਝ ਉਹ ਫੋਟੋਆਂ ਖਿੱਚ ਲਈ ਗਈਆਂ। ਫੋਟੋਆਂ ਖਿਚੱਣ ਤੋਂ ਬਾਅਦ ਉਕੱਤ ਉਮੀਦਵਾਰ ਦੇ ਕੁੱਝ ਸਮਰਥਕਾਂ ਨੇ ਪੱਤਰਕਾਰਾਂ ਨੂੰ ਰੁਪਏ ਦੇ ਕੇ ਖਰੀਦਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਤੋਂ ਪੱਤਰਕਾਰਾਂ ਨੇ ਸਾਫ ਇੰਨਕਾਰ ਕਰ ਦਿੱਤਾ।

ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਹਿਤ ਜ਼ਿਲ੍ਹਾ ਮੈਜਿਸਟਰੇਟ ਫ਼ਤਹਿਗੜ੍ਹ ਸਾਹਿਬ ਸ੍ਰੀ ਅਰੁਣ ਸੇਖੜੀ ਨੇ ‘ਰੀਪ੍ਰੈਜ਼ੈਂਟੇਸ਼ਨ ਆਫ਼ ਪੀਪਲਜ਼ ਐਕਟ’ (Representation of Peoples Act) ਦੀ ਧਾਰਾ 126 ਤਹਿਤ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਉਪਰੰਤ ਬਾਹਰੋਂ ਪ੍ਰਚਾਰ ਕਰਨ ਆਏ ਵਿਅਕਤੀਆਂ ਨੂੰ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮੰਤੀ ਚੋਣ ਹਲਕਿਆਂ ਦੀ ਹਦੂਦ ਤੋਂ ਬਾਹਰ ਚਲੇ ਜਾਣ ਦੇ ਹੁਕਮ ਜਾਰੀ ਕੀਤੇ ਹਨ, ਪਰ ਉਨ੍ਹਾਂ ਉਮੀਦਵਾਰਾਂ ਦੇ ਸਮਰਥਕ ਦਿਨ-ਪ੍ਰਤੀ ਦਿਨ ਬਾਹਰਲੇ ਇਲਾਕਿਆਂ ਤੋਂ ਆਉਦੇਂ ਜਾ ਰਹੇ ਹਨ।

ਸਥਾਨਿਕ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੂੰ ਉਕਤ ਉਮੀਦਵਾਰ ਖਿਲਾਫ ਕੜੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਸਦੀ ਨਾਮਜੱਦਗੀ ਵਾਪਿਲ ਲੈਣੀ ਚਾਹੀਦੀ ਹੈ, ਤਾਂ ਜੋ ਜਨਤਾ ਦਾ ਵਿਸ਼ਵਾਸ਼ ਪ੍ਰਸ਼ਾਸਸਨ ਪ੍ਰਤੀ ਬਣਿਆਂ ਰਹੇ ਬਕੀ ਤਾਂ ਜੋ ਕੁੱਝ ਚੱਲ ਰਿਹਾ ਹੈ ਉਸ ਦਾ ਤਾਂ ਰੱਬ ਹੀ ਰਾਖਾ ਹੈ।

ਉਕਤ ਉਮੀਦਵਾਰ ਦੇ ਪੀ.ਏ ਨੇ ਆਪਣਾਂ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆਂ ਕਿ ਉਕਤ ਉਮੀਦਵਾਰ ਵੱਲੋਂ ਅੱਜ ਜ਼ੋਨ ਦੇ ਪਿੰਡ ਬੈਣਾ ਬੁਲੰਦ ਚਹਿਲਾਂ, ਮਾਨਗੜ੍ਹ,ਭੱਟੋ, ਵੜੈਚਾਂ ਬੈਣੀ ਜ਼ੇਰ ਆਦਿ ਦੇ ਚੋਣ ਪ੍ਰਚਾਰ ਲਈ ਦੌਰੇ ਕੀਤੇ ਜਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top