Share on Facebook

Main News Page

ਭਾਈ ਦਵਿੰਦਰ ਸਿੰਘ ਜੀ...ਸਿੱਖ ਕੌਮ ਦੇ ਵਾਰਿਸ ਸੁੱਤੇ ਨਹੀਂ ਹਨ
- ਟਾਈਗਰ ਜਥਾ ਯੂ.ਕੇ.

ਅੱਜ ਅਸੀਂ ਆਮ ਰੌਲਾ-ਗੌਲਾ ਸੁਣਦੇ ਰਹਿੰਦੇ ਹਾਂ ਕਿ ਕੌਮ ਸੁੱਤੀ ਪਈ ਹੈ ਅਤੇ ਆਗੂ ਲੁੱਟ ਕੇ ਖਾ ਰਹੇ ਹਨ, ਪਰ ਇਹ ਬਿਲਕੁਲ ਗਲਤ ਬਿਆਨਬਾਜੀ ਹੈ, ਕਿਉਂਕਿ ਸੁੱਤੇ ਪਏ ਬੰਦੇ ਆਵਾਜ ਮਾਰਿਆਂ ਉੱਠ ਪੈਂਦੇ ਹਨ ਅਤੇ ਜੇ ਨੀਂਦ ਜਿਆਦਾ ਡੂੰਗੀ ਹੋਵੇ ਤਾਂ ਫਿਰ ਕਿਸੇ ਧਮਾਕੇ ਨਾਲ ਜਾਗ ਖੁੱਲ ਜਾਂਦੀ ਹੈ, ਪਰ ਇਥੇ ਨਿੱਤ ਨਵਾਂ ਧਮਾਕਾ ਹੋ ਰਿਹਾ ਹੈ, ਤੇ ਜੇ ਸਿੱਖ ਕੌਮ ਵੱਲੋ ਅਜੇ ਭੀ ਹਿਲਜੁਲ ਨਹੀਂ ਹੋ ਰਹੀ ਤਾਂ ਇਹ ਭੁਲੇਖਾ ਕੱਡ ਦੇਣਾ ਚਾਹੀਦਾ ਹੈ, ਕਿ ਕੌਮ ਸੁੱਤੀ ਨਹੀਂ ਹੈ ਇਹ ਤਾਂ ਸਗੋਂ ਕੋਮਾ (Coma) ਵਿੱਚ ਜਾ ਚੁੱਕੀ ਹੈ

ਭਾਈ ਦਵਿੰਦਰ ਸਿੰਘ ਜੀ -- ਤੁਸੀਂ ਇੰਨਾ ਅੱਗੇ ਆਪਣੇ ਦੁਖੜੇ ਸੁਣਾ ਰਹੇ ਹੋ ਕਿ ਤੁਹਾਨੂੰ ਕੌਮੀ ਸ਼ਘੰਰਸ ਦੌਰਾਨ ਦਸ ਸਾਲ ਦੀ ਕੈਦ ਅਤੇ ਦੋ ਲਖ ਤੀਹ ਹਜਾਰ ਜੁਰਮਾਨਾ ਹੋ ਗਿਆ ਸੀ। ਸਜ਼ਾ ਕੱਟੀ ਗਈ ਹੈ ਅਤੇ ਜੁਰਮਾਨਾ ਨਾ ਦੇਣ ਕਰਕੇ ਅੱਜ ਭੀ ਜੇਲ ਵਿਚ ਸੜਨਾ ਪੈ ਰਿਹਾ ਹੈ ਅਤੇ ਕੌਮ ਤੁਹਾਡੀ ਮਾਇਕ ਸਹਾਇਤਾ ਕਰੇ। ਪਰ ਸ਼ਾਇਦ ਅਖੌਤੀ ਆਜ਼ਾਦੀ ਤੋਂ ਬਾਅਦ ਨਹਿਰੂ ਦੇ ਮਾਸਟਰ ਤਾਰਾ ਸਿੰਘ ਨੂੰ ਕਹੇ ਹੋਏ ਬਚਨਾ ਵਾਂਗ ''ਹੁਣ ਪ੍ਰਸਥਿਤੀਆਂ ਬਦਲ ਚੁੱਕੀਆਂ ਹਨ'' ਵਾਲੀ ਦਸ਼ਾ ਹੋਵੇ।

