Share on Facebook

Main News Page

ਨਵੰਬਰ ’84 ਨੂੰ ਭਾਰਤ ਦੇ 26 ਰਾਜਾਂ ਵਿੱਚ ਹੋਏ ਹਜਾਰਾਂ ਸਿੱਖਾਂ ਦੇ ਕਤਲੇਆਮ ਦੀ ਜਾਂਚ ਲਈ ਵੀ ਸੰਯੁਕਤ ਐਸ.ਆਈ.ਟੀ. ਦਾ ਗਠਨ ਹੋਵੇ
- ਗਿਆਸਪੁਰਾ, ਘੋਲੀਆ

* ਪ੍ਰਧਾਨ ਮੰਤਰੀ ਨਿਵਾਸ ਅੱਗੇ ਜਲਦੀ ਹੀ ਧਰਨਾ ਦਿੱਤਾ ਜਾਵੇਗਾ

ਸਮਾਧ ਭਾਈ, 11 ਮਈ (ਜਗਰੂਪ ਸਰੋਆ) ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆਂ ਅਤੇ ਹੋਂਦ ਚਿੱਲੜ ਦੇ ਪੀੜ•ਤਾਂ ਨੇ ਅਕਾਲੀ ਦਲ ਵਲੋਂ ਨਵੰਬਰ ’84 ਨੂੰ ਦਿੱਲੀ ਵਿਖੇ ਕਤਲ ਕੀਤੇ ਸਿੱਖਾਂ ਲਈ ਸ਼ਪੈਸਲ ਇੰਨਵੈਸਟੀਗੇਸ਼ਨ ਟੀਮ ਦੀ ਕੀਤੀ ਜਾ ਰਹੀ ਮੰਗ ਨੂੰ ਸਲਾਹਿਆ, ਨਾਲ ਹੀ ਉਨ੍ਹਾਂ ਨੇ ਭਾਜਪਾ ਨੂੰ ਸੁਆਲ ਕੀਤਾ ਕਿ ਉਨ੍ਹਾਂ ਦੇ ਆਪਣੇ ਰਾਜ ਭਾਗ ਰਹਿੰਦਿਆਂ ਪੀੜਤਾਂ ਲਈ ਆਖਰ ਕੀ ਕੀਤਾ? ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਕੇਵਲ ਰਾਜਨੀਤੀ ਕਰਨੀ ਛੱਡਣ ਅਤੇ ਹੋ ਸਕੇ ਤਾਂ ਪੀੜਤ ਪਰਿਵਾਰਾਂ ਦੀ ਬਾਂਹ ਫੜ ਕੇ ਕੁਝ ਸੰਵਾਰਨ ਦੀਆਂ ਕੋਸ਼ਿਸ਼ਾਂ ਕਰਨ। ਉਨ੍ਹਾਂ ਕਿਹਾ ਕਿ ਜੇ 29 ਸਾਲਾਂ ਤੋਂ ਸੱਤਾ ਧਾਰੀਆਂ ਨੇ ਆਪਣਾ ਰੋਲ ਨਿਭਾਇਆ ਹੁੰਦਾ ਤਾਂ ਅੱਜ ਸੱਜਣ ਕੁਮਾਰ ਵਰਗੇ ਅਨੇਕਾਂ ਦਰਿੰਦੇ ਖੁੱਲੇਆਮ ਨਾ ਘੁੰਮਦੇ।

ਉਨ੍ਹਾਂ ਮੌਜੂਦਾ ਸੰਘਰਸ਼ ’ਤੇ ਤਸੱਲੀ ਪ੍ਰਗਟਾਈ ਕਿ ਚਲੋ ਦੇਰ ਆਏ ਦਰੁਸਤ ਆਏ। ਉਨ੍ਹਾਂ ਕਿਹਾ ਕਿ ਨਵੰਬਰ ’84 ਨੂੰ ਕਾਂਗਰਸ ਸਰਕਾਰ ਵਲੋਂ ਯੋਜਨਾਬੱਧ ਤਰੀਕੇ ਨਾਲ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਤਲੇਆਮ ਕੀਤਾ। ਜਿਸ ਅਨੁਸਾਰ ਹਰਿਆਣੇ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਹੋਂਦ ਚਿੱਲੜ ’ਚ 32, ਪਟੌਦੀ ’ਚ 17, ਗੁੜਗਾਉਂ ’ਚ 47, ਤਾਵੜੂ, ਫਰੀਦਾਬਾਦ, ਰੋਹਤਕ, ਹਿਸਾਰ ਦੇ ਇਲਾਕਿਆਂ ਵਿੱਚ 200, ਜੰਮੂ-ਕਸਮੀਰ ’ਚ 20, ਯੂ.ਪੀ. ’ਚ 515, ਬਿਹਾਰ ’ਚ 370, ਤਾਮਿਲਨਾਡੂ ’ਚ 22, ਅਸਾਮ ’ਚ 07, ਮਹਾਂਰਾਸਟਰ ’ਚ 260, ਬੰਗਾਲ ’ਚ 33, ਮੱਧ ਪ੍ਰਦੇਸ਼ ’ਚ 48, ਉੜੀਸਾ ’ਚ 21, ਗੁਜਰਾਤ ’ਚ 06, ਹਿਮਾਚਲ ’ਚ 50, ਗੋਆ ’ਚ 11, ਕਰਨਾਟਕ ’ਚ 14, ਰਾਜਸਥਾਨ ’ਚ 55 ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਉਨ੍ਹਾਂ ਕੌਮ ਦੇ ਆਗੂਆਂ ਨੂੰ ਸੁਆਲ ਕੀਤਾ ਕਿ ਉਹ ਕੇਵਲ ਦਿੱਲੀ ਵਿੱਚ ਹੋਏ ਕਤਲੇਆਮ ਲਈ ਹੀ ਕਿਉਂ ਸਪੈਸਲ ਇੰਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਹਨ। ਬਾਕੀ 26 ਰਾਜਾਂ ਲਈ ਕਿਉਂ ਨਹੀਂ? ਕੀ ਨਵੰਬਰ ’84 ਨੂੰ ਦਿੱਲੀ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਕੁੱਝ ਕਾਂਗਰਸੀ ਆਗੂਆਂ ਵਲੋਂ ਕੀਤੇ ਸਿੱਖਾਂ ਦੇ ਕਤਲ ਜਾਇਜ ਸਨ? ਕੀ ਸਾਨੂੰ ਉਨ੍ਹਾਂ ਕਤਲਾਂ ਦਾ ਹਿਸਾਬ ਨਹੀਂ ਮੰਗਣਾ ਚਾਹੀਦਾ? ਉਨ੍ਹਾਂ ਕਿਹਾ ਕਿ ਉਹ ਅੱਜ ਉਪਰੋਕਤ ਕਤਲ ਹੋਏ ਸਿੱਖਾਂ ਦੀ ਸੂਚੀ ਇੱਕ ਸਿੱਖ ਪ੍ਰਧਾਨ ਮੰਤਰੀ ਨੂੰ ਭੇਜ ਰਹੇ ਹਨ।

