Share on Facebook

Main News Page

ਪ੍ਰੋ. ਭੁੱਲਰ ਨਿਰਦੋਸ਼ ਹਨ
- ਸਾਬਕਾ ਡੀ.ਜੀ.ਪੀ ਐਸ.ਐਸ. ਵਿਰਕ

ਪੰਜਾਬ ਅਤੇ ਮਹਾਰਾਸ਼ਟਰ ਦੇ ਸਾਬਕਾ ਡੀ.ਜੀ.ਪੀ ਐਸ.ਐਸ.ਵਿਰਕ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿਚ ਨਿੱਤਰ ਆਏ ਹਨ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਸਚਾਈ ਬੋਲਣ ਤੋਂ ਕੰਨੀ ਕਤਰਾ ਰਹੇ ਹਨ। ਪਰ ਪੰਜਾਬ ਅਤੇ ਮਹਾਂਰਾਸ਼ਟਰ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ  ਐਸ.ਐਸ.ਵਿਰਕ ਨੇ ਭੁੱਲਰ ਦੇ ਹੱਕ ਵਿੱਚ ‘‘ਹਾਅ’’ ਦਾ ਨਾਅਰਾ ਮਾਰਿਆ ਹੈ, ਅਤੇ ਉਨ੍ਹਾਂ ਨੇ ਪ੍ਰੋ ਭੁੱਲਰ ਸਾਹਿਬ ਦੇ ਹੱਕ ਵਿਚ ਰੇਡੀਉ ਸ਼ੇਰੇ ਪੰਜਾਬ ਨਾਲ ਗੱਲਬਾਤ ਕਰਦਿਆ 15 ਸਤੰਬਰ 2011 ਵਿਚ ਵੀ ਗੱਲਬਾਤ ਕੀਤੀ ਸੀ, ਜਿਸ ਦੀ ਰਿਕਾਰਡਿੰਗ ਅਸੀਂ ਨਾਲ ਲਗਾ ਰਹੇ ਹਾਂ। ਵਿਰਕ ਉਪਰ ਕੋਈ ਇਹ ਦੋਸ਼ ਨਹੀਂ ਲਾ ਸਕਦਾ ਕਿ ਉਹ ਖਾੜਕੂਆਂ ਦੇ ਹਮਦਰਦ ਹਨ। ਉਹਨਾਂ ਨੇ ਆਪਣੇ ਕਾਰਜ ਕਾਲ ਸਮੇਂ ‘‘ਦਹਿਸ਼ਤ ਗਰਦੀ ਵਿਰੁੱਧ ਲੜਾਈ’’ ਦੇ ਕੇਂਦਰ ਸਰਕਾਰ ਦੇ ਨਾਅਰਿਆਂ ਅਤੇ ਯੋਜਨਾਵਾਂ ਨੂੰ ਪੂਰੀ ਤਨਦੇਹੀ ਨਾਲ ਅਮਲ ਵਿੱਚ ਲਿਆਂਦਾ। ਉਨ੍ਹਾਂ ਨੇ ਭੁੱਲਰ ਵਾਲੇ ਸਾਰੇ ਮਾਮਲੇ ਦੀ ਡੁੰਘਾਈ ਨਾਲ ਪੁਣਛਾਣ ਕੀਤੀ ਹੈ। ਵਿਰਕ ਨੇ ਪੜਤਾਲ ਪਿਛੋਂ ਇਹ ਸਿੱਟਾ ਕੱਢਿਆ ਹੈ ਕਿ ਭੁੱਲਰ ਪੂਰੀ ਤਰ੍ਹਾਂ ਨਿਰਦੋਸ਼ ਹੈ। ਇਹ ਨਤੀਜਾ ਵਿਰਕ ਨੇ ਨਾ ਸਿਰਫ ਭੁੱਲਰ ਦੀ ਫਾਈਲ ਦੇ ਆਧਾਰ ’ਤੇ ਬਲਕਿ ਸਾਬਕਾ ਖਾੜਕੂਆਂ ਦੀ ਪੁੱਛਗਿੱਛ ਦੇ ਆਧਾਰ ’ਤੇ ਵੀ ਕੱਢਿਆ ਹੈ।