ਇਥੇ ਗੱਲਾਂ ਕੜਾਅ ਬਣਾਉਣ ਵਾਲੇ ਵਿਦਵਾਨ, ਖਾਲਿਸਤਾਨ ਦੇ ਨਾਰਿਆਂ ਤੋਂ ਰੋਟੀਆਂ ਸੇਕਣ ਵਾਲੇ ਅਖੌਤੀ ਖਾਲਸਤਾਨੀ ਅਤੇ ਸਹੀਦਾਂ ਦੇ ਨਾਮ ਪੈਸਾ ਇੱਕਠਾ ਕਰਕੇ ਆਪਣੀਆਂ 80-90 ਮੜੀਆਂ (ਮਕਾਨ) ਉਸਾਰਨ ਵਾਲੇ ਅਖੌਤੀ ਪੰਥ ਪ੍ਰਸਤ, ਸਭ ਆਪਣੇ-ਆਪਣੇ ਦਾਅ ਤੇ ਬੈਠੇ ਹਨ ਅਤੇ ਇਹਨਾ ਕੋਲੋਂ ਕੋਈ ਭੀ ਆਸ ਰੱਖਣ ਦੀ ਭੁੱਲ ਨਾ ਕਰਨਾ। ਹਾਂ! ਰੱਬ ਨਾ ਕਰੇ ਜੇਕਰ ਤੁਸੀਂ ਜੇਲ ਵਿਚ ਹੀ ਆਪਣੇ ਪ੍ਰਾਣ ਤਿਆਗ ਦੇਵੋਗੇ, ਤਾਂ ਫਿਰ ਇਹ ਜਰੂਰ ਤੁਹਾਨੂੰ ਸ਼ਰਧਾਂਜਲੀ ਦੇਣ ਲਈ, ਅਖਬਾਰਾਂ ਵਿਚ ਫੋਟੋਆਂ ਲਗਵਾ ਕੇ, ਆਪਣੀਆਂ ਜਥੇਬੰਦੀਆਂ ਚਮਕਾਉਣ ਲਈ ਉਥੇ ਪਹੁੰਚ ਜਾਣਗੇ ਅਤੇ ਅਖੌਤੀ ਵਿਦਵਾਨ ''ਸਘੰਰਸ਼'' ਸ਼ਬਦ 'ਤੇ ਵੱਡਾ ਜਿਹਾ ਲੇਖ ਲਿਖ ਕੇ ਤੁਹਾਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਦੇਣਗੇ।

ਇਹ ਬਹੁਤ ਥੋੜੇ ਜਿਹੇ ਸ਼ਬਦਾਂ ਵਿਚ ਜੇਲ ਤੋਂ ਬਾਹਰ ਦੇ ਵਾਤਾਵਰਨ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ।

ਹੁਣ ਇੱਕ ਛੋਟੀ ਜਿਹੀ ਬੇਨਤੀ ਉਹਨਾਂ ਪੰਥ ਦਰਦੀਆਂ ਨੂੰ ਕਰਨਾ ਚਾਹਾਂਗਾ, ਜੋ ਅਜੇ ਕੋਮਾ ਤੋਂ ਬਾਹਰ ਨੇ, ਕਿ ਇਸ ਵੀਰ ਦੀ ਇਹ ਦੂਜੀ ਚਿੱਠੀ ਖਾਲਸਾ ਨਿਊਜ਼ ਅਤੇ ਟਾਈਗਰ ਜਥਾ ਵੈਬਸਾਇਟ 'ਤੇ ਛਾਪੀ ਗਈ ਹੈ ਅਤੇ ਅਜੇ ਤੱਕ ਸਿਰਫ਼ ਕਿਸੇ ਇੱਕ ਸੱਜਣ ਵੱਲੋ ਹੀ ਚਾਰ ਹਜਾਰ ਰੁਪਏ ਦੀ ਮਦਦ ਹੋਈ ਹੈ, ਜੋ ਕਿ ਨਾ-ਮਾਤਰ ਹੈ। ਇਸ ਲਈ ਆਓ ਸਾਰੇ ਮਿਲ ਕੇ ਹੰਭਲਾ ਮਾਰੀਏ ਅਤੇ ਇਸ ਵੀਰ ਨੂੰ ਕੈਦ ਵਿਚੋਂ ਆਜ਼ਾਦ ਕਰਵਾਈਏ।