ਉਪਰੋਕਤ ਅੰਕੜਿਆਂ ਤੇ ਅਗਰ ਗੌਰ ਨਾ ਕੀਤੀ ਗਈ ਤਾਂ ਅਸੀਂ ਜਲਦੀ ਹੀ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਸਮੁੱਚੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਨਿਵਾਸ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਹੋਂਦ ਚਿੱਲੜ ਵਿਖੇ ਆਪਣੇ ਕਬੀਲੇ ਦੇ 32 ਸਿੱਖ ਮਰਵਾ ਚੁੱਕੇ ਬਾਪੂ ਉਤਮ ਸਿੰਘ ਨੇ ਕਿਹਾ ਕਿ ਅਸੀਂ ਹੋਂਦ ਚਿੱਲੜ ਪਿੰਡ ਜਿਹੜਾ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਉ¤ਦਮ ਸਦਕਾ ਪ੍ਰਕਾਸ਼ ਵਿੱਚ ਆਇਆ ’ਚੋ ਆਪਣਾ ਘਰ ਬਾਰ ਲੁਟਾਕੇ ਬਠਿੰਡਾ ਵਿਖੇ ਰੈਣ ਬਸੇਰਾ ਬਣਾਇਆ ਪਰ ਅਫਸੋਸ ਅਕਾਲੀ ਦਲ ਦੀ ਸਰਕਾਰ ਹੁੰਦਿਆ ਅਜੇ ਤੱਕ ਸਾਡੇ ਲਾਲ ਕਾਰਡ ਵੀ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਕੇਸ ਦੀ ਸੁਣਵਾਈ ਜਸਟਿਸ ਟੀ.ਪੀ.ਗਰਗ ਵਲੋਂ ਕੀਤੀ ਜਾ ਰਹੀ ਹੈ ਪਰ ਸਾਨੂੰ ਲੱਗਦਾ ਹੈ ਕਿ ਉਹ ਸਿਰਫ ਸਰਕਾਰੀ ਕਤਲੇਆਮ ’ਤੇ ਪਰਦਾ ਹੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨੂੰ ਉਜਾੜਨ ਵਾਲੇ 32 ਨਿਰਦੋਸਾਂ ਦਾ ਕਤਲ ਕਰਨ ਵਾਲੇ ਲੋਕ ਕੌਣ ਸਨ ਉਸ ਦਾ ਪਤਾ ਤਾਂ ਸ਼ਪੈਸਲ ਇੰਨਵੈਸਟੀਗੇਸ਼ਨ ਟੀਮ ਹੀ ਲਗਾਏਗੀ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿੱਚ ਕਾਂਗਰਸੀ ਲੀਡਰ ਸ਼ਾਮਲ ਸਨ ਅਤੇ ਉਨ੍ਹਾਂ ਦੇ ਨਾਲ ਪੁਲਿਸ ਅਤੇ ਸਰਕਾਰੀ ਤੰਤਰ ਦੀ ਵੀ ਪੂਰੀ ਤਰਾਂ ਮਿਲੀ ਭੁਗਤ ਸੀ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਵੀ ਕਤਲੇਆਮ ਹੋਇਆਂ ਉਸ ਇਲਾਕੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿੰਮੇਵਾਰ ਸਮਝਦੇ ਹੋਏ ਉਨ੍ਹਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਗਰ ਉਹ ਰਿਟਾਇਰਡ ਹੋ ਚੁੱਕੇ ਹੋਣ ਤਾਂ ਉਨ੍ਹਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾਣ ਤਾਂ ਹੀ ਕੋਈ ਸਹੀ ਇਨਸਾਫ ਹੋਵੇਗਾ। ਇਸ ਮੌਕੇ ਪੀੜਤ ਕੇਸਰ ਸਿੰਘ, ਜੰਗੀਰ ਸਿੰਘ ਖਾਲਸਾ, ਚਤਰ ਸਿੰਘ, ਬਸੰਤ ਸਿੰਘ ਗੁਰੂਸਰ, ਰਣਜੀਤ ਸਿੰਘ, ਪ੍ਰਤਾਪ ਸਿੰਘ ਬਠਿੰਡਾ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top