‘ਟਾਈਮਜ਼ ਆਫ ਇੰਡੀਆ’ ਦੇ ਪੱਤਰਕਾਰ ਆਈ .ਪੀ.ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਵਿਰਕ ਨੇ ਕਿਹਾ ਹੈ ਕਿ ‘‘ਮੇਰੀ ਪੁੱਛ-ਪੜਤਾਲ ਦਰਸਾਉਂਦੀ ਹੈ ਕਿ ਭੁੱਲਰ ਇਕ ਪੜਿਆ ਲਿਖਿਆ ਇੰਜੀਨੀਅਰਿੰਗ ਦਾ ਅਧਿਆਪਕ ਹੈ ਨਾ ਕਿ ਉਹ ਇੱਕ ਖ਼ਤਰਨਾਕ ਦਹਿਸ਼ਤਗਰਦ’’। ਅਜਿਹਾ ਸਪਸ਼ਟ ਸਿੱਟਾ, ਉਹ ਵੀ ਪੰਜਾਬ ਦੇ ਇਕ ਸਾਬਕਾ ਪੁਲਿਸ ਮੁੱਖੀ ਵਲੋਂ, ਕੱਢੇ ਜਾਣਾ ਸੰਸਾਰ ਦੀਆਂ, ਖਾਸ ਕਰਕੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ, ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੋਣਾ ਚਾਹੀਦਾ ਹੈ। ਵਿਰਕ ਨੇ ਅੱਗੇ ਕਿਹਾ ‘‘ਮੈਂ ਲਗਭਗ ਆਪਣੇ ਸਾਰੇ ਸੇਵਾ ਕਾਲ ਦੌਰਾਨ ਦਹਿਸ਼ਤਗਰਦੀ ਵਿਰੁੱਧ ਲੜਿਆ ਹਾਂ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਜਿਥੇ ਬੇਇਨਸਾਫੀ ਹੋ ਰਹੀ ਹੈ ਮੇਰਾ ਫਰਜ਼ ਬਣਦਾ ਹੈ ਕਿ ਮੈਂ ਮੂੰਹ ਖੋਲ੍ਹਾਂ।’’

ਵਿਰਕ ਨੇ ਨੋਟ ਕੀਤਾ ਕਿ ਭੁੱਲਰ ਨੂੰ ਫਾਂਸੀ ਦੀ ਸਜ਼ਾ ਇਸ ਗਲ ਦੇ ਬਾਵਜੂਦ ਦਿੱਤੀ ਗਈ ਕਿ ਤਿੰਨ ਜੱਜਾਂ ਵਿਚੋਂ ਇਕ ਨੇ ਉਸ ਨੂੰ ਨਿਰਦੋਸ਼ ਪਾਇਆ। ਬੈਂਚ ਦੀ ਪ੍ਰਧਾਨਗੀ ਕਰਨ ਵਾਲੇ ਜੱਜ ਜਸਟਿਸ ਐਮ.ਬੀ.ਸ਼ਾਹ ਨੇ ਭੁੱਲਰ ਦੀ ਤੁਰੰਤ ਰਿਹਾਈ ਦੇ ਹੱਕ ਵਿੱਚ ਫੈਸਲਾ ਕੀਤਾ ਸੀ ਕਿਉਂਕਿ ਉਸ ਵਿਰੁੱਧ ਕੋਈ ਗਵਾਹ ਨਹੀਂ ਭੁਗਤਿਆ ਜਿਸ ਨੇ ਭੁੱਲਰ ਨੂੰ ਬੰਬ ਵਾਲੀ ਘਟਨਾ ਦੇ ਨੇੜ-ਤੇੜ ਵੇਖਿਆ ਹੋਵੇ। ਉਸ ਨੂੰ ਸਿਰਫ ਉਸ ਦੇ ਇਕਬਾਲੀਆ ਬਿਆਨ ਦੇ ਅਧਾਰ ’ਤੇ ਹੀ ਸਜ਼ਾ ਦੇ ਦਿੱਤੀ ਗਈ । ਜਿਸ ਕਾਰਨ ਉਸ ਦਾ ਮਾਮਲਾ ਅਵੱਲੇ ਤੋਂ ਅਵੱਲਾ ਬਣਾ ਗਿਆ ਹੈ। ਵਿਰਕ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਭੁੱਲਰ ਅਤੇ ਉਸ ਦੇ ਪਰਿਵਾਰ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ। ਉਸ ਨੇ 18 ਸਾਲ ਜੇਲ੍ਹ ਕੱਟੀ ਹੈ। ਇਹ ਮਾਮਲਾ ਘੋਰ ਬੇਇਨਸਾਫ਼ੀ ਦਾ ਹੈ।

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top