ਅਸੀਂ ਚਾਹੁੰਦੇ ਹਾਂ ਕਿ ਪੈਸੇ ਇੰਡੀਆ ਵਿਚ ਕਿਸੇ ਨੂੰ ਭੇਜਣ ਦੀ ਬਜਾਇ, ਪਹਿਲਾ ਇੱਕ ਜਗਾ 'ਤੇ ਇੱਕਠੇ ਕਰ ਲਏ ਜਾਣ ਅਤੇ ਕੋਈ ਭੀ ਪੰਥ ਦਰਦੀ ਜਿਹੜਾ ਕਿ ਮਹਾਰਾਸ਼ਟਰ (ਮੁੰਬਈ) ਦੇ ਏਰੀਏ ਵਿਚ ਰਹਿੰਦਾ ਹੋਵੇ, ਉਸਦੇ ਰਾਹੀਂ ਇਸ ਕੰਮ ਨੂੰ ਨੇਪਰੇ ਚਾੜਿਆ ਜਾਵੇ। ਇਹ ਅਸੀਂ ਇਸ ਲਈ ਲਿਖ ਰਹੇ ਹਾਂ, ਕਿ ਕੁਝ ਧੋਖੇਬਾਜ ਲੋਕਾਂ ਨੇ ਇੱਦਾਂ ਦੇ ਬਹਾਨੇ ਮਾਰ ਕੇ, ਬਹੁਤ ਪੈਸੇ ਇੱਕਠੇ ਕੀਤੇ ਹਨ ਅਤੇ ਕੌਮ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ। ਜਿਸ ਕਰਕੇ ਕੁਝ ਲੋੜਵੰਦਾ ਨੂੰ ਭੀ ਇਸੇ ਸ਼ੱਕ ਦੀ ਨਜਰ ਨਾਲ ਦੇਖਿਆ ਜਾ ਰਿਹਾ ਹੈ। ਜਿਹੜਾ-ਜਿਹੜਾ ਸੱਜਣ ਕੋਈ ਭੀ ਯੋਗਦਾਨ ਪਾਵੇਗਾ, ਉਸਦਾ ਨਾਮ ਖਾਲਸਾ ਨਿਊਜ਼,ਟਾਈਗਰ ਜਥਾ ਅਤੇ ਸਿੰਘ ਸਭਾ ਯੂ.ਐਸ.ਏ ਵੈਬਸਾਇਟ ਰਾਹੀਂ ਜਨਤੱਕ ਕਰ ਦਿੱਤਾ ਜਾਵੇਗਾ ਤਾਂ ਕਿ ਬੜੇ ਪਾਰਦਰਸ਼ੀ ਤਰੀਕੇ ਨਾਲ ਇਸ ਕੰਮ ਨੇਪਰੇ ਚਾੜਿਆ ਜਾ ਸਕੇ।

ਅਗਰ ਕਿਸੇ ਦਾ ਕੋਈ ਭੋਰੋਸੇਯੋਗ ਸੱਜਣ ਮਹਾਰਾਸ਼ਟਰ ਵਿੱਚ ਹੋਏ ਤਾਂ ਉਹ ਭੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੇ।

ਪੈਸੇ ਭੇਜਣ ਲਈ ਹੇਠ ਦਿੱਤੇ ਹੋਏ ਦੀ ਅਕਾਉਂਟ ਵਰਤੋਂ ਕਰੋ। (ਕਿਰਪਾ ਕਰਕੇ ਪੈਸੇ ਉਹੋ ਸੱਜਣ ਹੀ ਭੇਜਣ ਜਿੰਨਾ ਨੇ ਹੇਠਾਂ ਮੰਗੀ ਹੋਈ ਧੲਟੳਲਿਸ ਦੇ ਦਿੱਤੀ ਹੈ)

Bank Name - Lloyds TSB
Account Name - Tiger Jatha UK
Account Number - 25285768
Sort Code - 30-80-45

ਸਭ ਤੋ ਪਹਿਲਾ ਅਸੀਂ ਟਾਈਗਰ ਜਥੇ ਵੱਲੋਂ ਹੀ ਸ਼ੁਰੂਆਤ ਕਰਦੇ ਹਾਂ-

Total Amount Required: Rs. 230,000
Tiger Jatha UK: Rs. 100,000
Remaining Amount: Rs. 130,000

ਕਿਰਪਾ ਕਰਕੇ ਪੈਸੇ ਭੇਜਣ ਵਾਲੇ ਸੱਜਣ ਹੇਠਾਂ ਆਪਣੀ ਜਾਣਕਾਰੀ ਮੁਹੱਈਆ ਕਰਵਾ ਦੇਣ-

Name: Tiger Jatha UK
Amount:  100,000
Phone : +4475 3380 1776, +4479 7559 6061, +4479 3075 4498
E-mail: p_deep_singh@yahoo.com, tigerjathauk10@yahoo.com


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top