Share on Facebook

Main News Page

ਗੁਰੂ ਨਾਨਕ ਮਿਸ਼ਨ ਕਨੇਡਾ ਵੱਲੋ ਤੀਆਂ ਦੇ ਮੇਲੇ ਵਿੱਚ ਆਏ ਮਰਦ ਕਲਾਕਾਰਾਂ ਕਰਕੇ ਸ਼ਾਂਤਮਈ ਰੋਸ ਪ੍ਰਦਸ਼ਨ ਕੀਤਾ ਗਿਆ

ਟਰਾਂਟੋ: ਮਈ 11 ਸ਼ਨੀਚਰਵਾਰ 2013 ਨੂੰ ਪੰਜਾਬੀ ਭਾਈਚਾਰੇ ਅਤੇ ਗੁਰੂ ਨਾਨਕ ਮਿਸ਼ਨ ਕਨੇਡਾ ਵੱਲੋ ਤੀਆਂ ਦੇ ਮੇਲੇ ਵਿੱਚ ਆਏ ਮਰਦ ਕਲਾਕਾਰਾਂ ਕਰਕੇ ਸ਼ਾਂਤਮਈ ਰੋਸ ਪ੍ਰਦਸ਼ਨ ਕੀਤਾ ਗਿਆ। ਇਸ ਮੌਕੇ ‘ਤੇ ਪਹੁੰਚ ਕੇ ਪ੍ਰਬੰਧਕਾਂ ਵੱਲੋਂ ਅਗਲੇ ਸਾਲ ਕਰਾਏ ਜਾਣ ਵਾਲੇ ਤੀਆਂ ਦੇ ਮੇਲਿਆਂ ਬਾਰੇ ਪੰਜਾਬੀ ਭਾਈਚਾਰੇ ਨਾਲ ਬੈਠ ਕੇ ਵਿਚਾਰ ਕਰਨ ਲਈ ਸਹਿਮਤੀ ਪ੍ਰਗਟ ਕੀਤੀ।

ਭਾਈਚਾਰੇ ਨੂੰ ਇਸ ਗੱਲ ਦੀ ਆਸ ਬੱਝੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਆਉਣਗੇ। ਕੁਝ ਕਲਾਕਾਰਾਂ ਵੱਲੋਂ ਸਭਿੱਆਚਾਰ ਦੇ ਨਾਂ ਥੱਲੇ ਪਾਏ ਜਾ ਰਹੇ ਗੰਦ ਨੂੰ ਠੱਲ ਪਾਉਣ ਲਈ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਅੱਗੇ ਆਉ। ਇਹ ਕਿਸੇ ਇਕੱਲੇ ਦੇ ਵੱਸ ਦਾ ਕੰਮ ਨਹੀਂ, ਭਾਈਚਾਰਾ ਰੱਲ ਕੇ ਲੱਚਰਤਾ ਨੂੰ ਠੱਲ ਪਾ ਸਕਦਾ ਹੈ।

ਗੁਰੂ ਨਾਨਕ ਮਿਸ਼ਨ ਕਨੇਡਾ ਦਾ ਇਹ ਮਿਸ਼ਨ ਹੈ ਕਿ ਤੀਆਂ ਦੇ ਮੇਲਿਆਂ ‘ਚੋਂ ਮਰਦ ਕਲਾਕਾਰਾਂ ਨੂੰ ਕੋਈ ਸ਼ੋਅ ਨਾ ਕਰਨ ਦੇਣਾ ਅਤੇ ਜਿਹੜੇ ਲੱਚਰ ਗਾਇਕਾਂ ਦੇ ਨਾਂ ਲਿਸਟ ‘ਤੇ ਹਨ ਜਿਨਾਂ ਵਿੱਚ ਹਨੀ ਸਿੰਘ, ਦਿਲਜੀਤ, ਗਿੱਪੀ ਗਰੇਵਾਲ, ਗੀਤਾ ਜੈਲਦਾਰ, ਜੈਜ਼ੀ ਬੀ ਮਿਸ ਪੂਜਾ ਆਦਿ, ਜਿਨਾਂ ਚਿਰ ਭਾਈਚਾਰੇ ਤੋਂ ਮੁਆਫੀ ਨਹੀਂ ਮੰਗਦੇ, ਉਨਾਂ ਚਿਰ ਟਰਾਂਟੋ ਵਿੱਚ ਨਹੀਂ ਗਾ ਨਹੀਂ ਸਕਦੇ ਅਤੇ ਇਹਨਾ ਦੀਆਂ ਫਿਲਮਾ ਦਾ ਵੀ ਬਾਈਕਾਟ ਕੀਤਾ ਜਾਵੇਗਾ।

ਅੱਜ ਇਸ ਰੋਸ ਪ੍ਰਦਸ਼ਨ ਤੋਂ ਇਹ ਆਸ ਹੋਈ ਹੈ, ਕਿ ਹੁਣ ਉਹ ਦਿਨ ਦੂਰ ਨਹੀਂ ਜਿਸ ਦਿਨ ਟਰਾਂਟੋ ਇਸ ਲੱਚਰਤਾ ਦੇ ਪ੍ਰਦੂਸ਼ਨ ਤੋਂ ਰਹਿਤ ਹੋ ਜਾਵੇਗਾ। ਅੰਤ ਵਿੱਚ ਗੁਰੂ ਨਾਨਕ ਮਿਸ਼ਨ ਕਨੇਡਾ ਦੇ ਪ੍ਰਧਾਨ ਜਸਬੀਰ ਸਿੰਘ ਧਾਰੀਵਾਲ ਨੇ ਚਾਹ ਪਾਣੀ ਦੀ ਸੇਵਾ ਕੀਤੀ, ਮੰਗਬੀਰ ਸਿੰਘ ਪੰਨੂ ਅਤੇ ਸਤਨਾਮ ਸਿੰਘ ਨੇ ਸਾਰੇ ਆਏ ਵੀਰਾਂ, ਭੈਣਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top